(Source: ECI/ABP News/ABP Majha)
Year Ender 2022: ਸਾਲ 2022 ਦੀਆਂ ਟਾਪ-9 ਸ਼ਖ਼ਸੀਅਤਾਂ, ਜਿਨ੍ਹਾਂ ਨੇ ਬਟੋਰੀਆਂ ਸਭ ਤੋਂ ਵੱਧ ਸੁਰਖੀਆਂ - ਪੀਐਮ ਮੋਦੀ ਤੋਂ ਲੈ ਕੇ ਐਲੋਨ ਮਸਕ ਦਾ ਨਾਮ ਸ਼ਾਮਲ
ਐਲੋਨ ਮਸਕ ਦਾ ਚਰਚਾ 'ਚ ਆਉਣਾ ਇਸ ਲਈ ਵੀ ਜ਼ਰੂਰੀ ਸੀ, ਕਿਉਂਕਿ ਟਵਿਟਰ ਇੱਕ ਅਜਿਹੀ ਐਪ ਹੈ ਜਿਸ ਨਾਲ ਅੱਜ-ਕੱਲ੍ਹ ਹਰ ਕੋਈ ਜੁੜਿਆ ਹੋਇਆ ਹੈ। ਚਾਹੇ ਉਹ ਆਮ ਵਿਅਕਤੀ ਹੋਵੇ ਜਾਂ ਖ਼ਾਸ ਵਿਅਕਤੀ। ਟਵਿੱਟਰ 'ਤੇ ਹਰ ਕਿਸੇ ਦਾ ਅਕਾਊਂਟ ਹੈ।
Year Ender 2022: ਦੁਨੀਆ ਭਰ 'ਚ ਕਈ ਅਜਿਹੇ ਲੋਕ ਹਨ, ਜੋ ਇਸ ਸਾਲ ਕਾਫ਼ੀ ਸੁਰਖੀਆਂ 'ਚ ਰਹੇ। ਖੇਡਾਂ ਅਤੇ ਫ਼ਿਲਮ ਜਗਤ ਤੋਂ ਲੈ ਕੇ ਰਾਜਨੀਤਿਕ ਜਗਤ ਤੱਕ ਕਈ ਲੋਕਾਂ ਦੇ ਨਾਮ ਇਸ 'ਚ ਸ਼ਾਮਲ ਹਨ। ਇਸ 'ਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ... ਸਪੇਸਐਕਸ, ਟੇਸਲਾ ਅਤੇ ਟਵਿੱਟਰ ਦੇ ਮਾਲਕ ਐਲੋਨ ਮਸਕ ਦਾ। ਉਹ ਸਾਲ ਭਰ ਚਰਚਾ 'ਚ ਰਹੇ ਹਨ। ਕਦੇ ਟਵਿੱਟਰ ਖਰੀਦਣ ਦੀ ਚਰਚਾ, ਕਦੇ ਡੀਲ ਰੱਦ ਕਰਨ ਦੀ ਚਰਚਾ ਅਤੇ ਕਦੇ ਟਵਿੱਟਰ ਖਰੀਦਣ ਤੋਂ ਬਾਅਦ ਕਈ ਅਜੀਬੋ-ਗਰੀਬ ਕਦਮ ਚੁੱਕਣ ਕਾਰਨ ਵੀ ਉਹ ਚਰਚਾ ਦਾ ਵਿਸ਼ਾ ਬਣੇ ਰਹੇ ਹਨ।
ਐਲੋਨ ਮਸਕ ਦਾ ਚਰਚਾ 'ਚ ਆਉਣਾ ਇਸ ਲਈ ਵੀ ਜ਼ਰੂਰੀ ਸੀ, ਕਿਉਂਕਿ ਟਵਿਟਰ ਇੱਕ ਅਜਿਹੀ ਐਪ ਹੈ ਜਿਸ ਨਾਲ ਅੱਜ-ਕੱਲ੍ਹ ਹਰ ਕੋਈ ਜੁੜਿਆ ਹੋਇਆ ਹੈ। ਚਾਹੇ ਉਹ ਆਮ ਵਿਅਕਤੀ ਹੋਵੇ ਜਾਂ ਖ਼ਾਸ ਵਿਅਕਤੀ। ਟਵਿੱਟਰ 'ਤੇ ਹਰ ਕਿਸੇ ਦਾ ਅਕਾਊਂਟ ਹੈ। ਸਾਲ 2022 'ਚ 239.6 ਬਿਲੀਅਨ ਡਾਲਰ ਦੀ ਅਨੁਮਾਨਤ ਜਾਇਦਾਦ ਦੇ ਨਾਲ ਮਸਕ, ਟੇਸਲਾ ਇੰਕ ਅਤੇ ਸਪੇਸਐਕਸ ਦੇ ਸੀਈਓ, ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਟਵਿੱਟਰ ਉਹ ਜਗ੍ਹਾ ਹੈ, ਜਿੱਥੇ ਉਹ ਆਪਣਾ ਜ਼ਿਆਦਾਤਰ ਸਮਾਂ ਬਿਤਾਉਂਦੇ ਹਨ ਅਤੇ ਹੁਣ ਉਸੇ ਦੇ ਮਾਲਕ ਬਣ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਹਰਮਨਪਿਆਰੇ ਨੇਤਾਵਾਂ ਵਿੱਚੋਂ ਇੱਕ ਹਨ। ਭਾਰਤ ਦੇ ਲੋਕਾਂ 'ਚ ਉਨ੍ਹਾਂ ਦੀ ਪ੍ਰਸਿੱਧੀ ਬਹੁਤ ਵੱਧ ਗਈ ਹੈ। ਉਹ ਭਾਰਤ ਨੂੰ ਇੱਕ ਸੈਰ-ਸਪਾਟਾ ਸਥਾਨ ਵਜੋਂ ਉਤਸ਼ਾਹਿਤ ਕਰਨ 'ਚ ਵੀ ਬਹੁਤ ਸਫਲ ਰਹੇ ਹੈ ਅਤੇ ਭਾਰਤ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਹੁਤ ਸਾਰੇ ਸੱਭਿਆਚਾਰਕ ਅਤੇ ਇਤਿਹਾਸਕ ਆਕਰਸ਼ਣਾਂ ਵੱਲ ਧਿਆਨ ਖਿੱਚਣ 'ਚ ਮਦਦ ਕੀਤੀ ਹੈ। ਮੋਦੀ ਨਿਵੇਸ਼ਕਾਂ 'ਚ ਵੀ ਬਹੁਤ ਮਸ਼ਹੂਰ ਹਨ ਅਤੇ ਭਾਰਤ 'ਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਸਫਲ ਰਹੇ ਹਨ। ਇਹੀ ਵਜ੍ਹਾ ਹੈ ਕਿ ਉਹ ਇਸ ਸਾਲ ਵੀ ਸੁਰਖੀਆਂ 'ਚ ਰਹੇ। ਪੀਐਮ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਕਿਹਾ ਕਿ ਇਹ ਯੁੱਧ ਦਾ ਸਮਾਂ ਨਹੀਂ ਹੈ। ਉਨ੍ਹਾਂ ਦਾ ਇਹ ਬਿਆਨ ਚਰਚਾ 'ਚ ਰਿਹਾ ਹੈ ਅਤੇ ਦੁਨੀਆ ਦੇ ਕਈ ਨੇਤਾਵਾਂ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ।
ਵੋਲੋਦੀਮੀਰ ਜ਼ੇਲੇਨਸਕੀ
ਵੋਲੋਦੀਮੀਰ ਜ਼ੇਲੇਨਸਕੀ ਇੱਕ ਅਜਿਹਾ ਨਾਮ ਹੈ, ਜਿਸ ਨੂੰ ਸ਼ਾਇਦ ਹੀ ਸਾਲ 2021 ਤੱਕ ਭਾਰਤ ਦੇ ਲੋਕ ਜਾਣਦੇ ਹੋਣਗੇ। ਯੂਕਰੇਨ ਦੇ ਰਾਸ਼ਟਰਪਤੀ ਹੋਣ ਦੇ ਬਾਵਜੂਦ ਉਹ ਬਹੁਤੇ ਹਰਮਨ ਪਿਆਰੇ ਨਹੀਂ ਸਨ ਪਰ ਫਰਵਰੀ 'ਚ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਜਦੋਂ ਉਨ੍ਹਾਂ ਦੇ ਬਿਆਨ ਸਾਹਮਣੇ ਆਉਣ ਲੱਗੇ ਤਾਂ ਲੋਕ ਉਨ੍ਹਾਂ ਨੂੰ ਜਾਣਨ ਲੱਗੇ। ਯੁੱਧ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਰਹੇ ਹੈ।
ਜੌਨੀ ਡੇਪ
ਜੌਨੀ ਡੇਪ ਪਹਿਲਾਂ ਹੀ ਬਹੁਤ ਮਸ਼ਹੂਰ ਅਭਿਨੇਤਾ ਹਨ ਅਤੇ ਲੋਕਾਂ 'ਚ ਬਹੁਤ ਮਸ਼ਹੂਰ ਵੀ ਹਨ, ਪਰ ਇਸ ਸਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹੇ। ਹਾਲੀਵੁੱਡ ਸੁਪਰਸਟਾਰ ਜੌਨੀ ਡੇਪ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਐਂਬਰ ਹਰਡ ਵਿਚਾਲੇ ਹੋਏ ਵਿਵਾਦ ਨੂੰ ਕੌਣ ਭੁੱਲ ਸਕਦਾ ਹੈ। ਦੋਵਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੋਕ ਬਹੁਤ ਨੇੜਿਓਂ ਜਾਣ ਚੁੱਕੇ ਹਨ ਅਤੇ ਇਸ ਕਾਰਨ ਜੌਨੀ ਡੇਪ ਵੀ ਸੁਰਖੀਆਂ 'ਚ ਬਣੇ ਰਹੇ।
ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਇਸ ਸਾਲ ਕਾਫ਼ੀ ਚਰਚਾ 'ਚ ਰਹੇ। ਉਹ ਭਾਰਤ ਜੋੜੋ ਯਾਤਰਾ ਲਈ ਲਗਾਤਾਰ ਪੈਦਲ ਚੱਲ ਰਹੇ ਹਨ। ਉਨ੍ਹਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਇਸ 'ਚ ਜ਼ਿਆਦਾਤਰ ਤਸਵੀਰਾਂ ਲੋਕਾਂ ਨੂੰ ਭਾਵੁਕ ਕਰਨ ਵਾਲੀਆਂ ਹਨ। ਇਸ ਨਾਲ ਉਨ੍ਹਾਂ ਦੀ ਲੰਡਨ ਯਾਤਰਾ ਨੂੰ ਕੌਣ ਭੁੱਲ ਸਕਦਾ ਹੈ। ਬ੍ਰਿਟੇਨ 'ਚ ਦਿੱਤੇ ਗਏ ਉਨ੍ਹਾਂ ਦੇ ਬਿਆਨਾਂ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਰਾਹੁਲ ਨੇ ਦੋਸ਼ ਲਾਇਆ ਸੀ ਕਿ ਮੋਦੀ ਕਾਲ 'ਚ ਭਾਰਤੀ ਵਿਦੇਸ਼ ਸੇਵਾ 'ਚ ਹੰਕਾਰ ਆ ਗਿਆ ਹੈ। ਉਨ੍ਹਾਂ ਦਾ ਬਿਆਨ ਸੀ ਕਿ ਭਾਰਤ ਦੇ ਹਾਲਾਤ ਠੀਕ ਨਹੀਂ ਹਨ, ਭਾਜਪਾ ਅਤੇ ਆਰਐਸਐਸ ਨੇ ਪੂਰੇ ਭਾਰਤ 'ਚ ਮਿੱਟੀ ਦਾ ਤੇਲ ਪਾਇਆ ਹੋਇਆ ਹੈ ਅਤੇ ਸਿਰਫ਼ ਚੰਗਿਆੜੀ ਦੀ ਲੋੜ ਹੈ।
ਨੀਰਜ ਚੋਪੜਾ
ਖੇਡ ਜਗਤ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੋ ਨਾਮ ਆਉਂਦਾ ਹੈ ਉਹ ਹੈ ਟੋਕੀਓ ਓਲੰਪਿਕ ਦੇ ਗੋਲਡਨ ਬੁਆਏ ਨੀਰਜ ਚੋਪੜਾ ਦਾ। ਇਸ ਖਿਡਾਰੀ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਇਤਿਹਾਸ ਸਿਰਜ ਦਿੱਤਾ ਹੈ। 2003 ਤੋਂ ਬਾਅਦ ਉਨ੍ਹਾਂ ਨੇ ਇਸ ਚੈਂਪੀਅਨਸ਼ਿਪ 'ਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਇਸ ਤੋਂ ਪਹਿਲਾਂ ਭਾਰਤ ਦੇ ਕੋਲ ਵਿਸ਼ਵ ਚੈਂਪੀਅਨਸ਼ਿਪ 'ਚ ਸਿਰਫ਼ ਇੱਕ ਹੀ ਤਗ਼ਮਾ ਸੀ, ਜੋ ਲੰਬੀ ਛਾਲ ਦੀ ਮਹਾਨ ਅਥਲੀਟ ਅੰਜੂ ਬੌਬੀ ਜਾਰਜ ਨੇ 2003 'ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। 19 ਸਾਲ ਬਾਅਦ 2022 'ਚ ਸਿਰਫ਼ ਨੀਰਜ ਨੇ ਇਸ ਵਰਗ 'ਚ ਭਾਰਤ ਲਈ ਦੂਜਾ ਤਮਗਾ ਦਿਵਾਇਆ।
ਕਾਇਲੀ ਪੌਲ
ਪੀਐਮ ਮੋਦੀ ਨੇ ਆਪਣੀ ਮਨ ਕੀ ਬਾਤ 'ਚ ਕਾਇਲੀ ਪੌਲ ਅਤੇ ਉਨ੍ਹਾਂ ਦੀ ਭੈਣ ਨੀਮਾ ਪੌਲ ਦਾ ਵੀ ਜ਼ਿਕਰ ਕੀਤਾ ਹੈ। ਇਹ ਦੋਵੇਂ ਭੈਣ-ਭਰਾ ਆਪਣੀ ਰੀਲਜ਼ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਕਾਫੀ ਚਰਚਾ 'ਚ ਰਹਿੰਦੇ ਹਨ। ਉਹ ਬਾਲੀਵੁੱਡ ਦੇ ਸੁਪਰਹਿੱਟ ਗੀਤਾਂ ਅਤੇ ਫ਼ਿਲਮਾਂ ਦੇ ਡਾਇਲਾਗਸ 'ਤੇ ਰੀਲ ਬਣਾਉਂਦੇ ਹਨ। ਹੁਣ ਇਹ ਦੋਵੇਂ ਕਈ ਰਿਐਲਿਟੀ ਸ਼ੋਅਜ਼ 'ਚ ਵੀ ਜਾਣ ਲੱਗ ਪਏ ਹਨ।
ਰਿਸ਼ੀ ਸੁਨਕ
ਰਿਸ਼ੀ ਸੁਨਕ ਭਾਵੇਂ ਸਾਲ ਦੇ ਆਖਰੀ ਮਹੀਨਿਆਂ 'ਚ ਸੁਰਖੀਆਂ 'ਚ ਰਹੇ ਹੋਣ, ਪਰ ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਹਮੇਸ਼ਾ ਲਈ ਇਨ੍ਹਾਂ ਸੁਰਖੀਆਂ 'ਚ ਖੁਦ ਨੂੰ ਸ਼ਾਮਲ ਕਰ ਲਿਆ ਹੈ। ਇੰਨਾ ਹੀ ਨਹੀਂ, ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਨੂੰ ਬ੍ਰਿਟੇਨ 'ਚ 'ਏਸ਼ੀਆਈ ਅਮੀਰਾਂ ਦੀ ਲਿਸਟ 2022' 'ਚ ਸ਼ਾਮਲ ਕੀਤਾ ਗਿਆ ਹੈ। ਸੂਚੀ 'ਚ ਸ਼ਾਮਲ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਲਗਭਗ 790 ਕਰੋੜ ਪਾਊਂਟ ਦੀ ਅਨੁਮਾਨਿਤ ਜਾਇਦਾਦ ਦੇ ਨਾਲ 17ਵੇਂ ਸਥਾਨ 'ਤੇ ਹਨ।
ਡਵੇਨ ਜਾਨਸਨ
ਡਵੇਨ ਜਾਨਸਨ ਨੂੰ "ਦ ਰੌਕ" ਵਜੋਂ ਜਾਣਿਆ ਜਾਂਦਾ ਹੈ। ਉਹ ਮੌਜੂਦਾ ਸਮੇਂ 'ਚ ਦੁਨੀਆ ਦੀ ਸਭ ਤੋਂ ਮਸ਼ਹੂਰ ਸ਼ਖਸੀਅਤਾਂ ਵਿੱਚੋਂ ਇੱਕ ਹਨ। ਡਵੇਨ WWE ਦੇ ਚੈਂਪੀਅਨ ਵੀ ਰਹਿ ਚੁੱਕੇ ਹਨ। ਹੁਣ ਉਹ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਮੇਕਰ ਵੀ ਹਨ। ਉਹ ਹੁਣ ਹਾਲੀਵੁੱਡ 'ਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰ ਹਨ। ਉਨ੍ਹਾਂ ਦੀ ਅਨੁਮਾਨਿਤ ਕੁੱਲ ਜਾਇਦਾਦ 320 ਮਿਲੀਅਨ ਡਾਲਰ ਦੇ ਨੇੜੇ ਹੈ। ਉਹ ਆਪਣੇ ਵਰਕਆਊਟ ਵੀਡੀਓਜ਼ ਲਈ ਵੀ ਲੋਕਾਂ 'ਚ ਮਸ਼ਹੂਰ ਹਨ।