ਭਾਰਤ ਬੰਦ ਨੂੰ ਲੈਕੇ ਸਿਆਸੀ ਦਲਾਂ 'ਤੇ ਯੋਗੀ ਦਾ ਵਾਰ, ਕਿਹਾ 'ਕਿਸ ਮੂੰਹ ਨਾਲ ਕਰ ਰਹੇ ਬੰਦ ਦਾ ਸਮਰਥਨ'
ਸ਼ਾਮ ਨੂੰ ਵੀ ਉਨ੍ਹਾਂ ਲਗਾਤਾਰ ਟਵੀਟ ਕਰਕੇ ਸਪਾ ਦੇ ਮੁਖੀ ਅਖਿਲੇਸ਼ ਯਾਦਵ ਨੇ 'ਤੇ ਵੀ ਕਰਾਰ ਵਾਰ ਕੀਤਾ। ਯੋਗੀ ਨੇ ਟਵੀਟ ਕਰਕੇ ਮੁਲਾਇਮ ਯਾਦਵ ਦੇ ਬਹਾਨੇ ਅਖਿਲੇਸ਼ ਯਾਦਵ 'ਤੇ ਨਿਸ਼ਾਨਾ ਸਾਧਿਆ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਕਿਸਾਨ ਅੰਦੋਲਨ ਨੂੰ ਲੈਕੇ ਵਿਰੋਧੀ ਦਲਾਂ ਖਿਲਾਫ ਲਗਤਾਰ ਸਰਗਰਮ ਹਨ। ਸੋਮਵਾਰ ਉਨ੍ਹਾਂ ਪ੍ਰੈਸ ਕਾਨਫਰੰਸ ਕਰਨ ਵਾਲੇ ਸਿਆਸੀ ਦਲਾਂ 'ਤੇ ਨਿਸ਼ਾਨਾ ਸਾਧਿਆ। ਉੱਥੇ ਹੀ ਸ਼ਾਮ ਨੂੰ ਵੀ ਉਨ੍ਹਾਂ ਲਗਾਤਾਰ ਟਵੀਟ ਕਰਕੇ ਸਪਾ ਦੇ ਮੁਖੀ ਅਖਿਲੇਸ਼ ਯਾਦਵ ਨੇ 'ਤੇ ਵੀ ਕਰਾਰ ਵਾਰ ਕੀਤਾ। ਯੋਗੀ ਨੇ ਟਵੀਟ ਕਰਕੇ ਮੁਲਾਇਮ ਯਾਦਵ ਦੇ ਬਹਾਨੇ ਅਖਿਲੇਸ਼ ਯਾਦਵ 'ਤੇ ਨਿਸ਼ਾਨਾ ਸਾਧਿਆ।
ਯੋਗੀ ਨੇ ਟਵੀਟ ਕਰਕੇ ਕਿਹਾ, 'ਸ੍ਰੀ ਮੁਲਾਇਮ ਸਿੰਘ ਜੀ ਨੇ 2019 'ਚ ਖੇਤੀ ਨਾਲ ਸਬੰਧਤ ਸਟੈਂਡਿੰਗ ਕਮੇਟੀ 'ਚ ਏਪੀਐਮਸੀ ਮਾਡਲ ਐਕਟ 'ਚ ਸੋਧ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਉਸ ਦਾ ਸਮਰਥਨ ਕੀਤਾ ਸੀ। ਫਿਰ ਅੱਜ ਇਹ ਸਿਆਸੀ ਦਲ ਭਾਰਤ ਬੰਦ ਦਾ ਸਮਰਥਨ ਕਿਸ ਮੂੰਹ ਨਾਲ ਕਰ ਰਹੇ ਹਨ। ਇਸ ਦਾ ਜਵਾਬ ਇਨ੍ਹਾਂ ਨੂੰ ਦੇਸ਼ ਦੇ ਲੋਕਾਂ ਨੂੰ ਦੇਣਾ ਪਵੇਗਾ।
श्री मुलायम सिंह जी ने 2019 में कृषि से संबंधित स्टैंडिंग कमेटी में एपीएमसी मॉडल एक्ट में संशोधन को "किसान हितैषी" बताते हुए उसका समर्थन किया था।
फिर आज यह राजनीतिक दल भारत बंद का समर्थन किस मुंह से कर रहे हैं, इसका जवाब इन्हें देश की जनता को देना होगा। — Yogi Adityanath (@myogiadityanath) December 7, 2020
ਯੋਗੀ ਨੇ ਇਕ ਹੋਰ ਟਵੀਟ ਕਰਕੇ ਕਿਹਾ ਕਿ ਅੱਜ ਭਾਰਤ ਬੰਦ ਦਾ ਸਮਰਥਨ ਅਰਾਜਕਤਾ ਫੈਲਾਉਣ ਵਾਲੀ ਕਾਂਗਰਸ ਸਮੇਤ ਅਨੇਕ ਦਲ ਇਹ ਦੱਸਣ ਕਿ ਸਾਲ 2010-11 ਦੌਰਾਨ ਜਿਸ ਯੂਪੀਏ ਸਰਕਾਰ ਨੇ APMC ਐਕਟ 'ਚ ਵਿਆਪਕ ਸੋਧ ਦੀ ਵਕਾਲਤ ਕੀਤੀ ਸੀ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਸ ਸਬੰਧੀ ਚਿੱਠੀ ਲਿਖੀ ਸੀ, ਆਖਿਰ ਉਸ ਸਮੇਂ ਉਨ੍ਹਾਂ ਯੂਪੀਏ ਸਰਕਾਰ ਦਾ ਸਮਰਥਨ ਕਿਉਂ ਨਹੀਂ ਕੀਤਾ ਸੀ।
Bharat Bandh: ਕਿਸਾਨਾਂ ਵੱਲੋਂ ਅੱਜ ਭਾਰਤ ਬੰਦ, ਆਮ ਲੋਕਾਂ ਨੂੰ ਕੀਤੀ ਇਹ ਅਪੀਲआज भारत बंद का समर्थन कर अराजकता फैलाने वाले कांग्रेस समेत अनेक दल यह बताएं कि वर्ष 2010-11 के दौरान जिस यूपीए सरकार ने APMC एक्ट में व्यापक संशोधन की वकालत की थी और राज्यों के मुख्यमंत्रियों को इससे संबंधित पत्र लिखे थे, आखिर उस समय उन्होंने यूपीए सरकार का समर्थन क्यों किया था?
— Yogi Adityanath (@myogiadityanath) December 7, 2020
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ