ਪੜਚੋਲ ਕਰੋ

ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਗਏ ਸੀ 10 ਨੌਜਵਾਨ, ਹਾਦਸੇ 'ਚ 6 ਦੀ ਮੌਤ

ਮੁਹਾਲੀ ਦੇ 10 ਨੌਜਵਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਉਤਰਾਖੰਡ ਗਏ ਸੀ, ਜਿਨ੍ਹਾਂ ਵਿੱਚੋਂ 6 ਦੀ ਰਿਸ਼ੀਕੇਸ਼ ਦੇਵਪ੍ਰਯਾਗ ਹਾਈਵੇ ਤੇ ਚੱਟਾਨ ਡਿੱਗਣ ਕਾਰਨ ਮੌਤ ਹੋ ਗਈ। ਡਰਾਈਵਰ ਸਣੇ ਬਾਕੀ ਜ਼ਖਮੀਆਂ ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚੌਕੀ ਬਚੇਲੀਖਾਲ ਦੇ ਖੇਤਰ ਵਿੱਚ ਪੈਂਦੇ ਖੇਤਰ ਵਿੱਚ ਜ਼ਮੀਨ ਖਿਸਕ ਗਈ ਤੇ ਇੱਕ ਵੱਡਾ ਪੱਥਰ ਪਹਾੜੀ ਤੋਂ ਡਿੱਗ ਪਿਆ। ਇਹ ਪਹਾੜੀ ਦਾ ਹਿੱਸਾ ਹੇਠੋਂ ਆ ਰਹੇ ਨੌਜਵਾਨਾਂ ਦੇ ਟੈਂਪੂ ਟਰੈਵਲਰ 'ਤੇ ਡਿੱਗਾ।

ਮੁਹਾਲੀ: ਸ਼ਹਿਰ ਦੇ 10 ਨੌਜਵਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਉਤਰਾਖੰਡ ਗਏ ਸੀ, ਜਿਨ੍ਹਾਂ ਵਿੱਚੋਂ 6 ਦੀ ਰਿਸ਼ੀਕੇਸ਼ ਦੇਵਪ੍ਰਯਾਗ ਹਾਈਵੇ ਤੇ ਚੱਟਾਨ ਡਿੱਗਣ ਕਾਰਨ ਮੌਤ ਹੋ ਗਈ। ਡਰਾਈਵਰ ਸਣੇ ਬਾਕੀ ਜ਼ਖਮੀਆਂ ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚੌਕੀ ਬਚੇਲੀਖਾਲ ਦੇ ਖੇਤਰ ਵਿੱਚ ਪੈਂਦੇ ਖੇਤਰ ਵਿੱਚ ਜ਼ਮੀਨ ਖਿਸਕ ਗਈ ਤੇ ਇੱਕ ਵੱਡਾ ਪੱਥਰ ਪਹਾੜੀ ਤੋਂ ਡਿੱਗ ਪਿਆ। ਇਹ ਪਹਾੜੀ ਦਾ ਹਿੱਸਾ ਹੇਠੋਂ ਆ ਰਹੇ ਨੌਜਵਾਨਾਂ ਦੇ ਟੈਂਪੂ ਟਰੈਵਲਰ 'ਤੇ ਡਿੱਗਾ। ਇਸ ਕਾਰਨ ਟੈਂਪੂ ਟਰੈਵਲਰ 'ਚ ਸਵਾਰ ਲੋਕ ਹੇਠਾਂ ਦੱਬੇ ਗਏ। ਹਾਦਸੇ ਤੋਂ ਬਾਅਦ ਰਾਹਤ ਬਚਾਅ ਟੀਮਾਂ ਨੂੰ ਸੂਚਿਤ ਕੀਤਾ ਗਿਆ।

ਸਥਾਨਕ ਪੁਲਿਸ ਤੇ ਰਾਹਤ ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਟੈਂਪੂ ਦੇ ਹੇਠਾਂ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਬਾਅਦ ਜੇਸੀਬੀ ਮਸ਼ੀਨਾਂ ਲਾ ਕੇ ਚੱਟਾਨ ਨੂੰ ਚੁੱਕਿਆ ਗਿਆ ਤੇ ਟੈਂਪੂ ਟਰੈਵਲਰ ਨੂੰ ਬਾਹਰ ਖਿੱਚਿਆ ਗਿਆ। ਬਚੇਲੀਖਾਲ ਚੌਕੀ ਇੰਚਾਰਜ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਪਤਾ ਲੱਗਿਆ ਕਿ ਟੈਂਪੂ (ਪੀਬੀ-01 ਏ7524) ਮੁਹਾਲੀ ਜ਼ਿਲ੍ਹੇ ਤੋਂ ਸ੍ਰੀ ਹੇਮਕੁੰਟ ਸਾਹਿਬ ਜਾ ਰਿਹਾ ਸੀ।

ਟੈਂਪੂ ਟਰੈਵਲਰ ਵਿੱਚ ਡਰਾਈਵਰ ਸਣੇ 11 ਲੋਕ ਸਵਾਰ ਸਨ। ਇਹ ਸਾਰੇ ਦੋਸਤ ਸਨ ਤੇ ਉਹ ਮੱਥਾ ਟੇਕਣ ਲਈ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸਨ। ਰਸਤੇ ਵਿੱਚ ਇੱਕ ਚੱਟਾਨ ਤੇ ਕੁਝ ਮਲਬਾ ਉਨ੍ਹਾਂ ਦੇ ਟੈਂਪੂ ਟਰੈਵਲਰ ਦੇ ਉੱਪਰ ਡਿੱਗ ਪਿਆ, ਜਿਸ ਕਾਰਨ ਟੈਂਪੂ ਮਲਬੇ ਹੇਠਾਂ ਫਸ ਗਿਆ। 5 ਨੌਜਵਾਨਾਂ ਨੇ ਮੌਕੇ 'ਤੇ ਦਮ ਤੋੜ ਦਿੱਤਾ ਜਦਕਿ ਇੱਕ ਦੀ ਹਸਪਤਾਲ ਵਿੱਚ ਮੌਤ ਹੋਈ।

ਹਾਦਸੇ ਵਿੱਚ ਗੁਰਦੀਪ (35) ਪੁੱਤਰ ਬਚਨਾ ਰਾਮ ਵਾਸੀ ਜੈਤੀਮਜਰੀ ਮੁਹਾਲੀ, ਗੁਰਪ੍ਰੀਤ ਸਿੰਘ (33) ਪੁੱਤਰ ਗੁਰੂ ਨਾਮ ਵਾਸੀ ਸਿਰ ਸੈਨੀ, ਜਤਿੰਦਰਪਾਲ ਸਿੰਘ (34) ਪੁੱਤਰ ਸਤਨਾਮ ਸਿੰਘ ਵਾਸੀ 3156 ਪੈਰਾਡਾਈਜ਼ ਇਨਕਲੇਵ ਚੰਡੀਗੜ੍ਹ, ਤਜੇਂਦਰ ਸਿੰਘ (43) ਪੁੱਤਰ ਜਸਪਾਲ ਵਾਸੀ 2430 ਸੀ ਮੁੰਡੀ ਕੰਪਲੈਕਸ ਮੁਹਾਲੀ, ਸੁਰੇਂਦਰ ਸਿੰਘ (35) ਪੁੱਤਰ ਦੇਵਰਾਜ ਵਾਸੀ ਨਯਾਗਾਂਵ ਗੁਰੂ ਜੈਨ (37) ਤੇ ਲਵਲੀ ਪੁੱਤਰ ਕਿਸ਼ੋਰੀਲਾਲ ਵਾਸੀ ਪੰਚਕੁਲਾ ਦੀ ਮੌਤ ਹੋ ਗਈ।

ਟਾਪ ਹੈਡਲਾਈਨ

Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Uttarakhand Helicopter Crash:  ਉੱਤਰਾਖੰਡ 'ਚ ਵੱਡਾ ਹਾਦਸਾ! ਜੋਸ਼ੀਮਠ ਨੇੜੇ ਹੈਲੀਕਾਪਟਰ ਕ੍ਰੈਸ਼, 6 ਲੋਕਾਂ ਦੀ ਮੌਤ ਦਾ ਖ਼ਦਸ਼ਾ
Uttarakhand Helicopter Crash:  ਉੱਤਰਾਖੰਡ 'ਚ ਵੱਡਾ ਹਾਦਸਾ! ਜੋਸ਼ੀਮਠ ਨੇੜੇ ਹੈਲੀਕਾਪਟਰ ਕ੍ਰੈਸ਼, 6 ਲੋਕਾਂ ਦੀ ਮੌਤ ਦਾ ਖ਼ਦਸ਼ਾ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਸਾਬਕਾ CM ਅਤੇ ਕੇਂਦਰੀ ਮੰਤਰੀ ਦੀ ਮਾਤਾ ਦਾ ਹੋਇਆ ਦੇਹਾਂਤ; ਸੋਗ ਦੀ ਲਹਿਰ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਸਾਬਕਾ CM ਅਤੇ ਕੇਂਦਰੀ ਮੰਤਰੀ ਦੀ ਮਾਤਾ ਦਾ ਹੋਇਆ ਦੇਹਾਂਤ; ਸੋਗ ਦੀ ਲਹਿਰ
BJP ਦੇ ਸਾਬਕਾ ਰਾਜ ਸਭਾ ਮੈਂਬਰ RK Sinha ਦਾ ਦੇਹਾਂਤ, ਸਿਆਸੀ ਜਗਤ 'ਚ ਸੋਗ ਦੀ ਲਹਿਰ
BJP ਦੇ ਸਾਬਕਾ ਰਾਜ ਸਭਾ ਮੈਂਬਰ RK Sinha ਦਾ ਦੇਹਾਂਤ, ਸਿਆਸੀ ਜਗਤ 'ਚ ਸੋਗ ਦੀ ਲਹਿਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Embed widget