ਪੜਚੋਲ ਕਰੋ
Advertisement
ਕਸ਼ਮੀਰ 'ਚ ਫਸਿਆ ਸੈਨਿਕ ਆਪਣੇ ਵਿਆਹ 'ਚ ਹੀ ਨਹੀਂ ਪਹੁੰਚ ਸਕਿਆ, ਆਰਮੀ ਨੇ ਕਿਹਾ, 'ਜ਼ਿੰਦਗੀ ਇੰਤਜ਼ਾਰ ਕਰੇਗੀ'
ਭਾਰਤੀ ਫੌਜ ਦਾ ਇੱਕ ਜਵਾਨ ਬਰਫਬਾਰੀ ਕਾਰਨ ਆਪਣੇ ਵਿਆਹ ਵਾਲੇ ਦਿਨ ਘਰ ਨਹੀਂ ਪਹੁੰਚ ਸਕਿਆ। ਵੀਰਵਾਰ ਨੂੰ ਮੰਡੀ ਖੇਤਰ 'ਚ ਰਹਿਣ ਵਾਲੇ ਸਿਪਾਹੀ ਸੁਨੀਲ ਦਾ ਵਿਆਹ ਸੀ। ਉਹ ਦੇਸ਼ ਦੀ ਰੱਖਿਆ ਲਈ ਕਸ਼ਮੀਰ ਘਾਟੀ 'ਚ ਤਾਇਨਾਤ ਹੈ।
ਨਵੀਂ ਦਿੱਲੀ: ਭਾਰਤੀ ਫੌਜ ਦਾ ਇੱਕ ਜਵਾਨ ਬਰਫਬਾਰੀ ਕਾਰਨ ਆਪਣੇ ਵਿਆਹ ਵਾਲੇ ਦਿਨ ਘਰ ਨਹੀਂ ਪਹੁੰਚ ਸਕਿਆ। ਵੀਰਵਾਰ ਨੂੰ ਮੰਡੀ ਖੇਤਰ 'ਚ ਰਹਿਣ ਵਾਲੇ ਸਿਪਾਹੀ ਸੁਨੀਲ ਦਾ ਵਿਆਹ ਸੀ। ਉਹ ਦੇਸ਼ ਦੀ ਰੱਖਿਆ ਲਈ ਕਸ਼ਮੀਰ ਘਾਟੀ 'ਚ ਤਾਇਨਾਤ ਹੈ। ਘਾਟੀ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਹੋਈ ਬਾਰਸ਼ ਤੇ ਬਰਫਬਾਰੀ ਕਾਰਨ ਉਹ ਘਾਟੀ ਤੋਂ ਬਾਹਰ ਨਹੀਂ ਜਾ ਸਕਿਆ। ਸੁਨੀਲ ਦੇ ਵਿਆਹ ਦੀ ਰਸਮ ਪਿਛਲੇ ਹਫਤੇ ਬੁੱਧਵਾਰ ਨੂੰ ਹੀ ਸ਼ੁਰੂ ਹੋਈ ਸੀ। ਵੀਰਵਾਰ ਨੂੰ ਸੁਨੀਲ ਦਾ ਸ਼ਗਨ ਸੀ।
ਸਾਰੇ ਰਿਸ਼ਤੇਦਾਰ ਸੁਨੀਲ ਦੇ ਵਿਆਹ 'ਚ ਪਹੁੰਚੇ। ਸੁਨੀਲ ਦੀਆਂ ਛੁੱਟੀਆਂ 1 ਜਨਵਰੀ ਤੋਂ ਸ਼ੁਰੂ ਹੋਈਆਂ ਸੀ। ਭਾਰਤੀ ਸੈਨਾ ਦੀ ਚਿਨਾਰ ਕੋਰ ਨੇ ਐਤਵਾਰ ਨੂੰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਭਾਰਤੀ ਸੈਨਾ ਦੇ ਚਿਨਾਰ ਕੋਰ ਵੱਲੋਂ ਟਾਈਮਜ਼ ਆਫ਼ ਇੰਡੀਆ ਅਖ਼ਬਾਰ 'ਚ ਛਪੀ ਖ਼ਬਰ ਨੂੰ ਟਵੀਟ ਕਰਕੇ ਕਿਹਾ ਗਿਆ, "ਇਹ ਇੱਕ ਵਾਅਦਾ ਹੈ ਕਿ ਜ਼ਿੰਦਗੀ ਇੰਤਜ਼ਾਰ ਕਰੇਗੀ।" ਭਾਰਤੀ ਫੌਜ ਦਾ ਸਿਪਾਹੀ ਬਰਫਬਾਰੀ ਕਾਰਨ ਆਪਣੇ ਵਿਆਹ 'ਚ ਨਹੀਂ ਪਹੁੰਚ ਸਕਿਆ। ਦੇਸ਼ ਪਹਿਲਾਂ ਹੈ। ਦੁਲਹਨ ਦੇ ਰਿਸ਼ਤੇਦਾਰ ਨਵੀਂ ਤਰੀਕ 'ਤੇ ਵਿਆਹ ਕਰਨ ਲਈ ਤਿਆਰ ਹੋ ਗਏ ਹਨ।"
ਦੱਸ ਦੇਈਏ ਕਿ ਸੁਨੀਲ, ਭਾਰਤੀ ਫੌਜ ਦਾ ਸਿਪਾਹੀ ਤੇ ਹਿਮਾਚਲ ਦੀ ਮੰਡੀ ਦਾ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਬਰਫਬਾਰੀ ਕਾਰਨ ਸਾਰੀਆਂ ਸੜਕਾਂ ਬੰਦ ਹੋ ਗਈਆਂ ਸੀ। ਇਸ ਕਾਰਨ ਨੌਜਵਾਨ ਸੁਨੀਲ ਬਾਂਦੀਪੋਰੋ 'ਚ ਫਸ ਗਿਆ। ਸੁਨੀਲ ਨੇ ਇਹ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਫੋਨ ਤੇ ਦਿੱਤੀ। ਸੁਨੀਲ ਨੇ ਦੱਸਿਆ ਕਿ ਫਲਾਈਟ ਉਡਾਣ ਨਹੀਂ ਭਰ ਸਕਦੀ ਇਸ ਲਈ ਆਉਣਾ ਸੰਭਵ ਨਹੀਂ ਹੋਵੇਗਾ। ਉਸੇ ਸਮੇਂ, ਦੁਲਹਨ ਦੇ ਚਾਚੇ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਦੇਸ਼ ਦੀ ਰੱਖਿਆ ਕਰ ਰਿਹਾ ਹੈ ਤੇ ਸਾਨੂੰ ਉਸ 'ਤੇ ਮਾਣ ਕਰਦੇ ਹਾਂ।#LifeWillWaitThatsAPromise #IndianArmy Jawan misses wedding after #Kashmir Valley gets snowed in. Don't worry life will wait. #NationFirstAlways The bride's family agrees to a new date. Just another day in the life of a soldier.@adgpi @NorthernComd_IA @easterncomd pic.twitter.com/G1b1u5bCi6
— Chinar Corps - Indian Army (@ChinarcorpsIA) January 18, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਲੁਧਿਆਣਾ
ਪੰਜਾਬ
Advertisement