ਪੜਚੋਲ ਕਰੋ
49 ਸਾਲਾਂ ਬਾਅਦ ਪਤੀ ਨੂੰ ਮਿਲ ਸਕੇਗੀ ਜਲੰਧਰ ਦੀ ਸਤਿਆ ਦੇਵੀ, ਪਾਕਿਸਤਾਨ ਸਰਕਾਰ ਨੇ ਕਰ ਲਿਆ ਸੀ ਗ੍ਰਿਫਤਾਰ
ਜਲੰਧਰ ਦੇ ਦਾਤਾਰ ਨਗਰ ਦੀ 75 ਸਾਲ ਦੀ ਸਤਿਆ ਦੇਵੀ ਦੀ ਕਹਾਣੀ ਆਮ ਔਰਤਾਂ ਲਈ ਇੱਕ ਮਿਸਾਲ ਹੈ। ਉਨ੍ਹਾਂ ਦਾ ਪਤੀ ਭਾਰਤੀ ਫੌਜ ਵਿੱਚ ਸਿਪਾਹੀ ਮੰਗਲ ਸਿੰਘ ਸਾਲ 1971 ਦੀ ਜੰਗ ਵਿੱਚ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਜਲੰਧਰ: ਜਲੰਧਰ ਦੇ ਦਾਤਾਰ ਨਗਰ ਦੀ 75 ਸਾਲ ਦੀ ਸਤਿਆ ਦੇਵੀ ਦੀ ਕਹਾਣੀ ਆਮ ਔਰਤਾਂ ਲਈ ਇੱਕ ਮਿਸਾਲ ਹੈ। ਉਨ੍ਹਾਂ ਦਾ ਪਤੀ ਭਾਰਤੀ ਫੌਜ ਵਿੱਚ ਸਿਪਾਹੀ ਮੰਗਲ ਸਿੰਘ ਸਾਲ 1971 ਦੀ ਜੰਗ ਵਿੱਚ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਵੇਲੇ ਮੰਗਲ ਦੀ ਉਮਰ ਸਿਰਫ਼ 27 ਸਾਲ ਸੀ। ਸਤਿਆ ਦੇਵੀ ਦੀ ਗੋਦ ਵਿੱਚ ਦੋ ਬੇਟੇ ਸੀ ਜਿਨ੍ਹਾਂ ਦੀ ਉਮਰ 3 ਸਾਲ ਅਤੇ 2 ਸਾਲ ਸੀ। ਉਦੋਂ ਤੋਂ ਸਤਿਆ ਦੇਵੀ ਨੇ ਪਤੀ ਦੇ ਇੰਤਜਾਰ ਵਿੱਚ ਕਈ ਦਹਾਕੇ ਗੁਜਾਰ ਦਿੱਤੇ।

ਹੁਣ ਵਿਦੇਸ਼ ਮੰਤਰਾਲੇ ਵਲੋਂ ਮਿਲੇ ਇੱਕ ਖਤ ਨੇ ਉਨ੍ਹਾਂ ਦੀਆਂ ਉਮੀਦਾਂ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ ਹੈ। ਮੰਗਲ ਸਿੰਘ ਸਾਲ 1962 ਦੇ ਕਰੀਬ ਭਾਰਤੀ ਫੌਜ ਵਿੱਚ ਭਰਤੀ ਹੋਏ ਸੀ। 1971 ਵਿੱਚ ਰਾਂਚੀ ਵਿੱਚ ਲਾਂਸ ਨਾਇਕ ਦੇ ਅਹੁਦੇ 'ਤੇ ਉਨ੍ਹਾਂ ਦੇ ਪਤੀ ਨੂੰ ਕੋਲਕਾਤਾ ਟਰਾਂਸਫਰ ਕਰ ਦਿੱਤਾ ਗਿਆ ਅਤੇ ਬਾਂਗਲਾਦੇਸ਼ ਦੇ ਮੋਰਚੇ ਉੱਤੇ ਉਨ੍ਹਾਂ ਦੀ ਡਿਊਟੀ ਲੱਗ ਗਈ। ਕੁੱਝ ਦਿਨ ਬਾਅਦ ਫੌਜ ਵਲੋਂ ਟੈਲੀਗ੍ਰਾਮ ਆਇਆ ਕਿ ਬਾਂਗਲਾਦੇਸ਼ ਵਿੱਚ ਸੈਨਿਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬ ਗਈ ਅਤੇ ਉਸ ਵਿੱਚ ਸਵਾਰ ਮੰਗਲ ਸਿੰਘ ਸਮੇਤ ਸਾਰੇ ਫੌਜੀ ਮਾਰੇ ਗਏ।

ਫਿਰ 1972 ਵਿੱਚ ਰਾਵਲਪਿੰਡੀ ਰੇਡੀਓ 'ਤੇ ਮੰਗਲ ਸਿੰਘ ਨੇ ਸੁਨੇਹਾ ਦਿੱਤਾ ਕਿ ਉਹ ਠੀਕ ਹੈ। ਪਰਿਵਾਰ ਉਸ ਦਿਨ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੀ ਵਾਪਸੀ ਦਾ ਰਸਤਾ ਵੇਖ ਰਿਹਾ ਸੀ। ਉਸ ਸਮੇਂ ਪਰਿਵਾਰ ਵਲੋਂ ਰਿਹਾਈ ਲਈ ਬਹੁਤ ਜ਼ੋਰ ਲਗਾਇਆ ਗਿਆ ਪਰ ਕੋਈ ਮਦਦ ਨਹੀਂ ਮਿਲੀ। ਸਤਿਆ ਦੇਵੀ ਨੇ ਬੱਚਿਆਂ ਨੂੰ ਪਾਲਣ- ਪੋਸਣ ਦੇ ਨਾਲ ਪਤੀ ਦੇ ਇੰਤਜ਼ਾਰ ਦੀ ਉਮੀਦ ਨਹੀਂ ਛੱਡੀ। ਭਾਰਤ ਸਰਕਾਰ ਨੂੰ ਕਈ ਪੱਤਰ ਭੇਜਣ ਦੇ ਕਈ ਸਾਲ ਬਾਅਦ ਉਨ੍ਹਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ।
ਹੁਣ 49 ਸਾਲ ਬਾਅਦ ਪਿਛਲੇ ਹਫ਼ਤੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰਾਲੇ ਦਫ਼ਤਰ ਵੱਲੋਂ ਖਤ ਭੇਜ ਕੇ ਸਤਿਆ ਨੂੰ ਉਨ੍ਹਾਂ ਦੇ ਪਤੀ ਦੇ ਜ਼ਿੰਦਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਮੰਗਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹਨ। ਪਾਕਿ ਸਰਕਾਰ ਨਾਲ ਗੱਲ ਕਰਕੇ ਉਨ੍ਹਾਂ ਦੀ ਰਿਹਾਈ ਦੀਆਂ ਯਤਨਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਸਤਿਆ ਅਤੇ ਉਨ੍ਹਾਂ ਦੇ ਦੋ ਬੇਟੇ ਪਿਛਲੇ 49 ਸਾਲ ਤੋਂ ਮੰਗਲ ਨੂੰ ਦੇਖਣ ਲਈ ਤਰਸ ਰਹੇ ਸੀ ਹੁਣ ਉਨ੍ਹਾਂ ਨੂੰ ਉਂਮੀਦ ਹੈ ਕਿ ਜਲਦ ਉਨ੍ਹਾਂ ਦੇ ਪਿਤਾ ਵਾਪਿਸ ਆਉਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















