ਪੜਚੋਲ ਕਰੋ
ਬਹੁਤ ਭਿਆਨਕ ਸਿੱਟੇ ਲੈ ਕੇ ਆਇਆ ਕੋਰੋਨਾ ਦਾ ਕਹਿਰ, 30 ਕਰੋੜ ਲੋਕਾਂ ਦੀਆਂ ਨੌਕਰੀਆਂ 'ਤੇ ਤਲਵਾਰ
ਸੰਯੁਕਤ ਰਾਸ਼ਟਰ ਦੀ ਕਿਰਤ ਇਕਾਈ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈਐਲਓ) ਮੁਤਾਬਕ ਅਪਰੈਲ ਤੋਂ ਜੂਨ ਦੌਰਾਨ ਮਹਿਜ਼ ਤਿੰਨ ਮਹੀਨਿਆਂ ਵਿੱਚ ਤਕਰੀਬਨ 30.5 ਕਰੋੜ ਲੋਕਾਂ ਦੀਆਂ ਨੌਕਰੀ ਖ਼ਤਮ ਹੋ ਸਕਦੀਆਂ ਹਨ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਕਿਰਤ ਇਕਾਈ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈਐਲਓ) ਮੁਤਾਬਕ ਅਪਰੈਲ ਤੋਂ ਜੂਨ ਦੌਰਾਨ ਮਹਿਜ਼ ਤਿੰਨ ਮਹੀਨਿਆਂ ਵਿੱਚ ਤਕਰੀਬਨ 30.5 ਕਰੋੜ ਲੋਕਾਂ ਦੀਆਂ ਨੌਕਰੀ ਖ਼ਤਮ ਹੋ ਸਕਦੀਆਂ ਹਨ। ਸੰਗਠਨ ਨੇ ਇੱਕ ਵਾਰ ਫਿਰ ਕੋਰੋਨਾਵਾਇਰਸ ਮਹਾਮਾਰੀ ਕਰਕੇ ਨੌਕਰੀਆਂ ਬਰੇ ਭਵਿੱਖਬਾਣੀ ਕੀਤੀ ਹੈ। ਸੰਗਠਨ ਨੇ ਪਿਛਲੀ ਭਵਿੱਖਬਾਣੀ ‘ਚ ਕਿਹਾ ਸੀ ਕਿ ਔਸਤਨ 48 ਘੰਟੇ ਕੰਮ ਵਾਲੇ ਹਫ਼ਤੇ ਵਾਲੀ 19.5 ਕਰੋੜ ਪੂਰਨਕਾਲੀ ਨੌਕਰੀਆਂ ਇਸ ਮਹਾਮਾਰੀ ਕਾਰਨ ਜੂਨ ਦੀ ਤਿਮਾਹੀ ‘ਚ ਹਰ ਹਫ਼ਤੇ ਖ਼ਤਮ ਹੋ ਸਕਦੀਆਂ ਹਨ। ਸੰਗਠਨ ਨੇ ਕਿਹਾ ਕਿ ਗੈਰ ਰਸਮੀ ਸੈਕਟਰ ਦੇ 1.6 ਅਰਬ ਕਾਮਿਆਂ ਨੂੰ ਮਹਾਮਾਰੀ ਕਾਰਨ ਰੋਜ਼ੀ ਰੋਟੀ ਦਾ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਮਹਾਮਾਰੀ ਕਾਰਨ ਉਨ੍ਹਾਂ ਦੇ ਜੀਵਣ ਦੇ ਸਾਧਨ ਬੰਦ ਹੋਏ ਹਨ। ਇਹ ਵਿਸ਼ਵ ਦੇ 3.3 ਅਰਬ ਕਰਮਚਾਰੀਆਂ ਦਾ ਅੱਧਾ ਹਿੱਸਾ ਹੈ। ਆਈਐਲਓ ਮੁਤਾਬਕ, ਪਹਿਲੇ ਮਹੀਨੇ ‘ਚ ਲੌਕਡਾਊਨ ਕਾਰਨ ਮਜ਼ਦੂਰਾਂ ਦੀ ਆਮਦਨ ਵਿਚ 60 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਆਈਐਲਓ ਅਨੁਸਾਰ, ਅਫਰੀਕਾ ਤੇ ਅਮਰੀਕਾ ਵਿੱਚ 80%, ਯੂਰਪ ਤੇ ਮੱਧ ਏਸ਼ੀਆ ‘ਚ 70% ਤੇ ਏਸ਼ੀਆ ਤੇ ਪ੍ਰਸ਼ਾਂਤ ਵਿੱਚ 21.6% ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਆਈਐਲਓ ਦੇ ਡਾਇਰੈਕਟਰ ਜਨਰਲ ਗਾਈ ਰਾਈਡਰ ਨੇ ਕਿਹਾ ਕਿ ਮਹਾਮਾਰੀ ਤੇ ਨੌਕਰੀਆਂ ਦੇ ਸੰਕਟ ਦੇ ਮੱਦੇਨਜ਼ਰ ਵਿਸ਼ਵ ਦੇ ਸਭ ਤੋਂ ਕਮਜ਼ੋਰ ਮਜ਼ਦੂਰਾਂ ਦੀ ਰੱਖਿਆ ਕਰਨਾ ਹੋਰ ਜ਼ਰੂਰੀ ਹੋ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















