ਪੜਚੋਲ ਕਰੋ
Advertisement
ਜੋਅ ਬਾਇਡੇਨ ਨੇ ਅਹੁਦਾ ਸੰਭਾਲਦਿਆਂ ਹੀ ਕੱਢੇ 15 ਨਵੇਂ ਆਰਡਰ, ਟ੍ਰੰਪ ਦੇ ਕਈ ਫ਼ੈਸਲੇ ਪਲਟੇ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਕੁਰਸੀ ਸੰਭਾਲਦਿਆਂ ਹੀ 15 ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਟ੍ਰੰਪ ਦੇ ਜ਼ਿਆਦਾਤਰ ਫ਼ੈਸਲੇ ਬਦਲ ਦਿੱਤੇ ਹਨ। ਬਾਇਡੇਨ ਵੱਲੋਂ ਬਦਲੇ ਗਏ ਦੋ ਵੱਡੇ ਫ਼ੈਸਲਿਆਂ ’ਚ ਪੈਰਿਸ ਜਲਵਾਯੂ ਸਮਝੌਤੇ ਤੇ ਕੋਰੋਨਾ ਤੋਂ ਪ੍ਰਭਾਵਿਤ ਭਾਈਚਾਰਿਆਂ ਨੂੰ ਆਰਥਿਕ ਮਦਦ ਦੇਣਾ ਹੈ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਕੁਰਸੀ ਸੰਭਾਲਦਿਆਂ ਹੀ 15 ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਟ੍ਰੰਪ ਦੇ ਜ਼ਿਆਦਾਤਰ ਫ਼ੈਸਲੇ ਬਦਲ ਦਿੱਤੇ ਹਨ। ਬਾਇਡੇਨ ਵੱਲੋਂ ਬਦਲੇ ਗਏ ਦੋ ਵੱਡੇ ਫ਼ੈਸਲਿਆਂ ’ਚ ਪੈਰਿਸ ਜਲਵਾਯੂ ਸਮਝੌਤੇ ਤੇ ਕੋਰੋਨਾ ਤੋਂ ਪ੍ਰਭਾਵਿਤ ਭਾਈਚਾਰਿਆਂ ਨੂੰ ਆਰਥਿਕ ਮਦਦ ਦੇਣਾ ਹੈ।
ਬਾਇਡੇਨ ਨੇ ਦਫ਼ਤਰ ’ਚ ਪਹਿਲੇ ਦਿਨ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਉੱਤੇ ਕੰਧ ਬਣਾਉਣ ਦਾ ਟ੍ਰੰਪ ਦਾ ਫ਼ੈਸਲਾ ਵਾਪਸ ਲੈ ਲਿਆ। ਇਸ ਦੇ ਨਾਲ ਹੀ ਅਮਰੀਕਾ ਦੋਬਾਰਾ ‘ਵਿਸ਼ਵ ਸਿਹਤ ਸੰਗਠਨ’ (WHO) ’ਚ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਕਈ ਮੁਸਲਿਮ ਦੇਸ਼ਾਂ ਉੱਤੋਂ ਟ੍ਰੈਵਲ ਬੈਨ ਖ਼ਤਮ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ।
ਕੋਰੋਨਾ ਤੋਂ ਬਚਾਅ ਲਈ ਨਵੇਂ ਰਾਸ਼ਟਰਪਤੀ ਨੇ ਸਮੁੱਚੇ ਅਮਰੀਕਾ ’ਚ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਬਾਇਡੇਨ ਨੇ ਕਿਹਾ ਕਿ ਮਾਸਕ ਪਹਿਨਣਾ ‘ਦੇਸ਼ ਪ੍ਰੇਮ’ ਦੀ ਨਿਸ਼ਾਨੀ ਹੈ ਕਿਉਂਕਿ ਇਸ ਨਾਲ ਅਣਗਿਣਤ ਜ਼ਿੰਦਗੀਆਂ ਬਚਦੀਆਂ ਹਨ।
ਜੋਅ ਬਾਇਡੇਨ ਸੁੰਹ ਚੁੱਕਦਿਆਂ ਹੀ ਆਏ ਐਕਸ਼ਨ ਮੋਡ 'ਚ, ਟਰੰਪ ਦੇ ਇੱਕ ਤੋਂ ਬਾਅਦ ਇੱਕ ਲਏ ਫੈਸਲੇ ਪਲਟੇ
ਜੋਅ ਬਾਇਡੇਨ ਨੇ ਕਿਹਾ ਕਿ ਅਸੀਂ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਜਾ ਰਹੇ ਹਾਂ, ਜੋ ਅਸੀਂ ਹਾਲੇ ਤੱਕ ਨਹੀਂ ਕੀਤਾ। ਇਸ ਦੇ ਨਾਲ ਹੀ ਟ੍ਰਾਂਸਜੈਂਡਰ ਨੂੰ ਫ਼ੌਜੀ ਸੇਵਾ ਲਈ ਅਯੋਗ ਮੰਨਣ ਵਾਲਾ ਬੈਨ ਹਟੇਗਾ। ਗਰਭਪਾਤ ਵਿਰੁੱਧ ਹੋਣ ਵਾਲੇ ਅਪਰਾਧਾਂ ਵਿੱਚ ਅਮਰੀਕੀ ਮੁਹਿੰਮ ਦੀ ਫ਼ੰਡਿੰਗ ਉੱਤੇ ਵੀ ਰੋਕ ਹਟੇਗੀ।
ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਦੇ ਕਰਜ਼ਾ ਭੁਗਤਾਨ ਉੱਤੇ ਰੋਕ ਨੂੰ ਸਤੰਬਰ ਤੱਕ ਵਧਾਇਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement