ਪੜਚੋਲ ਕਰੋ
(Source: ECI/ABP News)
ਅਰਦਾਸਾਂ ਨਾਲ ਖ਼ਤਮ ਹੋਵੇਗਾ ਕਰੋਨਾਵਾਇਰਸ! ਮਾਯੂਸ ਸੰਗਤਾਂ ਨੂੰ ਲਾਂਘਾ ਖੁੱਲ੍ਹਣ ਦੀ ਉਡੀਕ
ਕਈ ਵਿਵਾਦਾਂ ਦੇ ਬਾਵਜੂਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਖੁੱਲ੍ਹਿਆ ਕਰਤਾਰਪੁਰ ਲਾਂਘਾ ਆਖਰ ਕਰੋਨਾਵਾਇਰਸ ਕਾਰਨ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਜਾਣ ਦੀਆਂ ਉਮੀਦਾਂ ਲੈ ਕੇ ਆਈਆਂ ਸੰਗਤਾਂ ਕਾਫ਼ੀ ਮਾਯੂਸ ਨਜ਼ਰ ਆਈਆਂ।
![ਅਰਦਾਸਾਂ ਨਾਲ ਖ਼ਤਮ ਹੋਵੇਗਾ ਕਰੋਨਾਵਾਇਰਸ! ਮਾਯੂਸ ਸੰਗਤਾਂ ਨੂੰ ਲਾਂਘਾ ਖੁੱਲ੍ਹਣ ਦੀ ਉਡੀਕ Kartarpur Corridor closed due to coronavirus ਅਰਦਾਸਾਂ ਨਾਲ ਖ਼ਤਮ ਹੋਵੇਗਾ ਕਰੋਨਾਵਾਇਰਸ! ਮਾਯੂਸ ਸੰਗਤਾਂ ਨੂੰ ਲਾਂਘਾ ਖੁੱਲ੍ਹਣ ਦੀ ਉਡੀਕ](https://static.abplive.com/wp-content/uploads/sites/5/2020/03/16214627/kartarpur-corridor.jpg?impolicy=abp_cdn&imwidth=1200&height=675)
ਡੇਰਾ ਬਾਬਾ ਨਾਨਕ: ਕਈ ਵਿਵਾਦਾਂ ਦੇ ਬਾਵਜੂਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਖੁੱਲ੍ਹਿਆ ਕਰਤਾਰਪੁਰ ਲਾਂਘਾ ਆਖਰ ਕਰੋਨਾਵਾਇਰਸ ਕਾਰਨ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਜਾਣ ਦੀਆਂ ਉਮੀਦਾਂ ਲੈ ਕੇ ਆਈਆਂ ਸੰਗਤਾਂ ਕਾਫ਼ੀ ਮਾਯੂਸ ਨਜ਼ਰ ਆਈਆਂ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ, ਨਵਾਂਸ਼ਹਿਰ ਤੇ ਹੋਰਾਂ ਥਾਵਾਂ ਤੋਂ ਕਾਫੀ ਸ਼ਰਧਾਲੂ ਡੇਰਾ ਬਾਬਾ ਨਾਨਕ ਪੁੱਜੇ। ਉਨ੍ਹਾਂ ਵਿੱਚੋਂ ਕੁਝ ਨੇ ਸਰਕਾਰ ਦੇ ਫੈਸਲੇ ਨਾਲ ਸਹਿਮਤੀ ਜਤਾਈ ਪਰ ਨਾਲ ਹੀ ਉਨ੍ਹਾਂ ਨਿਰਾਸ਼ਾ ਵੀ ਜ਼ਾਹਿਰ ਕੀਤੀ ਕਿਉਂਕਿ ਰਜਿਸਟਰੇਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਸੀ। ਇਸ ਮੌਕੇ ਸੰਗਤਾਂ ਨੇ ਕਰੋਨਾਵਾਇਰਸ ਦਾ ਪ੍ਰਭਾਵ ਖਤਮ ਹੋਣ ਦੀ ਗੱਲ ਕਰਦਿਆਂ ਕਰਤਾਰਪੁਰ ਲਾਂਘਾ ਜਲਦੀ ਖੁੱਲ੍ਹਣ ਦੀ ਅਰਦਾਸ ਵੀ ਕੀਤੀ।
ਆਇਰਲੈਂਡ ਤੋਂ ਆਏ ਐਨਆਰਆਈ ਨੇ ਦੱਸਿਆ ਕਿ ਸਰਕਾਰ ਨੂੰ ਡਾਕਟਰੀ ਟੀਮ ਤਾਇਨਾਤ ਕਰਕੇ ਸ਼ਰਧਾਲੂਆਂ ਦੀ ਜਾਂਚ ਕਰਕੇ ਕੌਰੀਡੋਰ ਨੂੰ ਚਾਲੂ ਰੱਖਣਾ ਚਾਹੀਦਾ ਸੀ ਪਰ ਹੁਣ ਵੀ ਕੋਈ ਅਜਿਹੀ ਗੱਲ ਨਹੀਂ, ਉਹ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣਗੇ ਤੇ ਦਰਸ਼ਨ ਕਰਕੇ ਆਉਣਗੇ। ਦੱਸਣਯੋਗ ਹੈ ਕਿ ਔਸਤਨ ਰੋਜ਼ਾਨਾ ਤਿੰਨ ਸੌ ਤੋਂ ਚਾਰ ਸੌ ਦੇ ਕਰੀਬ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ ਤੇ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਇਹ ਅੰਕੜਾ ਦੁਗਣਾ ਹੋ ਜਾਂਦਾ ਹੈ
ਅਗਲੇ ਹੁਕਮਾਂ ਤਕ ਬੰਦ ਰਹੇਗਾ ਕੋਰੀਡੋਰ- SDM
ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਕੱਲ੍ਹ ਹੀ ਕੋਰੀਡੋਰ ਬੰਦ ਕਰਨ ਸਬੰਧੀ ਹੁਕਮ ਪ੍ਰਾਪਤ ਹੋਏ ਹਨ। ਇਹ ਅਗਲੇ ਹੁਕਮਾਂ ਦੇ ਆਉਣ ਤੱਕ ਕੋਰੀਡੋਰ ਨੂੰ ਬੰਦ ਰੱਖਿਆ ਜਾਵੇਗਾ। ਇਸ ਦੀ ਉਹ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਵਿੱਚ ਤਕਰੀਬਨ ਸਾਢੇ ਹਜ਼ਾਰ ਦੇ ਕਰੀਬ ਸ਼ਰਧਾਲੂ ਕਰਤਾਰਪੁਰ ਕੋਰੀਡੋਰ ਦੇ ਦਰਸ਼ਨ ਕਰ ਚੁੱਕੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)