ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

ਡੀਜੀਪੀ ਤੇ ਮੰਤਰੀ ਦੇ ਪੁਆੜੇ ਬਾਰੇ ਖੁੱਲ੍ਹ ਕੇ ਬੋਲੇ ਕੈਪਟਨ, ਕਰਤਾਰਪੁਰ ਲਾਂਘਾ ਨਹੀਂ ਹੋਏਗਾ ਕਿਸੇ ਵੀ ਕੀਮਤ ‘ਤੇ ਬੰਦ

ਮੰਗਲਵਾਰ ਨੂੰ ਵਿਧਾਨ ਸਭਾ 'ਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਕਿਸੇ ਵੀ ਕੀਮਤ ‘ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਲਿਆਰੇ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।

ਮਨਵੀਰ ਕੌਰ ਰੰਧਾਵਾ ਚੰਡੀਗੜ੍ਹ: ਮੰਗਲਵਾਰ ਨੂੰ ਵਿਧਾਨ ਸਭਾ 'ਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਕਿਸੇ ਵੀ ਕੀਮਤ ‘ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਲਿਆਰੇ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਬਾਰੇ ਉਨ੍ਹਾਂ ਦੇ ਕਥਿਤ ਬਿਆਨਾਂ 'ਤੇ ਉਸ ਨੂੰ ਬਰਖਾਸਤ ਕਰਨ ਦੀ ਵਿਰੋਧੀ ਧਿਰ ਦੀ ਮੰਗ ਦਾ ਜਵਾਬ ਦਿੰਦਿਆਂ ਸੀਐਮ ਨੇ ਕਿਹਾ ਕਿ ਡੀਜੀਪੀ ਪਹਿਲਾਂ ਹੀ ਮੁਆਫੀ ਮੰਗ ਚੁੱਕਿਆ ਹੈ। ਵਿਰੋਧੀ ਧਿਰ ਇਸ ਮੁੱਦੇ ਨੂੰ ਰਾਜਨੀਤਕ ਲਾਹੇ ਲਈ ਵਧਾ ਰਹੀ ਹੈ। ਕੈਪਟਨ ਨੇ ਕਿਹਾ, “ਹਰ ਕੋਈ ਗਲਤੀਆਂ ਕਰਦਾ ਹੈ।” ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਡੀਜੀਪੀ ਦੀਆਂ ਟਿੱਪਣੀਆਂ ਨੂੰ "ਟਾਲਿਆ ਜਾ ਸਕਦਾ ਸੀ।" ਉਨ੍ਹਾਂ ਅੱਗੇ ਕਿਹਾ ਕਿ ਹਰੇਕ ਨੂੰ ਦੁਸ਼ਮਣ ਗੁਆਂਢੀ ਦੀ ਨਜ਼ਰ ਨਾਲ ਦੇਸ਼ ਦੀ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਸਮਝਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਸਭ ਖੁਸ਼ ਹਨ ਕਿ ਲਾਂਘਾ ਖੁੱਲ੍ਹਿਆ ਹੈ ਪਰ ਇਸ ਦੇ ਨਾਲ ਸੁਰੱਖਿਆ ਨੂੰ ਲੈ ਕੇ ਵੀ ਕਈ ਸਵਾਲ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਮਨਸ਼ਾ ਬੁਰੀ ਹੈ। ਉਹ ਪਾਕਿ ਏਜੰਸੀ ਆਈਐਸਆਈ ਰਾਹੀਂ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਅਸੀਂ ਸਾਢੇ ਤਿੰਨ ਸਾਲਾਂ ਵਿੱਚ ਬਹੁਤ ਸਾਰੇ ਮਡਿਊਲ ਤੋੜੇ ਹਨ। ਸੀਐਮ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਹਾਲਾਤ 'ਚ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਇਸ ਦੇ ਨਾਲ ਹੀ ਸੀਐਮ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲੱਗੇ ਇਲਜ਼ਾਮਾਂ 'ਤੇ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ ਕਿ ਅਦਾਲਤ ਨੇ ਭਾਰਤ ਭੂਸ਼ਣ ਨੂੰ 1992 'ਚ ਅੱਤਵਾਦੀਆਂ ਨੂੰ ਪਨਾਹ ਦੇਣ ਕਰਕੇ ਟਾਡਾ ਕੇਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਸੀ। ਜਦੋਂ ਕੈਪਟਨ ਨੇ ਕਿਹਾ, “25 ਸਾਲ ਪੁਰਾਣੇ ਬੰਦ ਟਾਡਾ ਕੇਸ” ਬਾਰੇ ਵਿਚਾਰ-ਵਟਾਂਦਰੇ ਦੀ ਲੋੜ ਨਹੀਂ, ਤਾਂ ‘ਆਪ’ ਤੇ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਰੁੱਧ 32 ਸਾਲ ਪੁਰਾਣੇ ਕੇਸ ਨੂੰ ਕਿਉਂ ਖੋਲ੍ਹਿਆ ਗਿਆ ਸੀ। ਉਧਰ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ, “ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਆਸ਼ੂ ਦਾ ਕੇਸ 15 ਸਾਲਾਂ ਤੋਂ ਕਿਉਂ ਨਹੀਂ ਖੋਲ੍ਹਿਆ?” ਫਿਰ ਅਕਾਲੀ ਦਲ ਤੇ ‘ਆਪ’ ਵਿਧਾਇਕਾਂ ਨੇ ਆਸ਼ੂ ਦੇ ਬਕਾਇਆ ਪਏ ਕੇਸਾਂ ਨੂੰ ਖੋਲ੍ਹਣ ਦੀ ਮੰਗ ਕਰਦਿਆਂ ਮਾਰਚ ਕੀਤਾ ਤੇ ਵਾਕਆਊਟ ਕਰਨ ਲਈ ਅੱਗੇ ਵਧੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਵੱਡੀ ਖ਼ਬਰ! ਪੰਜਾਬ ਪੁਲਿਸ ਦੇ ਹੌਲਦਾਰ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਪੰਜਾਬ ਪੁਲਿਸ ਦੇ ਹੌਲਦਾਰ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ
ABP Sanjha Top 10, 5 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
ABP Sanjha Top 10, 5 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
Bengal 'ਚ ਭਾਰੀ ਜਿੱਤ ਤੋਂ ਬਾਅਦ ਭਾਜਪਾ ਕਿਸਨੂੰ ਬਣਾਏਗੀ ਮੁੱਖ ਮੰਤਰੀ ? ਸੁਵੇਂਦੂ ਸਮੇਤ ਇਹ ਪੰਜ ਨਾਮ ਚਰਚਾ 'ਚ 
Bengal 'ਚ ਭਾਰੀ ਜਿੱਤ ਤੋਂ ਬਾਅਦ ਭਾਜਪਾ ਕਿਸਨੂੰ ਬਣਾਏਗੀ ਮੁੱਖ ਮੰਤਰੀ ? ਸੁਵੇਂਦੂ ਸਮੇਤ ਇਹ ਪੰਜ ਨਾਮ ਚਰਚਾ 'ਚ 
TMC ਨੇ ਮੰਨੀ ਹਾਰ , ਮਮਤਾ ਬੈਨਰਜੀ ਦੀ ਕਰੀਬੀ MP ਸਾਯੋਨੀ ਘੋਸ਼ ਦੀ ਪਹਿਲੀ ਪ੍ਰਤੀਕਿਰਿਆ, ਕਿਹਾ - ਜ਼ਮੀਨ 'ਤੇ ਬਣੇ ਰਹਾਂਗੇ
TMC ਨੇ ਮੰਨੀ ਹਾਰ , ਮਮਤਾ ਬੈਨਰਜੀ ਦੀ ਕਰੀਬੀ MP ਸਾਯੋਨੀ ਘੋਸ਼ ਦੀ ਪਹਿਲੀ ਪ੍ਰਤੀਕਿਰਿਆ, ਕਿਹਾ - ਜ਼ਮੀਨ 'ਤੇ ਬਣੇ ਰਹਾਂਗੇ"

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend
ਅਧਿਆਪਕ ਤੋਂ ਤੰਗ ਆ ਕੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਛਾਲ ਮਾਰ ਕੇ ਗਵਾਈ ਜਾਨ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਧਿਆਪਕ ਤੋਂ ਤੰਗ ਆ ਕੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਛਾਲ ਮਾਰ ਕੇ ਗਵਾਈ ਜਾਨ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Rana Balachauria ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ,  ਮੁੱਖ ਸ਼ੂਟਰ ਆਦਿਤਿਆ ਕਪੂਰ ਉਰਫ਼ ਮੱਖਣ ਗ੍ਰਿਫਤਾਰ
Rana Balachauria ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ,  ਮੁੱਖ ਸ਼ੂਟਰ ਆਦਿਤਿਆ ਕਪੂਰ ਉਰਫ਼ ਮੱਖਣ ਗ੍ਰਿਫਤਾਰ
Car ਦਾ AC ਚਲਾਉਂਦੇ ਸਮੇਂ ਤੁਸੀਂ ਕਰ ਰਹੇ ਹੋ ਇਹ 5 ਗਲਤੀਆਂ ? ਖ਼ਰਚ ਹੋ ਸਕਦਾ ਹੈ ਦੁੱਗਣਾ ! ਜਾਣੋ ਸਹੀ ਤਰੀਕਾ
Car ਦਾ AC ਚਲਾਉਂਦੇ ਸਮੇਂ ਤੁਸੀਂ ਕਰ ਰਹੇ ਹੋ ਇਹ 5 ਗਲਤੀਆਂ ? ਖ਼ਰਚ ਹੋ ਸਕਦਾ ਹੈ ਦੁੱਗਣਾ ! ਜਾਣੋ ਸਹੀ ਤਰੀਕਾ
Embed widget