ABP News-C Voter Survey: ਮੋਦੀ ਨੂੰ ਟੱਕਰ ਦੇ ਰਹੇ ਨੇ ਕੇਜਰੀਵਾਲ, 'ਸਰਵੇ ਤੋਂ ਬਾਅਦ ਪੀਐੱਮ ਮੋਦੀ ਦੀ ਉੱਡੀ ਨੀਂਦ'
ਕੀ ਤੁਸੀਂ ਅਰਵਿੰਦ ਕੇਜਰੀਵਾਲ ਨੂੰ 2024 ਵਿੱਚ ਮੋਦੀ ਜੀ ਲਈ ਚੁਣੌਤੀ ਮੰਨਦੇ ਹੋ? 63 ਪ੍ਰਤੀਸ਼ਤ ਨੇ ਹਾਂ ਕਿਹਾ। ਇਸ ਸਰਵੇਖਣ ਤੋਂ ਬਾਅਦ, ਮਾਨਯੋਗ ਮੋਦੀ ਜੀ ਦੀ ਨੀਂਦ ਉੱਡ ਗਈ।"
ABP News-C Voter Survey: ਸ਼ਨੀਵਾਰ ਨੂੰ ਏਬੀਪੀ ਨਿਊਜ਼-ਸੀ ਵੋਟਰ (ABP News-C Voter Survey) ਨੇ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਇੱਕ ਸਰਵੇਖਣ ਦਿਖਾਇਆ। ਇਸ ਸਰਵੇਖਣ ਵਿੱਚ ਇੱਕ ਸਵਾਲ ਪੁੱਛਿਆ ਗਿਆ ਸੀ ਕਿ, ਕੀ 2024 ਵਿੱਚ ਅਰਵਿੰਦ ਕੇਜਰੀਵਾਲ(Arvind Kejriwal) ਮੋਦੀ ਲਈ ਚੁਣੌਤੀ ਮੰਨਦੇ ਹੋ? 63 ਫ਼ੀਸਦੀ ਲੋਕਾਂ ਨੇ ਇਸ ਸਵਾਲ 'ਤੇ 'ਹਾਂ' ਅਤੇ 37 ਫ਼ੀਸਦੀ ਲੋਕਾਂ ਨੇ 'ਨਹੀਂ' ਕਿਹਾ। ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕ ਆਤਿਸ਼ੀ ਮਾਰਲੇਨਾ (Atishi Marlena) ਨੇ ਇਸ ਨੂੰ ਲੈ ਕੇ ਭਾਜਪਾ (BJP) 'ਤੇ ਹਮਲਾ ਬੋਲਿਆ ਹੈ।
ਆਪ ਵਿਧਾਇਕ ਦਾ ਸਿਆਸੀ ਵਾਰ
'ਆਪ' ਵਿਧਾਇਕ ਆਤਿਸ਼ੀ ਨੇ ਕਿਹਾ, "ਬੀਤੀ ਰਾਤ ਇੱਕ ਵੱਡੇ ਟੀਵੀ ਚੈਨਲ ਨੇ ਲੋਕ ਸਭਾ ਚੋਣਾਂ 'ਤੇ ਇੱਕ ਸਰਵੇਖਣ ਦਿਖਾਇਆ ਅਤੇ ਪੁੱਛਿਆ, ਕੀ ਤੁਸੀਂ ਅਰਵਿੰਦ ਕੇਜਰੀਵਾਲ ਨੂੰ 2024 ਵਿੱਚ ਮੋਦੀ ਜੀ ਲਈ ਚੁਣੌਤੀ ਮੰਨਦੇ ਹੋ? 63 ਪ੍ਰਤੀਸ਼ਤ ਨੇ ਹਾਂ ਕਿਹਾ। ਇਸ ਸਰਵੇਖਣ ਤੋਂ ਬਾਅਦ, ਮਾਨਯੋਗ ਮੋਦੀ ਜੀ ਦੀ ਨੀਂਦ ਉੱਡ ਗਈ।"
'ਜੇ ਬੱਸ ਨਹੀਂ ਖ਼ਰੀਦੀ ਤਾਂ ਭ੍ਰਿਸ਼ਟਾਚਾਰ ਕਿਵੇਂ ਹੋਇਆ'
ਆਤਿਸ਼ੀ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸਕੂਲ, ਬਿਜਲੀ, ਪਾਣੀ ਬਾਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਇਸ ਨੂੰ ਸੋਚ ਕੇ ਪੀਐੱਮ ਮੋਦੀ(PM Modi) ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਅਰਵਿੰਦ ਕੇਜਰੀਵਾਲ ਜਾਂ ਉਨ੍ਹਾਂ ਦੇ ਮੰਤਰੀ 'ਤੇ ਕੇਸ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੌਖਲਾਹਟ ਵਿੱਚ ਬੱਸਾਂ ਦੀ ਖ਼ਰੀਦ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ, ਜਦੋਂਕਿ ਬੱਸਾਂ ਖਰੀਦੀਆਂ ਹੀ ਨਹੀਆਂ ਗਈਆਂ। ਉਨ੍ਹਾਂ ਕਿਹਾ ਕਿ ਜੇ ਕੋਈ ਬੱਸ ਖ਼ਰੀਦੀ ਹੀ ਨਹੀਂ ਗਈ ਤਾਂ ਉਸ ਵਿੱਚ ਭ੍ਰਿਸ਼ਟਾਚਾਰ ਕਿਵੇਂ ਹੋਇਆ।
'ਸਰਵੇਖਣ ਤੋਂ ਬਾਅਦ ਐੱਲ.ਜੀ ਨੇ ਕੀਤੀ ਗ਼ਲਤੀ'
ਆਤਿਸ਼ੀ ਨੇ ਕਿਹਾ ਕਿ ਕੱਲ੍ਹ ਦੇ ਸਰਵੇਖਣ ਤੋਂ ਬਾਅਦ LG ਨੇ ਗ਼ਲਤੀ ਕੀਤੀ ਅਤੇ ਗ਼ਲਤ ਕਾਗ਼ਜ਼ ਚੁੱਕ ਲਏ। ਆਤਿਸ਼ੀ ਨੇ ਕਿਹਾ, "ਐੱਲਜੀ ਸਾਹਿਬ, ਤੁਸੀਂ ਬਹੁਤ ਵੱਡੇ ਅਹੁਦੇ 'ਤੇ ਬੈਠੇ ਹੋ। ਤੁਹਾਨੂੰ ਘੱਟੋ-ਘੱਟ ਸਰਕਾਰੀ ਕਾਗ਼ਜ਼ ਪੜ੍ਹਨਾ ਤਾਂ ਸਿੱਖ ਲੈਣਾ ਚਾਹੀਦਾ ਹੈ। ਕੇਜਰੀਵਾਲ ਜੀ 'ਤੇ ਝੂਠੇ ਇਲਜ਼ਾਮ ਲਗਾਉਣ ਤੋਂ ਪਹਿਲਾਂ, ਤੁਸੀਂ ਘੱਟੋ-ਘੱਟ ਹੋਮਵਰਕ ਤਾਂ ਕਰ ਲਿਆ ਹੋਵੇਗਾ।"
'ਕੇਜਰੀਵਾਲ ਤੋਂ ਡਰਦੇ ਹਨ ਪ੍ਰਧਾਨ ਮੰਤਰੀ ਮੋਦੀ'
'ਆਪ' ਵਿਧਾਇਕ ਨੇ ਕਿਹਾ ਕਿ ਪੀਐੱਮ ਮੋਦੀ, ਕੇਜਰੀਵਾਲ ਤੋਂ ਡਰਦੇ ਹਨ। ਇਸ ਲਈ ਹਰ ਰੋਜ਼ ਅਰਵਿੰਦ ਕੇਜਰੀਵਾਲ ਅਤੇ ਪਾਰਟੀ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਕਿਸੇ ਨਾ ਕਿਸੇ ਤਰੀਕੇ ਨਾਲ ਕੇਜਰੀਵਾਲ ਨੂੰ ਝੂਠੇ ਦੋਸ਼ਾਂ ਨਾਲ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।