ਪੜਚੋਲ ਕਰੋ
(Source: ECI/ABP News)
ਲੁੱਟਾਂ-ਖੋਹਾਂ ਵਾਲੇ ਗੈਂਗ ਦੇ ਮੈਂਬਰ ਹਥਿਆਰਾਂ ਸਣੇ ਕਾਬੂ, ਪਾਕਿਸਤਾਨੋਂ ਮੰਗਾਈ ਹੈਰੋਇਨ ਦੇ ਮਾਮਲੇ 'ਚ ਵੀ ਨਾਮਜ਼ਦ
ਗੁਰਦਾਸਪੁਰ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ। ਇਹ ਲੁਟੇਰੇ ਪਾਕਿਸਤਾਨ ਤੋਂ ਮੰਗਵਾਈ 22 ਪੈਕੇਟ ਹੈਰੋਇਨ ਦੇ ਮਾਮਲੇ 'ਚ ਵੀ ਲੋੜੀਂਦੇ ਸੀ।
![ਲੁੱਟਾਂ-ਖੋਹਾਂ ਵਾਲੇ ਗੈਂਗ ਦੇ ਮੈਂਬਰ ਹਥਿਆਰਾਂ ਸਣੇ ਕਾਬੂ, ਪਾਕਿਸਤਾਨੋਂ ਮੰਗਾਈ ਹੈਰੋਇਨ ਦੇ ਮਾਮਲੇ 'ਚ ਵੀ ਨਾਮਜ਼ਦ Looting gang members arrested with weapons in Gurdaspur, nominated in heroin case from Pakistan ਲੁੱਟਾਂ-ਖੋਹਾਂ ਵਾਲੇ ਗੈਂਗ ਦੇ ਮੈਂਬਰ ਹਥਿਆਰਾਂ ਸਣੇ ਕਾਬੂ, ਪਾਕਿਸਤਾਨੋਂ ਮੰਗਾਈ ਹੈਰੋਇਨ ਦੇ ਮਾਮਲੇ 'ਚ ਵੀ ਨਾਮਜ਼ਦ](https://static.abplive.com/wp-content/uploads/sites/5/2019/06/04162330/arrested.jpg?impolicy=abp_cdn&imwidth=1200&height=675)
ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ। ਇਹ ਲੁਟੇਰੇ ਪਾਕਿਸਤਾਨ ਤੋਂ ਮੰਗਵਾਈ 22 ਪੈਕੇਟ ਹੈਰੋਇਨ ਦੇ ਮਾਮਲੇ 'ਚ ਵੀ ਲੋੜੀਂਦੇ ਸੀ। ਗਰੋਹ ਦੇ ਮੈਂਬਰਾਂ ਕੋਲੋਂ ਬਰਾਮਦ ਹੋਏ ਪਿਸਤੌਲ ਵਿਦੇਸ਼ੀ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਮੰਗਵਾਏ ਹਨ।
ਇਸ ਸੰਬੰਧੀ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਤੇ ਗੁਰਦਾਸਪੁਰ ਦੇ ਐਸਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਗਰੋਹ ਵੱਲੋਂ ਗੁਰਦਾਸਪੁਰ 'ਚ ਸਹਿਕਾਰੀ ਬੈਂਕ ਲੁੱਟੀ ਗਈ ਸੀ ਤੇ ਗੁਰਦਾਸਪੁਰ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਇਹ ਗਰੋਹ ਸਰਗਰਮ ਸੀ।
ਸਾਬਕਾ ਡੀਜੀਪੀ ਸੁਮੇਧ ਸੈਣੀ ਐਸਆਈਟੀ ਸਾਹਮਣੇ ਪੇਸ਼
ਇਨਾਂ ਖਿਲਾਫ ਦੋਹਾਂ ਜ਼ਿਲ੍ਹਿਆਂ 'ਚ ਮਾਮਲੇ ਦਰਜ ਹਨ। ਆਈਜੀ ਪਰਮਾਰ ਨੇ ਦੱਸਿਆ ਕਿ ਜਨਵਰੀ ਮਹੀਨੇ 'ਚ ਬੀਐਸਐਫ ਵੱਲੋਂ 22 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਸੀ ਤੇ ਉਸ 'ਚ ਵੀ ਇਸ ਗਰੋਹ ਦੇ ਮੈਂਬਰ ਸ਼ਾਮਲ ਸੀ ਤੇ ਇਸ ਸੰਬੰਧੀ ਦੋਰਾਂਗਲਾ ਥਾਣੇ 'ਚ ਵੀ ਮਾਮਲਾ ਦਰਜ ਹੈ। ਗਰੋਹ ਦਾ ਮੁਖੀ ਸੁਖਦੀਪ ਸਿੰਘ ਉਰਫ ਘੁੱਦਾ ਹੈ।
ਬਠਿੰਡਾ ਪੁਲਿਸ ਨੇ ਦਬੋਚੇ ਦੋ ਗੈਂਗ, ਵੱਡੀ ਮਾਤਰਾ ਅਸਲਾ ਬਰਾਮਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)