ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੁਣ ਮੁਕੇਸ਼ ਅੰਬਾਨੀ ਨਹੀਂ ਰਹੇ ਏਸ਼ੀਆਂ ਦੇ ਸਭ ਤੋਂ ਅਮੀਰ, ਅਲੀਬਾਬਾ ਦੇ ਜੈਕ ਮਾ ਨੇ ਪਛਾੜਿਆ
ਅੰਤਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਨੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੋਂ ਉਨ੍ਹਾਂ ਦਾ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਦਾ ਟਾਈਟਲ ਖੋਹ ਲਿਆ ਹੈ।
![ਹੁਣ ਮੁਕੇਸ਼ ਅੰਬਾਨੀ ਨਹੀਂ ਰਹੇ ਏਸ਼ੀਆਂ ਦੇ ਸਭ ਤੋਂ ਅਮੀਰ, ਅਲੀਬਾਬਾ ਦੇ ਜੈਕ ਮਾ ਨੇ ਪਛਾੜਿਆ Mukesh Ambani loses Asia's richest crown to Jack Ma ਹੁਣ ਮੁਕੇਸ਼ ਅੰਬਾਨੀ ਨਹੀਂ ਰਹੇ ਏਸ਼ੀਆਂ ਦੇ ਸਭ ਤੋਂ ਅਮੀਰ, ਅਲੀਬਾਬਾ ਦੇ ਜੈਕ ਮਾ ਨੇ ਪਛਾੜਿਆ](https://static.abplive.com/wp-content/uploads/sites/5/2020/03/11165943/mukesh-jack-ma.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅੰਤਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਨੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੋਂ ਉਨ੍ਹਾਂ ਦਾ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਦਾ ਟਾਈਟਲ ਖੋਹ ਲਿਆ ਹੈ। ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਅਲੀਬਾਬਾ ਦੇ ਮਾਲਕ ਜੈਕ ਮਾ ਨੇ ਸਭ ਤੋਂ ਅਮੀਰ ਆਦਮੀ ਦਾ ਤਾਜ ਆਪਣੇ ਸਿਰ 'ਤੇ ਸਜਾ ਲਿਆ ਹੈ।
ਬਲੂਮਬਰਗ ਬਿਲੀਅਨਰਸ ਇੰਡੈਕਸ ਮੁਤਾਬਕ ਮੁਕੇਸ਼ ਅੰਬਾਨੀ ਦੀ ਦੌਲਤ 58 ਅਰਬ ਡਾਲਰ ਤੋਂ ਘਟ ਕੇ 41.9 ਅਰਬ ਡਾਲਰ ਹੋ ਗਈ ਹੈ। ਇਸ ਤਰ੍ਹਾਂ ਦੌਲਤਮੰਦ ਲੋਕਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਦੂਸਰੇ ਥਾਂ 'ਤੇ ਪਹੁੰਚ ਗਏ। ਸੋਮਵਾਰ ਨੂੰ ਰਿਲਾਇੰਸ ਦੇ ਸ਼ੇਅਰ ਨੇ 12 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖੀ।
ਇਸ ਦਾ ਫਾਇਦਾ ਜੈਕ ਮਾ ਨੂੰ ਪਹੁੰਚਿਆ ਹੈ। ਉਨ੍ਹਾਂ ਦੀ ਦੌਲਤ ਅੰਬਾਨੀ ਦੀ ਦੌਲਤ ਤੋਂ 2.6 ਅਰਬ ਡਾਲਰ ਜ਼ਿਆਦਾ 44.5 ਅਰਬ ਡਾਲਰ ਹੈ। ਇੰਟਰਨੈਸ਼ਨਲ ਬਾਜ਼ਾਰ 'ਚ ਗਿਰਾਵਟ ਤੇ ਤੇਲ ਦੀਆਂ ਕੀਮਤਾਂ 'ਚ ਭਾਰੀ ਕਮੀ ਮੁਕੇਸ਼ ਅੰਬਾਨੀ ਦੀ ਦੌਲਤ ਘੱਟ ਕਰਨ ਦਾ ਕਾਰਨ ਬਣੀ ਹੈ।
ਇਹ ਵੀ ਪੜ੍ਹੋ:
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)