ਪੜਚੋਲ ਕਰੋ
(Source: ECI/ABP News)
ਅੰਬਾਨੀ ਦੀ ਰਿਲਾਇੰਸ ਨੂੰ 12 ਸਾਲ ਦਾ ਸਭ ਤੋਂ ਵੱਡਾ ਨੁਕਸਾਨ
ਮਾਰਕੀਟ ਦੀ ਇਤਿਹਾਸਕ ਗਿਰਾਵਟ ਨਾਲ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 'ਤੇ ਸਭ ਤੋਂ ਜ਼ਿਆਦਾ ਭਾਰੂ ਪਿਆ ਹੈ। ਉਸ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੂੰ 12 ਸਾਲਾਂ ਤੋਂ ਸਟਾਕ ਮਾਰਕੀਟ ਵਿੱਚ ਸਭ ਤੋਂ ਵੱਡਾ ਘਾਟਾ ਪਿਆ ਹੈ।
![ਅੰਬਾਨੀ ਦੀ ਰਿਲਾਇੰਸ ਨੂੰ 12 ਸਾਲ ਦਾ ਸਭ ਤੋਂ ਵੱਡਾ ਨੁਕਸਾਨ Mukesh Ambani becomes poorer by over Rs 41, 700 crores after Sensex crash ਅੰਬਾਨੀ ਦੀ ਰਿਲਾਇੰਸ ਨੂੰ 12 ਸਾਲ ਦਾ ਸਭ ਤੋਂ ਵੱਡਾ ਨੁਕਸਾਨ](https://static.abplive.com/wp-content/uploads/sites/5/2020/03/10183058/mukesh-ambani-and-reliance.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮਾਰਕੀਟ ਦੀ ਇਤਿਹਾਸਕ ਗਿਰਾਵਟ ਨਾਲ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 'ਤੇ ਸਭ ਤੋਂ ਜ਼ਿਆਦਾ ਭਾਰੂ ਪਿਆ ਹੈ। ਉਸ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੂੰ 12 ਸਾਲਾਂ ਤੋਂ ਸਟਾਕ ਮਾਰਕੀਟ ਵਿੱਚ ਸਭ ਤੋਂ ਵੱਡਾ ਘਾਟਾ ਪਿਆ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 12.35% ਦੀ ਗਿਰਾਵਟ ਨਾਲ 1105 ਰੁਪਏ 'ਤੇ ਬੰਦ ਹੋਏ। ਅਕਤੂਬਰ 2008 ਤੋਂ ਬਾਅਦ ਇਹ ਕੰਪਨੀ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਨਾਲ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਮਾਰਕੀਟ ਕੈਪ 7.05 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ।
ਸੋਮਵਾਰ ਨੂੰ ਕੰਪਨੀ ਦੇ ਨਿਵੇਸ਼ਕਾਂ ਦੇ ਸ਼ੇਅਰਾਂ ਦੀ ਕੀਮਤ ਵਿਚ 1.08 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ। ਸੈਂਸੈਕਸ 1941 ਅੰਕ ਡਿੱਗ ਗਿਆ, ਜਿਸ ਵਿੱਚੋਂ ਲਗਪਗ 500 ਅੰਕ ਇਕੱਲੇ ਰਿਲਾਇੰਸ ਇੰਡਸਟਰੀ ਨਾਲ ਸਬੰਧਤ ਹਨ। ਰਿਲਾਇੰਸ ਹੁਣ ਮਾਰਕੀਟ ਕੈਪ ਦੇ ਮਾਮਲੇ ਵਿੱਚ ਟੀਸੀਐਸ ਤੋਂ ਪਛੜ ਗਈ ਹੈ।
ਟੀਸੀਐਸ ਦੀ ਮਾਰਕੀਟ ਕੈਪ 7.40 ਲੱਖ ਕਰੋੜ ਰੁਪਏ ਹੈ। ਇਸ ਦੇ ਨਾਲ ਹੀ, ਸਰਕਾਰੀ ਮਲਕੀਅਤ ਓਐਨਜੀਸੀ ਦੇ ਸ਼ੇਅਰ ਵੀ ਲਗਪਗ 16.26% ਘੱਟ ਗਏ। ਇਸ ਦਾ ਮਾਰਕੀਟ ਕੈਪ ਵੀ 1 ਲੱਖ ਕਰੋੜ ਰੁਪਏ ਤੋਂ ਹੇਠਾਂ ਆ ਗਿਆ। ਓਐਨਜੀਸੀ ਦੀ ਮਾਰਕੀਟ ਕੈਪ 93,000 ਕਰੋੜ ਰੁਪਏ 'ਤੇ ਆ ਗਈ।
ਦੋ ਮਹੀਨੇ ਪਹਿਲਾਂ ਰਿਲਾਇੰਸ ਦੀ ਮਾਰਕੀਟ ਕੈਪ 10 ਲੱਖ ਕਰੋੜ ਰੁਪਏ ਤੋਂ ਉਪਰ ਸੀ।
ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਦੀ ਮਾਰਕੀਟ ਕੈਪ ਸੋਮਵਾਰ ਨੂੰ ਹੀ 1 ਲੱਖ ਕਰੋੜ ਤੋਂ ਵੀ ਘੱਟ ਘਟੀ। ਦੋ ਮਹੀਨੇ ਪਹਿਲਾਂ ਰਿਲਾਇੰਸ ਦੀ ਮਾਰਕੀਟ ਕੈਪ 10 ਲੱਖ ਕਰੋੜ ਰੁਪਏ ਤੋਂ ਉਪਰ ਸੀ। ਗਿਰਾਵਟ ਤੋਂ ਬਾਅਦ ਹੁਣ ਕੰਪਨੀ ਦੀ ਮਾਰਕੀਟ ਕੈਪ 7 ਲੱਖ ਕਰੋੜ ਤੱਕ ਆ ਗਈ ਹੈ। ਕੰਪਨੀ ਦੇ ਸ਼ੇਅਰ 13 ਫੀਸਦੀ ਡਿੱਗ ਕੇ 1,105 ਰੁਪਏ 'ਤੇ ਆ ਗਏ ਹਨ। ਅਕਤੂਬਰ 2008 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਕੱਚੇ ਤੇਲ ਦੇ ਸੰਕਟ ਕਾਰਨ ਸੈਂਸੇਕਸ ਵਿਚ ਤੇਲ ਖੇਤਰ ਦੀਆਂ ਕੰਪਨੀਆਂ ਦਾ ਸਟਾਕ ਡਿੱਗ ਰਿਹਾ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)