ਪੜਚੋਲ ਕਰੋ
Advertisement
ਮੁਸਲਿਮ ਦੇਸ਼ ਫਰਾਂਸ ਦੇ ਰਾਸ਼ਟਰਪਤੀ ਦੀ ਇਸ ਗੱਲ ਤੋਂ ਭੜਕੇ, ਫ੍ਰੈਂਚ ਪ੍ਰੋਡਕਟਸ ਦਾ ਹੋ ਰਿਹਾ ਬਾਈਕਾਟ
ਅਰਬ ਸਮੇਤ ਕਈ ਮੁਸਲਿਮ ਦੇਸ਼ਾਂ ਨੇ ਫ੍ਰੈਂਚ ਉਤਪਾਦਾਂ ਦੇ ਬਾਈਕਾਟ ਦੀ ਮੰਗ ਨੂੰ ਉਠਾਇਆ ਹੈ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਇੱਕ ਬਿਆਨ ਤੋਂ ਮੁਸਲਿਮ ਦੇਸ਼ ਨਾਰਾਜ਼ ਹਨ। ਰਿਪੋਰਟਾਂ ਅਨੁਸਾਰ ਫ੍ਰੈਂਚ ਦਾ ਮਾਲ ਕੁਵੈਤ, ਜੌਰਡਨ ਤੇ ਕਤਰ ਦੀਆਂ ਕਈ ਦੁਕਾਨਾਂ ਤੋਂ ਹਟਾ ਦਿੱਤਾ ਗਿਆ ਹੈ।
ਨਵੀਂ ਦਿੱਲੀ: ਅਰਬ ਸਮੇਤ ਕਈ ਮੁਸਲਿਮ ਦੇਸ਼ਾਂ ਨੇ ਫ੍ਰੈਂਚ ਉਤਪਾਦਾਂ ਦੇ ਬਾਈਕਾਟ ਦੀ ਮੰਗ ਨੂੰ ਉਠਾਇਆ ਹੈ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਇੱਕ ਬਿਆਨ ਤੋਂ ਮੁਸਲਿਮ ਦੇਸ਼ ਨਾਰਾਜ਼ ਹਨ। ਰਿਪੋਰਟਾਂ ਅਨੁਸਾਰ ਫ੍ਰੈਂਚ ਦਾ ਮਾਲ ਕੁਵੈਤ, ਜੌਰਡਨ ਤੇ ਕਤਰ ਦੀਆਂ ਕਈ ਦੁਕਾਨਾਂ ਤੋਂ ਹਟਾ ਦਿੱਤਾ ਗਿਆ ਹੈ। ਇਹੋ ਨਹੀਂ, ਏਸ਼ੀਆ ਦੇ ਕਈ ਦੇਸ਼ਾਂ ਜਿਵੇਂ ਪਾਕਿਸਤਾਨ ਤੇ ਬੰਗਲਾਦੇਸ਼ ਵਿੱਚ ਵੀ ਇਮੈਨੁਅਲ ਦੇ ਬਿਆਨ ਖਿਲਾਫ ਸਖਤ ਵਿਰੋਧ ਪ੍ਰਦਰਸ਼ਨ ਹੋਏ ਹਨ।
ਮੁੰਡਿਆਂ ਨੇ ਕਾਲਜੋਂ ਆਉਂਦੀ ਕੁੜੀ ਨੂੰ ਗੋਲੀ ਮਾਰ ਕੀਤਾ ਕਤਲ, ਪਹਿਲਾਂ ਅਗਵਾ ਕਰਨ ਦੀ ਕੀਤੀ ਕੋਸ਼ਿਸ਼
ਪੂਰਾ ਮਾਮਲਾ ਇਕ ਅਧਿਆਪਕ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਦਰਅਸਲ, 16 ਅਕਤੂਬਰ ਨੂੰ ਪੈਰਿਸ ਦੇ ਉਪਨਗਰ ਇਲਾਕੇ 'ਚ ਹਜ਼ਰਤ ਮੁਹੰਮਦ ਸਾਹਿਬ ਦਾ ਕਾਰਟੂਨ ਦਿਖਾਉਣ ਕਾਰਨ ਇਕ ਅਧਿਆਪਕ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਨੇ ਇਸ ਨੂੰ ਇਸਲਾਮਿਕ ਅੱਤਵਾਦ ਕਰਾਰ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਡਰ ਹੈ ਕਿ ਫਰਾਂਸ ਦੇ ਤਕਰੀਬਨ 60 ਲੱਖ ਮੁਸਲਮਾਨਾਂ ਦੀ ਅਬਾਦੀ ਸਮਾਜ ਦੀ ਮੁੱਖ ਧਾਰਾ ਤੋਂ ਅਲੱਗ ਹੋ ਸਕਦੀ ਹੈ।
ਖੁਫੀਆ ਏਜੰਸੀਆਂ ਦਾ ਵੱਡਾ ਖੁਲਾਸਾ! ਏਅਰ ਮਿਜ਼ਾਇਲ ਦਾਗ ਸਕਦੇ ਅੱਤਵਾਦੀ
ਫਰਾਂਸ ਦੇ ਰਾਸ਼ਟਰਪਤੀ ਦੇ ਇਸ ਬਿਆਨ ਤੋਂ ਬਾਅਦ, ਮੁਸਲਿਮ ਦੇਸ਼ਾਂ ਨੇ ਉਨ੍ਹਾਂ ਦੇ ਅਤੇ ਫਰਾਂਸ ਦੇ ਵਿਰੁੱਧ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਕਈ ਮੁਸਲਿਮ ਦੇਸ਼ ਫ੍ਰੈਂਚ ਉਤਪਾਦਾਂ ਦੇ ਬਾਈਕਾਟ ਦੀ ਅਪੀਲ ਕਰ ਰਹੇ ਹਨ। ਇੰਨਾ ਹੀ ਨਹੀਂ, #BoycottFrenchProduct ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement