NCRB Report: ਸਾਲ 2020 ’ਚ 28 ਫ਼ੀਸਦੀ ਵਧੇ ਅਪਰਾਧ, ਕਤਲ, ਰੇਪ ਤੇ ਅਗ਼ਵਾ ਦੇ ਮਾਮਲਿਆਂ ਦਾ ਪੂਰਾ ਹਿਸਾਬ-ਕਿਤਾਬ
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਸਾਲ 2020 ਦੌਰਾਨ, 2019 ਦੇ ਮੁਕਾਬਲੇ ਅਪਰਾਧ ਦੇ ਮਾਮਲਿਆਂ ਵਿੱਚ 28 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
NCRB REPORT: ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਸਾਲ 2020 ਦੌਰਾਨ, 2019 ਦੇ ਮੁਕਾਬਲੇ ਅਪਰਾਧ ਦੇ ਮਾਮਲਿਆਂ ਵਿੱਚ 28 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2019 ਵਿੱਚ 51 ਲੱਖ 56 ਹਜ਼ਾਰ 158 ਮਾਮਲੇ ਦਰਜ ਕੀਤੇ ਗਏ ਸਨ। ਜਦੋਂਕਿ ਸਾਲ 2020 ਵਿੱਚ 14 ਲੱਖ 45 ਹਜ਼ਾਰ 127 ਮਾਮਲੇ ਵਧੇਰੇ ਦਰਜ ਕੀਤੇ ਗਏ ਹਨ। ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ 25 ਮਾਰਚ 2020 ਤੋਂ 31 ਮਈ 2020 ਤੱਕ ਲੋਕਡਾਊਨ ਲਾਗੂ ਸੀ।
ਕਤਲ
· 2020 ਵਿੱਚ ਭਾਰਤ ਵਿੱਚ ਔਸਤਨ ਹਰ ਰੋਜ਼ 80 ਕਤਲ ਹੋਏ।
· ਸਾਲ ਵਿੱਚ ਕੁੱਲ 29 ਹਜ਼ਾਰ 193 ਲੋਕਾਂ ਦੀ ਹੱਤਿਆ ਕੀਤੀ ਗਈ ਸੀ।
· ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਰਾਜਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ।
ਬਲਾਤਕਾਰ
· 2020 ਵਿੱਚ ਦੇਸ਼ ਭਰ ਵਿੱਚ ਰੋਜ਼ਾਨਾ ਔਸਤਨ 77 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਹੋਏ।
· ਪਿਛਲੇ ਸਾਲ ਬਲਾਤਕਾਰ ਦੇ ਕੁੱਲ 28 ਹਜ਼ਾਰ 46 ਮਾਮਲੇ ਦਰਜ ਕੀਤੇ ਹੋਏ ਸਨ।
· ਦੇਸ਼ ਵਿੱਚ ਅਜਿਹੇ ਸਭ ਤੋਂ ਵੱਧ ਮਾਮਲੇ ਰਾਜਸਥਾਨ ਵਿੱਚ ਅਤੇ ਦੂਜੇ ਉੱਤਰ ਪ੍ਰਦੇਸ਼ ਵਿੱਚ ਦਰਜ ਕੀਤੇ ਗਏ ਹਨ।
ਅਗਵਾ ਦੇ ਮਾਮਲਿਆਂ ’ਚ ਕਮੀ
· 2019 ਦੇ ਮੁਕਾਬਲੇ 2020 ਵਿੱਚ ਅਗਵਾ ਦੇ ਮਾਮਲਿਆਂ ਵਿੱਚ 19 ਫੀ ਸਦੀ ਕਮੀ ਹੋਈ ਹੈ।
· 2020 ਵਿੱਚ, 84,805 ਅਗਵਾ ਦੇ ਮਾਮਲੇ ਦਰਜ ਕੀਤੇ ਗਏ ਸਨ।
· ਜਦੋਂ ਕਿ 2019 ਵਿੱਚ 1,05,036 ਮਾਮਲੇ ਦਰਜ ਕੀਤੇ ਗਏ ਸਨ।
ਕਿਸ ਰਾਜ ਵਿੱਚ ਕਤਲ ਦੇ ਕਿੰਨੇ ਕੇਸ ਦਰਜ ਹੋਏ?
· 2020 ਦੌਰਾਨ ਉੱਤਰ ਪ੍ਰਦੇਸ਼ ’ਚ 3779 ਕਤਲ ਹੋਏ
· ਬਿਹਾਰ ’ਚ 3,150
· ਮਹਾਰਾਸ਼ਟਰ ’ਚ 2,163
· ਮੱਧ ਪ੍ਰਦੇਸ਼ ’ਚ 2,101
· ਪੱਛਮੀ ਬੰਗਾਲ ’ਚ 1,948
· ਰਾਜਧਾਨੀ ਦਿੱਲੀ ’ਚ 472 ਮਾਮਲੇ ਦਰਜ ਕੀਤੇ ਗਏ
ਕਿਸ ਉਮਰ ਦੇ ਲੋਕਾਂ ਦੇ ਹੋਏ ਕਤਲ?
· ਪਿਛਲੇ ਸਾਲ ਮਾਰੇ ਗਏ ਲੋਕਾਂ ’ਚੋਂ 38.5 ਫੀਸਦੀ 30-45 ਸਾਲ ਦੀ ਉਮਰ ਦੇ ਸਨ।
· 9 ਫੀਸਦੀ 18-30 ਸਾਲ ਦੀ ਉਮਰ ਦੇ ਹਨ
· 45-60 ਸਾਲ ਦੀ ਉਮਰ ਦੇ ਸਮੂਹ ਵਿੱਚ 4%
· ਅਤੇ 4 ਪ੍ਰਤੀਸ਼ਤ 60 ਸਾਲ ਤੋਂ ਵੱਧ ਉਮਰ ਦੇ ਸਨ
· ਬਾਕੀ ਨਾਬਾਲਗ ਸਨ
ਅਗਵਾ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਉੱਤੇ
· ਉੱਤਰ ਪ੍ਰਦੇਸ਼ ’ਚ 2020 ਵਿੱਚ ਸਭ ਤੋਂ ਵੱਧ ਅਗਵਾ ਦੇ ਮਾਮਲੇ 12,913 ਹਨ
· ਪੱਛਮੀ ਬੰਗਾਲ ’ਚ 9,309
· ਮਹਾਰਾਸ਼ਟਰ ’ਚ 8,103
· ਬਿਹਾਰ ’ਚ 7,889
· ਮੱਧ ਪ੍ਰਦੇਸ਼ ’ਚ 7,320
· ਰਾਸ਼ਟਰੀ ਰਾਜਧਾਨੀ ’ਚ ਅਗਵਾ ਦੇ 4,062 ਮਾਮਲੇ ਦਰਜ ਕੀਤੇ ਗਏ ਹਨ।
ਔਰਤਾਂ ਵਿਰੁੱਧ ਅਪਰਾਧਾਂ ’ਚ ਕਮੀ
ਐਨਸੀਆਰਬੀ ਅਨੁਸਾਰ ਪਿਛਲੇ ਸਾਲ ਦੇਸ਼ ਭਰ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਦੇ ਕੁੱਲ 3,71,503 ਮਾਮਲੇ ਦਰਜ ਕੀਤੇ ਗਏ ਸਨ ਜੋ 2019 ਵਿੱਚ 4,05,326 ਅਤੇ 2018 ਵਿੱਚ 3,78,236 ਸਨ।
ਕੁੱਲ 66 ਲੱਖ 1 ਹਜ਼ਾਰ 285 ਵਿਚਾਰਨਯੋਗ ਅਪਰਾਧ ਦਰਜ ਕੀਤੇ ਗਏ
ਬਿਊਰੋ ਦੇ ਅੰਕੜਿਆਂ ਅਨੁਸਾਰ ਸਾਲ 2020 ਵਿੱਚ ਕੁੱਲ 66 ਲੱਖ 1, 285 ਵਿਚਾਰਨਯੋਗ ਅਪਰਾਧ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਅਧੀਨ 42 ਲੱਖ 54 ਹਜ਼ਾਰ 356 ਅਤੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨ ਅਧੀਨ 23 ਲੱਖ 46 ਹਜ਼ਾਰ 929 ਕੇਸ ਦਰਜ ਕੀਤੇ ਗਏ ਸਨ।
ਆਈਪੀਸੀ ਦੀ ਧਾਰਾ 188 ਤਹਿਤ, ਸਾਲ 2019 ਵਿੱਚ ਜਨਤਕ ਸੇਵਕਾਂ ਦੁਆਰਾ ਲਾਗੂ ਪ੍ਰਣਾਲੀ ਦੀ ਉਲੰਘਣਾ ਲਈ 29,469 ਮਾਮਲੇ ਦਰਜ ਕੀਤੇ ਗਏ ਸਨ, ਜੋ ਸਾਲ 2020 ਵਿੱਚ ਵਧ ਕੇ 6,12,179 ਹੋ ਗਏ। ਭਾਰਤੀ ਦੰਡ ਸੰਘਤਾ ਨਾਲ ਜੁੜੇ ਹੋਰ ਅਪਰਾਧਾਂ ਲਈ, ਸਾਲ 2019 ਵਿੱਚ 2,52,268 ਮਾਮਲੇ ਦਰਜ ਕੀਤੇ ਗਏ ਜੋ ਸਾਲ 2020 ਵਿੱਚ ਵੱਧ ਕੇ 10,62,399 ਹੋ ਗਏ।