ਪੜਚੋਲ ਕਰੋ
Advertisement
ਰਵੀਸ਼ ਕੁਮਾਰ ਨੂੰ ਮਿਲਿਆ ਰਮਨ ਮੈਗਸੇਸੇ ਐਵਾਰਡ
ਏਸ਼ੀਆ ਦੇ ਨੋਬਲ ਕਹੇ ਜਾਣ ਵਾਲੇ ਪ੍ਰਸਿੱਧ ਐਵਾਰਡ ਰਮਨ ਮੈਗਸੈਸੇ ਦਾ ਐਲਾਨ ਹੋਇਆ ਹੈ। ਭਾਰਤ ਦੇ ਟੀਵੀ ਪੱਤਰਕਾਰ ਰਵੀਸ਼ ਕੁਮਾਰ ਨੂੰ ਇਸ ਸਨਮਾਨ ਨਾਲ ਨਵਾਜਿਆ ਗਿਆ ਹੈ। ਰਵੀਸ਼ ਕੁਮਾਰ ਦੇ ਨਾਲ ਹੀ ਚਾਰ ਹੋਰ ਵਿਅਕਤੀਆਂ ਨੂੰ ਵੀ ਰਮਨ ਮੈਗਸੇਸੇ ਐਵਾਰਡ ਨਾਲ ਨਵਾਜਿਆ ਗਿਆ ਹੈ।
ਨਵੀਂ ਦਿੱਲੀ: ਏਸ਼ੀਆ ਦੇ ਨੋਬਲ ਕਹੇ ਜਾਣ ਵਾਲੇ ਪ੍ਰਸਿੱਧ ਐਵਾਰਡ ਰਮਨ ਮੈਗਸੈਸੇ ਦਾ ਐਲਾਨ ਹੋਇਆ ਹੈ। ਭਾਰਤ ਦੇ ਟੀਵੀ ਪੱਤਰਕਾਰ ਰਵੀਸ਼ ਕੁਮਾਰ ਨੂੰ ਇਸ ਸਨਮਾਨ ਨਾਲ ਨਵਾਜਿਆ ਗਿਆ ਹੈ। ਰਵੀਸ਼ ਕੁਮਾਰ ਦੇ ਨਾਲ ਹੀ ਚਾਰ ਹੋਰ ਵਿਅਕਤੀਆਂ ਨੂੰ ਵੀ ਰਮਨ ਮੈਗਸੇਸੇ ਐਵਾਰਡ ਨਾਲ ਨਵਾਜਿਆ ਗਿਆ ਹੈ। ਇਸ ਵਿੱਚ ਮਿਆਂਮਾਰ ਤੋਂ ਸਵੇ ਵਿਨ, ਥਾਈਲੈਂਡ ਤੋਂ ਅੰਗਖਾਨਾ ਨੀਲਾਪਜਿਤ, ਫਿਲੀਪੀਂਸ ਤੋਂ ਰੇਮੁੰਡੋ ਪੁਜਾਂਤੇ ਕੇਅਆਬ ਤੇ ਦੱਖਣੀ ਕੋਰੀਆ ਤੋਂ ਕਿਮ ਜੋਂਗ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜ ਵੱਖ-ਵੱਖ ਕੈਟਾਗਿਰੀ ‘ਚ ਇਹ ਸਨਮਾਨ ਦਿੱਤਾ ਗਿਆ ਹੈ।
ਰਵੀਸ਼ ਕੁਮਾਰ ਨੂੰ ਟੀਵੀ ਪੱਤਰਕਾਰੀ ‘ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨ ਮਿਲਿਆ ਹੈ। ਉਨ੍ਹਾਂ ਨੇ ਇਹ ਐਵਾਰਡ 9 ਸਤੰਬਰ ਨੂੰ ਫਿਲੀਂਪਸ ‘ਚ ਦਿੱਤਾ ਜਾਵੇਗਾ। ਸਾਲ 2018 ‘ਚ ਦੋ ਭਾਰਤੀਆਂ ਨੂੰ ਇਹ ਸਨਮਾਨ ਮਿਲਿਆ ਸੀ, ਇਨ੍ਹਾਂ ‘ਚ ਮਨੋਵਿਗਿਆਨੀ ਭਾਰਤ ਵਾਟਵਾਨੀ ਤੇ ਆਰਥਿਕ ਵਿਕਾਸ ਲਈ ਵਿਗਿਆਨ ਤੇ ਸੰਸਕ੍ਰਿਤੀ ਨੂੰ ਰਚਨਾਤਮਕ ਤੌਰ 'ਤੇ ਕੰਮ ਨੂੰ ਲੈ ਕੇ ਲਦਾਖ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਦਲਣ ਵਾਲੇ ਸੋਨਮ ਵਾਂਗਚੁਕ ਸ਼ਾਮਲ ਸੀ।
ਹੁਣ ਤੁਹਾਨੂੰ ਦਸਦੇ ਹਾਂ ਕੀ ਹੈ ਰਮਨ ਮੈਗਸੇਸੇ ਐਵਾਰਡ
ਰਮਨ ਮੈਗਸੇਸੇ ਐਵਾਰਡ ਸਾਲਾਨਾ ਤੌਰ ‘ਤੇ ਦਿੱਤਾ ਜਾਣ ਵਾਲਾ ਇਨਾਮ ਹੈ, ਜੋ ਫਿਲੀਂਪਸ ਦੇ ਸਾਬਕਾ ਰਾਸ਼ਟਰਪਤੀ ਰਮਨ ਦੀ ਯਾਦ ‘ਚ ਦਿੱਤਾ ਜਾਂਦਾ ਹੈ। ਇਹ ਐਵਾਰਡ ਆਪਣੇ ਖੇਤਰ ‘ਚ ਵਧੀਆ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਸਾਲ 1958 ਤੋਂ ਦਿੱਤੇ ਜਾਣ ਵਾਲੇ ਇਸ ਐਵਾਰਡ ਨੂੰ ਏਸ਼ੀਆ ਦਾ ਨੋਬਲ ਐਵਾਰਡ ਕਿਹਾ ਜਾਂਦਾ ਹੈ।
ਹੁਣ ਤਕ ਇਨ੍ਹਾਂ ਭਾਰਤੀਆਂ ਨੂੰ ਮਿਲ ਚੁੱਕਿਆ ਐਵਾਰਡ: ਸਾਲ 1985 ‘ਚ ਵਿਨੋਭਾ ਭਾਵੇ ਅਜਿਹੇ ਭਾਰਤੀ ਸੀ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਮਦਰ ਟੈਰੇਸਾ (1962), ਜੈਪ੍ਰਕਾਸ਼ ਨਾਰਾਇਣ (1965), ਸਤਿਆਜੀਤ ਰੇ (1967), ਚੰਦੀ ਪ੍ਰਸਾਦ ਭੱਟ (1982), ਅਰੁਣ ਸ਼ੋਰੀ (1982), ਕਿਰਨ ਬੇਦੀ (1994), ਅਰਵਿੰਦ ਕੇਜਰੀਵਾਲ (2006), ਪੀ ਸਾਈਨਾਥ (2007) ਨੂੰ ਇਹ ਐਵਾਰਡ ਮਿਲ ਚੁੱਕਿਆ ਹੈThese are the five recipients of Asia’s premier prize and highest honor, the 2019 Ramon Magsaysay Awardees. #RamonMagsaysayAward pic.twitter.com/HrLG1qVt6L
— Ramon Magsaysay Award (@MagsaysayAward) 2 August 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement