ਪੜਚੋਲ ਕਰੋ
Advertisement
ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਕਿਸਾਨਾਂ ਦੀ ਸਟੇਜ 'ਤੇ ਪਹੁੰਚੀ ਨੌਦੀਪ ਕੌਰ, ਪੜ੍ਹੋ ਭਾਸ਼ਣ ਦੀਆਂ ਅਹਿਮ ਗੱਲਾਂ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸੋਸ਼ਲ ਐਕਟਿਵਿਸਟ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਅੱਜ ਨਵਦੀਪ ਸਿੰਘੂ ਬਾਰਡਰ ਪਹੁੰਚੀ। ਇਸ ਦੌਰਾਨ ਨੌਦੀਪ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ।
ਸਿੰਘੂ ਬਾਰਡਰ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸੋਸ਼ਲ ਐਕਟਿਵਿਸਟ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਅੱਜ ਨਵਦੀਪ ਸਿੰਘੂ ਬਾਰਡਰ ਪਹੁੰਚੀ। ਇਸ ਦੌਰਾਨ ਨੌਦੀਪ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ।
ਨੌਦੀਪ ਨੇ ਕਿਹਾ ਜਿਸ ਸਮੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਵੇਲੇ ਕੋਈ ਵੀ ਮਹਿਲਾ ਪੁਲਿਸ ਕਰਮੀ ਮੌਜੂਦ ਨਹੀਂ ਸੀ। ਪੁਲਿਸ ਨੇ ਉਸ ਤੋਂ ਜ਼ਬਰਦਸਤੀ ਪਲੇਨ ਪੇਪਰ 'ਤੇ ਸਾਈਨ ਕਰਵਾਏ। ਪੁਲਿਸ ਵਲੋਂ ਜਾਣਬੁਝ ਕੇ ਉਸ ਦਾ ਮੈਡੀਕਲ ਨਹੀਂ ਕਰਵਾਇਆ ਗਿਆ। ਅਦਾਲਤ ਦੇ ਨਿਰਦੇਸ਼ 'ਤੇ 14 ਦਿਨ ਬਾਅਦ ਜਾ ਕੇ ਉਸ ਦਾ ਮੈਡੀਕਲ ਹੋਇਆ।
ਨੌਦੀਪ ਕੌਰ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਉਸ ਇੰਝ ਹੀ ਮਜ਼ਦੂਰਾਂ ਦੇ ਨਾਲ ਲੜਦੇ ਰਹਿਣਗੇ। ਨੌਦੀਪ ਨੇ ਕਿਹਾ ਪੁਲਿਸ ਨੇ ਐਕਟੀਵਿਸਟ ਸ਼ਿਵ ਕੁਮਾਰ ਨੂੰ ਵੀ ਟਾਰਚਰ ਕੀਤਾ। ਉਨ੍ਹਾਂ ਨੂੰ ਬਹੁਤ ਮਾਰਿਆ ਗਿਆ, ਇਥੋਂ ਤੱਕ ਕਿ ਉਨ੍ਹਾਂ ਦੀ ਹੱਡੀ ਵੀ ਤੋੜੀ ਗਈ। ਉਸ ਨੇ ਸ਼ਿਵ ਕੁਮਾਰ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement