ਫਤਿਹਾਬਾਦ: ਕੋਰੋਨਾ ਦਾ ਕਹਿਰ ਹੁਣ ਸਕੂਲੀ ਬੱਚਿਆਂ 'ਤੇ ਵੀ ਬਰਸ ਰਿਹਾ ਹੈ। ਫਤਿਹਾਬਾਦ ਜ਼ਿਲ੍ਹੇ ਦੇ ਭੱਟੂ ਕਸਬੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਡੇਢ ਦਰਜਨ ਬੱਚਿਆਂ ਸਮੇਤ ਸਕੂਲ ਦਾ ਪ੍ਰਿੰਸੀਪਲ ਪੌਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਨੇ ਸਾਵਧਾਨੀ ਵਜੋਂ ਸਕੂਲ ਨੂੰ ਬੰਦ ਕਰ ਦਿੱਤਾ ਹੈ ਤੇ ਸਕੂਲ 'ਚ ਪੜ੍ਹ ਰਹੇ ਬੱਚਿਆਂ ਸਮੇਤ ਹੋਰ ਸਟਾਫ ਦੇ ਸੈਂਪਲ ਲਏ ਜਾ ਰਹੇ ਹਨ।


 


ਭੱਟੂ ਦੇ ਇਸ ਨਿੱਜੀ ਸਕੂਲ ਵਿੱਚ ਸਿਹਤ ਵਿਭਾਗ ਨੇ ਪਿਛਲੇ ਦਿਨੀਂ ਸੈਂਪਲ ਲਏ ਸੀ ਜਿਨ੍ਹਾਂ ਦੀ ਰਿਪੋਰਟ ਦੇਰ ਸ਼ਾਮ ਆਈ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਸਾਵਧਾਨੀ ਵਾਲੇ ਕਦਮ ਚੁੱਕੇ ਅਤੇ ਸਕੂਲ ਨੂੰ ਬੰਦ ਕਰ ਦਿੱਤਾ। ਬੱਚਿਆਂ ਤੇ ਸਕੂਲ ਪ੍ਰਿੰਸੀਪਲ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: ਆਖਰ ਪੱਛਮੀ ਬੰਗਾਲ ’ਚ ਕਿਸ ਦੀ ਬਣੇਗੀ ਸਰਕਾਰ ? ਦੇਸ਼ ਦੇ ਚਾਰ ਵੱਡੇ ਓਪੀਨੀਅਨ ਪੋਲਜ਼ 'ਚ ਖੁਲਾਸਾ


ਇਸ ਤੋਂ ਪਹਿਲਾਂ ਜਾਖਲ ਤੇ ਟੋਹਾਣਾ ਦੇ ਸਕੂਲਾਂ ਵਿੱਚ ਵੀ ਬੱਚੇ ਕੋਰੋਨਾ ਪੌਜ਼ੇਟਿਵ ਮਿਲੇ ਹਨ। ਬੱਚਿਆਂ ਦੇ ਲਗਾਤਾਰ ਕੋਰੋਨਾ ਪੌਜ਼ੇਟਿਵ ਹੋਣ ਕਾਰਨ ਪ੍ਰਸ਼ਾਸ਼ਨ ਵਿੱਚ ਹਲਚਲ ਪੈਦਾ ਹੋ ਗਈ ਹੈ, ਉਥੇ ਹ ਬੱਚਿਆਂ ਦੇ ਮਾਪੇ ਤੇ ਸਕੂਲ ਸੰਚਾਲਕ ਵੀ ਚਿੰਤਤ ਦਿਖਾਈ ਦੇਣ ਲੱਗੇ ਹਨ।


 


 


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904