ਪੜਚੋਲ ਕਰੋ
Advertisement
(Source: ECI/ABP News/ABP Majha)
ਕੋਰੋਨਾ ਦੀ ਦਹਿਸ਼ਤ! ਇੰਗਲੈਂਡ ਨਾ ਜਾ ਸਕਣ ਕਾਰਨ ਪਰਵਾਸੀ ਪੰਜਾਬੀ ਨੇ ਲਿਆ ਫਾਹਾ
ਇੱਕ ਪਾਸੇ ਦੁਨੀਆ ਭਰ 'ਚ ਕੋਰੋਨਾਵਾਇਰਸ ਕਾਰਨ ਲੱਖਾਂ ਲੋਕ ਦੀ ਜਾਨ ਜਾ ਰਹੀ ਹੈ। ਭਾਰਤ 'ਚ ਵੀ ਜ਼ਿਆਦਾਤਰ ਹਿੱਸਿਆਂ 'ਚ ਲੌਕਡਾਊਨ ਕੀਤਾ ਗਿਆ ਹੈ ਤਾਂ ਜੋ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਦੇਸ਼-ਵਿਦੇਸ਼ ਦੀਆਂ ਫਲਾਈਟਾਂ ਬੰਦ ਹਨ। ਇਸ ਕਾਰਨ ਕਈ ਲੋਕ ਆਪਣੇ ਪਰਿਵਾਰ ਵਾਲਿਆਂ ਕੋਲ ਨਹੀਂ ਪਰਤ ਪਾ ਰਹੇ।
ਜਲੰਧਰ: ਇੱਕ ਪਾਸੇ ਦੁਨੀਆ ਭਰ 'ਚ ਕੋਰੋਨਾਵਾਇਰਸ ਕਾਰਨ ਲੱਖਾਂ ਲੋਕ ਦੀ ਜਾਨ ਜਾ ਰਹੀ ਹੈ। ਭਾਰਤ 'ਚ ਵੀ ਜ਼ਿਆਦਾਤਰ ਹਿੱਸਿਆਂ 'ਚ ਲੌਕਡਾਊਨ ਕੀਤਾ ਗਿਆ ਹੈ ਤਾਂ ਜੋ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਦੇਸ਼-ਵਿਦੇਸ਼ ਦੀਆਂ ਫਲਾਈਟਾਂ ਬੰਦ ਹਨ। ਇਸ ਕਾਰਨ ਕਈ ਲੋਕ ਆਪਣੇ ਪਰਿਵਾਰ ਵਾਲਿਆਂ ਕੋਲ ਨਹੀਂ ਪਰਤ ਪਾ ਰਹੇ।
ਇਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਜਲੰਧਰ ਦੇ ਇੱਕ ਵਿਅਕਤੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਲੌਕਡਾਊਨ ਕਾਰਨ ਇੰਗਲੈਂਡ ਵਾਪਸ ਨਾ ਜਾ ਸਕਣ ਕਾਰਨ ਅਮਰਜੀਤ ਸਿੰਘ (72) ਨਾਂ ਦੇ ਵਿਅਕਤੀ ਨੇ ਆਪਣੀ ਜਾਨ ਦੇ ਦਿੱਤੀ। ਅਮਰਜੀਤ ਸਿੰਘ ਤੇ ਉਸ ਦੀ ਪਤਨੀ ਬਲਬੀਰ ਕੌਰ (68) ਬੀਤੀ 25 ਫਰਵਰੀ ਨੂੰ ਇੰਗਲੈਂਡ ਤੋਂ ਭਾਰਤ ਆਏ ਸਨ ਤੇ ਉਨ੍ਹਾਂ ਨੇ 27 ਮਾਰਚ ਨੂੰ ਵਾਪਸ ਜਾਣਾ ਸੀ।
ਦੇਸ਼ ਭਰ 'ਚ 22 ਮਾਰਚ ਤੋਂ ਸ਼ੁਰੂ ਹੋਏ ਲੌਕਡਾਊਨ ਕਾਰਨ ਉਹ ਪ੍ਰੇਸ਼ਾਨ ਸੀ ਤੇ ਇੰਗਲੈਂਡ ਜਾਣਾ ਚਾਹੁੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਅੱਜ ਉਸ ਨੇ ਜੈਨਰੇਟਰ ਵਾਲੇ ਕਮਰੇ 'ਚ ਤਾਰ ਨਾਲ ਫਾਹਾ ਲਾ ਕੇ ਜਾਨ ਦੇ ਦਿੱਤੀ। ਜਦੋਂ ਉਸ ਦੇ ਪਰਿਵਾਰਕ ਮੈਂਬਰ ਕਮਰੇ 'ਚ ਪਹੁੰਚੇ ਤਾਂ ਉਸ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ।
ਥਾਣਾ ਰਾਮਾਮੰਡੀ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਇਲਾਕੇ ਦੇ ਕੌਂਸਲਰ ਗੁਰਨਾਮ ਸਿੰਘ ਮੁਲਤਾਨੀ ਨੇ ਦੱਸਿਆ ਕਿ ਅਮਰਜੀਤ ਸਿੰਘ ਦੇ ਤਿੰਨ ਬੱਚੇ ਹਨ, ਜੋ ਇੰਗਲੈਂਡ ਹੀ ਰਹਿੰਦੇ ਹਨ। ਲੌਕਡਾਊਨ ਕਾਰਨ ਉਹ ਪ੍ਰੇਸ਼ਾਨ ਸੀ ਕਿ ਪਤਾ ਨਹੀਂ ਵਾਪਸ ਇੰਗਲੈਂਡ ਬੱਚਿਆਂ ਕੋਲ ਜਾਇਆ ਜਾਵੇਗਾ ਜਾਂ ਨਹੀਂ।
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement