ਪੜਚੋਲ ਕਰੋ
(Source: Poll of Polls)
ਟ੍ਰਿਪਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ
ਗੋਲ ਮਸ਼ੀਨ ਦੇ ਨਾਮ ਨਾਲ ਪ੍ਰਸਿੱਧ ਹਾਕੀ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਗੋਲ ਮਸ਼ੀਨ ਦੇ ਨਾਮ ਨਾਲ ਮਸ਼ਹੂਰ ਬਲਬੀਰ ਸਿੰਘ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਿਆ।
![ਟ੍ਰਿਪਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ Olympian Balbir Singh senior dies ਟ੍ਰਿਪਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ](https://static.abplive.com/wp-content/uploads/sites/5/2020/05/13163226/balbir-singh-senior.jpg?impolicy=abp_cdn&imwidth=1200&height=675)
ਚੰਡੀਗੜ੍ਹ: ਗੋਲ ਮਸ਼ੀਨ ਦੇ ਨਾਮ ਨਾਲ ਪ੍ਰਸਿੱਧ ਹਾਕੀ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਗੋਲ ਮਸ਼ੀਨ ਦੇ ਨਾਮ ਨਾਲ ਮਸ਼ਹੂਰ ਬਲਬੀਰ ਸਿੰਘ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਿਆ। ਸਾਹ ਲੈਣ ‘ਚ ਮੁਸ਼ਕਲ ਆਉਣ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਭਾਰਤ ਦੇ ਇਕਲੌਤੇ ਖਿਡਾਰੀ ਸੀ ਜੋ ਤਿੰਨ ਵਾਰ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਸੀ।
ਬਲਬੀਰ ਸਿੰਘ ਸੀਨੀਅਰ ਵਿਸ਼ਵ ਪੱਧਰ 'ਤੇ ਗੋਲ ਮਸ਼ੀਨ ਵਜੋਂ ਜਾਣੇ ਜਾਂਦੇ ਸਨ। ਭਾਰਤ ਨੇ ਹਾਕੀ ਓਲੰਪਿਕ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ(1956)’ਚ ਗੋਲਡ ਮੈਡਲ ਜਿੱਤਿਆ, ਖਾਸ ਗੱਲ ਇਹ ਹੈ ਕਿ ਬਲਬੀਰ ਸਿੰਘ ਸੀਨੀਅਰ ਇਨ੍ਹਾਂ ਤਿੰਨਾਂ ਟੀਮਾਂ ‘ਚ ਤਗਮਾ ਜੇਤੂ ਟੀਮ ਦਾ ਹਿੱਸਾ ਸੀ। ਉਨ੍ਹਾਂ 1948 ਦੇ ਲੰਡਨ ਓਲੰਪਿਕ ਵਿੱਚ ਅਰਜਨਟੀਨਾ ਦੇ ਖਿਲਾਫ 6 ਗੋਲ ਕੀਤੇ ਜਿਸ ਵਿੱਚ ਭਾਰਤ ਨੇ 9-1 ਨਾਲ ਜਿੱਤ ਹਾਸਲ ਕੀਤੀ। ਉਸੇ ਓਲੰਪਿਕ ਦੇ ਫਾਈਨਲ ਵਿੱਚ, ਭਾਰਤ ਨੇ ਇਸ ਮੈਚ ਦੇ ਪਹਿਲੇ 15 ਮਿੰਟਾਂ ਵਿੱਚ ਦੋ ਗੋਲ ਕਰਕੇ ਇੰਗਲੈਂਡ ਨੂੰ 4-0 ਨਾਲ ਹਰਾਇਆ।
ਉਨ੍ਹਾਂ ਹੇਲਸਿੰਕੀ ਓਲੰਪਿਕ ਕੇਫਾਇਨਲ ਵਿੱਚ ਹੌਲੈਂਡ ਖ਼ਿਲਾਫ਼ ਫਾਈਨਲ ਵਿੱਚ 5 ਗੋਲ ਕੀਤੇ। ਜਿਸਦਾ ਰਿਕਾਰਡ ਅਜੇ ਵੀ ਗਿੰਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਹੈ। 1954 ‘ਚ ਟੀਮ ਇੰਡੀਆ ਸਿੰਗਾਪੁਰ ਦੌਰੇ 'ਤੇ ਗਈ, ਟੀਮ ਨੇ ਕੁੱਲ 121 ਗੋਲ ਕੀਤੇ, ਜਿਸ 'ਚ ਇਕੱਲੇ ਬਲਬੀਰ ਸਿੰਘ ਸੀਨੀਅਰ ਨੇ 84 ਗੋਲ ਕੀਤੇ। ਸੰਨ 1955 ‘ਚ ਟੀਮ ਇੰਡੀਆ ਨੇ ਨਿਊਜ਼ੀਲੈਂਡ-ਆਸਟਰੇਲੀਆ ਖ਼ਿਲਾਫ਼ 203 ਗੋਲ ਕੀਤੇ, ਜਿਸ 'ਚ 121 ਗੋਲ ਬਲਬੀਰ ਸਿੰਘ ਸੀਨੀਅਰ ਦੇ ਸੀ। ਇਹ ਉਹ ਦੌਰ ਸੀ ਜਦੋਂ ਵਿਸ਼ਵ ਮੀਡੀਆ ਨੇ ਉਨ੍ਹਾਂ ਦੇ ਨਾਮ ਨਾਲ ਗੋਲ ਮਸ਼ੀਨ ਲਗਾਉਣਾ ਸ਼ੁਰੂ ਕਰ ਦਿੱਤਾ ਸੀ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੱਜ ਤੋਂ ਸੱਤ ਉਡਾਣਾਂ, ਯਾਤਰੀਆਂ ਲਈ ਟੱਚ ਲੈਸ ਵਿਵਸਥਾ ਸ਼ੁਰੂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)