ਪੜਚੋਲ ਕਰੋ
ਪਟਿਆਲਾ ਦੇ ਗੁਰਪ੍ਰੀਤ ਨੇ ਕੀਤਾ ਕਮਾਲ, ਵਿਸ਼ਵ ਰੈਕਿੰਗ ਦੇ ਆਧਾਰ 'ਤੇ ਟੋਕੀਓ ਓਲੰਪਿਕਸ ਲਈ ਚੋਣ
ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਨੇ ਵਿਸ਼ਵ ਰੈਂਕਿੰਗ ਦੇ ਅਧਾਰ ਉੱਤੇ ਟੋਕੀਓ ਓਲੰਪਿਕ-2021 ਲਈ ਕੁਆਲੀਫਾਈ ਕੀਤਾ ਹੈ। ਗੁਰਪ੍ਰੀਤ ਦੀ ਚੋਣ ਤੋਂ ਬਾਅਦ ਪਰਿਵਾਰ ਵਿੱਚ ਤਿਉਹਾਰ ਵਾਲਾ ਮਾਹੌਲ ਹੈ।
gurpreet_2
ਪਟਿਆਲਾ: ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਨੇ ਵਿਸ਼ਵ ਰੈਂਕਿੰਗ ਦੇ ਅਧਾਰ ਉੱਤੇ ਟੋਕੀਓ ਓਲੰਪਿਕ-2021 ਲਈ ਕੁਆਲੀਫਾਈ ਕੀਤਾ ਹੈ। ਗੁਰਪ੍ਰੀਤ ਦੀ ਚੋਣ ਤੋਂ ਬਾਅਦ ਪਰਿਵਾਰ ਵਿੱਚ ਤਿਉਹਾਰ ਵਾਲਾ ਮਾਹੌਲ ਹੈ। ਇਸ ਦੇ ਨਾਲ ਹੀ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰਕੇ ਉਨ੍ਹਾਂ ਦੀ ਚੋਣ ਲਈ ਵਧਾਈ ਦਿੱਤੀ ਹੈ।
ਗੁਰਪ੍ਰੀਤ ਨੇ ਫ਼ੌਜ ਵਿੱਚ ਭਰਤੀ ਹੋਣ ਤੋਂ ਬਾਅਦ ਇਸ ਦੀ ਸ਼ੁਰੂਆਤ ਕੀਤੀ ਸੀ। ਉਸ ਨੂੰ ਪਹਿਲੀ ਸਫਲਤਾ ਫੌਜ ਦੇ ਡਿਵੀਜ਼ਨ ਪੱਧਰ ਦੇ ਟੂਰਨਾਮੈਂਟ ਵਿੱਚ ਮਿਲੀ, ਜਿੱਥੇ ਉਸ ਨੇ ਆਪਣਾ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ। ਉਸ ਤੋਂ ਬਾਅਦ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਦੋ ਚਾਂਦੀ ਤੇ ਇਕ ਸੋਨ ਤਗਮੇ ਜਿੱਤੇ ਹਨ। 50 ਕਿਲੋਮੀਟਰ ਦੌੜ ਵਿੱਚ ਉਸ ਦਾ ਸਰਬੋਤਮ ਸਮਾਂ 3 ਘੰਟੇ 50 ਮਿੰਟ ਦਾ ਹੈ, ਜਦੋਂਕਿ ਅੰਤਰਰਾਸ਼ਟਰੀ ਪੱਧਰ 'ਤੇ ਉਹ 62ਵੇਂ ਨੰਬਰ 'ਤੇ ਹੈ।
ਗੁਰਪ੍ਰੀਤ ਇਸ ਸਮੇਂ ਆਰਮੀ ਦੀ 14 ਪੰਜਾਬ ਯੂਨਿਟ ਵਿੱਚ ਬਤੌਰ ਹੌਲਦਾਰ ਵਜੋਂ ਪੁਣੇ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਫੌਜ ਦੀ ਵਰਦੀ ਦਾ ਰਿਣੀ ਰਹੇਗਾ ਕਿਉਂਕਿ ਇਸ ਵਰਦੀ ਨੇ ਉਸ ਨੂੰ ਰੁਜ਼ਗਾਰ ਦਿੱਤਾ ਹੈ ਤੇ ਇਸੇ ਵਰਦੀ ਨਾਲ ਹੀ ਹੁਣ ਉਸ ਨੂੰ ਵਿਸ਼ਵ ਭਰ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਉਸ ਨੇ ਕਿਹਾ ਕਿ ਉਸ ਦਾ ਸੁਪਨਾ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਪੂਰੇ ਵਿਸ਼ਵ ਵਿੱਚ ਦੇਸ਼ ਤੇ ਉਸ ਦੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਹੈ।
ਗੁਰਪ੍ਰੀਤ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਸ ਨੂੰ ਇਸ ਖੇਡ ਬਾਰੇ ਕੋਈ ਗਿਆਨ ਨਹੀਂ ਸੀ। ਸਾਲ 2004 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਭਿਆਸ ਦੌਰਾਨ, ਉਸਨੇ ਕੁਝ ਨੌਜਵਾਨਾਂ ਨੂੰ ਮੁਹਿੰਦਰਾ ਕਾਲਜ ਵਿੱਚ ਅਭਿਆਸ ਕਰਦੇ ਦੇਖਿਆ ਸੀ ਪਰ ਉਸ ਸਮੇਂ ਉਸ ਦਾ ਟੀਚਾ 1600 ਮੀਟਰ ਦੌੜ ਨੂੰ ਕੁਆਲੀਫਾਈ ਕਰਕੇ ਫੌਜ ਵਿਚ ਭਰਤੀ ਹੋਣਾ ਸੀ, ਜਿਸ ਕਾਰਨ ਉਸਨੇ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ।
ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਨੇ ਗੰਗਾਨਗਰ ਵਿੱਚ ਇੱਕ ਯੂਨਿਟ ਪੱਧਰੀ ਟੂਰਨਾਮੈਂਟ ਵਿੱਚ 50 ਕਿਲੋਮੀਟਰ ਰਨਿੰਗ ਵਾਕ ਦੀ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੂੰ ਦੇਖਿਆ ਤੇ ਕੋਚ ਨੂੰ ਕਿਹਾ ਕਿ ਉਹ ਉਨ੍ਹਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ। ਕੋਚ ਨੇ ਟੈਸਟ ਲਿਆ ਤੇ ਅਭਿਆਸ ਕਰ ਰਹੇ ਖਿਡਾਰੀਆਂ ਨੂੰ ਛੱਡ ਕੇ ਉਸ ਨੂੰ ਹਿੱਸਾ ਲੈਣ ਲਈ ਆਖਿਆ ਤੇ ਉਸ ਟੂਰਨਾਮੈਂਟ ਵਿੱਚ ਉਸਨੇ ਆਪਣੀ ਜ਼ਿੰਦਗੀ ਦਾ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ।
ਗੁਰਪ੍ਰੀਤ ਦੀਆਂ ਪ੍ਰਾਪਤੀਆਂ
- ਸੀਨੀਅਰ ਰਾਸ਼ਟਰੀ 2010 - ਸਿਲਵਰ ਮੈਡਲ
- ਸੀਨੀਅਰ ਰਾਸ਼ਟਰੀ 2020 - ਸਿਲਵਰ ਮੈਡਲ
- ਸੀਨੀਅਰ ਰਾਸ਼ਟਰੀ 2021 - ਗੋਲਡ ਮੈਡਲ ਮਾਈਗਰੇਨ ਤੇ ਡਿਊਟੀ ਕਾਰਨ ਦੋ ਸਾਲਾਂ ਲਈ ਅਭਿਆਸ ਨਹੀਂ ਕਰ ਸਕਿਆ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਈਗ੍ਰੇਨ ਕਾਰਨ ਉਹ ਦੋ ਸਾਲਾਂ ਤੋਂ ਅਭਿਆਸ ਨਹੀਂ ਕਰ ਸਕਿਆ। ਇਸ ਦੌਰਾਨ ਜਿੱਥੇ ਸਾਲ 2016 ਵਿੱਚ, ਉਸਨੂੰ ਮਾਈਗ੍ਰੇਨ ਦੀ ਸਮੱਸਿਆ ਕਾਰਨ ਆਪਣਾ ਅਭਿਆਸ ਛੱਡਣਾ ਪਿਆ ਸੀ। ਉਸੇ ਸਮੇਂ, ਉਸ ਨੂੰ ਡਿਊਟੀ ਲਈ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਜਾਣਾ ਪਿਆ, ਜਿਸ ਕਾਰਨ ਉਸਨੂੰ ਸਾਲ 2018 ਤੱਕ ਅਭਿਆਸ ਛੱਡਣਾ ਪਿਆ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ