ਪੜਚੋਲ ਕਰੋ
(Source: ECI/ABP News)
ਛੋਟੇ ਹਾਥੀ ਤੇ ਟਰੱਕ ‘ਚ ਜ਼ਬਰਦਸਤ ਟੱਕਰ, ਬਜ਼ਾਰ ਜਾ ਰਹੇ 6 ਕਿਸਾਨਾਂ ਦੀ ਮੌਤ
ਯੂਪੀ ਦੇ ਇਟਾਵਾ ਵਿੱਚ ਇੱਕ ਛੋਟਾ ਹਾਥੀ ਅਤੇ ਇੱਕ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟੈਂਪੂ ਵਿੱਚ ਸਵਾਰ 6 ਕਿਸਾਨਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ।
![ਛੋਟੇ ਹਾਥੀ ਤੇ ਟਰੱਕ ‘ਚ ਜ਼ਬਰਦਸਤ ਟੱਕਰ, ਬਜ਼ਾਰ ਜਾ ਰਹੇ 6 ਕਿਸਾਨਾਂ ਦੀ ਮੌਤ Pickup truck collide with another truck , killing 6 farmers on their way to market ਛੋਟੇ ਹਾਥੀ ਤੇ ਟਰੱਕ ‘ਚ ਜ਼ਬਰਦਸਤ ਟੱਕਰ, ਬਜ਼ਾਰ ਜਾ ਰਹੇ 6 ਕਿਸਾਨਾਂ ਦੀ ਮੌਤ](https://static.abplive.com/wp-content/uploads/sites/5/2020/05/20143111/Etawah-accident.jpg?impolicy=abp_cdn&imwidth=1200&height=675)
ਇਟਾਵਾ: ਦੇਸ਼ ਭਰ ‘ਚ ਤਾਲਾਬੰਦੀ ਦੇ ਬਾਵਜੂਦ ਸੜਕ ਹਾਦਸਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਹੁਣ ਮੰਗਲਵਾਰ ਦੀ ਰਾਤ ਨੂੰ ਯੂਪੀ ਦੇ ਇਟਾਵਾ ਵਿੱਚ ਇੱਕ ਛੋਟਾ ਹਾਥੀ ਅਤੇ ਇੱਕ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟੈਂਪੂ ਵਿੱਚ ਸਵਾਰ 6 ਕਿਸਾਨਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ ਇਟਾਵਾ ਦੇ ਫਰੈਂਡਜ਼ ਕਲੋਨੀ ਖੇਤਰ ‘ਚ ਵਾਪਰਿਆ।
ਇਟਾਵਾ ਦੇ ਐਸਪੀ ਆਰ ਸਿੰਘ ਨੇ ਕਿਹਾ,
ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ
ਹਰ ਰੋਜ਼ ਹਾਦਸੇ ਵਾਪਰ ਰਹੇ ਹਨ
ਉਥੇ ਹੀ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲੇ ਦੇ ਬਿਲਹਾਰ ਖੇਤਰ ਵਿੱਚ ਮੰਗਲਵਾਰ ਰਾਤ ਨੂੰ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਟਰੱਕ ਇਕ ਦੂਜੇ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ। ਨਾਲ ਹੀ 12 ਮਜ਼ਦੂਰ ਗੰਭੀਰ ਜ਼ਖਮੀ ਹੋ ਗਏ।
ਬਿਲਹੌਰ ਦੇ ਪੁਲਿਸ ਅਧਿਕਾਰੀ ਦੇਵੇਂਦਰ ਮਿਸ਼ਰਾ ਨੇ ਦੱਸਿਆ ਕਿ ਪੱਛਮੀ ਬੰਗਾਲ ਤੋਂ ਲਗਭਗ 45 ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇਕ ਟਰੱਕ ਨਾਨਾਮਉ ਨਜ਼ਦੀਕ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰੱਕ ਪਲਟ ਗਏ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਬਦਲਾ ਲੈਣ ਲਈ ਔਰਤ ਨੇ Ex Boyfriend ਨੂੰ ਭੇਜੇ ਇੱਕ ਟਨ ਪਿਆਜ਼, ਗੁਆਂਢੀ ਵੀ ਹੋ ਗਏ ਪਰੇਸ਼ਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਕਿਸਾਨ ਕਟਹਲ ਵੇਚਣ ਲਈ ਬਾਜ਼ਾਰ ਜਾ ਰਹੇ ਸਨ। ਜ਼ਖਮੀ ਵਿਅਕਤੀ ਨੂੰ ਸੈਫਾਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। "
-
ਇਸੇ ਤਰ੍ਹਾਂ ਹਰ ਰੋਜ਼ ਲਗਾਤਾਰ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)