ਪੜਚੋਲ ਕਰੋ
(Source: ECI/ABP News)
Lockdown 2: ਮੋਦੀ ਨੇ ਸੁਣਾਈ ਰਾਹਤ ਦੀ ਖਬਰ, 20 ਅਪ੍ਰੈਲ ਤੋਂ ਮਿਲੇਗੀ ਖੁੱਲ੍ਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਲੌਕਡਾਊਨ ਪਾਰਟ-2 ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ 3 ਮਈ ਤੱਕ ਸਾਡੇ ਸਾਰਿਆਂ ਨੂੰ, ਹਰ ਦੇਸ਼ ਵਾਸੀ ਨੂੰ ਲੌਕਡਾਊਨ ‘ਚ ਰਹਿਣਾ ਹੋਵੇਗਾ।
![Lockdown 2: ਮੋਦੀ ਨੇ ਸੁਣਾਈ ਰਾਹਤ ਦੀ ਖਬਰ, 20 ਅਪ੍ਰੈਲ ਤੋਂ ਮਿਲੇਗੀ ਖੁੱਲ੍ਹ PM Modi hints at possible lockdown extension after 14th April Lockdown 2: ਮੋਦੀ ਨੇ ਸੁਣਾਈ ਰਾਹਤ ਦੀ ਖਬਰ, 20 ਅਪ੍ਰੈਲ ਤੋਂ ਮਿਲੇਗੀ ਖੁੱਲ੍ਹ](https://static.abplive.com/wp-content/uploads/sites/5/2020/04/14165150/lockdown.jpg?impolicy=abp_cdn&imwidth=1200&height=675)
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਲੌਕਡਾਊਨ ਪਾਰਟ-2 ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ 3 ਮਈ ਤੱਕ ਸਾਡੇ ਸਾਰਿਆਂ ਨੂੰ, ਹਰ ਦੇਸ਼ ਵਾਸੀ ਨੂੰ ਲੌਕਡਾਊਨ ‘ਚ ਰਹਿਣਾ ਹੋਵੇਗਾ। ਇਸ ਸਮੇਂ ਦੌਰਾਨ ਸਾਨੂੰ ਅਨੁਸ਼ਾਸਨ ਨੂੰ ਉਸੇ ਤਰ੍ਹਾਂ ਪਾਲਣਾ ਕਰਨਾ ਹੈ ਜਿਵੇਂ ਅਸੀਂ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ 20 ਅਪ੍ਰੈਲ ਤੋਂ ਬਾਅਦ ਹੀ ਕੁਝ ਮਹੱਤਵਪੂਰਨ ਗਤੀਵਿਧੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਲੌਕਡਾਉਨ-2 ਵਿੱਚ ਇਹ ਵੱਖਰਾ:
ਪੀਐਮ ਮੋਦੀ ਨੇ ਕਿਹਾ ਹੈ ਕਿ ਹੁਣ ਅਸੀਂ ਕੋਰੋਨਾ ਨੂੰ ਕਿਸੇ ਵੀ ਕੀਮਤ 'ਤੇ ਨਵੇਂ ਖੇਤਰਾਂ ‘ਚ ਫੈਲਣ ਨਹੀਂ ਦੇਣਾ। ਜੇ ਇਕ ਵੀ ਮਰੀਜ਼ ਸਥਾਨਕ ਪੱਧਰ 'ਤੇ ਵੱਧਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਾਨੂੰ ਹੌਟਸਪੌਟਸ ਬਾਰੇ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਥਾਵਾਂ 'ਤੇ ਨਜ਼ਦੀਕੀ ਨਜ਼ਰ ਰੱਖਣੀ ਪਏਗੀ ਜਿਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹੌਟਸਪੌਟ ਵਿਚ ਬਦਲ ਜਾਣਗੇ। ਨਵੇਂ ਹੌਟਸਪੌਟਸ ਦੀ ਸਿਰਜਣਾ ਸਾਡੀ ਮਿਹਨਤ ਤੇ ਸਾਡੀ ਤਤਪਰਤਾ ਨੂੰ ਹੋਰ ਚੁਣੌਤੀ ਦੇਵੇਗੀ।
ਮੋਦੀ ਨੇ ਕਿਹਾ ਕਿ ਅਗਲੇ ਇੱਕ ਹਫ਼ਤੇ ‘ਚ ਕੋਰੋਨਾ ਖ਼ਿਲਾਫ਼ ਲੜਾਈ ਹੋਰ ਸਖਤੀ ਨਾਲ ਵਧਾਈ ਜਾਵੇਗੀ। 20 ਅਪ੍ਰੈਲ ਤੱਕ ਹਰ ਕਸਬੇ, ਹਰ ਥਾਣੇ, ਹਰ ਜ਼ਿਲ੍ਹੇ, ਹਰ ਰਾਜ ਦੀ ਜਾਂਚ ਕੀਤੀ ਜਾਏਗੀ, ਕਿੰਨਾ ਕੁ ਲੌਕਡਾਊਨ ਦਾ ਪਾਲਣ ਹੋ ਰਿਹਾ ਹੈ। ਕਿਸ ਖੇਤਰ ਨੇ ਆਪਣੇ ਆਪ ਨੂੰ ਕੋਰੋਨਾ ਤੋਂ ਕਿੰਨਾ ਬਚਾ ਲਿਆ ਹੈ, ਇਹ ਵੇਖਿਆ ਜਾਵੇਗਾ। ਉਨ੍ਹਾਂ ਕਿਹਾ ਜਿਹੜੇ ਖੇਤਰ ਇਸ ‘ਚ ਸਫਲ ਹੋਣਗੇ, ਜੋ ਹਾਟਸਪੌਟ ਵਿਚ ਨਹੀਂ ਹੋਣਗੇ ਤੇ ਜਿਨ੍ਹਾਂ ਦੇ ਹੌਟਸਪੌਟ ਵਿੱਚ ਬਦਲਣ ਦੀ ਸੰਭਾਵਨਾ ਘੱਟ ਹੋਵੇਗੀ, ਉੱਥੇ ਕੁਝ ਮਹੱਤਵਪੂਰਨ ਗਤੀਵਿਧੀਆਂ ਨੂੰ 20 ਅਪ੍ਰੈਲ ਤੋਂ ਆਗਿਆ ਦਿੱਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾ ਤਾਂ ਕਿਸੇ ਨੂੰ ਲਾਪ੍ਰਵਾਹੀ ਕਰਨੀ ਚਾਹੀਦੀ ਹੈ ਤੇ ਨਾ ਹੀ ਕਿਸੇ ਹੋਰ ਨੂੰ ਲਾਪਰਵਾਹੀ ਕਰਨ ਦਿਓ। ਇਸ ਸਬੰਧੀ ਸਰਕਾਰ ਵੱਲੋਂ ਕੱਲ੍ਹ ਇੱਕ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ਜਿਹੜੇ ਲੋਕ ਰੋਜ਼ਾਨਾ ਕਮਾਉਂਦੇ ਹਨ, ਉਨ੍ਹਾਂ ਦੀਆਂ ਰੋਜ਼ਾਨਾ ਆਮਦਨੀ ਨਾਲ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ, ਉਹ ਮੇਰਾ ਪਰਿਵਾਰ ਹਨ। ਮੇਰੀ ਮੁੱਖ ਤਰਜੀਹਾਂ ਵਿਚੋਂ ਇਕ ਹੈ ਉਨ੍ਹਾਂ ਦੀ ਜ਼ਿੰਦਗੀ ‘ਚ ਮੁਸ਼ਕਲ ਨੂੰ ਘਟਾਉਣਾ ਹੈ।
ਹੁਣ ਨਵੀਂ ਦਿਸ਼ਾ ਨਿਰਦੇਸ਼ ਬਣਾਉਣ ਵੇਲੇ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਗਿਆ ਹੈ। ਇਸ ਸਮੇਂ ਹਾੜ੍ਹੀ ਦੀ ਫਸਲ ਦੀ ਵਾਢੀ ਦਾ ਕੰਮ ਵੀ ਚੱਲ ਰਿਹਾ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਮਿਲ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਉਪਰਾਲੇ ਕਰ ਰਹੀਆਂ ਹਨ।
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)