‘ਆਪ’ ਵਿਧਾਇਕ ਪਠਾਣਮਾਜਰਾ ਦੀ ਦੂਜੀ ਪਤਨੀ ਖਿਲਾਫ ਕੇਸ ਦਰਜ ਹੋਣ ਮਗਰੋਂ ਬੋਲੇ ਖਹਿਰਾ, 'ਉਲਟਾ ਚੋਰ ਕੋਤਵਾਲ ਕੋ ਡਾਂਟੇ' ਦੀ ਉੱਤਮ ਮਿਸਾਲ, ਇਹ ਹੈ ਬਦਲਾਵ
ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪਿਛਲੇ ਦਿਨੀਂ ਵਾਇਰਲ ਹੋਈ ਆਪਣੀ ਅਸ਼ਲੀਲ ਵੀਡੀਓ ਸਬੰਧੀ ਆਪਣੀ ਦੂਜੀ ਪਤਨੀ ਗੁਰਪ੍ਰੀਤ ਕੌਰ ਗੁਰੀ ਵਾਸੀ ਜ਼ੀਰਕਪੁਰ ਖ਼ਿਲਾਫ਼ ਆਈ.ਟੀ ਐਕਟ-2000 ਦੀ ਧਾਰਾ 66-ਈ ਤੇ 67-ਏ ਤਹਿਤ ਕੇਸ ਦਰਜ ਕਰਵਾਇਆ ਹੈ।
ਚੰਡੀਗੜ੍ਹ: ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪਿਛਲੇ ਦਿਨੀਂ ਵਾਇਰਲ ਹੋਈ ਆਪਣੀ ਅਸ਼ਲੀਲ ਵੀਡੀਓ ਸਬੰਧੀ ਆਪਣੀ ਦੂਜੀ ਪਤਨੀ ਗੁਰਪ੍ਰੀਤ ਕੌਰ ਗੁਰੀ ਵਾਸੀ ਜ਼ੀਰਕਪੁਰ ਖ਼ਿਲਾਫ਼ ਇਨਫਰਮੇਸ਼ਨ ਟੈਕਨਾਲੋਜੀ (ਆਈ.ਟੀ) ਐਕਟ-2000 ਦੀ ਧਾਰਾ 66-ਈ ਤੇ 67-ਏ ਤਹਿਤ ਕੇਸ ਦਰਜ ਕਰਵਾਇਆ ਹੈ। ਇਸ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ।
ਸੁਖਪਾਲ ਖਹਿਰਾ ਨੇ ਇਹ "ਉਲਟਾ ਚੋਰ ਕੋਤਵਾਲ ਕੋ ਡਾਂਟੇ" ਦੀ ਇੱਕ ਉੱਤਮ ਉਦਾਹਰਣ ਹੈ! 'ਆਪ' ਵਿਧਾਇਕ ਪਠਾਨਮਾਜਰਾ ਨੂੰ ਉਸ ਦੀਆਂ ਚਰਿੱਤਰਹੀਣ ਗਤੀਵਿਧੀਆਂ ਲਈ ਸਜ਼ਾ ਦੇਣ ਦੀ ਬਜਾਏ ਮੁੱ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਉਸ ਦਾ ਬਚਾਅ ਕਰਨਾ ਚੁਣਿਆ ਹੈ, ਸਗੋਂ ਉਸ ਦੀ ਦੂਜੀ ਪਤਨੀ ਦੀ ਸ਼ਿਕਾਇਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਹੋਏ, ਉਲਟਾ ਉਸ ਵਿਰੁੱਧ ਐਫਆਈਆਰ ਦਰਜ ਕਰ ਦਿੱਤੀ ਹੈ! "ਬਦਲਾਵ"
This is a perfect example of “Ulta Chor Kotwal Ko Dante”! Instead of punishing Aap Mla Pathanmajra for his immortal & characterless activities @BhagwantMann has chosen not only to defend him but instead register Fir against his second wife ignoring her complaint totally! “Badlav” pic.twitter.com/53VSxWT5uW
— Sukhpal Singh Khaira (@SukhpalKhaira) September 11, 2022
ਦੱਸ ਦਈਏ ਕਿ 21 ਅਗਸਤ, 2022 ਨੂੰ ਵਾਇਰਲ ਹੋਈ ਦੱਸੀ ਗਈ ਇਸ ਵੀਡੀਓ ਸਬੰਧੀ ਵਿਧਾਇਕ ਵੱਲੋਂ ਐਸਐਸਪੀ ਦੀਪਕ ਪਾਰਿਕ ਨੂੰ ਦਿੱਤੀ ਦਰਖ਼ਾਸਤ ’ਤੇ ਕੀਤੀ ਪੜਤਾਲ਼ ਮਗਰੋਂ ਹਲਕਾ ਸਨੌਰ ਦੇ ਅਧੀਨ ਪੈਂਦੇ ਥਾਣਾ ਜੁਲਕਾਂ ਵਿੱਚ ਦਰਜ ਕੀਤਾ ਗਿਆ ਹੈ। ਦਰਖ਼ਾਸਤ ਵਿੱਚ ਵਿਧਾਇਕ ਨੇ ਕਿਹਾ ਕਿ ਵਿਰੋਧੀਆਂ ਨੇ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕੀਤਾ ਹੈ। ਗੁਰਪ੍ਰੀਤ ਕੌਰ ਨੇ ਵਿਰੋਧੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ।
ਇਹ ਵੀ ਪੜ੍ਹੋ- ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖ਼ਬਰ, ਵੱਖ-ਵੱਖ ਵਿਭਾਗਾਂ 'ਚ 16000 ਮੁਲਾਜ਼ਮਾਂ ਦੀ ਹੋਵੇਗੀ ਭਰਤੀ, ਸਰਕਾਰ ਨੇ 30 ਦਿਨਾਂ 'ਚ ਮੰਗੀ ਰਿਪੋਰਟ
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਗੁਰਪ੍ਰੀਤ ਨਾਲ ਦੂਜੀ ਸ਼ਾਦੀ ਉਸ ਦੇ ਪਰਿਵਾਰਕ ਮੈਂਬਰਾਂ ਤੇ ਆਪਣੀ ਪਹਿਲੀ ਪਤਨੀ ਸਿਮਰਨਜੀਤ ਕੌਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਕਰਵਾਈ ਸੀ। ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਉਨ੍ਹਾਂ ਦੇ ਵਿਧਾਇਕ ਤੇ ‘ਆਪ’ ਦੀ ਸਰਕਾਰ ਬਣਨ ਮਗਰੋਂ ਗੁਰਪ੍ਰੀਤ ਕਥਿਤ ਰੂਪ ’ਚ ਗ਼ਲਤ ਬੰਦਿਆਂ ਦੇ ਗ਼ਲਤ ਕੰਮ ਕਰਵਾਉਣ ਲਈ ਦਬਾਅ ਪਾਉਣ ਲੱਗੀ। ਇਨਕਾਰ ਕਰਨ ’ਤੇ ਉਹ ਬਲੈਕਮੇਲ ਕਰਦਿਆਂ, ਇੱਕ ਫਲੈਟ ਤੇ ਕਰੋੜ ਰੁਪਏ ਦੀ ਮੰਗ ਕਰਨ ਲੱਗੀ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਸ਼ਿਕਾਇਤਕਰਤਾ ਨੂੰ ਖ਼ਤਮ ਕਰਨ ਦੀ ਧਮਕੀ ਵੀ ਦਿੱਤੀ। ਵਿਧਾਇਕ ਨੇ ਤਰਨ ਤਾਰਨ ਖੇਤਰ ਦੇ ਜੁਗਰਾਜ ਸਿੰਘ, ਚਰਚਿਤ ਫੇਸਬੁੱਕ ਪੇਜ਼ ਤੇ ਇੱਕ ਯੂ-ਟਿਊਬ ਚੈਨਲ ਸਣੇ ਕੁਝ ਹੋਰਨਾਂ ’ਤੇ ਇਹ ਵੀਡੀਓ ਵਾਇਰਲ ਕਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਵੀ ਲਾਏ ਹਨ।