ਪੜਚੋਲ ਕਰੋ

'ਰੌਸ਼ਨੀਆਂ ਦੇ ਸ਼ਹਿਰ ਨੂੰ ਗੰਦਗੀ ਢੇਰਾਂ ਤੋਂ ਮੁਕਤ ਕਰਵਾਕੇ ਹਟਾਂਗੀ', ਵਿਧਾਇਕਾ ਮਾਣੂੰਕੇ ਨੇ ਦਿੱਤਾ ਵੱਡਾ ਬਿਆਨ

ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 'ਸਵੱਛ ਭਾਰਤ ਮਿਸ਼ਨ' ਤਹਿਤ ਜਗਰਾਉਂ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵਧਾਉਣ ਲਈ 3 ਟਾਟਾ ਏਸ ਗੱਡੀਆਂ ਦਿੱਤੀਆਂ ਗਈਆਂ ਹਨ।

ਚੰਡੀਗੜ੍ਹ : ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ (MLA Bibi Sarvjit Kaur Manunke) ਜਗਰਾਉਂ (Jagraon) ਹਲਕੇ ਦੀ ਨੁਹਾਰ ਬਦਲਣ ਅਤੇ ਨਗਰ ਕੌਂਸਲ ਜਗਰਾਉਂ ਨੂੰ ਅਤਿ-ਅਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਜੰਗੀ ਪੱਧਰ ਤੇ ਜੁਟੇ ਹੋਏ ਹਨ। ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 'ਸਵੱਛ ਭਾਰਤ ਮਿਸ਼ਨ' ਤਹਿਤ ਜਗਰਾਉਂ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵਧਾਉਣ ਲਈ 3 ਟਾਟਾ ਏਸ ਗੱਡੀਆਂ ਦਿੱਤੀਆਂ ਗਈਆਂ ਹਨ। ਨਗਰ ਕੌਂਸਲ ਵੱਲੋਂ ਇਹਨਾਂ ਗੱਡੀਆਂ ਦੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਇਹ ਗੱਡੀਆਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਚਲਾ ਦਿੱਤੀਆਂ ਜਾਣਗੀਆਂ, ਜੋ ਸ਼ਹਿਰ ਦੇ ਗਲੀ-ਮੁਹੱਲਿਆਂ ਵਿੱਚ ਜਾ ਕੇ ਲੋਕਾਂ ਦੇ ਘਰਾਂ ਅੱਗੇ ਤੋਂ ਕੂੜਾ ਚੁੱਕਣਗੀਆਂ ਅਤੇ ਇਹਨਾਂ ਗੱਡੀਆਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜਗਰਾਉਂ ਸ਼ਹਿਰ ਨੂੰ ਅਤਿ-ਅਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਹਿਰ ਦੇ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵਿਧਾਇਕਾ ਮਾਣੂੰਕੇ ਦਾ ਧੰਨਵਾਦ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹ ਸਿਆਸਤ ਵਿੱਚ ਇੱਕ ਮਿਸ਼ਨ ਤਹਿਤ ਆਏ ਹਨ ਅਤੇ ਰੌਸ਼ਨੀਆਂ ਦੇ ਸ਼ਹਿਰ ਜਗਰਾਉਂ ਨੂੰ ਸੁੰਦਰ ਬਨਾਉਣ ਲਈ ਹਰ ਸੰਭਵ ਯਤਨ ਕਰਨਗੇ ਅਤੇ ਸ਼ਹਿਰ ਨੂੰ ਗੰਦਗੀ ਦੇ ਢੇਰਾਂ ਤੋਂ ਮੁਕਤ ਕਰਵਾਉਣਗੇ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਜਗਰਾਉਂ ਨੂੰ ਤਿੰਨ ਨਵੀਆਂ ਗੱਡੀਆਂ ਮਿਲਣ ਨਾਲ ਜਗਰਾਉਂ ਸ਼ਹਿਰ ਵਿੱਚ ਥਾਂ-ਥਾਂ ਤੇ ਲੱਗਦੇ ਕੂੜੇ ਦੇ ਢੇਰ ਵੀ ਖਤਮ ਹੋ ਜਾਣਗੇ, ਕਿਉਂਕਿ ਇਹ ਗੱਡੀਆਂ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਚੁੱਕਕੇ ਸ਼ਹਿਰ ਤੋਂ ਬਾਹਰ ਨਿਰਧਾਰਿਤ ਜਗ੍ਹਾ ਉਪਰ ਕੂੜਾ ਸੁੱਟਣਗੀਆਂ। ਇਸ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ, ਉਥੇ ਹੀ ਸ਼ਹਿਰ ਵਾਸੀਆਂ ਨੂੰ ਗਲੇ-ਸੜੇ ਕੂੜੇ ਦੀ ਸੜਾਂਦ ਤੋਂ ਵੀ ਨਿਯਾਤ ਮਿਲੇਗੀ। ਬੀਬੀ ਮਾਣੂੰਕੇ ਨੇ ਆਖਿਆ ਕਿ ਜਗਰਾਉਂ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਲੀਡ ਨਾਲ ਵੋਟਾਂ ਪਾ ਕੇ ਜਿਤਾਇਆ ਹੈ ਅਤੇ ਹਲਕੇ ਦੇ ਲੋਕਾਂ ਦੀ ਬਿਹਤਰੀ ਅਤੇ ਸਹੂਲਤਾਂ ਲਈ ਉਹ ਪੰਜਾਬ ਸਰਕਾਰ ਦਾ ਬੂਹਾ ਖੜਕਾਉਂਦੇ ਰਹਿਣਗੇ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਲੋਕ ਵਿਸ਼ਵਾਸ਼ ਬਣਾਕੇ ਥੋੜਾ ਸਬਰ ਰੱਖਣ, ਕਿਉਂਕਿ ਹਰ ਇੱਕ ਕੰਮ ਨੂੰ ਸਮਾਂ ਲੱਗਦਾ ਹੈ।

ਇਸ ਲਈ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜਗਰਾਉਂ ਸ਼ਹਿਰ ਲਈ ਨਵੀਆਂ ਗੱਡੀਆਂ ਦੇਣ ਤੇ ਨਗਰ ਕੌਂਸਲ ਜਗਰਾਉਂ ਵੱਲੋਂ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਨੇ ਪੰਜਾਬ ਸਰਕਾਰ ਅਤੇ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਵਿਸ਼ੇਸ਼ ਤੌਰਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਐਸਓ ਅਸ਼ੋਕ ਕੋਚਰ, ਐਡਵੋਕੇਟ ਕਰਮ ਸਿੰਘ ਸਿੱਧੂ, ਅਮਰਦੀਪ ਸਿੰਘ ਟੂਰੇ, ਸਾਜਨ ਮਲਹੋਤਰਾ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਕੰਵਰਵਾਲ ਸਿੰਘ, ਕੌਂਸਲਰ ਅਨਮੋਲ ਗੁਪਤਾ, ਰਾਜ ਭਾਰਦਵਾਜ, ਰਵਿੰਦਰ ਸੱਭਰਵਾਲ ਫੀਨਾਂ, ਅਮਰਨਾਥ ਕਲਿਆਣ, ਆਪ ਆਗੂ ਗੁਰਪ੍ਰੀਤ ਸਿੰਘ ਨੋਨੀਂ ਸੈਂਭੀ, ਪੱਪੂ ਭੰਡਾਰੀ, ਮਨਪ੍ਰੀਤ ਸਿੰਘ ਮੰਨਾਂ, ਕਰਮ ਸਿੰਘ ਸੰਧੂ, ਮੇਹਰ ਸਿੰਘ, ਨਿਰਮਲ ਸਿੰਘ ਨਿੰਮਾਂ, ਲਖਵੀਰ ਸਿੰਘ ਲੱਕੀ, ਬਲਜੀਤ ਸਿੰਘ ਵਿੱਕੀ, ਲਖਵੀਰ ਸਿੰਘ ਲੱਖਾ, ਡਾ. ਕੇਵਲ ਕ੍ਰਿਸ਼ਨ ਮਲਹੋਤਰਾ ਆਦਿ ਵੀ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Advertisement
for smartphones
and tablets

ਵੀਡੀਓਜ਼

Hoshiarpur Politics | MP Som Parkash ਨੇ ਹੁਸ਼ਿਆਰਪੁਰ ਵਾਲਿਆਂ ਲਈ ਕੀ ਕੀਤਾ ?Bhawanigarh Mandi| ਪੱਲੇਦਾਰਾਂ ਦੀ ਹੜਤਾਲ, ਮੰਡੀਆਂ 'ਚ ਕਣਕ ਦੇ ਅੰਬਾਰShambhu Railway Station| ਸ਼ੰਭੂ ਰੇਲਵੇ ਸਟੇਸ਼ਨ 'ਤੇ ਧਰਨੇ ਕਾਰਨ ਰੇਲ ਆਵਾਜਾਈ ਪ੍ਰਭਾਵਿਤSangrur Death by drugs| ਪੁੱਤ ਗਵਾਉਣ ਬਾਅਦ ਇੱਕ ਪਿਤਾ ਦੀ ਗੁਹਾਰ, ਨਸ਼ੇ ਨੂੰ ਰੋਕੇ ਸਰਕਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...
Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...
Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ
Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ
Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ
Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ
Helicopters Collide in Malaysia:  ਮਲੇਸ਼ੀਆ 'ਚ Navy ਦੇ ਦੋ ਹੈਲੀਕਾਪਟਰਾਂ ਦੀ ਟੱਕਰ, ਕਈ ਮੌਤਾਂ ਦਾ ਖਦਸ਼ਾ
Helicopters Collide in Malaysia: ਮਲੇਸ਼ੀਆ 'ਚ Navy ਦੇ ਦੋ ਹੈਲੀਕਾਪਟਰਾਂ ਦੀ ਟੱਕਰ, ਕਈ ਮੌਤਾਂ ਦਾ ਖਦਸ਼ਾ
Embed widget