ਪੜਚੋਲ ਕਰੋ

ਬੀਜੇਪੀ ਦੀ ਕਮਾਨ ਸੰਭਾਲਣਗੇ ਕੈਪਟਨ? ਪੀਐਮ ਮੋਦੀ ਨਾਲ ਮੁਲਾਕਾਤ ਮਗਰੋਂ ਛਿੜੀ ਚਰਚਾ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਪੁੱਤਰ ਰਣਇੰਦਰ ਸਿੰਘ ਸਣੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਨਵੀਂ ਚਰਚਾ ਛਿੜ ਗਈ ਹੈ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਪੁੱਤਰ ਰਣਇੰਦਰ ਸਿੰਘ ਸਣੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਨਵੀਂ ਚਰਚਾ ਛਿੜ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਬੀਜੇਪੀ ਦੀ ਕਮਾਨ ਸੰਭਲ ਸਕਦੇ ਹਨ। 

ਦਰਅਸਲ ਬੀਜੇਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਨੂੰ ਬੀਜੇਪੀ ਵਿੱਚ ਲਿਆਉਣਾ ਚਾਹੁੰਦੀ ਪਰ ਉਨ੍ਹਾਂ ਨੇ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਕੇ ਬੀਜੇਪੀ ਨਾਲ ਗੱਠਜੋੜ ਤਹਿਤ ਚੋਣਾਂ ਲੜੀਆਂ ਸੀ। ਇਸ ਨਾਲ ਨਾ ਤਾਂ ਬੀਜੇਪੀ ਨੂੰ ਕੋਈ ਫਾਇਦਾ ਹੋਇਆ ਤੇ ਨਾ ਹੀ ਕੈਪਟਨ ਨੂੰ ਕੋਈ ਹੁੰਗਾਰਾ ਮਿਲਿਆ। ਚੋਣਾਂ ਦੌਰਾਨ ਕੈਪਟਨ ਆਪਣਾ ਹਲਕਾ ਵੀ ਨਾ ਜਿੱਤ ਸਕੇ।

ਇਸ ਲਈ ਚਰਚਾ ਹੈ ਕਿ ਕੈਪਟਨ ਕੋਲ ਬੀਜੇਪੀ ਵਿੱਚ ਜਾਣ ਤੋਂ ਬਗੈਰ ਕੋਈ ਚਾਰਾ ਨਹੀਂ। ਉਧਰ ਬੀਜੇਪੀ ਕੋਲ ਵੀ ਵੱਡੇ ਕੱਦ ਦਾ ਕੋਈ ਲੀਡਰ ਨਹੀਂ ਜੋ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਮਜਬੂਤ ਕਰ ਸਕੇ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਬੀਜੇਪੀ ਵਿੱਚ ਜਾ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕੈਪਟਨ ਧੜੇ ਦੇ ਕਈ ਲੀਡਰ ਬੀਜੇਪੀ ਵਿੱਚ ਜਾ ਚੁੱਕੇ ਹਨ। 

ਦਰਅਸਲ ਇਹ ਚਰਚਾ ਕੈਪਟਨ ਅਮਰਿੰਦਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਮਗਰੋਂ ਹੋਰ ਤੇਜ਼ ਹੋਈ ਹੈ। ਕੈਪਟਨ ਨੇ ਮੁਲਾਕਾਤ ਮਗਰੋਂ ਕਿਹਾ ਕਿ ਪੀਐਮ ਮੋਦੀ ਨਾਲ ਮਿਲਣੀ ਨਿੱਘ ਵਾਲੀ ਰਹੀ ਤੇ ਪੰਜਾਬ ਦੇ ਕਈ ਮਸਲੇ ਵਿਚਾਰੇ। ਉਨ੍ਹਾਂ ਦੱਸਿਆ ਕਿ ਦੋਹਾਂ ਨੇ ਦੇਸ਼ ਤੇ ਸੂਬੇ ਦੀ ਸੁਰੱਖਿਆ ਬਾਰੇ ਚਰਚਾ ਕੀਤੀ ਤੇ ਮਿਲ ਕੇ ਕੰਮ ਕਰਨ ਦਾ ਇਰਾਦਾ ਪ੍ਰਗਟਾਇਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਰੱਹਦੀ ਸੂਬੇ ਵਿੱਚ ਸੁਰੱਖਿਆ ਦਾ ਮੁੱਦਾ ਹਮੇਸ਼ਾਂ ਉਠਾਇਆ ਜਾਂਦਾ ਰਿਹਾ ਹੈ।

ਪ੍ਰਨੀਤ ਕੌਰ ਨੂੰ ਕਾਂਗਰਸ 'ਚੋਂ ਕੱਢਣ ਦੀ ਮੰਗ 

ਉਧਰ, ਕਾਂਗਰਸੀਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਐਮਪੀ ਪ੍ਰਨੀਤ ਕੌਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਨੀਤ ਨੂੰ ਕਾਂਗਰਸ ਤੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਮਤਾ ਵੀ ਪਾਸ ਕੀਤਾ ਗਿਆ ਸੀ। ਇਸ ਮੀਟਿੰਗ ਵਿੱਚ ਹਰੀਸ਼ ਚੌਧਰੀ , ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਮੌਜੂਦ ਸਨ। ਪੰਜਾਬ ਕਾਂਗਰਸ ਦਾ ਦਾਅਵਾ ਹੈ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੀ ਹੈ। ਮੀਟਿੰਗ ਵਿੱਚ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਅਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੇ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ
Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Chandigarh Weather: ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
Advertisement
for smartphones
and tablets

ਵੀਡੀਓਜ਼

Farmer demands MSP |'ਸੂਬਾ ਚਾਹੇ ਤਾਂ ਕਿਸਾਨਾਂ ਨੂੰ MSP ਦੇ ਸਕਦਾ'-ਮਾਨ ਸਰਕਾਰ ਦੁਆਲੇ ਹੋਏ ਕਿਸਾਨFarmer rail Protest| 'ਸਾਡੇ ਬੰਦੇ ਛੱਡ ਦਿਓ ਹੁਣ ਰੇਲ ਵੇਹਲੀ ਕਰ ਦਿੰਦੇ ਹਾਂ'-ਧਰਨੇ ਕਰਕੇ 63 ਟ੍ਰੇਨਾਂ ਕੈਂਸਲBollywood Celebrities Attended Hiramandi screening | Netflix ਦੀ ਹੀਰਾਮੰਡੀ , ਸਿਤਾਰਿਆਂ ਦੀ ਲੱਗੀ ਭੀੜMandi Gobindgarh Fir+ing |ਦੋ ਦੋਸਤਾਂ ਦੀ ਲੜਾਈ ਨੇ ਧਾਰਿਆ ਹਿੰਸਕ ਰੂਪ, ਚੌਕ 'ਚ ਚੱਲੀਆਂ ਗੋਲੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ
Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Chandigarh Weather: ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
Punjab News: ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
Sidhu Moose wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੇਡਣਗੇ ਸਿਆਸੀ ਪਾਰੀ ? ਜਾਣੋ ਕਿੱਥੋ ਲੜਨਗੇ ਲੋਕ ਸਭਾ ਚੋਣਾਂ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੇਡਣਗੇ ਸਿਆਸੀ ਪਾਰੀ ? ਜਾਣੋ ਕਿੱਥੋ ਲੜਨਗੇ ਲੋਕ ਸਭਾ ਚੋਣਾਂ
Lok Sabha: ਦੂਜੇ ਗੇੜ ਲਈ ਕੱਲ੍ਹ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Lok Sabha: ਦੂਜੇ ਗੇੜ ਲਈ ਕੱਲ੍ਹ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'
Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'
Embed widget