Punjab Breaking News LIVE: ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਮੁੜ ਖੁੱਲ੍ਹੇ, 100 ਰੁਪਏ ਸਸਤਾ ਹੋਇਆ LPG ਸਿਲੰਡਰ, PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ
Punjab Breaking News LIVE 01 August, 2023: ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਮੁੜ ਖੁੱਲ੍ਹੇ, 100 ਰੁਪਏ ਸਸਤਾ ਹੋਇਆ LPG ਸਿਲੰਡਰ, PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ
LIVE
Background
Punjab Breaking News LIVE 01 August, 2023: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ ਵਿਰਾਸਤ-ਏ-ਖਾਲਸਾ (VIRASAT-E-KHALSA) , ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ ਛਿਮਾਹੀ ਰੱਖ-ਰਖਾਅ ਦੇ ਮੱਦੇਨਜ਼ਰ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰੱਖੇ ਗਏ ਸਨ। ਹੁਣ ਇਹ ਮਿਊਜ਼ੀਅਮ ਅੱਜ 1 ਅਗਸਤ ਤੋਂ ਸੈਲਾਨੀਆਂ ਲਈ ਮੁੜ ਤੋਂ ਖੁੱਲ ਗਏ ਹਨ। ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਸੈਲਾਨੀਆਂ ਲਈ ਮੁੜ ਤੋਂ ਖੁੱਲ੍ਹੇ
'ਜ਼ਿਆਦਾ ਵਿਧਾਇਕ ਹੋਣ ਦੇ ਬਾਵਜੂਦ ਵੀ ਨਿਤੀਸ਼ ਕੁਮਾਰ ਨੂੰ ਸੀਐਮ ਬਣਾਇਆ'
Lok Sabha Elections 2024 : ਆਗਾਮੀ ਲੋਕ ਸਭਾ ਚੋਣਾਂ-2024 ਨੂੰ ਲੈ ਕੇ ਭਾਜਪਾ ਸਰਗਰਮ ਮੋਡ ਵਿੱਚ ਆ ਗਈ ਹੈ। ਇਸੇ ਕੜੀ ਵਿੱਚ ਸੋਮਵਾਰ (31 ਜੁਲਾਈ) ਨੂੰ ਪੀਐਮ ਮੋਦੀ ਨੇ ਐਨਡੀਏ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਜਿੱਤ ਦਾ ਮੰਤਰ ਦਿੱਤਾ ਅਤੇ ਚੋਣਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਐਨਡੀਏ ਸੰਸਦ ਮੈਂਬਰਾਂ ਦੀਆਂ ਇਹ ਮੀਟਿੰਗਾਂ 10 ਅਗਸਤ ਤੱਕ ਜਾਰੀ ਰਹਿਣਗੀਆਂ। 'ਜ਼ਿਆਦਾ ਵਿਧਾਇਕ ਹੋਣ ਦੇ ਬਾਵਜੂਦ ਵੀ ਨਿਤੀਸ਼ ਕੁਮਾਰ ਨੂੰ ਸੀਐਮ ਬਣਾਇਆ'
PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਵਿਭਾਗ ਨੇ ਸੇਵਾਮੁਕਤੀ ਸਬੰਧੀ ਲਿਆ ਵੱਡਾ ਫੈਸਲਾ
PSPCL employees: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿ. ਵਿੱਚ ਮੁਲਾਜ਼ਮਾਂ ਦੀ ਸੇਵਾਮੁਕਤੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਪੀਐੱਸਪੀਸੀਐੱਲ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਵਾਲੇ ਦਿਨ ਹੀ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਕੀਤੀ ਜਾਵੇਗੀ। ਇਸ ਸਬੰਧੀ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਵਿਭਾਗ ਨੇ ਸੇਵਾਮੁਕਤੀ ਵਾਲੇ ਦਿਨ ਤੋਂ ਪਹਿਲਾਂ ਸਾਰੀ ਕਾਰਵਾਰੀ ਪੂਰੀ ਕਰਨ ਲਈ ਰੂਪ ਰੇਖਾ ਵੀ ਤਿਆਰ ਕੀਤੀ ਹੈ। ਇਸ ਦੀ ਪਾਲਣਾ ਨੂੰ ਲਾਜ਼ਮੀ ਕਰਦਿਆਂ ਅਦਾਇਗੀ 'ਚ ਦੇਰੀ ਹੋਣ ਤੇ ਅਮਲਾ ਵਿਭਾਗ ਦੀ ਜ਼ਿੰਮੇਵਾਰੀ ਹੋਣ ਦੀ ਗੱਲ ਕਹੀ ਗਈ ਹੈ। PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਵਿਭਾਗ ਨੇ ਸੇਵਾਮੁਕਤੀ ਸਬੰਧੀ ਲਿਆ ਵੱਡਾ ਫੈਸਲਾ
ਦਿੱਲੀ ਆਰਡੀਨੈਂਸ ਨਾਲ ਜੁੜਿਆ ਬਿੱਲ ਅੱਜ ਲੋਕ ਸਭਾ 'ਚ ਕੀਤਾ ਜਾਵੇਗਾ ਪੇਸ਼
Asia Cup 2023, Team India:ਏਸ਼ੀਆ ਕੱਪ ਦੇ ਲਈ ਤੈਅ ਟੀਮ ਇੰਡੀਆ ਦੀ ਪਲੇਇੰਗ ਇਲੈਵਨ
ਭਾਰਤੀ ਟੀਮ ਨੂੰ ਵੈਸਟਇੰਡੀਜ਼ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਤੋਂ ਬਾਅਦ ਆਪਣਾ ਅਗਲਾ 50 ਓਵਰਾਂ ਦਾ ਮੈਚ ਏਸ਼ੀਆ ਕੱਪ ਵਿੱਚ ਖੇਡਣ ਦਾ ਮੌਕਾ ਮਿਲੇਗਾ। ਆਗਾਮੀ ਵਨਡੇ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਟੀਮ ਇੰਡੀਆ ਲਈ ਏਸ਼ੀਆ ਕੱਪ ਟੂਰਨਾਮੈਂਟ ਤਿਆਰੀਆਂ ਦੇ ਨਜ਼ਰੀਏ ਤੋਂ ਕਾਫੀ ਅਹਿਮ ਸਾਬਤ ਹੋਣ ਵਾਲਾ ਹੈ।
Khalsa Aid News: ਖਾਲਸਾ ਏਡ ਦੇ ਮੁੱਖ ਦਫ਼ਤਰ ’ਚ NIA ਦੀ ਰੇਡ, ਕਈ ਘੰਟੇ ਤੱਕ ਕੀਤੀ ਪੁੱਛਗਿੱਛ
ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਅਤੇ ਲੋੜਵੰਦਾਂ ਮਦਦ ਕਰਦਿਆਂ ਖਾਲਸਾ ਏਡ ਸੰਸਥਾ ਨੂੰ ਲਗਭਗ 24 ਸਾਲ ਹੋ ਗਏ ਹਨ। ਖਾਲਸਾ ਏਡ ਸੰਸਥਾ ਦੇ ਦੁਨੀਆ ਭਰ ‘ਚ ਵਲੰਟੀਅਰ ਮੌਜੂਦ ਹਨ। ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਕੁਦਰਤੀ ਆਫਤ, ਬਿਮਾਰੀ ਜਾਂ ਫਿਰ ਕੁਦਰਤੀ ਕਰੋਪੀ ਹੁੰਦੀ ਹੈ ਤਾਂ ਸੰਸਥਾ ਦੇ ਮੈਂਬਰ ਸੇਵਾ ਦੇ ਲਈ ਪਹੁੰਚ ਜਾਂਦੇ ਹਨ । ਦੱਸ ਦਈਏ ਖਾਲਸਾ ਏਡ ਇਸ ਸਮੇਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਕੰਮ ਕਰ ਰਹੀ ਹੈ। ਪਰ ਅੱਜ ਸਵੇਰੇ ਪਟਿਆਲਾ ਵਿਖੇ ਖਾਲਸਾ ਏਡ ਦੇ ਮੁੱਖ ਦਫਤਰ 'ਤੇ ਕੌਮੀ ਜਾਂਚ ਏਜੰਸੀ ਵੱਲੋਂ ਰੇਡ ਕੀਤੀ ਗਈ।
Punjab News: ਪੰਜਾਬ ਸਰਕਾਰ ਦੀ 'ਗੁੰਡਾਗਰਦੀ' ਖ਼ਿਲਾਫ਼ 13 ਅਗਸਤ ਨੂੰ ਜਲੰਧਰ ਵਿੱਚ ਹੋਵੇਗੀ ਮਹਾਪੰਚਾਇਤ,
Punjab News: ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਹੇਠ ਪੰਜ ਮੈਂਬਰੀ ਵਫਦ ਜਿਸ ਵਿੱਚ ਡਾ. ਨਛੱਤਰ ਪਾਲ ਐਮ.ਐਲ.ਏ ਨਵਾਂਸ਼ਹਿਰ ਸੂਬਾ ਇੰਚਾਰਜ, ਅਜੀਤ ਸਿੰਘ ਭੈਣੀ ਸੂਬਾ ਇੰਚਾਰਜ, ਗੁਰਲਾਲ ਸੈਲਾ ਸੂਬਾ ਜਨਰਲ ਸਕੱਤਰ, ਡਾ. ਜਸਪ੍ਰੀਤ ਸਿੰਘ ਬੀਜਾ ਸੂਬਾ ਜਨਰਲ ਸਕੱਤਰ ਪੰਜਾਬ ਰਾਜ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਅਤੇ ਵਿਸਥਾਰ ਸਾਹਿਤ ਮਣੀਪੁਰ ਕਾਂਡ ਦੇ ਪੀੜਿਤਾਂ ਹਿਤ ਅਤੇ ਪੰਜਾਬ ਸਰਕਾਰ ਦੀ ਦਲਿਤਾਂ ਨਾਲ ਕੀਤੀ ਜਾ ਰਹੀ ਗੁੰਡਾਗਰਦੀ ਸਬੰਧੀ ਗੱਲਬਾਤ ਕੀਤੀ ਅਤੇ ਮੈਮੋਰੰਡਮ ਦਿੱਤਾ।
Punjab News: ਵਪਾਰੀਆਂ ਦੀ ਸਰਕਾਰ ਨੂੰ ਸਲਾਹ
ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਪੰਜਾਬ ਭਰ ਤੋਂ ਵਪਾਰੀ ਭਾਈਚਾਰੇ ਦੁਆਰਾ ਉਨ੍ਹਾਂ ਦੇ ਜੀਐਸਟੀ ਟੈਕਸ ਅਤੇ ਵੈਟ ਸਬੰਧੀ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਸਬੰਧੀ ਕੀਤੀ ਗਈ ਮੰਗ ਅਨੁਸਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਮੰਗ ਕੀਤੀ ਹੈ ਕਿ ਵਪਾਰੀਆਂ ਦੇ ਉਪਰੋਕਤ ਮਸਲਿਆਂ ਨੂੰ ਵਨ ਟਾਈਮ ਸੈਟਲਮੈਂਟ ਨੀਤੀ ਬਣਾ ਕੇ ਨਿਪਟਾਇਆ ਜਾਵੇ।
Punjab News: ਐਨਆਈਏ ਨੇ ਇੱਕੋ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮਾਰੀ ਰੇਡ
ਪੰਜਾਬ 'ਚ ਅੱਜ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਈ ਥਾਵਾਂ 'ਤੇ ਛਾਪੇ ਮਾਰੇ ਹਨ। ਕੇਂਦਰੀ ਏਜੰਸੀਆਂ ਦੇ ਨਿਸ਼ਾਨੇ 'ਤੇ ਕਈ ਕਿਸਾਨ ਲੀਡਰ ਰਹੇ। ਐਨਆਈਏ ਨੇ ਮੋਗਾ ਅਧੀਨ ਪੈਂਦੇ ਧੂਰਕੋਟ (ਨਿਹਾਲ ਸਿੰਘ ਵਾਲਾ), ਬਰਨਾਲਾ ਦੇ ਪਿੰਡ ਪੰਧੇਰ, ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਦੌਲਪੁਰ (ਕਿਸ਼ਨਗੜ੍ਹ), ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਤੇ ਗੁਰਾਇਆ ਨੇੜੇ ਪਿੰਡ ਡੱਲੇਵਾਲ ਵਿੱਚ ਰੇਡ ਕੀਤੀ ਹੈ। ਬੇਸ਼ੱਕ ਐਨਆਈਏ ਨੇ ਜ਼ਿਆਦਾਤਰ ਕਿਸਾਨ ਲੀਡਰਾਂ ਦੇ ਘਰਾਂ ਉੱਪਰ ਰੇਡ ਕੀਤੀ ਪਰ ਇਸ ਕਾਰਵਾਈ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਦੱਸੇ ਜਾ ਰਹੇ ਹਨ।