Punjab Breaking News LIVE: ਨੀਰਜ ਚੋਪੜਾ ਨੇ ਇੱਕ ਵਾਰ ਫਿਰ ਗੱਡਿਆ ਕਾਮਯਾਬੀ ਦਾ ਝੰਡਾ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਸਹਿਕਾਰੀ ਖੰਡ ਮਿਲ ਨੇ ਕਿਸਾਨਾਂ ਦੇ ਖਾਤੇ 'ਚ ਪਾਏ ਪੈਸੇ
Punjab Breaking News LIVE 01 july 2023: ਨੀਰਜ ਚੋਪੜਾ ਨੇ ਇੱਕ ਵਾਰ ਫਿਰ ਗੱਡਿਆ ਕਾਮਯਾਬੀ ਦਾ ਝੰਡਾ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਖਰੜ ਤੇ ਜ਼ੀਰਕਪੁਰ ਨਗਰ ਨਿਗਮ ਦਾ ਮੋਹਾਲੀ 'ਚ ਹੋਵੇਗਾ ਰਲੇਵਾਂ
LIVE
Background
Punjab Breaking News LIVE 01 july 2023: Neeraj Chopra Won the Lausanne Diamond League: ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਡਾਇਮੰਡ ਲੀਗ 2023 ਵਿੱਚ 30 ਜੂਨ ਨੂੰ ਲੁਸਾਨੇ ਪੜਾਅ ਵਿੱਚ 87.66 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਨੀਰਜ ਲਈ ਲੁਸਾਨੇ ਡਾਇਮੰਡ ਲੀਗ 'ਚ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਦੀ ਪਹਿਲੀ ਕੋਸ਼ਿਸ਼ ਫਾਊਲ ਰਹੀ ਪਰ ਫਿਰ ਉਹ ਸ਼ਾਨਦਾਰ ਵਾਪਸੀ ਕਰਕੇ ਪਹਿਲਾ ਸਥਾਨ ਹਾਸਲ ਕਰ ਲਿਆ। ਲੌਸਨੇ ਡਾਇਮੰਡ ਲੀਗ ਵਿੱਚ, ਨੀਰਜ ਚੋਪੜਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਫਾਊਲ ਹੋਣ ਤੋਂ ਬਾਅਦ ਦੂਜੇ ਅਤੇ ਤੀਜੇ ਯਤਨ ਵਿੱਚ ਸ਼ਾਨਦਾਰ ਵਾਪਸੀ ਕੀਤੀ। ਨੀਰਜ ਦਾ ਦੂਜਾ ਥਰੋਅ 83.52 ਮੀਟਰ ਸੀ ਜਦੋਂ ਕਿ ਉਸ ਨੇ ਤੀਜਾ ਥਰੋਅ 85.04 ਮੀਟਰ 'ਤੇ ਸੁੱਟਿਆ। ਹਾਲਾਂਕਿ 3 ਥਰੋਅ ਤੋਂ ਬਾਅਦ ਜਰਮਨੀ ਦੇ ਜੂਲੀਅਨ ਵੇਬਰ ਨੇ 86.20 ਮੀਟਰ ਥਰੋਅ ਨਾਲ ਟੇਬਲ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ। Diamond League 2023: ਨੀਰਜ ਚੋਪੜਾ ਨੇ ਇੱਕ ਵਾਰ ਫਿਰ ਗੱਡਿਆ ਕਾਮਯਾਬੀ ਦਾ ਝੰਡਾ...ਦੇਸ਼ ਦੀ ਝੋਲੀ ਪਾਇਆ ਇੱਕ ਹੋਰ ਗੋਲਡ
ਸੜਕ 'ਤੇ ਸਮੁੰਦਰ ਦਾ ਦ੍ਰਿਸ਼! ਯੂਪੀ-ਦਿੱਲੀ ਤੋਂ ਲੈ ਕੇ ਗੁਜਰਾਤ ਤੱਕ ਭਾਰੀ ਮੀਂਹ, ਜਾਣੋ ਕਿਹੋ ਜਿਹਾ ਰਹੇਗਾ ਅੱਜ ਦਾ ਮੌਸਮ
ਦੇਸ਼ ਭਰ ਵਿੱਚ ਮਾਨਸੂਨ ਦੇ ਦਾਖਲ ਹੋਣ ਤੋਂ ਬਾਅਦ, ਮੀਂਹ ਮੈਦਾਨੀ ਇਲਾਕਿਆਂ ਤੋਂ ਪਹਾੜੀਆਂ ਤੱਕ ਤਬਾਹੀ ਮਚਾ ਰਿਹਾ ਹੈ। ਯੂਪੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿੱਚ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਭਾਰਤ ਦੇ ਕੁਝ ਰਾਜਾਂ ਵਿੱਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਵੀ ਭਾਰੀ ਮੀਂਹ
ਪੰਜਾਬ ’ਚ ਮਾਨਸੂਨ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਖੇਤਰਾਂ ’ਚ ਮਾਨਸੂਨ ਦੀ ਆਮਦ ਹੋ ਗਈ ਹੈ। ਸ਼ੁੱਕਰਵਾਰ ਦੀ ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ। ਪਰ ਸ਼ਨੀਵਾਰ ਦੀ ਸਵੇਰ ਲੋਕਾਂ ਨੂੰ ਕੁਝ ਰਾਹਤ ਤਾਂ ਮਿਲੀ ਪਰ ਜਿਵੇਂ-ਜਿਵੇਂ ਸੂਰਜ ਚੜ੍ਹ ਰਿਹਾ ਹੈ ਉਸ ਤਰ੍ਹਾਂ ਮੌਸਮ ਹੁੰਮਸ ਭਰਿਆ ਤੇ ਤਾਮਪਾਨ ਵਿੱਚ ਵਾਧਾ ਹੋ ਰਿਹਾ ਹੈ। ਰਿਹਾ। ਪਹਿਲੀ ਤੋਂ 3 ਜੁਲਾਈ ਤੱਕ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਸੜਕ 'ਤੇ ਸਮੁੰਦਰ ਦਾ ਦ੍ਰਿਸ਼! ਯੂਪੀ-ਦਿੱਲੀ ਤੋਂ ਲੈ ਕੇ ਗੁਜਰਾਤ ਤੱਕ ਭਾਰੀ ਮੀਂਹ, ਜਾਣੋ ਕਿਹੋ ਜਿਹਾ ਰਹੇਗਾ ਅੱਜ ਦਾ ਮੌਸਮ
ਖਰੜ ਤੇ ਜ਼ੀਰਕਪੁਰ ਨਗਰ ਨਿਗਮ ਦਾ ਮੋਹਾਲੀ 'ਚ ਹੋਵੇਗਾ ਰਲੇਵਾਂ, ਬੀਜੇਪੀ ਨੇ ਕਿਹਾ - ਮਾਨ ਸਰਕਾਰ ਹੜੱਪਣਾ ਚਾਹੁੰਦੀ ਪੈਸਾ ਤੇ ਜਾਇਦਾਦ
ਸੀਨੀਅਰ ਭਾਜਪਾ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵਲੋਂ ਮੋਹਾਲੀ, ਖਰੜ ਅਤੇ ਜ਼ੀਰਕਪੁਰ ਨੂੰ ਇਕੋ ਮਹਾਂਨਗਰ ਕਾਰਪੋਰੇਸ਼ਨ ਵਿਚ ਸ਼ਾਮਲ ਕਰਨ ਦੀ ਤਜਵੀਜ ਦਾ ਸਖਤ ਵਿਰੋਧ ਕਰਦਿਆਂ ਕਿਹਾ ਹੈ ਕਿ ਸਰਕਾਰ ਦੀ ਮਨਸ਼ਾ ਲੋਕਾਂ ਨੂੰ ਸਹੂਲਤਾਂ ਦੇਣ ਅਤੇ ਇਲਾਕਿਆਂ ਦਾ ਵਿਉਂਤਬੱਧ ਵਿਕਾਸ ਕਰਾਉਣ ਦੀ ਥਾਂ ਇਹਨਾਂ ਅਦਾਰਿਆਂ ਦਾ ਪੈਸਾ ਅਤੇ ਜਾਇਦਾਦਾਂ ਹੜੱਪਣ ਦੀ ਹੈ। ਉਹਨਾਂ ਕਿਹਾ ਕਿ ਇਸ ਤਜਵੀਜ ਦਾ ਅਸਲ ਮਕਸਦ ਇਹਨਾਂ ਤਿੰਨਾਂ ਸੰਸਥਾਵਾਂ ਉਤੇ ਟੇਢੇ ਢੰਗ ਨਾਲ ਕਬਜ਼ਾ ਕਰਨਾ ਹੈ ਕਿਉਂਕਿ ਇਹਨਾਂ ਵਿਚ ਵਿਰੋਧੀ ਪਾਰਟੀਆਂ ਦਾ ਬਹੁਮੱਤ ਹੋਣ ਕਾਰਨ ਸਰਕਾਰ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ। ਖਰੜ ਤੇ ਜ਼ੀਰਕਪੁਰ ਨਗਰ ਨਿਗਮ ਦਾ ਮੋਹਾਲੀ 'ਚ ਹੋਵੇਗਾ ਰਲੇਵਾਂ, ਬੀਜੇਪੀ ਨੇ ਕਿਹਾ - ਮਾਨ ਸਰਕਾਰ ਹੜੱਪਣਾ ਚਾਹੁੰਦੀ ਪੈਸਾ ਤੇ ਜਾਇਦਾਦ
Punjab News: IAS ਅਨੁਰਾਗ ਵਰਮਾ ਨੇ ਸਾਂਭਿਆ ਅਹੁਦਾ, ਕਿਹਾ ਪੰਜਾਬ ਦੀ ਕਾਨੂੰਨ ਵਿਵਸਥਾ 'ਚ ਹੋਇਆ ਸੁਧਾਰ, ਸਾਡੇ ਕੋਲ ਕਾਬਿਲ ਅਫ਼ਸਰ
ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅਹੁਦਾ ਅੱਜ ਸੰਭਾਲ ਲਿਆ ਹੈ। ਅਨੁਰਾਗ ਵਰਮਾ ਦੀ ਅਹੁਦਾ ਸੰਭਾਲ ਰਸਮ 'ਚ ਸੇਵਾਮੁਕਤ ਮੁੱਖ ਸਕੱਤਰ ਵੀਜੇ ਕੁਮਾਰ ਜੰਜੂਆ ਵੀ ਮੌਜੂਦ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੀਫ਼ ਸੈਕਟਰੀ ਨੂੰ ਵਧਾਈ ਵੀ ਦਿੱਤੀ ਸੀ। ਚੀਫ਼ ਸੈਕਟਰੀ ਦਾ ਅਹੁਦਾ ਸਾਂਭਦੇ ਹੀ ਅਨੁਰਾਗ ਵਰਮਾ ਦਾ ਵੱਡਾ ਬਿਆਨ ਵੀ ਸਾਹਮਣੇ ਆ ਗਿਆ ਹੈ।
Pakistan IMF Loan: 3 ਅਰਬ ਡਾਲਰ ਦੀ ਮਦਦ ਮਿਲਣ 'ਤੇ ਖੁਸ਼ ਹੋਏ ਪਾਕਿਸਤਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਚੀਨ ਦੀ ਤਾਰੀਫ਼ ਕੀਤੀ ਹੈ। ਅਤੇ ਕਿਹਾ ਕਿ ਜਦੋਂ ਪਾਕਿਸਤਾਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਤਾਂ ਉਸ ਨੇ ਕਰਜ਼ੇ ਲਈ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਸਮੇਂ ਚੀਨ ਸਾਡੇ ਲਈ ਮਦਦਗਾਰ ਸਾਬਤ ਹੋਇਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ ਨੇ ਪਾਕਿਸਤਾਨ ਨੂੰ ਬੇਲਆਊਟ ਸੌਦੇ ਵਿੱਚ ਡਿਫਾਲਟ ਹੋਣ ਤੋਂ ਬਚਾਇਆ। IMF ਨਾਲ ਜੁੜੀ ਗੱਲਬਾਤ ਸਕਾਰਾਤਮਕ ਨੋਟ 'ਤੇ ਖਤਮ ਹੋਈ। ਪਾਕਿਸਤਾਨ ਦੇ ਨਾਲ IMF ਨੂੰ ਥੋੜ੍ਹੇ ਸਮੇਂ ਲਈ 3 ਬਿਲੀਅਨ ਡਾਲਰ ਦਾ ਕਰਜ਼ਾ ਮਿਲਿਆ ਹੈ। ਇਸ ਦੇ ਲਈ ਉਨ੍ਹਾਂ ਨੇ ਕਰਮਚਾਰੀ ਪੱਧਰ ਦਾ ਸਮਝੌਤਾ ਕੀਤਾ ਹੈ।
Miss Universe ਹਰਨਾਜ਼ ਕੌਰ ਸੰਧੂ ਦੇ ਪਿਤਾ ਦਾ ਅੰਤਿਮ ਸਸਕਾਰ, ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ
ਮਿਸ ਯੂਨੀਵਰਸ-2021 ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਅੰਤਿਮ ਸਸਕਾਰ ਖਰੜ ਵਿੱਚ ਕਰ ਦਿੱਤਾ ਗਿਆ। ਇਹ ਦਿਨ ਪਰਿਵਾਰ ਲਈ ਸਭ ਤੋਂ ਵੱਡਾ ਝਟਕਾ ਦੇਣ ਵਾਲਾ ਸੀ। ਪਿਤਾ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਹਰਨਾਜ਼ ਕੌਰ ਸੰਧੂ ਤੇ ਉਸ ਦਾ ਭਰਾ ਮੁੰਬਈ ਤੋਂ ਬੀਤੇ ਦਿਨ ਹੀ ਖਰੜ ਪਹੁੰਚੇ ਸਲ। ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ (57) ਦਾ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
Amritsar News: ਮੰਗੇਤਰ ਰਾਘਵ ਚੱਢਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਪਰਿਣੀਤੀ ਚੋਪੜਾ
Parineeti Chopra-Raghav Chadha Shri Harmandir Sahib: ਅਭਿਨੇਤਰੀ ਪਰਿਣੀਤੀ ਚੋਪੜਾ ਨਾਲ ਸ਼ਨੀਵਾਰ ਨੂੰ ਸੰਸਦ ਮੈਂਬਰ ਰਾਘਵ ਚੱਢਾ ਅੰਮ੍ਰਿਤਸਰ ਪੁੱਜੇ। ਇਸ ਦੌਰਾਨ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।
Punjab News : ਪੰਜਾਬ ਦੀਆਂ ਪੰਚਾਇਤਾਂ ਨੂੰ ਹੁਣ ਚੈੱਕ ਰਾਹੀਂ ਨਹੀਂ ਮਿਲੇਗੀ ਗ੍ਰਾਂਟ, ਕੇਂਦਰ ਲਿਆ ਰਹੀ ਇਹ ਸਕੀਮ
ਪੰਜਾਬ ਰਾਜ ਦੀਆਂ ਸਾਰੀਆਂ ਪੰਚਾਇਤਾ ਹੁਣ ਅੱਪਗ੍ਰੇਡ ਹੋਣ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਵਿੱਚ ਲੈਣ ਦੇਣ ਡਿਜੀਟਲ ਰੂਪ ਵਿੱਚ ਕੀਤਾ ਜਾਵੇ। ਭਾਵ ਹੈ ਕਿ ਹੁਣ ਸਰਪੰਚ ਪੈਸਿਆਂ ਦਾ ਲੈਣ ਦੇਣ ਚੈੱਕ ਜਾਂ ਬੈਂਕ ਡਰਾਫਟ ਰਾਹੀਂ ਨਹੀਂ ਕਰਨਗੇ। ਪੰਚਾਇਤ ਦਾ ਲੈਣ ਦੇਣ UPI ਰਾਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ 15 ਅਗਸਤ ਤੱਕ ਸਾਰੀਆਂ ਪੰਚਾਇਤਾਂ ਨੂੰ UPI ਯਾਨੀ ਯੂਨੀਫਾਈਡ ਪੇਮੈਂਟ ਇੰਟਰਫੇਸ ਨਾਲ ਲਿੰਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕੇਂਦਰ ਸਰਕਾਰ ਪੇਂਡੂ ਵਿਕਾਸ ਲਈ ਕੋਈ ਵੀ ਗ੍ਰਾਂਟ ਜਾਰੀ ਕਰਦੀ ਹੈ ਤਾਂ ਪੇਂਡੂ ਵਿਕਾਸ ਪੈਸਾ ਹੁਣ ਪੰਚਾਇਤਾਂ ਨੂੰ ਚੈੱਕ ਜਾਂ ਡਰਾਫਟ ਦੇ ਰੂਪ ਵਿੱਚ ਨਹੀਂ ਦਿੱਤਾ ਜਾਵੇਗਾ। ਪੰਚਾਇਤਾਂ ਨੂੰ ਵੀ ਆਪਣੇ ਸਾਰੇ ਭੁਗਤਾਨ UPI ਰਾਹੀਂ ਕਰਨੇ ਪੈਣਗੇ।