Punjab Breaking News LIVE: ਪਟਿਆਲਾ ਜੇਲ੍ਹ 'ਚ ਅੱਜ ਭੁੱਖ ਹੜਤਾਲ ਰੱਖਣਗੇ ਬਲਵੰਤ ਸਿੰਘ ਰਾਜੋਆਣਾ,ਰਾਸ਼ਨ ਡਿਪੂ ਦੀ ਥਾਂ ਖੁੱਲ੍ਹਣ ਲੱਗੀਆਂ ਮਾਡਲ ਫੇਅਰ ਪ੍ਰਾਈਜ਼ ਸ਼ਾਪਸ, PRTC ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਘੇਰਣ ਦੀ ਤਿਆਰੀ
Punjab Breaking News LIVE, 05 December, 2023: ਅੱਜ ਭੁੱਖ ਹੜਤਾਲ ਰੱਖਣਗੇ ਬਲਵੰਤ ਸਿੰਘ ਰਾਜੋਆਣਾ,ਰਾਸ਼ਨ ਡਿਪੂ ਦੀ ਥਾਂ ਖੁੱਲ੍ਹਣ ਲੱਗੀਆਂ ਮਾਡਲ ਫੇਅਰ ਪ੍ਰਾਈਜ਼ ਸ਼ਾਪਸ, PRTC ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਘੇਰਣ ਦੀ ਤਿਆਰੀ
Britain: ਬ੍ਰਿਟੇਨ ਸਰਕਾਰ ਨੇ ਦੇਸ਼ 'ਚ ਪ੍ਰਵਾਸੀਆਂ ਦੀ ਵਧਦੀ ਗਿਣਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਯੂਕੇ ਹੋਮ ਆਫਿਸ ਨੇ ਕਿਹਾ ਕਿ ਇਹ ਕਦਮ ਲਗਭਗ 300,000 ਵਿਅਕਤੀਆਂ ਨੂੰ ਪ੍ਰਭਾਵਤ ਕਰੇਗਾ, ਜੋ ਹੁਣ ਨਵੇਂ ਨਿਯਮਾਂ ਦੇ ਤਹਿਤ ਯੂਕੇ ਵਿੱਚ ਦਾਖਲ ਹੋਣ ਦੇ ਯੋਗ ਨਹੀਂ ਹੋਣਗੇ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਪ੍ਰਵਾਸ ਦਾ ਪੱਧਰ ਬਹੁਤ ਉੱਚਾ ਹੈ ਅਤੇ ਉਹ ਇਸ ਨੂੰ ਬਦਲਣ ਲਈ ਵਚਨਬੱਧ ਹਨ।
Rajoana Start Hunger Strike in jail: ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਅਪੀਲਾਂ ਨੂੰ ਠੁਕਰਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ 27 ਸਾਲਾਂ ਤੋਂ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਮੁਤਾਬਕ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਸ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਸਵੇਰ ਦੀ ਰੋਟੀ ਨਹੀਂ ਫੜੀ।
Punjab News: ਪਿਛਲੇ ਕਾਫੀ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਲਈ ਖੁਸ਼ਖਬਰੀ ਹੈ। ਨਿਗਮ ਦੀ ਵਿੱਤੀ ਹਾਲਤ ਵਿੱਚ ਕਮਾਲ ਦਾ ਸੁਧਾਰ ਹੋਇਆ ਹੈ। ਮੁਫਤ ਬਿਜਲੀ ਦੇਣ ਦੇ ਬਾਵਜੂਦ ਚਾਲੂ ਵਿੱਤੀ ਸਾਲ 2023-24 ਵਿੱਚ ਅਪ੍ਰੈਲ ਤੋਂ ਸਤੰਬਰ ਦੇ ਸਮੇਂ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 564.76 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਜਦੋਂਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ ਪੀਐਸਪੀਸੀਐਲ ਨੂੰ 1880.25 ਕਰੋੜ ਰੁਪਏ ਦਾ ਘਾਟਾ ਪਿਆ ਸੀ।
Punjab Weather Update: ਪੰਜਾਬ ਵਿੱਚ ਹੁਣ ਦਿਨ ਦਾ ਪਾਰਾ (Punjab Weather) ਵੀ ਲਗਾਤਾਰ ਡਿੱਗ ਰਿਹਾ ਹੈ। ਕੁਝ ਦਿਨ ਰਾਤਾਂ ਠੰਢੀਆਂ ਤੇ ਦਿਨ ਗਰਮ ਰਹਿਣ ਮਗਰੋਂ ਹੁਣ ਮੌਸਮ ਤੇਜ਼ੀ ਨਾਲ ਕਰਵਟ ਲੈ ਰਿਹਾ ਹੈ। ਪਿਛਲੇ ਦਿਨਾਂ ਤੋਂ ਦਿਨ ਦਾ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ। ਸੋਮਵਾਰ ਨੂੰ ਦਿਨ ਦੇ ਤਾਪਮਾਨ 'ਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਹੇਠਾਂ ਜਾ ਸਕਦਾ ਹੈ।
Petrol Diesel Prices: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ। ਮੰਗਲਵਾਰ ਸਵੇਰੇ 6 ਵਜੇ ਦੇ ਆਸ-ਪਾਸ ਡਬਲਯੂਟੀਆਈ ਕਰੂਡ ਹਰੇ ਨਿਸ਼ਾਨ 'ਚ ਰਹਿੰਦੇ ਹੋਏ 73.23 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਵੀ ਡਿੱਗ ਕੇ ਤੇ 78.03 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ ਰੋਜ਼ਾਨਾ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਯਾਦ ਰਹੇ ਜੂਨ 2017 ਤੋਂ ਪਹਿਲਾਂ ਕੀਮਤ ਸੰਸ਼ੋਧਨ ਹਰ 15 ਦਿਨਾਂ ਬਾਅਦ ਕੀਤਾ ਜਾਂਦਾ ਸੀ। ਪੰਜਾਬ 'ਚ ਪੈਟਰੋਲ 22 ਪੈਸੇ ਤੇ ਡੀਜ਼ਲ 21 ਪੈਸੇ ਸਸਤਾ ਹੋਇਆ ਹੈ।
Meeting of PRTC employees: ਪੀ.ਆਰ.ਟੀ.ਸੀ. ਇੰਪਲਾਈਜ਼ ਯੂਨੀਅਨ ਦਾ ਸਲਾਨਾ ਇਜਲਾਸ ਸ੍ਰੀ ਰਾਕੇਸ਼ ਕੁਮਾਰ ਦਾਤਾਰਪੁਰੀ ਜੀ ਦੀ ਪ੍ਰਧਾਨਗੀ ਹੇਠ ਐਸ.ਸੀ.ਬੀ.ਸੀ. ਇੰਪਲਾਈਜ਼ ਯੂਨੀਅਨ ਦੇ ਸਾਰੇ ਡਿਪੂਆਂ ਦੇ ਮੈਂਬਰਾਂ ਦੀ ਹਾਜਰੀ ਵਿੱਚ ਸਰਹਿੰਦੀ ਗੇਟ ਪਟਿਆਲਾ ਵਿਖੇ ਐਸ.ਸੀ.ਬੀ.ਸੀ. ਇੰਪਲਾਈਜ਼ ਯੂਨੀਅਨ ਦੇ ਦਫਤਰ ਵਿਖੇ ਹੋਇਆ। ਪਿਛਲੇ ਇੱਕ ਮਹੀਨੇ ਤੋਂ ਪੀ.ਆਰ.ਟੀ.ਸੀ. ਵਿੱਚ ਨਾ ਤਾਂ ਮੈਨੇਜਿੰਗ ਡਾਇਰੈਕਟਰ ਅਤੇ ਨਾ ਹੀ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਹੈ ਦੋਨੋ ਪੋਸਟਾਂ ਖਾਲੀ ਹਨ ਜੋ ਜਲਦ ਭਰੀਆਂ ਜਾਣ, ਮੁੱਖ ਦਫਤਰ ਵਿਖੇ ਸਮੁੱਚੀਆਂ ਬਰਾਚਾਂ ਵਿੱਚ ਫਾਈਲਾਂ ਦੇ ਢੇਰ ਲੱਗੇ ਪਏ ਹਨ। ਕੱਚੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਪੀ.ਆਰ.ਟੀ.ਸੀ. ਰੂਲਜ਼ 1981 ਵਿੱਚ ਸੋਧ ਕਰਕੇ ਸਮੁੱਚੇ ਕੰਟਰੈਕਟ / ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਵਾਉਣ ਰਸਤਾ ਖੋਲ ਦਿੱਤਾ ਗਿਆ।
Model Fair Price Shops in Jalandhar: ਜਲੰਧਰ ਜ਼ਿਲ੍ਹੇ ਦੇ ਜਿਨ੍ਹਾਂ ਪਿੰਡਾਂ ਵਿੱਚ ਰਾਸ਼ਨ ਡਿਪੂ ਨਹੀਂ ਹਨ, ਵਿਖੇ ਮਾਡਲ ਫੇਅਰ ਪ੍ਰਾਈਜ਼ ਸ਼ਾਪਸ (ਰਾਸ਼ਨ ਦੀਆਂ ਦੁਕਾਨਾਂ) ਖੋਲ੍ਹਣ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ ਜ਼ਿਲ੍ਹੇ ਵਿੱਚ 38 ਥਾਵਾਂ ’ਤੇ ਅਜਿਹੀਆਂ ਫੇਅਰ ਪ੍ਰਾਈਜ਼ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਨੂੰ ਮਾਰਕਫੈੱਡ ਵੱਲੋਂ ਚਲਾਇਆ ਜਾਵੇਗਾ, ਜਿਥੇ ਸਮਾਰਟ ਕਾਰਡ (ਆਟਾ-ਦਾਲ ਕਾਰਡ) ਦੇ ਲਾਭਪਾਤਰੀਆਂ ਨੂੰ ਮਿਲਣ ਵਾਲਾ ਰਾਸ਼ਨ ਸਪਲਾਈ ਕਰਨ ਦੇ ਨਾਲ-ਨਾਲ ਮਾਰਕਫੈੱਡ ਦੇ ਉਤਪਾਦ ਵੀ ਵੇਚੇ ਜਾ ਸਕਣਗੇ।
Balwant Singh Rajoana Hunger Strike: ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਤੋਂ ਭੁੱਖ ਹੜਤਾਲ 'ਤੇ ਜਾ ਸਕਦੇ ਹਨ। ਸ਼੍ਰੋਮਣੀ ਕਮੇਟੀ ਨੂੰ 4 ਦੰਸਬਰ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਕਿ ਉਹਨਾਂ ਦੀ ਰਹਿਮ ਦੀ ਅਰਜ਼ੀ ਵਾਪਸ ਲਈ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ 5 ਦੰਸਬਰ ਨੂੰ ਜੇਲ੍ਹ ਵਿੱਚ ਹੀ ਭੁੱਖ ਹੜਤਾਲ ਰੱਖਣਗੇ।
ਪਿਛੋਕੜ
Punjab Breaking News LIVE, 05 December, 2023: ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਤੋਂ ਭੁੱਖ ਹੜਤਾਲ 'ਤੇ ਜਾ ਸਕਦੇ ਹਨ। ਸ਼੍ਰੋਮਣੀ ਕਮੇਟੀ ਨੂੰ 4 ਦੰਸਬਰ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਕਿ ਉਹਨਾਂ ਦੀ ਰਹਿਮ ਦੀ ਅਰਜ਼ੀ ਵਾਪਸ ਲਈ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ 5 ਦੰਸਬਰ ਨੂੰ ਜੇਲ੍ਹ ਵਿੱਚ ਹੀ ਭੁੱਖ ਹੜਤਾਲ ਰੱਖਣਗੇ। ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਰਜ਼ੀ ਲਗਾਈ ਸੀ। ਇਸ ਅਰਜ਼ੀ ਨੂੰ ਕਰੀਬ 12 ਸਾਲ ਹੋ ਗਏ ਹਨ ਪਰ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਫੈਸਲਾ ਲਿਆ ਜਾਵੇ, ਪਰ ਅਦਾਤਲ ਵਿੱਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਜੇਕਰ ਕੋਈ ਵੀ ਫੈਸਲਾ ਲਿਆ ਗਿਆ ਤਾਂ ਦੇਸ਼ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਪਟਿਆਲਾ ਜੇਲ੍ਹ 'ਚ ਅੱਜ ਭੁੱਖ ਹੜਤਾਲ ਰੱਖਣਗੇ ਬਲਵੰਤ ਸਿੰਘ ਰਾਜੋਆਣਾ ! SGPC ਨੂੰ ਦਿੱਤਾ ਅਲਟੀਮੇਟਮ ਖ਼ਤਮ
Model Fair Price Shops: ਰਾਸ਼ਨ ਡਿਪੂ ਦੀ ਥਾਂ ਖੁੱਲ੍ਹਣ ਲੱਗੀਆਂ ਮਾਡਲ ਫੇਅਰ ਪ੍ਰਾਈਜ਼ ਸ਼ਾਪਸ, 31 ਦਸੰਬਰ ਤੱਕ ਕੰਮ ਮੁਕੰਮਲ ਕਰਨ ਦੇ ਹੁਕਮ
ਜਲੰਧਰ ਜ਼ਿਲ੍ਹੇ ਦੇ ਜਿਨ੍ਹਾਂ ਪਿੰਡਾਂ ਵਿੱਚ ਰਾਸ਼ਨ ਡਿਪੂ ਨਹੀਂ ਹਨ, ਵਿਖੇ ਮਾਡਲ ਫੇਅਰ ਪ੍ਰਾਈਜ਼ ਸ਼ਾਪਸ (ਰਾਸ਼ਨ ਦੀਆਂ ਦੁਕਾਨਾਂ) ਖੋਲ੍ਹਣ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ ਜ਼ਿਲ੍ਹੇ ਵਿੱਚ 38 ਥਾਵਾਂ ’ਤੇ ਅਜਿਹੀਆਂ ਫੇਅਰ ਪ੍ਰਾਈਜ਼ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਨੂੰ ਮਾਰਕਫੈੱਡ ਵੱਲੋਂ ਚਲਾਇਆ ਜਾਵੇਗਾ, ਜਿਥੇ ਸਮਾਰਟ ਕਾਰਡ (ਆਟਾ-ਦਾਲ ਕਾਰਡ) ਦੇ ਲਾਭਪਾਤਰੀਆਂ ਨੂੰ ਮਿਲਣ ਵਾਲਾ ਰਾਸ਼ਨ ਸਪਲਾਈ ਕਰਨ ਦੇ ਨਾਲ-ਨਾਲ ਮਾਰਕਫੈੱਡ ਦੇ ਉਤਪਾਦ ਵੀ ਵੇਚੇ ਜਾ ਸਕਣਗੇ। ਰਾਸ਼ਨ ਡਿਪੂ ਦੀ ਥਾਂ ਖੁੱਲ੍ਹਣ ਲੱਗੀਆਂ ਮਾਡਲ ਫੇਅਰ ਪ੍ਰਾਈਜ਼ ਸ਼ਾਪਸ, 31 ਦਸੰਬਰ ਤੱਕ ਕੰਮ ਮੁਕੰਮਲ ਕਰਨ ਦੇ ਹੁਕਮ
PRTC ਮੁਲਾਜ਼ਮਾਂ ਦੀ ਮੀਟਿੰਗ, ਸਰਕਾਰ ਨੂੰ ਘੇਰਣ ਦੀ ਤਿਆਰੀ, ਏਜੰਡਾ ਕੀਤਾ ਤੈਅ, ਆਉਣ ਵਾਲੇ ਸਮੇਂ 'ਚ ਹੋਵੇਗਾ ਵੱਡਾ ਸੰਘਰਸ਼ !
Meeting of PRTC employees: ਪੀ.ਆਰ.ਟੀ.ਸੀ. ਇੰਪਲਾਈਜ਼ ਯੂਨੀਅਨ ਦਾ ਸਲਾਨਾ ਇਜਲਾਸ ਸ੍ਰੀ ਰਾਕੇਸ਼ ਕੁਮਾਰ ਦਾਤਾਰਪੁਰੀ ਜੀ ਦੀ ਪ੍ਰਧਾਨਗੀ ਹੇਠ ਐਸ.ਸੀ.ਬੀ.ਸੀ. ਇੰਪਲਾਈਜ਼ ਯੂਨੀਅਨ ਦੇ ਸਾਰੇ ਡਿਪੂਆਂ ਦੇ ਮੈਂਬਰਾਂ ਦੀ ਹਾਜਰੀ ਵਿੱਚ ਸਰਹਿੰਦੀ ਗੇਟ ਪਟਿਆਲਾ ਵਿਖੇ ਐਸ.ਸੀ.ਬੀ.ਸੀ. ਇੰਪਲਾਈਜ਼ ਯੂਨੀਅਨ ਦੇ ਦਫਤਰ ਵਿਖੇ ਹੋਇਆ।ਪਿਛਲੇ ਇੱਕ ਮਹੀਨੇ ਤੋਂ ਪੀ.ਆਰ.ਟੀ.ਸੀ. ਵਿੱਚ ਨਾ ਤਾਂ ਮੈਨੇਜਿੰਗ ਡਾਇਰੈਕਟਰ ਅਤੇ ਨਾ ਹੀ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਹੈ ਦੋਨੋ ਪੋਸਟਾਂ ਖਾਲੀ ਹਨ ਜੋ ਜਲਦ ਭਰੀਆਂ ਜਾਣ, ਮੁੱਖ ਦਫਤਰ ਵਿਖੇ ਸਮੁੱਚੀਆਂ ਬਰਾਚਾਂ ਵਿੱਚ ਫਾਈਲਾਂ ਦੇ ਢੇਰ ਲੱਗੇ ਪਏ ਹਨ। ਕੱਚੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਪੀ.ਆਰ.ਟੀ.ਸੀ. ਰੂਲਜ਼ 1981 ਵਿੱਚ ਸੋਧ ਕਰਕੇ ਸਮੁੱਚੇ ਕੰਟਰੈਕਟ / ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਵਾਉਣ ਰਸਤਾ ਖੋਲ ਦਿੱਤਾ ਗਿਆ। PRTC ਮੁਲਾਜ਼ਮਾਂ ਦੀ ਮੀਟਿੰਗ, ਸਰਕਾਰ ਨੂੰ ਘੇਰਣ ਦੀ ਤਿਆਰੀ
- - - - - - - - - Advertisement - - - - - - - - -