(Source: ECI/ABP News/ABP Majha)
PRTC ਮੁਲਾਜ਼ਮਾਂ ਦੀ ਮੀਟਿੰਗ, ਸਰਕਾਰ ਨੂੰ ਘੇਰਣ ਦੀ ਤਿਆਰੀ, ਏਜੰਡਾ ਕੀਤਾ ਤੈਅ, ਆਉਣ ਵਾਲੇ ਸਮੇਂ 'ਚ ਹੋਵੇਗਾ ਵੱਡਾ ਸੰਘਰਸ਼ !
Meeting of PRTC employees: ਸਿੱਧੇ ਕੰਟਰੈਕਟ ਅਧੀਨ ਕੰਮ ਕਰਦੇ 666 ਕਰਮਚਾਰੀਆ ਨੂੰ ਤੁਰੰਤ ਰੈਗੁਲਰ ਕੀਤਾ ਜਾਵੇ। ਆਉਟ ਸੋਰਸ ਕਰਮਚਾਰੀਆਂ ਨੂੰ ਪੀ.ਆਰ.ਟੀ.ਸੀ. ਰੂਲ 1981 ਤਹਿਤ ਰੈਗੂਲਰ ਕਰਨ ਦਾ ਅਮਲ ਸ਼ੁਰੂ ਕੀਤਾ ਜਾਣ। ਕਰਮਚਜਾਰੀਆਂ ਦੇ ਬਕਾਏ
Meeting of PRTC employees: ਪੀ.ਆਰ.ਟੀ.ਸੀ. ਇੰਪਲਾਈਜ਼ ਯੂਨੀਅਨ ਦਾ ਸਲਾਨਾ ਇਜਲਾਸ ਸ੍ਰੀ ਰਾਕੇਸ਼ ਕੁਮਾਰ ਦਾਤਾਰਪੁਰੀ ਜੀ ਦੀ ਪ੍ਰਧਾਨਗੀ ਹੇਠ ਐਸ.ਸੀ.ਬੀ.ਸੀ. ਇੰਪਲਾਈਜ਼ ਯੂਨੀਅਨ ਦੇ ਸਾਰੇ ਡਿਪੂਆਂ ਦੇ ਮੈਂਬਰਾਂ ਦੀ ਹਾਜਰੀ ਵਿੱਚ ਸਰਹਿੰਦੀ ਗੇਟ ਪਟਿਆਲਾ ਵਿਖੇ ਐਸ.ਸੀ.ਬੀ.ਸੀ. ਇੰਪਲਾਈਜ਼ ਯੂਨੀਅਨ ਦੇ ਦਫਤਰ ਵਿਖੇ ਹੋਇਆ।
ਪਿਛਲੇ ਇੱਕ ਮਹੀਨੇ ਤੋਂ ਪੀ.ਆਰ.ਟੀ.ਸੀ. ਵਿੱਚ ਨਾ ਤਾਂ ਮੈਨੇਜਿੰਗ ਡਾਇਰੈਕਟਰ ਅਤੇ ਨਾ ਹੀ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਹੈ ਦੋਨੋ ਪੋਸਟਾਂ ਖਾਲੀ ਹਨ ਜੋ ਜਲਦ ਭਰੀਆਂ ਜਾਣ, ਮੁੱਖ ਦਫਤਰ ਵਿਖੇ ਸਮੁੱਚੀਆਂ ਬਰਾਚਾਂ ਵਿੱਚ ਫਾਈਲਾਂ ਦੇ ਢੇਰ ਲੱਗੇ ਪਏ ਹਨ। ਕੱਚੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਪੀ.ਆਰ.ਟੀ.ਸੀ. ਰੂਲਜ਼ 1981 ਵਿੱਚ ਸੋਧ ਕਰਕੇ ਸਮੁੱਚੇ ਕੰਟਰੈਕਟ / ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਵਾਉਣ ਰਸਤਾ ਖੋਲ ਦਿੱਤਾ ਗਿਆ।
ਸਿੱਧੇ ਕੰਟਰੈਕਟ ਅਧੀਨ ਕੰਮ ਕਰਦੇ 666 ਕਰਮਚਾਰੀਆ ਨੂੰ ਤੁਰੰਤ ਰੈਗੁਲਰ ਕੀਤਾ ਜਾਵੇ। ਆਉਟ ਸੋਰਸ ਕਰਮਚਾਰੀਆਂ ਨੂੰ ਪੀ.ਆਰ.ਟੀ.ਸੀ. ਰੂਲ 1981 ਤਹਿਤ ਰੈਗੂਲਰ ਕਰਨ ਦਾ ਅਮਲ ਸ਼ੁਰੂ ਕੀਤਾ ਜਾਣ। ਕਰਮਚਜਾਰੀਆਂ ਦੇ ਬਕਾਏ ਬਿਨਾਂ ਦੇਰੀ ਦਿੱਤੇ ਜਾਣ, ਪੰਜਾਬ ਸਰਕਾਰ ਵੱਲੋਂ ਸਫਰ ਸਹੂਲਤਾਂ ਦੇ ਕਰੋੜਾਂ ਰੁਪਏ ਬਿਨਾਂ ਦੇਰੀ ਦਿੱਤੇ ਜਾਣ 500 ਨਵੀਆਂ ਬੱਸਾਂ ਪੀ.ਆਰ.ਟੀ.ਸੀ. ਦੀ ਮਾਲਕੀ ਦੀਆਂ ਪਾਈਆਂ ਜਾਣ।
ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣੀਆਂ ਬੰਦ ਕੀਤੀਆਂ ਜਾਣ। ਫਲਾਇੰਗ ਸਟਾਫ ਦੇ ਤੌਰ ਤੇ ਕੰਮ ਕਰਨ ਵਾਲੇ ਸਬ ਇੰਸਪੈਕਟਰ, ਇੰਸਪੈਕਟਰ ਅਤੇ ਚੀਫ ਇੰਸਪੈਕਟਰ ਨੂੰ 5000 ਰੁਪਏ ਮਹੀਨਾ ਭੱਤਾ ਦਿੱਤਾ ਜਾਵੇ। ਕੰਟਰੈਕਟ ਅਤੇ ਆਊਟ ਸੋਰਸ ਵਰਕਰਾਂ ਦੀ ਤਨਖਾਹ ਵਿੱਚ ਇੱਕ ਸਾਰਤਾ ਲਿਆਈ ਜਾਵੇ। 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇ। ਰੀਜਰਵੇਸ਼ਨ ਪਾਲਸੀ ਨੂੰ ਪੀ.ਆਰ.ਟੀ.ਸੀ. ਮੈਨੇਜਮੈਂਟ ਬਿਲਕੁਲ ਨਜਰ ਅੰਦਾਜ ਕਰ ਰਹੀ ਹੈ।
ਇਜਲਾਸ ਉਪਰੰਤ ਸਰਬ ਸੰਮਤੀ ਨਾਲ ਅਗਲੇ ਸਾਲ 2024 ਲਈ ਸ੍ਰੀ ਗੁਰਬਖਸ਼ਾ ਰਾਮ ਸਰਪ੍ਰਸਤ, ਸ੍ਰੀ ਰਾਕੇਸ਼ ਕੁਮਾਰ ਦਾਤਾਰਪੁਰੀ ਪ੍ਰਧਾਨ, ਗੁਰਜੰਟ ਸਿੰਘ, ਸੁਖਦੇਵ ਸਿੰਘ ਅਤੇ ਨਸੀਬ ਚੰਦ, ਜਨਰਲ ਸਕੱਤਰ ਬਲਵੀਰ ਸਿੰਘ ਵਿੱਚ ਸਕੱਤਰ ਭੋਲਾ ਰਾਮ ਚੇਅਰਮੈਨ, ਸੋਹਣ ਲਾਲ ਵਾਈਸ ਚੇਅਰਮੈਨ ਅਤੇ ਅਮਰ ਸਿੰਘ, ਅਵਤਾਰ ਸਿੰਘ ਕਾਨੂੰਨੀ ਸਲਾਹਕਾਰ ਚੁਣੇ ਗਏ। ਐਸ.ਸੀ.ਬੀ.ਸੀ. ਇੰਪਲਾਈਜ਼ ਯੂਨੀਅਨ ਐਕਸ਼ਨ ਕਮੇਟੀ ਨਾਲ ਮਿਲ ਕੇ ਵਰਕਰਾਂ ਦੇ ਹੱਕ ਲਈ ਸੰਘਰਸ਼ ਕਰੇਗੀ।