ਪੜਚੋਲ ਕਰੋ

Punjab Breaking News LIVE: ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ, ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ! 

Punjab Breaking News LIVE 07 September, 2023: ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ, ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ! 

LIVE

Key Events
Punjab Breaking News LIVE:  ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ, ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ! 

Background

Punjab Breaking News LIVE 07 September, 2023: ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਸੀਲ ਕੀਤੇ ਬੈਂਕ ਲਾਕਰਾਂ ਵਿੱਚੋਂ 4 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ 2.12 ਕਰੋੜ ਰੁਪਏ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ!

ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ

British PM Rishi Sunak: ਬਰਤਾਨੀਆ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਸਵੀਕਾਰ ਨਹੀਂ। ਉਨ੍ਹਾਂ ਕਿਹਾ ਕਿ ਜਾਇਜ਼ ਵਿਰੋਧ ਦੇ ਅਧਿਕਾਰ ਨੂੰ ਹਿੰਸਕ ਜਾਂ ਧਮਕੀ ਭਰੇ ਵਿਵਹਾਰ ਤੱਕ ਨਹੀਂ ਲਿਜਾਇਆ ਜਾ ਸਕਦਾ। ਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ

ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ! 

Green Card in India: ਅਮਰੀਕਾ ਵਿੱਚ ਭਾਰਤੀਆਂ ਲਈ ਗ੍ਰੀਨ ਕਾਰਡ ਦਾ ਇੰਤਜ਼ਾਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। 10.5 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਕਤਾਰ ਵਿੱਚ ਹਨ ਤੇ ਕਰੀਬ ਚਾਰ ਲੱਖ ਲੋਕਾਂ ਦੀ ਅਮਰੀਕਾ ਵਿੱਚ ਸਥਾਈ ਨਿਵਾਸ ਦਾ ਕਾਨੂੰਨੀ ਦਸਤਾਵੇਜ਼ ਮਿਲਣ ਤੋਂ ਪਹਿਲਾਂ ਹੀ ਮੌਤ ਹੋ ਸਕਦੀ ਹੈ। ਇੱਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।  ਅਮਰੀਕਾ 'ਚ ਗ੍ਰੀਨ ਕਾਰਡ ਉਡੀਕ ਰਹੇ 10.5 ਲੱਖ ਭਾਰਤੀਆਂ ਨੂੰ ਝਟਕਾ!

BJP 'ਚ ਹੋ ਰਹੀ ਸੀ ਵੱਡੀ ਬਗਾਵਤ, ਸੁਨੀਲ ਜਾਖੜ ਨੇ ਨਿਮਿਸ਼ਾ ਮਹਿਤਾ ਸਣੇ 4 ਲੀਡਰਾਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ 

Punjab News: ਪੰਜਾਬ ਵਿੱਚ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਬਣਨ ਤੋਂ ਬਾਅਦ ਭਾਜਪਾ ਅੰਦਰ ਉਸ ਦੇ ਲੀਡਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਜਿਸ ਤੋਂ ਬਾਅਦ ਬੀਜੇਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਐਕਸ਼ਨ ਦੋਆਬਾ ਦੇ ਚਾਰ ਭਾਜਪਾ ਲੀਡਰਾਂ 'ਤੇ ਹੋਇਆ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਪੰਜਾਬ ਦੀ ਅਨੁਸ਼ਾਸਨੀ ਕਮੇਟੀ ਨਾਲ ਵਿਚਾਰ- ਵਟਾਂਦਰੇ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ 'ਤੇ ਫ਼ੈਸਲਾ ਲੈਂਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਧਾਨ ਸਭਾ ਦੇ ਚਾਰ ਭਾਜਪਾ ਆਗੂਆਂ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰਦੇ ਹੋਏ ਪਾਰਟੀ ਵਿੱਚੋਂ ਕੱਢ ਦਿੱਤਾ ਹੈ। BJP 'ਚ ਹੋ ਰਹੀ ਸੀ ਵੱਡੀ ਬਗਾਵਤ, ਸੁਨੀਲ ਜਾਖੜ ਨੇ ਨਿਮਿਸ਼ਾ ਮਹਿਤਾ ਸਣੇ 4 ਲੀਡਰਾਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ

17:10 PM (IST)  •  07 Sep 2023

ਸਰਕਾਰੀ ਦਫ਼ਤਰਾਂ 'ਚ ਜੀਨਸ-ਟੀ-ਸ਼ਰਟ ਬੈਨ, ਡੀਸੀ ਨੇ ਜਾਰੀ ਕੀਤੇ ਆਦੇਸ਼

ਫ਼ਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇੱਕ ਆਦੇਸ਼ ਜਾਰੀ ਕਰਕੇ ਹੋਏ ਸਰਕਾਰੀ ਅਧਿਕਾਰੀਆਂ ਦੇ ਜੀਨ ਤੇ ਟੀ-ਸ਼ਰਟ ਪਾ ਕੇ ਆਉਣ ਦਫ਼ਤਰ ਆਉਣ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਧੀ ਲਾ ਦਿੱਤੀ ਹੈ। ਇਸ ਮੌਕੇ ਸਾਰਿਆਂ ਨੂੰ ਫਾਰਮਲ ਡਰੈਸ ਪਾਉਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ।

15:20 PM (IST)  •  07 Sep 2023

Punjab News: ਸਰਕਾਰੀ ਸਕੂਲਾਂ ਚੋਂ ਵਿਦਿਆਰਥੀਆਂ ਦੀ ਘਟੀ ਗਿਣਤੀ ਤਾਂ DEO ਹੋਵੇਗਾ ਜ਼ਿੰਮੇਵਾਰ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ। ਪਿਛਲੇ ਹਫਤੇ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇ ਕੋਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਗਿਣਤੀ ਵਧਦੀ ਹੈ ਤਾਂ ਇਸ ਲਈ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ (ਡੀਈਓ) ਜ਼ਿੰਮੇਵਾਰ ਹੋਣਗੇ। ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਟਵ ਆਉਣ ਤੋਂ ਬਾਅਦ ਸਿੱਖਿਆ ਅਫਸਰ ਉੱਤੇ ਕਾਰਵਾਈ ਕੀਤੀ ਜਾਵੇਗੀ।

14:48 PM (IST)  •  07 Sep 2023

Amritsar News: ਨਿਹੰਗ ਸਿੰਘਾਂ ਨੇ ਹਰਿਮੰਦਰ ਸਾਹਿਬ ਨੇੜੇ ਧੰਦਾ ਕਰਨ ਵਾਲੀਆਂ ਔਰਤਾਂ ਫੜੀਆਂ

ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਚੱਲ ਰਹੇ ਰਹੇ ਦੇਹ ਵਪਾਰ ਖਿਲਾਫ ਨਿਹੰਗ ਸਿੰਘਾਂ ਨੇ ਮੋਰਚਾ ਸੰਭਾਲ ਲਿਆ ਹੈ। ਬੀਤੀ ਰਾਤ ਹਰਿਮੰਦਰ ਸਾਹਿਬ ਨੇੜੇ ਹੋਟਲਾਂ ਤੇ ਹੋਰ ਥਾਵਾਂ ’ਤੇ ਬੈਠੀਆਂ ਦੋ ਲੜਕੀਆਂ ਨੂੰ ਨਿਹੰਗ ਸਿੰਘਾਂ ਨੇ ਫੜ ਲਿਆ। ਨਿਹੰਗ ਸਿੰਘਾਂ ਨੇ ਇਨ੍ਹਾਂ ਵਿੱਚੋਂ ਇੱਕ ਨੂੰ ਥੱਪੜ ਮਾਰ ਕੇ ਭਜਾ ਦਿੱਤਾ। ਇਸ ਦੇ ਨਾਲ ਹੀ ਇੱਕ ਨੌਜਵਾਨ ਨਾਲ ਪਹੁੰਚੀ ਲੜਕੀ ਤੋਂ ਮਾਫੀ ਮੰਗਵਾਈ ਗਈ। ਇੰਨਾ ਹੀ ਨਹੀਂ ਉਨ੍ਹਾਂ ਲਿਖਤੀ ਤੌਰ 'ਤੇ ਇਹ ਵੀ ਕਿਹਾ ਕਿ ਉਹ ਅਜਿਹਾ ਕੰਮ ਦੁਬਾਰਾ ਨਹੀਂ ਕਰਨਗੇ।

13:59 PM (IST)  •  07 Sep 2023

Chandigarh News: ਕਾਂਗਰਸ ਦਾ ਆਮ ਆਦਮੀ ਪਾਰਟੀ ਨੂੰ ਝਟਕਾ! ਪੰਜਾਬ ਯੂਨੀਵਰਸਿਟੀ 'ਚ NSUI ਨੇ CYSS ਨੂੰ ਦਿੱਤੀ ਮਾਤ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਐਨਐਸਯੂਆਈ ਨੇ ਜਿੱਤ ਹਾਸਲ ਕੀਤੀ ਹੈ। ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਨੇ ਪ੍ਰਧਾਨਗੀ ਦਾ ਅਹੁਦਾ 603 ਵੋਟਾਂ ਨਾਲ ਜਿੱਤ ਲਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਯੂਨੀਅਨ ਸੀਵਾਈਐਸਐਸ ਨੂੰ ਹਰਾਇਆ ਹੈ ਜੋ ਪਿਛਲੇ ਸਾਲ 600 ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। ਸਿਆਸੀ ਮਾਹਿਰਾਂ ਅਨੁਸਾਰ ਛੇ ਸਾਲਾਂ ਬਾਅਦ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੀ ਵਾਪਸੀ ਕਈ ਸਿਆਸੀ ਸੰਕੇਤ ਦੇ ਰਹੀ ਹੈ। ਇਨ੍ਹਾਂ ਯੂਨੀਵਰਸਿਟੀ ਚੋਣ ਨਤੀਜਿਆਂ ਦਾ ਅਸਰ ਅਗਲੇ ਸਾਲ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। 

13:29 PM (IST)  •  07 Sep 2023

Petrol Diesel Rate :  ਕੱਚੇ ਤੇਲ ਦੀਆਂ ਕੀਮਤਾਂ 'ਚ ਫਿਰ ਵਾਧਾ, ਜਾਣੋ ਕਿੱਥੇ-ਕਿੱਥੇ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

ਤੇਲ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੇ ਰੇਟ ਜਾਰੀ ਕਰਦੀਆਂ ਹਨ। ਵੀਰਵਾਰ ਨੂੰ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਜੇਕਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੁਨੀਆ ਦੇ ਦੋ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ਾਂ ਸਾਊਦੀ ਅਰਬ ਅਤੇ ਰੂਸ ਨੇ ਆਪਣੇ ਤੇਲ ਉਤਪਾਦਨ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਉਦੋਂ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
Advertisement
ABP Premium

ਵੀਡੀਓਜ਼

Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂJagjit Singh Dhallewal | ਕੌਮੀ ਇਨਸਾਫ ਮੌਰਚਾ ਤੇ ਪੁਲਸ ਦੀ ਕਾਰਵਾਈ 'ਤੇ ਬੋਲੇ ਕਿਸਾਨਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋਈ ਖ਼ਤਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
Punjab News: ਸੰਗਰੂਰ 'ਚ ਕਾਰ ਦਰੱਖਤ ਨਾਲ ਟਕਰਾਉਣ ਕਰਕੇ 2 ਦੋਸਤਾਂ ਦੀ ਮੌਤ, ਕੁਝ ਦਿਨ ਪਹਿਲਾਂ ਹੀ ਆਏ ਵਿਦੇਸ਼ੋਂ, ਘਰ 'ਚ ਚੱਲ ਰਹੀਆਂ ਸੀ ਜਨਮਦਿਨ ਦੀਆਂ ਤਿਆਰੀਆਂ
Punjab News: ਸੰਗਰੂਰ 'ਚ ਕਾਰ ਦਰੱਖਤ ਨਾਲ ਟਕਰਾਉਣ ਕਰਕੇ 2 ਦੋਸਤਾਂ ਦੀ ਮੌਤ, ਕੁਝ ਦਿਨ ਪਹਿਲਾਂ ਹੀ ਆਏ ਵਿਦੇਸ਼ੋਂ, ਘਰ 'ਚ ਚੱਲ ਰਹੀਆਂ ਸੀ ਜਨਮਦਿਨ ਦੀਆਂ ਤਿਆਰੀਆਂ
ਕਿਤੇ ਬੱਚਿਆਂ ਨੂੰ ਖਵਾ ਤਾਂ ਨਹੀਂ ਰਹੇ ਜ਼ਹਿਰ! ਜਾਣੋ ਬੇਬੀ ਫੂਡ 'ਚ ਕਿੰਨਾ ਹੁੰਦਾ Lead ਤੇ ਇਹ ਕਿੰਨਾ ਨੁਕਸਾਨਦਾਇਕ
ਕਿਤੇ ਬੱਚਿਆਂ ਨੂੰ ਖਵਾ ਤਾਂ ਨਹੀਂ ਰਹੇ ਜ਼ਹਿਰ! ਜਾਣੋ ਬੇਬੀ ਫੂਡ 'ਚ ਕਿੰਨਾ ਹੁੰਦਾ Lead ਤੇ ਇਹ ਕਿੰਨਾ ਨੁਕਸਾਨਦਾਇਕ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Embed widget