Punjab Breaking News LIVE: ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ ਦਾ ਅਲਰਟ, 84 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ
Punjab Breaking News LIVE 10 August, 2023: ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ ਦਾ ਅਲਰਟ, 84 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ, ਮੁਸੇਵਾਲਾ ਕਤਲ ਕਾਂਡ ਦਾ ਇੱਕ ਹੋਰ ਦੋਸ਼ੀ ਗ੍ਰਿਫਤਾਰ,ਵਿਜੀਲੈਂਸ ਦੀ ਰਡਾਰ 'ਤੇ 46 ਅਫ਼ਸਰ ਤੇ ਲੀਡਰ
LIVE
Background
Punjab Breaking News LIVE 10 August, 2023: ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਡਰੱਗ ਤਸਕਰੀ ਦੇ ਵੱਡੇ ਮਾਡਿਊਲ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਸਕਰਾਂ ਕੋਲੋਂ 84 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਾਕਿਸਤਾਨ ਤੋਂ ਆਇਆ 84 ਕਰੋੜ ਰੁਪਏ ਦਾ 'ਚਿੱਟਾ', ਪੁਲਿਸ ਨੇ ਤਿੰਨ ਤਸਕਰ ਦਬੋਚੇ
ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ
weather Today: ਪੰਜਾਬ ਤੇ ਹਰਿਆਣਾ 'ਚ ਮਾਨਸੂਨ ਲਗਾਤਾਰ ਆਪਣਾ ਅਸਰ ਦਿਖਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਫਿਰ ਤੋਂ ਸੱਤ ਸ਼ਹਿਰਾਂ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਪੰਚਕੂਲਾ, ਜਗਾਧਰੀ, ਨਰਾਇਣਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਦੋਂ ਕਿ ਅੰਬਾਲਾ, ਕਾਲਕਾ, ਬਰਾੜਾ, ਛਛਰੌਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਕੁਝ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ 10 ਅਗਸਤ ਤੋਂ ਮਾਨਸੂਨ ਫਿਰ ਤੋਂ ਆਪਣੇ ਐਕਟਿਵ ਮੋਡ 'ਚ ਨਜ਼ਰ ਆਵੇਗਾ। ਇਸ ਦਾ ਅਸਰ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲੇਗਾ। ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼
ਮੁਸੇਵਾਲਾ ਕਤਲ ਕਾਂਡ ਦਾ ਇੱਕ ਹੋਰ ਦੋਸ਼ੀ ਗ੍ਰਿਫਤਾਰ, ਜਲਦ ਲਿਆਂਦਾ ਜਾਵੇਗਾ ਭਾਰਤ!
Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੂਸੇਵਾਲਾ ਨੂੰ ਮਾਰਨ ਆਏ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਦਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਦਰਮਨਜੋਤ ਨੂੰ ਜਲਦ ਹੀ ਭਾਰਤ ਲਿਆਂਦਾ ਜਾ ਸਕਦਾ ਹੈ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮੁਸੇਵਾਲਾ ਕਤਲ ਕਾਂਡ ਦਾ ਇੱਕ ਹੋਰ ਦੋਸ਼ੀ ਗ੍ਰਿਫਤਾਰ, ਜਲਦ ਲਿਆਂਦਾ ਜਾਵੇਗਾ ਭਾਰਤ!
Punjab ਵਿਜੀਲੈਂਸ ਦੀ ਰਡਾਰ 'ਤੇ 46 ਅਫ਼ਸਰ ਤੇ ਲੀਡਰ !
Chandigarh News: ਪੰਜਾਬ ਵਿੱਚ ਆਉਣ ਵਾਲੇ ਸਮੇਂ ਦੌਰਾਨ ਵਿਜੀਲੈਂਸ ਬਿਊਰੋ ਵੱਡੇ ਵੱਡੇ ਅਫ਼ਸਰਾਂ ਖਿਲਾਫ਼ ਕਾਰਵਾਈ ਕਰ ਸਕਦੀ ਹੈ। ਵਿਜੀਲੈਂਸ ਸਿਰਫ਼ ਇੱਕ ਇਸ਼ਾਰੇ ਦਾ ਇੰਤਜ਼ਾਰ ਕਰ ਰਹੀ ਹੈ। ਵਿਜੀਲੈਂਸ ਬਿਊਰੋ ਦੇ ਕਰੀਬ 46 ਮੁਲਜ਼ਮਾਂ ਦੀ ਲਿਸਟ ਬਣਾਈ ਹੈ। ਵਿਜੀਲੈਂਸ ਬਿਊਰੋ ਵੱਖ-ਵੱਖ ਮਾਮਲਿਆਂ ਵਿਚ 46 ਮੁਲਜ਼ਮਾਂ ਖਿਲਾਫ ਕੇਸ ਚਲਾਉਣ ਲਈ ਸਬੰਧਤ ਵਿਭਾਗਾਂ ਤੋਂ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੇ ਇਕ ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਨਜ਼ੂਰੀ ਲਈ ਵੱਖ-ਵੱਖ ਵਿਭਾਗਾਂ ਕੋਲ 35 ਮਾਮਲੇ ਪੈਂਡਿੰਗ ਪਏ ਹਨ, ਜਿਨ੍ਹਾਂ ਐੱਫਆਈਆਰ ਤੇ ਵਿਜੀਲੈਂਸ ਜਾਂਚ ਸ਼ਾਮਲ ਹੈ। Punjab ਵਿਜੀਲੈਂਸ ਦੀ ਰਡਾਰ 'ਤੇ 46 ਅਫ਼ਸਰ ਤੇ ਲੀਡਰ !
Flight Between Lucknow-Varanasi : ਲਖਨਊ ਤੋਂ ਵਾਰਾਣਸੀ ਪਹੁੰਚਣਾ ਹੋਇਆ ਆਸਾਨ, 1 ਘੰਟੇ 'ਚ ਪੂਰਾ ਹੋਵੇਗਾ ਸਫ਼ਰ , ਜਾਣੋ- ਕਿੰਨਾ ਦੇਣਾ ਹੋਵੇਗਾ ਕਿਰਾਇਆ?
Gangsters in Punjab: ਐਨਆਈਏ ਦਾ ਬਿਸ਼ਨੋਈ ਤੇ ਬੰਬੀਹਾ ਗੈਂਗ ਖਿਲਾਫ ਵੱਡਾ ਐਕਸ਼ਨ
ਐਨਆਈਏ ਹੁਣ ਤੱਕ 38 ਅੱਤਵਾਦੀਆਂ ਤੇ ਗੈਂਗਸਟਰਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਇਸ ਵਿੱਚ ਖਾਲਿਸਤਾਨੀ ਲਖਬੀਰ ਸਿੰਘ ਲੰਡਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਲਾਰੈਂਸ ਗੈਂਗ ਦੇ 14 ਗੈਂਗਸਟਰ ਤੇ ਬੰਬੀਹਾ ਗੈਂਗ ਦੇ 12 ਗੈਂਗਸਟਰ ਸ਼ਾਮਲ ਹਨ। ਲਾਰੈਂਸ ਗੈਂਗ ਦੇ 3 ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ, ਦਲੀਪ ਕੁਮਾਰ ਬਿਸ਼ਨੋਈ ਉਰਫ ਭੋਲਾ ਤੇ ਸੁਰਿੰਦਰ ਸਿੰਘ ਉਰਫ ਚੀਕੂ ਹਨ, ਜਦੋਂਕਿ ਬੰਬੀਹਾ ਗੈਂਗ ਦੇ 9 ਗੈਂਗਸਟਰਾਂ ਵਿੱਚ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ, ਚੇਨੂੰ ਪਹਿਲਵਾਨ, ਦਲੇਰ ਕੋਟੀਆ, ਦਿਨੇਸ਼ ਗਾਂਧੀ, ਸੰਨੀ ਦਾਣਾ ਰਾਮ ਸ਼ਾਮਲ ਹਨ।
Shikhar Dhawan at Sri Harmandir Sahib: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸ਼ਿਖਰ ਧਵਨ, ਗੁਰੂਘਰ ਵਿੱਚ ਸੇਵਾ ਕਰਦੇ ਨਜ਼ਰ ਆਏ
ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਿਖਰ ਧਵਨ ਇਨ੍ਹੀਂ ਦਿਨੀਂ ਪੰਜਾਬੀਅਤ ਦੇ ਰੰਗ ਮਾਣਨ ਲਈ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਕ੍ਰਿਕਟਰ ਨੇ ਅੰਮ੍ਰਿਤਸਰ ਪਹੁੰਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸਦਾ ਸ਼ਾਨਦਾਰ ਵੀਡੀਓ ਕ੍ਰਿਕਟਰ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਪਰ ਸਾਂਝਾ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਮੌਕੇ ਸ਼ਿਖਰ ਧਵਨ ਸ਼ਰਧਾਲੂਆਂ ਨਾਲ ਮਿਲ ਗੁਰੂਘਰ ਵਿੱਚ ਸੇਵਾ ਕਰਦੇ ਹੋਏ ਨਜ਼ਰ ਆਏ।
Punjab News: ਚੱਲਦੇ ਮੈਚ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ, ਮਹੀਨਾਂ ਪਹਿਲਾਂ ਹੋਇਆ ਸੀ ਪਿਓ ਦਾ ਦੇਹਾਂਤ
ਗੁਰਦਾਸਪੁਰ ਦੇ ਪਿੰਡ ਥਾਣਾ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਉਰਫ਼ ਮਨੂ ਮਸਾਣਾ ਦੀ ਮੌਤ ਹੋ ਗਈ। ਇਸ ਮੌਤ ਦੀ ਖ਼ਬਰ ਤੋਂ ਬਾਅਦ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ। ਜ਼ਿਕਰ ਕਰ ਦਈਏ ਕਿ ਅੰਮ੍ਰਿਤਸਰ ਦੇ ਪਿੰਡ ਖਤਰਾਏ ਕਲਾਂ ਵਿੱਚ ਚੱਲ ਰਹੇ ਕਬੱਡੀ ਕੱਪ ਦੇ ਮੈਚ ਦੌਰਾਨ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦੱਸ ਕਰ ਦਈਏ ਕਿ ਮਨੂ ਮਸਾਣਾ ਨੇ ਪਹਿਲਾ ਮੈਚ ਨਿਊਜ਼ੀਲੈਂਡ 'ਚ ਖੇਡਿਆ, ਜਿਸ ਤੋਂ ਬਾਅਦ ਉਸ ਦੀ ਚਰਚਾ ਪੂਰੇ ਕਬੱਡੀ ਜਗਤ 'ਚ ਹੋਣ ਲੱਗੀ।
Punjab News: ਸਿੱਖਾਂ ਦੇ ਕਾਤਲਾਂ ਨਾਲ ਹੱਥ ਮਿਲਾਉਣ ਲਈ ਆਪ ਕੱਢ ਰਹੀ ਹਾੜੇ
ਲੋਕ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਤੇ ਕਾਂਗਰਸ ਦੋਵਾਂ ਨੂੰ ਜਮ ਕੇ ਰਗੜੇ ਲਾਏ ਹਨ। ਹਰਸਿਮਰਤ ਬਾਦਲ ਨੇ ਕਿਹਾ ਕੀ ਕਾਂਗਰਸ ਜੋ ਕਿ ਪੰਜਾਬ ਤੇ ਸਿੱਖਾਂ ਦੀ ਦੁਸ਼ਮਣ ਜਮਾਤ ਹੈ ,ਉਹੀ ਆਪ ਦਾ ਸਹਾਰਾ ਰਹਿ ਗਈ ਹੈ। ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ, ਜਿਹੜੀ ਕਾਂਗਰਸ ਨਾਲ ਹੱਥ ਮਿਲਾਉਣ ਲਈ ਕੇਜਰੀਵਾਲ ਦੀ ਪਾਰਟੀ ਹਾੜੇ ਕੱਢਦੀ ਫਿਰ ਰਹੀ ਹੈ , ਇਹ ਉਹੀ ਕਾਂਗਰਸ ਹੈ ਜਿਸਨੇ ਸਿੱਖਾਂ ਦਾ ਕਤਲੇਆਮ ਕਰਾਇਆ , ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਤੇ ਤੋਪਾਂ ਟੈਕਾਂ ਨਾਲ ਹਮਲੇ ਕੀਤੇ , ਪੰਜਾਬੀ ਸੂਬੇ ਦੇ ਟੁਕੜੇ ਕਰਕੇ ਹਰਿਆਣਾ, ਹਿਮਾਚਲ ਤੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋੰ ਖੋਹ ਲਏ। ਕੀ ਕਾਂਗਰਸ ਜੋ ਕਿ ਪੰਜਾਬ ਤੇ ਸਿੱਖਾਂ ਦੀ ਦੁਸ਼ਮਣ ਜਮਾਤ ਹੈ ,ਉਹੀ ਏਹਨਾਂ ਦਾ ਸਹਾਰਾ ਰਹਿ ਗਈ?