Punjab Breaking News LIVE: ਪੰਜਾਬ ਦੇ ਦੋ ਸ਼ਹਿਰਾਂ ਪਟਿਆਲਾ ਤੇ ਅੰਮ੍ਰਿਤਸਰ ਨੂੰ ਵੱਡਾ ਤੋਹਫਾ, ਕੇਜਰੀਵਾਲ ਦੀ ਅੱਜ ਲੁਧਿਆਣਾ ਫੇਰੀ, ਪੰਜਾਬ ਸਿਰ ਲਗਾਤਾਰ ਵੱਧ ਰਿਹਾ ਕਰਜ਼ਾ
Punjab Breaking News LIVE, 15 September, 2023: ਪੰਜਾਬ ਦੇ ਦੋ ਸ਼ਹਿਰਾਂ ਪਟਿਆਲਾ ਤੇ ਅੰਮ੍ਰਿਤਸਰ ਨੂੰ ਵੱਡਾ ਤੋਹਫਾ, ਕੇਜਰੀਵਾਲ ਦੀ ਅੱਜ ਲੁਧਿਆਣਾ ਫੇਰੀ, ਪੰਜਾਬ ਸਿਰ ਲਗਾਤਾਰ ਵੱਧ ਰਿਹਾ ਕਰਜ਼ਾ, ਰਿਪੋਰਟ ਆਈ ਸਾਹਮਣੇ
LIVE
Background
Punjab Breaking News LIVE, 15 September, 2023: ਪੰਜਾਬ ਦੇ ਦੋ ਸ਼ਹਿਰਾਂ ਪਟਿਆਲਾ ਤੇ ਅੰਮ੍ਰਿਤਸਰ ਨੂੰ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪਟਿਆਲਾ ਤੇ ਅੰਮ੍ਰਿਤਸਰ ਵਿੱਚ ਈ-ਬੱਸਾਂ ਚਲਾਈਆਂ ਜਾਣਗੀਆਂ। ਇਹ ਈ-ਬੱਸਾਂ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਚਲਾਈਆਂ ਜਾਣਗੀਆਂ। ਜੇਕਰ ਚੰਗੇ ਨਤੀਜੇ ਆਏ ਤਾਂ ਸਰਕਾਰ ਸਾਰੇ ਸ਼ਹਿਰਾਂ ਵਿੱਚ ਈ-ਬੱਸਾਂ ਚਲਾ ਸਕਦੀ ਹੈ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਦੋ ਸ਼ਹਿਰਾਂ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਈ-ਬੱਸਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਪਹਿਲਾਂ ਪਟਿਆਲੇ ਤੇ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕਾਂ ਦੀ ਸ਼ਹਿਰ 'ਚ ਹੁੰਦੀ ਖੱਜਲ ਖ਼ੁਆਰੀ ਖ਼ਤਮ ਕਰਨ ਲਈ ਈ-ਬੱਸਾਂ ਚਲਾਵਾਂਗੇ.. ਪਟਿਆਲਾ ਤੇ ਅੰਮ੍ਰਿਤਸਰ ਨੂੰ ਵੱਡਾ ਤੋਹਫਾ, ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ
ਕੇਜਰੀਵਾਲ ਦੀ ਅੱਜ ਲੁਧਿਆਣਾ ਫੇਰੀ, ਸੀਐਮ ਭਗਵੰਤ ਮਾਨ ਕਰਨਗੇ ਵੱਡੇ ਐਲਾਨ
Ludhiana News: ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਵਿੱਚ ਇੱਕ ਵਾਰ ਫਿਰ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਨਅਤਕਾਰਾਂ ਨਾਲ ਮਿਲਣੀ ਕਰਨਗੇ। ਇੱਥੇ ਉਹ ਅੱਜ ਪੰਜ ਤਾਰਾ ਹੋਟਲ ਰੈਡੀਸਨ ਬਲੂ ਵਿੱਚ ਸ਼ਹਿਰ ਦੇ ਸਨਅਤਕਾਰਾਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ 300 ਦੇ ਕਰੀਬ ਸਨਅਤਕਾਰ ਤੇ ਹੋਰ ਲੋਕ ਸ਼ਾਮਲ ਹੋਣਗੇ। ਮਿਲਣੀ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਪਿਛਲੇ 18 ਮਹੀਨਿਆਂ ਵਿੱਚ ਸਨਅਤਾਂ ਲਈ ਕੀਤੇ ਗਏ ਕੰਮਾਂ ਬਾਰੇ ਸਨਅਤਕਾਰਾਂ ਨੂੰ ਜਾਣੂ ਕਰਵਾਇਆ ਜਾਵੇਗਾ। ਕੇਜਰੀਵਾਲ ਦੀ ਅੱਜ ਲੁਧਿਆਣਾ ਫੇਰੀ, ਸੀਐਮ ਭਗਵੰਤ ਮਾਨ ਕਰਨਗੇ ਵੱਡੇ ਐਲਾਨ
BJP ਨੇ ਘੇਰੀ ਮਾਨ ਸਰਕਾਰ, ਕਿਹਾ ਸਕੂਲ ਆਫ ਐਮੀਨੈਂਸ ਪੰਜਾਬ ਸਰਕਾਰ ਦਾ ਪੰਜਾਬ ਨਾਲ ਭੱਦਾ ਮਜ਼ਾਕ
Punjab News : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਇਸ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਸਬੰਧੀ ਭਗਵੰਤ ਮਾਨ ਵੱਲੋਂ ਕੀਤੀ ਗਈ ਰੈਲੀ ਵੀ ਫਲਾਪ ਰਹੀ ਅਤੇ ਇਸ ਫਲਾਪ ਰੈਲੀ ਵਿੱਚ ਹੀ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਗੁਰੂਨਗਰੀ ਅੰਮ੍ਰਿਤਸਰ ਵਿੱਚ ਪਹਿਲਾਂ ਤੋਂ ਚੱਲ ਰਹੇ ਸਮਾਰਟ ਸਕੂਲ ਨੂੰ ਕਰੋੜਾਂ ਰੁਪਏ ਖਰਚ ਕਰਕੇ ਸਕੂਲ ਨੂੰ ਰੰਗ-ਰੋਗਣ ਕਰਕੇ ਅਤੇ ਉਸਦਾ ਨਾਮ ਬਦਲ ਕੇ ਸਕੂਲ ਆਫ ਐਮੀਨੈਂਸ ਤਬਦੀਲ ਕੀਤੇ ਜਾਣ ‘ਚ ਕਰੋੜਾਂ ਰੁਪਏ ਦੇ ਘਪਲੇ ਦੀ ਬਦਬੂ ਆ ਰਹੀ ਹੈ। BJP ਨੇ ਘੇਰੀ ਮਾਨ ਸਰਕਾਰ, ਕਿਹਾ ਸਕੂਲ ਆਫ ਐਮੀਨੈਂਸ ਪੰਜਾਬ ਸਰਕਾਰ ਦਾ ਪੰਜਾਬ ਨਾਲ ਭੱਦਾ ਮਜ਼ਾਕ
Debt on Punjab: ਪੰਜਾਬ ਸਿਰ ਲਗਾਤਾਰ ਵੱਧ ਰਿਹਾ ਕਰਜ਼ਾ, ਰਿਪੋਰਟ ਆਈ ਸਾਹਮਣੇ
Debt on Punjab: ਦੇਸ਼ ਵਿੱਚ ਸੂਬਿਆਂ ਦੀ ਜੀਡੀਪੀ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਪੰਜਾਬ ਦੀ ਹਾਲਤ ਬਾਕੀ ਸੂਬਿਆਂ ਨਾਲੋਂ ਕਾਫ਼ੀ ਮਾੜੀ ਦਿਖਾਈ ਦੇ ਰਹੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਸੂਬੇ ਵੱਧ ਰਹੇ ਕਰਜ਼ੇ ਨਾਲ ਜੂਝ ਰਹੇ ਹਨ। ਸਾਰੇ ਰਾਜਾਂ ਦੇ ਜੀਡੀਪੀ ਦਾ ਔਸਤ ਕਰਜ਼ਾ 29.5% ਹੈ। ਪੰਜਾਬ ਸਮੇਤ ਦੇਸ਼ ਦੇ 15 ਰਾਜਾਂ ਦਾ ਕਰਜ਼ਾ ਕੁੱਲ ਘਰੇਲੂ ਉਤਪਾਦ ਦੇ 30% ਤੋਂ ਵੱਧ ਹੈ। ਅਜਿਹੇ 'ਚ ਇਨ੍ਹਾਂ ਸੂਬਿਆਂ ਦੀ ਕਮਾਈ ਦਾ ਵੱਡਾ ਹਿੱਸਾ ਵਿਆਜ ਦੀ ਅਦਾਇਗੀ 'ਤੇ ਹੀ ਚੱਲ ਰਿਹਾ ਹੈ। Debt on Punjab:ਪੰਜਾਬ ਸਿਰ ਲਗਾਤਾਰ ਵੱਧ ਰਿਹਾ ਕਰਜ਼ਾ, ਰਿਪੋਰਟ ਆਈ ਸਾਹਮਣੇ
Holiday Alert! ਭਲਕੇ ਬੰਦ ਰਹਿਣਗੇ ਸਰਕਾਰੀ ਦਫ਼ਤਰ, ਪੰਜਾਬ ਦੇ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ
ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਸਾਹਿਬ ਜੀ ਦੇ ਦਿਹਾੜੇ ਨੂੰ ਮਨਾਉਣ ਦੇ ਅਵਸਰ 'ਤੇ ਅੰਮ੍ਰਿਤਸਰ 'ਚ 16 ਸਤੰਬਰ ਦਿਨ ਸ਼ਨੀਵਾਰ (Amritsar) ਨੂੰ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ 'ਚ ਸਥਾਨਕ ਛੁੱਟੀ ਰਹੇਗੀ। ਇਸ ਸਬੰਧੀ ਹੁਕਮ ਪੰਜਾਬ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਹਨ।
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਡੇਢ ਸਾਲ 'ਚ 36097 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ
ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸਰਕਾਰ ਦੇ ਕੇਵਲ ਡੇਢ ਸਾਲ ਦੇ ਅਰਸੇ ਦੌਰਾਨ ਹੀ 36097 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਹਨ। ਅੱਜ ਸਮਾਣਾ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਨਵੇਂ ਭਰਤੀ ਕੀਤੇ ਗਏ 17 ਆਂਗਣਵਾੜੀ ਹੈਲਪਰਾਂ ਅਤੇ 8 ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰੋਲ ਮੈਰਿਟ ਅਤੇ ਪਾਰਦਰਸ਼ਤੀ ਤਰੀਕੇ ਨਾਲ ਰਾਜ ਅੰਦਰ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਸਿਰਫ ਕਾਬਲ, ਹੱਕਦਾਰ ਤੇ ਲੋੜਵੰਦ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
Patiala News: ਨਸ਼ੇ 'ਚ ਧੁੱਤ ਪੁਲਿਸ ਵਾਲੇ ਨੇ ਕੁੱਟਿਆ ਬਜ਼ੁਰਗ, ਬਾਦਲ ਨੇ ਮੰਗੀ ਮਿਸਾਲੀ ਸਜ਼ਾ, ਪੁਲਿਸ ਹੋਈ ਮੋਨ !
ਪਟਿਆਲਾ ਤੋਂ ਪੰਜਾਬ ਪੁਲਿਸ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮੁਲਾਜ਼ਮ ਨਸ਼ੇ ਵਿੱਚ ਧੁੱਤੇ ਹੋ ਕੇ ਬਜ਼ੁਰਗ ਨੂੰ ਕੁੱਟ ਰਿਹਾ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਨੇ ਉਸ ਤੋਂ ਸ਼ਰਾਬ ਲਈ ਪੈਸੇ ਮੰਗੀ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਪੁਲਿਸ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਵੀਡੀਓ ਸਾਂਝੀ ਕਰਕੇ ਕਿਹਾ, ਪਟਿਆਲਾ ਤੋਂ ਦਿਲ ਕੰਬਾਊ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਕੁੱਟ ਰਿਹਾ ਹੈ। ਮੈਂ ਮੰਗ ਕਰਦਾ ਹਾਂ ਕਿ ਇਸ ਦੋਸ਼ੀ ਵਿਰੁੱਧ ਸਖ਼ਤ ਕਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ।
Breaking : ਰੋਪੜ 'ਚ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, 18 ਬੱਚੇ ਹੋਏ ਜ਼ਖ਼ਮੀ
ਰੋਪੜ ਬਾਈਪਾਸ ਵਿੱਚ ਰਿਆਤ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਰ ਹੋ ਗਈ। ਜਿਸ ਵਿੱਚ 18 ਦੇ ਲਗਭਗ ਬੱਚੇ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਤੋਂ ਘਰਾਂ ਵਿੱਚ ਛੱਡਣ ਜਾ ਰਹੀ ਸੀ ਕਿ ਇਸ ਦੌਰਾਨ ਬਾਈਪਾਸ ਉੱਤੇ ਇੱਕ ਕੈਂਟਰ ਬੱਸ ਨਾਲ ਪਿੱਛੋ ਟੱਕਰਾਂ ਗਿਆ। ਇਸ ਦੌਰਾਨ ਬੱਸ ਵਿੱਚ ਮੌਜੂਦ ਬੱਚੇ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਬੱਚਿਆਂ ਨੂੰ ਰਾਹਗੀਰਾਂ ਨੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ।
Chandigarh News: ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਅੰਤਿਮ ਵਿਦਾਈ, 7 ਸਾਲਾ ਬੇਟੇ ਨੇ ਫੌਜੀ ਵਰਦੀ ਪਾ ਕੇ ਕੀਤਾ ਸੈਲਿਊਟ
13 ਸਤੰਬਰ ਬੁੱਧਵਾਰ ਨੂੰ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ। ਇਸ ਦੌਰਾਨ 7 ਸਾਲ ਦੇ ਬੇਟੇ ਕਬੀਰ ਨੇ ਫੌਜੀ ਵਰਦੀ ਪਾ ਕੇ ਆਪਣੇ ਪਿਤਾ ਨੂੰ ਸੈਲਿਊਟ ਕੀਤਾ। ਜਦੋਂਕਿ ਪਤਨੀ ਸ਼ਹੀਦ ਦੇ ਤਾਬੂਤ 'ਤੇ ਸਿਰ ਰੱਖ ਕੇ ਰੋਂਦੀ ਰਹੀ। ਕਰਨਲ ਦੀ ਅੰਤਿਮ ਯਾਤਰਾ ਚੰਡੀ ਮੰਦਰ ਆਰਮੀ ਕੈਂਟ ਤੋਂ ਚੰਡੀਗੜ੍ਹ ਰਾਹੀਂ ਨਿਊ ਚੰਡੀਗੜ੍ਹ ਤੱਕ ਪਹੁੰਚੀ।