Punjab Breaking News LIVE: ਨਿਰੰਕਾਰੀ ਭਵਨ ਬਲਾਸਟ ਮਾਮਲੇ ਦੇ ਮੁੱਖ ਗਵਾਹ ਨੂੰ ਜਾਨੋ ਮਾਰਨ ਦੀ ਧਮਕੀ, ਵੰਦੇ ਭਾਰਤ ਸਮੇਤ ਕਈ ਟਰੇਨਾਂ ਨੂੰ ਰੇਲਵੇ ਨੇ ਕੀਤਾ ਰੱਦ
Punjab Breaking News LIVE, 20 December, 2023: ਨਿਰੰਕਾਰੀ ਭਵਨ ਬਲਾਸਟ ਮਾਮਲੇ ਦੇ ਮੁੱਖ ਗਵਾਹ ਨੂੰ ਜਾਨੋ ਮਾਰਨ ਦੀ ਧਮਕੀ, ਵੰਦੇ ਭਾਰਤ ਸਮੇਤ ਕਈ ਟਰੇਨਾਂ ਨੂੰ ਰੇਲਵੇ ਨੇ ਕੀਤਾ ਰੱਦ, ਨਿਲਾਮੀ 'ਚ ਕਈ ਖਿਡਾਰੀਆਂ ਦੀ ਖੁੱਲ੍ਹੀ ਕਿਸਮਤ
LIVE
Background
Punjab Breaking News LIVE, 20 December, 2023: ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਦੀ ਅੱਜ ਸੁਣਵਾਈ ਹੋਣੀ ਹੈ। ਪਰ ਉਸ ਤੋਂ ਪਹਿਲਾਂ ਹੀ ਨਿਰੰਕਾਰੀ ਭਵਨ ਦੇ ਹੈੱਡ ਅਤੇ ਮੁੱਖ ਗਵਾਹ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਨਿਰੰਕਾਰੀ ਭਵਨ ਅਦਲੀਵਾਲ ਦੇ ਮੁਖੀ ਓਮਕਾਰ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਸਬੰਧੀ ਪੁਲਿਸ ਨੇ ਰਾਜਾਸਾਂਸੀ ਵਿੱਚ ਕੇਸ ਵੀ ਦਰਜ ਕਰ ਲਿਆ ਹੈ। 20 ਦਸੰਬਰ ਨੂੰ ਇਸ ਮਾਮਲੇ ਵਿੱਚ ਗਵਾਹੀ ਹੋਣੀ ਹੈ ਤੇ ਇਹ ਧਮਕੀ ਤਿੰਨ ਦਿਨ ਪਹਿਲਾਂ ਯਾਨੀ 17 ਦਸੰਬਰ ਨੂੰ ਦਿੱਤੀ ਗਈ ਸੀ। ਜਿਸ ਵਿੱਚ ਅਣਪਛਾਤੇ ਮੁਲਜ਼ਮਾਂ ਨੇ ਗਵਾਹ ਦੇ ਫੋਨ ’ਤੇ ਧਮਕੀ ਭਰੀ ਕਾਲ ਕੀਤੀ ਅਤੇ ਉਸ ਨੂੰ ਸਪੱਸ਼ਟ ਕਿਹਾ ਕਿ ਉਹ ਹਮਲੇ ਵਿੱਚ ਸ਼ਾਮਲ ਅਵਤਾਰ ਸਿੰਘ ਖ਼ਿਲਾਫ਼ ਗਵਾਹੀ ਨਾ ਦੇਵੇ ਕਿਉਂਕਿ ਜੇਕਰ ਉਹ ਉਸ ਖ਼ਿਲਾਫ਼ ਗਵਾਹੀ ਦਿੰਦਾ ਹੈ ਤਾਂ ਪਰਿਵਾਰ ਦਾ ਆਰਥਿਕ ਨੁਕਸਾਨ ਹੋਵੇਗਾ। ਗਵਾਹ ਨੇ ਇਸ ਸਬੰਧੀ ਥਾਣਾ ਰਾਜਾਸਾਂਸੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨਿਰੰਕਾਰੀ ਭਵਨ ਬਲਾਸਟ ਮਾਮਲੇ ਦੇ ਮੁੱਖ ਗਵਾਹ ਨੂੰ ਜਾਨੋ ਮਾਰਨ ਦੀ ਧਮਕੀ, ਪੁਲਿਸ ਆਈ ਹਰਕਤ 'ਚ
Train Cancelled List 20 Dec: ਵੰਦੇ ਭਾਰਤ ਸਮੇਤ ਕਈ ਟਰੇਨਾਂ ਨੂੰ ਰੇਲਵੇ ਨੇ ਕੀਤਾ ਰੱਦ, ਸਫ਼ਰ ਕਰਨ ਤੋਂ ਪਹਿਲਾਂ ਚੈੱਕ ਕਰੋ Cancel Train List
Train Cancelled List on 20 December 2023: ਭਾਰਤੀ ਰੇਲਵੇ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਨੈੱਟਵਰਕ ਦਾ ਵਿਸਥਾਰ ਕਰਨ ਲਈ ਵੱਖ-ਵੱਖ ਜ਼ੋਨਾਂ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜ ਚੱਲ ਰਹੇ ਹਨ। ਇਸ ਕਾਰਨ ਆਮ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ ਅਤੇ ਕਈ ਟਰੇਨਾਂ ਦੇ ਰੂਟ ਜਾਂ ਤਾਂ ਬਦਲਣੇ ਪਏ ਹਨ ਜਾਂ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅੱਜ ਖਰਾਬ ਮੌਸਮ ਕਾਰਨ ਕੁਝ ਟਰੇਨਾਂ ਨੂੰ ਰੱਦ ਕਰਨਾ ਪਿਆ। ਰੇਲਵੇ ਦੇ ਵੱਖ-ਵੱਖ ਜ਼ੋਨਾਂ ਨੇ ਕਈ ਟਰੇਨਾਂ ਨੂੰ ਅੰਸ਼ਕ ਜਾਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਜੇਕਰ ਤੁਸੀਂ ਅੱਜ ਟਰੇਨ 'ਚ ਸਫਰ ਕਰਨ ਜਾ ਰਹੇ ਹੋ ਤਾਂ ਇਨ੍ਹਾਂ ਟਰੇਨਾਂ ਦੀ ਲਿਸਟ ਜ਼ਰੂਰ ਦੇਖੋ। ਵੰਦੇ ਭਾਰਤ ਸਮੇਤ ਕਈ ਟਰੇਨਾਂ ਨੂੰ ਰੇਲਵੇ ਨੇ ਕੀਤਾ ਰੱਦ, ਸਫ਼ਰ ਕਰਨ ਤੋਂ ਪਹਿਲਾਂ ਚੈੱਕ ਕਰੋ Cancel Train List
IPL Auction 2024: ਨਿਲਾਮੀ 'ਚ ਕਈ ਖਿਡਾਰੀਆਂ ਦੀ ਖੁੱਲ੍ਹੀ ਕਿਸਮਤ, ਵੇਖੋ Sold 'ਤੇ Unsold ਕ੍ਰਿਕਟਰਾਂ ਦੀ ਲਿਸਟ
IPL Auction 2024: ਆਈਪੀਐੱਲ 2024 ਦੀ ਨਿਲਾਮੀ ਹੁਣ ਤੱਕ ਕਈ ਖਿਡਾਰੀਆਂ ਦੀ ਕਿਸਮਤ ਬਦਲ ਰਹੀ ਹੈ। ਇਸ ਨਿਲਾਮੀ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਹਾਲਾਂਕਿ ਦੁਬਈ ਵਿੱਚ ਇੱਕ ਮਿੰਨੀ ਨਿਲਾਮੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਪਰ ਉਤਸ਼ਾਹ ਮੈਗਾ ਨਿਲਾਮੀ ਤੋਂ ਘੱਟ ਨਹੀਂ ਹੈ। ਹੁਣ ਤੱਕ ਨਿਲਾਮੀ ਵਿੱਚ ਆਸਟ੍ਰੇਲੀਆ ਦੇ ਪੈਟ ਕਮਿੰਸ ਸਭ ਤੋਂ ਵੱਧ ਕੀਮਤ ਵਿੱਚ ਵਿਕਿਆ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਉਸ ਨੂੰ 20 ਕਰੋੜ 50 ਲੱਖ ਰੁਪਏ 'ਚ ਖਰੀਦਿਆ। ਉਥੇ ਹੀ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਨੂੰ ਚੇਨਈ ਸੁਪਰ ਕਿੰਗਸ ਨੇ 14 ਕਰੋੜ ਰੁਪਏ 'ਚ ਖਰੀਦਿਆ। ਨਿਲਾਮੀ 'ਚ ਕਈ ਖਿਡਾਰੀਆਂ ਦੀ ਖੁੱਲ੍ਹੀ ਕਿਸਮਤ, ਵੇਖੋ Sold 'ਤੇ Unsold ਕ੍ਰਿਕਟਰਾਂ ਦੀ ਲਿਸਟ
Active Covid Case Count Doubles: ਭਾਰਤ ਦੇ ਵਿੱਚ ਫਿਰ ਤੋਂ ਕੋਰੋਨਾ ਵਧਾ ਰਿਹਾ ਟੈਂਸ਼ਨ, 9 ਦਿਨਾਂ 'ਚ ਮਾਮਲੇ ਦੁੱਗਣੇ, ਕੋਵਿਡ ਦੇ ਨਵੇਂ ਰੂਪ JN.1 ਨੂੰ ਲੈ ਕੇ ਸਾਹਮਣੇ ਆਈ ਇਹ ਅਪਡੇਟ
Active Covid Case Count Doubles: ਕੋਰੋਨਾ ਵਾਇਰਸ ਜੋ ਕਿ ਇੱਕ ਵਾਰ ਫਿਰ ਭਾਰਤ ਦੇ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਕੋਰੋਨਾ ਦੇ ਨਵੇਂ ਰੂਪ JN.1 ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਰਤ 'ਚ ਵੀ ਕੋਰੋਨਾ ਦੇ ਮਾਮਲੇ ਵਧੇ ਹਨ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਬੁੱਧਵਾਰ ਨੂੰ ਲਗਾਤਾਰ ਵੱਧ ਰਹੇ ਕੋਰੋਨਾ ਸੰਕਰਮਣ ਨੂੰ ਲੈ ਕੇ ਰਾਜਾਂ ਨਾਲ ਸਮੀਖਿਆ ਮੀਟਿੰਗ ਕਰਨਗੇ। ਮਿਲੀ ਜਾਣਕਾਰੀ ਅਨੁਸਾਰ 9 ਦਿਨਾਂ 'ਚ ਮਾਮਲੇ ਦੁੱਗਣੇ ਹੋ ਗਏ ਹਨ। ਭਾਰਤ ਵਿੱਚ, ਕੇਰਲ ਰਾਜ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਕੇਰਲ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 115 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੂਬੇ 'ਚ ਮਰੀਜ਼ਾਂ ਦੀ ਗਿਣਤੀ 1,749 ਹੋ ਗਈ ਹੈ। ਮਹਾਰਾਸ਼ਟਰ, ਗੋਆ, ਉੱਤਰ ਪ੍ਰਦੇਸ਼ ਵਿੱਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਮਹਾਰਾਸ਼ਟਰ ਦੇ ਜੇਐਨ.1 ਤੋਂ 18 ਅਤੇ ਗੋਆ ਤੋਂ 18 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1970 ਤੱਕ ਪਹੁੰਚ ਗਈ ਹੈ। ਪਿਛਲੇ 9 ਦਿਨਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
Jalandhar News: ਫਗਵਾੜਾ ਨੇੜੇ ਭਿਆਨਕ ਸੜਕ ਹਾਦਸਾ, ਨਹਿਰ 'ਚ ਡਿੱਗੀ ਕਾਰ, ਦੋ ਮੌਤਾਂ
Jalandhar News: ਫਗਵਾੜਾ ਨੇੜੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਗੜ੍ਹਸ਼ੰਕਰ ਤੋਂ ਜਲੰਧਰ ਵੱਲ ਆ ਰਹੀ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਔਰਤ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਤੇ ਪੁਰਸ਼ੋਤਮ ਕੌਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਨਜ਼ਦੀਕੀ ਨਾਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਨਹਿਰ 'ਚ ਛਾਲ ਮਾਰ ਕੇ ਬਾਕੀ ਕਾਰ ਸਵਾਰਾਂ ਨੂੰ ਬਚਾ ਲਿਆ।
Shaheedi Jor Mela 2023: ਸ਼ਹੀਦੀ ਜੋੜ ਮੇਲ 'ਤੇ ਜਾਣ ਵਾਲੇ ਨੌਜਵਾਨਾਂ ਨੂੰ ਜਥੇਦਾਰ ਦੀ ਤਾਕੀਦ...
Shaheedi Jor Mela 2023: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਆਖਿਆ ਕਿ ਚਾਰ ਸਾਹਿਬਜ਼ਾਦਿਆਂ ਸਮੇਤ ਹੋਰ ਸ਼ਹੀਦਾਂ ਦੀ ਯਾਦ ਵਿੱਚ 21 ਤੋਂ 28 ਦਸੰਬਰ ਤੱਕ ਚਲਣ ਵਾਲੇ ਸ਼ਹੀਦੀ ਹਫ਼ਤੇ ਵਿੱਚ ਹਰੇਕ ਸਿੱਖ ਗੁਰਬਾਣੀ ਦਾ ਜਾਪ ਕਰੇ, ਸਾਦਾ ਖਾਣ-ਪੀਣ, ਸਾਦਾ ਪਹਿਰਾਵਾ ਤੇ ਘਰਾਂ ਵਿੱਚ ਸਾਦਗੀ ਧਾਰਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ। ਗਿਆਨੀ ਰਘਬੀਰ ਸਿੰਘ ਨੇ ਸਿੱਖ ਜਗਤ ਨੂੰ ਆਖਿਆ ਕਿ ਦੁਨੀਆ ਦੇ ਹਰੇਕ ਧਰਮ, ਕੌਮ ਲਈ ਕੁਝ ਦਿਨ ਮਹੱਤਵਪੂਰਨ ਹੁੰਦੇ ਹਨ, ਉਸੇ ਤਰ੍ਹਾਂ ਸਿੱਖ ਧਰਮ ਲਈ ਦੇਸੀ ਪੋਹ ਮਹੀਨੇ ਦੌਰਾਨ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਹਫਤਾ ‘ਸ਼ਹੀਦੀ ਹਫਤੇ’ ਵਜੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ।
Punjab Weather Update: ਸ਼ਿਮਲਾ ਤੋਂ ਵੀ ਠੰਢਾ ਹੋਇਆ ਪੰਜਾਬ! ਮੌਸਮ ਵਿਭਾਗ ਦਾ 18 ਜ਼ਿਲ੍ਹਿਆਂ ਲਈ ਅਲਰਟ
Punjab Weather Update: ਪੰਜਾਬ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਕਈ ਜ਼ਿਲ੍ਹਿਆਂ ਦਾ ਤਾਪਮਾਨ ਸ਼ਿਮਲਾ ਤੋਂ ਵੀ ਹੇਠਾਂ ਪਹੁੰਚ ਗਿਆ ਹੈ। ਸੀਤ ਲਹਿਰ ਦੇ ਵਿਚਕਾਰ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਨਵਾਂ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਚੱਲ ਸਕਦੀ ਹੈ।
IPL Auction 2024: ਨਿਲਾਮੀ 'ਚ ਕਈ ਖਿਡਾਰੀਆਂ ਦੀ ਖੁੱਲ੍ਹੀ ਕਿਸਮਤ, ਵੇਖੋ Sold 'ਤੇ Unsold ਕ੍ਰਿਕਟਰਾਂ ਦੀ ਲਿਸਟ
IPL Auction 2024: ਆਈਪੀਐੱਲ 2024 ਦੀ ਨਿਲਾਮੀ ਹੁਣ ਤੱਕ ਕਈ ਖਿਡਾਰੀਆਂ ਦੀ ਕਿਸਮਤ ਬਦਲ ਰਹੀ ਹੈ। ਇਸ ਨਿਲਾਮੀ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਹਾਲਾਂਕਿ ਦੁਬਈ ਵਿੱਚ ਇੱਕ ਮਿੰਨੀ ਨਿਲਾਮੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਪਰ ਉਤਸ਼ਾਹ ਮੈਗਾ ਨਿਲਾਮੀ ਤੋਂ ਘੱਟ ਨਹੀਂ ਹੈ। ਹੁਣ ਤੱਕ ਨਿਲਾਮੀ ਵਿੱਚ ਆਸਟ੍ਰੇਲੀਆ ਦੇ ਪੈਟ ਕਮਿੰਸ ਸਭ ਤੋਂ ਵੱਧ ਕੀਮਤ ਵਿੱਚ ਵਿਕਿਆ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਉਸ ਨੂੰ 20 ਕਰੋੜ 50 ਲੱਖ ਰੁਪਏ 'ਚ ਖਰੀਦਿਆ। ਉਥੇ ਹੀ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਨੂੰ ਚੇਨਈ ਸੁਪਰ ਕਿੰਗਸ ਨੇ 14 ਕਰੋੜ ਰੁਪਏ 'ਚ ਖਰੀਦਿਆ।