Punjab Breaking News LIVE: ਨੰਬਰਦਾਰਾਂ ਦੇ ਵੀ ਹੋਣਗੇ ਡੋਪ ਟੈਸਟ, ਕਿਸਾਨ ਭਵਨ ਦਾ ਪੰਜਾਬ ਸਰਕਾਰ ਸਿਰ 5 ਕਰੋੜ ਦਾ ਕਿਰਾਇਆ, ਜੇਲ੍ਹਾਂ 'ਚ CCTV ਲਵਾਉਣ ਲਈ ਗੈਂਗਸਟਰ ਪਹੁੰਚਿਆ ਹਾਈਕੋਰਟ
Punjab Breaking News LIVE 20 July, 2023: ਨੰਬਰਦਾਰਾਂ ਦੇ ਵੀ ਹੋਣਗੇ ਡੋਪ ਟੈਸਟ, ਕਿਸਾਨ ਭਵਨ ਦਾ ਪੰਜਾਬ ਸਰਕਾਰ ਸਿਰ 5 ਕਰੋੜ ਦਾ ਕਿਰਾਇਆ, ਜੇਲ੍ਹਾਂ 'ਚ CCTV ਲਵਾਉਣ ਲਈ ਗੈਂਗਸਟਰ ਪਹੁੰਚਿਆ ਹਾਈਕੋਰਟ
LIVE
Background
Punjab Breaking News LIVE 20 July, 2023: ਚੰਡੀਗੜ੍ਹ ਵਿੱਚ ਕਿਸਾਨ ਭਵਨ ਨੇ ਪੰਜਾਬ ਸਰਕਾਰ ਤੋਂ 5 ਕਰੋੜ ਰੁਪਏ ਦਾ ਕਿਰਾਇਆ ਵਸੂਲ ਕਰਨਾ ਹੈ। ਇਹ ਕਿਰਾਇਆ NSG ਕਮਾਂਡੋਜ਼ ਨੂੰ ਕਿਸਾਨ ਭਵਨ ਦੇ ਦੂਸਰੇ ਫਲੋਰ ਵਿੱਚ ਕਮਰੇ ਦੇਣ 'ਤੇ ਬਣਿਆ ਹੈ। ਹੁਣ ਇਹ ਦੇਣਦਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰ ਆ ਗਈ ਹੈ। ਇਹ ਮਾਮਲਾ ਕਰੀਬ 30 ਸਾਲ ਪੁਰਾਣਾ ਹੈ। ਜਦੋਂ ਪੰਜਾਬ ਵਿੱਚ ਅੱਤਵਾਦ ਦਾ ਦੌਰ ਸੀ ਤਾਂ ਤਤਕਾਲੀ ਅਕਾਲੀ ਦਲ ਦੀ ਸਰਕਾਰ ਨੇ NSG ਕਮਾਂਡੋਜ਼ ਨੂੰ ਰਹਿਣ ਦੇ ਲਈ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਕਮਰਾ ਦੇ ਦਿੱਤਾ ਸੀ। ਜਿਸ ਦਾ ਕਰਾਇਆ ਕਰੀਬ 5 ਕਰੋੜ ਰੁਪਏ ਬਣ ਗਿਆ ਹੈ। ਮਾਨ ਸਰਕਾਰ ਸਿਰ ਕਿਸਾਨ ਭਵਨ ਦੀ ਪਈ ਦੇਣਦਾਰੀ
ਨੰਬਰਦਾਰਾਂ ਦੇ ਵੀ ਹੋਣਗੇ ਡੋਪ ਟੈਸਟ, ਇਸ ਜ਼ਿਲ੍ਹੇ 'ਚ ਹੁਕਮ ਹੋਏ ਲਾਗੂ
Dope Test: ਪੰਜਾਬ ਵਿੱਚ ਹੁਣ ਨੰਬਰਦਾਰਾਂ ਦਾ ਵੀ ਡੋਪ ਟੈਸਟ ਕੀਤਾ ਜਾਵੇਗਾ। ਜਿਸ ਸਬੰਧੀ ਹੁਕਮ ਜਾਰੀ ਹੋ ਗਏ ਹਨ। ਇਹ ਐਲਾਨ ਨਵਾਂਸ਼ਹਿਰ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ। ਨਵਾਂਸ਼ਹਿਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਡੈਲੀਗੇਸ਼ਨ ਨੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮਿਲੇ ਕੇ ਨੰਬਰਦਾਰਾਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਸ਼ਿਕਾਇਤ ਕੀਤੀ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਵਲੋਂ ਤਹਿਸੀਲ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਨੂੰ ਪੱਤਰ ਲਿਖ ਕੇ ਨੰਬਰਦਾਰਾਂ ਦਾ ਡੋਪ ਟੈਸਟ ਕਰਵਾ ਕੇ ਤਿੰਨ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਭੇਜਣ ਸਬੰਧੀ ਨਿਰਦੇਸ਼ ਦਿੱਤੇ। ਨੰਬਰਦਾਰਾਂ ਦੇ ਵੀ ਹੋਣਗੇ ਡੋਪ ਟੈਸਟ, ਇਸ ਜ਼ਿਲ੍ਹੇ 'ਚ ਹੁਕਮ ਹੋਏ ਲਾਗੂ
ਅਵਤਾਰ ਖੰਡਾ ਦੇ ਸਸਕਾਰ 'ਚ ਸ਼ਾਮਲ ਹੋਣਾ ਚਾਹੁੰਦੀ ਸੀ ਕਿਰਨਦੀਪ ਕੌਰ !
Amritpal's wife Kirandeep Kaur's statement: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵਿਦੇਸ਼ ਜਾਣ ਤੋਂ ਮੁੜ ਰੋਕ ਦਿੱਤਾ ਗਿਆ ਹੈ। ਇਹ ਤੀਜੀ ਵਾਰ ਹੈ ਜਦੋਂ ਕਿਰਨਦੀਪ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ। ਜਾਣਕਾਰੀ ਮੁਤਾਬਕ, ਕਿਰਨਦੀਪ ਕੌਰ ਨੂੰ ਹੁਣ ਦਿੱਲੀ ਏਅਰਪੋਰਟ 'ਤੇ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਰੋਕਿਆ ਗਿਆ ਸੀ। ਅਵਤਾਰ ਖੰਡਾ ਦੇ ਸਸਕਾਰ 'ਚ ਸ਼ਾਮਲ ਹੋਣਾ ਚਾਹੁੰਦੀ ਸੀ ਕਿਰਨਦੀਪ ਕੌਰ !
Punjab ਦੀਆਂ ਜੇਲ੍ਹਾਂ 'ਚ CCTV ਲਗਵਾਉਣ ਲਈ ਗੈਂਗਸਟਰ ਪਹੁੰਚਿਆ ਹਾਈਕੋਰਟ
CCTV cameras in Punjab jails: ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਵਾਰ ਅਤੇ ਹੋਰ ਝਗੜਿਆਂ ਦੀਆਂ ਕਈ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ। ਇਸੇ ਤਹਿਤ ਇੱਕ ਗੈਂਗਸਟਰ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ CCTV ਕੈਮਰੇ ਲਗਾਏ ਜਾਣ। ਜਿਸ ਦੇ ਲਈ ਗੈਂਗਸਟਰ ਕੌਸ਼ਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਾਈ ਕੋਰਟ ਨੇ ਗੈਂਗਸਟਰ ਕੌਸ਼ਲ ਦੀ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ ਕਿ ਮਾਨ ਸਰਕਾਰ ਇੱਕ ਮਹੀਨੇ ਅੰਦਰ ਅੰਦਰ ਸਟੇਟਸ ਰਿਪੋਰਟ ਪੇਸ਼ ਕਰੇ। Punjab ਦੀਆਂ ਜੇਲ੍ਹਾਂ 'ਚ CCTV ਲਗਵਾਉਣ ਲਈ ਗੈਂਗਸਟਰ ਪਹੁੰਚਿਆ ਹਾਈਕੋਰਟ
Harbhajan Singh : ਸੰਸਦ ਦੇ ਮਾਨਸੂਨ ਸੈਸ਼ਨ 'ਚ ਸ਼ਿਰਕਤ ਕਰਨਗੇ ਹਰਭਜਨ ਸਿੰਘ ਭੱਜੀ
ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਉਹ ਸੰਸਦ ਦੇ ਮਾਨਸੂਨ ਸੈਸ਼ਨ 'ਚ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨਗੇ ਅਤੇ ਹੜ੍ਹਾਂ ਕਾਰਨ ਪੰਜਾਬ ਨੂੰ ਜੋ ਨੁਕਸਾਨ ਹੋਇਆ ਹੈ ਉਸ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਵੀ ਕਰਨਗੇ।
PM Kisan Scheme 14th Installment: ਇਸ ਦਿਨ ਜਾਰੀ ਹੋਵੇਗੀ PM ਕਿਸਾਨ ਯੋਜਨਾ ਦੀ 14ਵੀਂ ਕਿਸ਼ਤ
ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ ਹੈ। ਮੋਦੀ ਸਰਕਾਰ ਦੁਆਰਾ ਚਲਾਈ ਜਾ ਰਹੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 14ਵੀਂ ਕਿਸ਼ਤ ਦੇ ਪੈਸੇ ਜਲਦੀ ਹੀ ਜਾਰੀ ਕੀਤੇ ਜਾਣਗੇ। ਦੇਸ਼ ਭਰ ਦੇ ਕਰੀਬ 8.5 ਕਰੋੜ ਕਿਸਾਨ ਲੰਬੇ ਸਮੇਂ ਤੋਂ ਇਸ ਯੋਜਨਾ ਦੀ ਅਗਲੀ ਕਿਸ਼ਤ ਲਈ ਪੈਸੇ ਦੀ ਉਡੀਕ ਕਰ ਰਹੇ ਸਨ। ਕਿਸਾਨਾਂ ਦੀ ਉਡੀਕ ਖਤਮ ਕਰਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਹੈ ਕਿ 28 ਜੁਲਾਈ, 2023 ਨੂੰ ਸਕੀਮ ਦੀ ਅਗਲੀ ਕਿਸ਼ਤ (ਪ੍ਰਧਾਨ ਮੰਤਰੀ ਕਿਸਾਨ ਯੋਜਨਾ 14ਵੀਂ ਕਿਸ਼ਤ) ਦੇ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਸਰਕਾਰ ਹਰ ਸਾਲ ਕਿਸਾਨਾਂ ਦੇ ਖਾਤੇ ਵਿੱਚ 6,000 ਰੁਪਏ ਟ੍ਰਾਂਸਫਰ ਕਰਦੀ ਹੈ। ਇਹ ਆਰਥਿਕ ਮਦਦ ਗਰੀਬ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ।
Manipur Violence Video: ਔਰਤਾਂ ਨੂੰ ਸਾਮਾਨ ਵਾਂਗ ਵਰਤਿਆ , ਜੇਕਰ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਕਰਾਂਗੇ: SC
ਮਣੀਪੁਰ 'ਚ ਇੱਕ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਬਿਨਾਂ ਕੱਪੜਿਆਂ ਦੇ ਖੁੱਲ੍ਹੇਆਮ ਪਰੇਡ ਕਰਵਾਉਣ 'ਤੇ ਦੇਸ਼ ਭਰ 'ਚ ਗੁੱਸਾ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਮਣੀਪੁਰ ਵਿੱਚ ਕੱਲ੍ਹ ਦੋ ਔਰਤਾਂ ਦੀ ਨਗਨ ਪਰੇਡ ਦੀ ਸਾਹਮਣੇ ਆਈ ਵੀਡੀਓ ਤੋਂ ਬਹੁਤ ਦੁਖੀ ਹੈ। ਦੇਸ਼ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਸਰਕਾਰ ਨੂੰ ਇਸ ਮਾਮਲੇ 'ਤੇ ਕਾਰਵਾਈ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਚੀਫ਼ ਜਸਟਿਸ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸੀਜੇਆਈ ਨੇ ਕਿਹਾ ਕਿ ਇਹ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ, ਜੇਕਰ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਕਰਾਂਗੇ।
Ram Rahim got parole again: ਬਲਾਤਕਾਰੀ ਰਾਮ ਰਹੀਮ ਨੂੰ ਮੁੜ ਮਿਲੀ 30 ਦਿਨਾਂ ਦੀ ਪੇਰੋਲ
ਹਰਿਆਣਾ ਸਰਕਾਰ ਨੇ ਮੁੜ ਰਾਮ ਰਹੀਮ ਦੀ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਜ਼ਿਕਰ ਕਰ ਦਈਏ ਕਿ ਹਰਿਆਣਾ ਸਰਕਾਰ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ। ਦੱਸ ਦਈਏ ਕਿ ਰਾਮ ਰਹੀਮ ਦੋ ਸਾਧਵੀਆਂ ਦੇ ਬਲਾਤਕਾਰ ਤੇ ਦੋ ਕਤਲਾਂ ਦੇ ਮਾਮਲੇ ਵਿੱਚ ਸੁਨਾਰੀਆ ਦੀ ਰੋਹਤਕ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।
Chandigarh News : ਸੂਬਾ ਸਰਕਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਇੱਕ-ਇੱਕ ਪੈਸੇ ਦੀ ਕਰੇਗੀ ਭਰਪਾਈ
ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ, ਉਹ ਪਠਾਨਕੋਟ ਤੋਂ ਸਰਦੂਲਗੜ੍ਹ ਤੱਕ ਸੂਬਾ ਭਰ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ 'ਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, ਹੜ੍ਹਾਂ ਕਾਰਨ ਸੂਬੇ 'ਚ ਪੈਦਾ ਹੋਏ ਹਾਲਾਤ 'ਤੇ ਉਨ੍ਹਾਂ ਨੇ ਨਿੱਜੀ ਤੌਰ 'ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹ ਪੀੜਤ ਲੋਕਾਂ ਨੂੰ ਸਮੇਂ ਸਿਰ ਰਾਹਤ ਪਹੁੰਚਾਏ ਜਾਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ, ਸੂਬਾ ਸਰਕਾਰ ਇਸ ਔਖੀ ਘੜੀ 'ਚ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਤੇ ਉਨ੍ਹਾਂ ਨੂੰ ਲੋੜੀਂਦੀ ਮਦਦ ਦਿੱਤੀ ਜਾ ਰਹੀ ਹੈ।