Punjab Breaking News LIVE: ਗੁਰਬਾਣੀ ਦੇ ਪ੍ਰਸਾਰਣ 'ਤੇ ਗਰਮਾਈ ਸਿਆਸਤ, ਵੱਡਾ ਮੁੱਦਾ ਬਣ ਗਿਆ 'ਕੋਠੀ 'ਤੇ ਕਬਜ਼ਾ', ਝੋਨਾ ਲਗਾਉਣ ਲਈ 9 ਜਿਲ੍ਹੇ ਹੋ ਜਾਣ ਤਿਆਰ
Punjab Breaking News LIVE 21 June, 2023: ਗੁਰਬਾਣੀ ਦੇ ਪ੍ਰਸਾਰਣ 'ਤੇ ਗਰਮਾਈ ਸਿਆਸਤ, ਵੱਡਾ ਮੁੱਦਾ ਬਣ ਗਿਆ 'ਕੋਠੀ 'ਤੇ ਕਬਜ਼ਾ', ਝੋਨਾ ਲਗਾਉਣ ਲਈ 9 ਜਿਲ੍ਹੇ ਹੋ ਜਾਣ ਤਿਆਰ
LIVE
Background
Punjab Breaking News LIVE 21 June, 2023: ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਾਰਕਾਰ ਵਿਚਾਲੇ ਰੇੜਕਾ ਵਧ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤੇ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਸ਼੍ਰੋਮਣੀ ਕਮੇਟੀ ਨੇ ਮੁੱਢੋਂ ਰੱਦ ਕਰ ਦਿੱਤਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਆਪਣੀ ਅਗਲੀ ਰਣਨੀਤੀ ਉਲੀਕਣ ਵਾਸਤੇ 26 ਜੂਨ ਨੂੰ ਸਿੱਖ ਸੰਸਥਾ ਦੇ ਜਨਰਲ ਹਾਊਸ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ। ਗੁਰਬਾਣੀ ਦੇ ਪ੍ਰਸਾਰਣ ਬਾਰੇ ਭਗਵੰਤ ਮਾਨ ਸਰਕਾਰ ਦਾ ਫੈਸਲਾ ਨਹੀਂ ਹੋਏਗਾ ਲਾਗੂ
ਆਖਰ ਵੱਡਾ ਮੁੱਦਾ ਬਣ ਗਿਆ 'ਕੋਠੀ 'ਤੇ ਕਬਜ਼ਾ', ਮੈਦਾਨ 'ਚ ਡਟੀਆਂ 16 ਜਥੇਬੰਦੀਆਂ
Ludhiana News: ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਵਾਦਤ ਕੋਠੀ ਛੱਡਣ ਤੇ ਕਰਮ ਸਿੰਘ ਸਿੱਧੂ ਵੱਲੋਂ ਅਸ਼ੋਕ ਕੁਮਾਰ ਖ਼ਿਲਾਫ਼ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਮਾਮਲਾ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਇਕ ਪਾਸੇ ਇਹ ਮੁੱਦਾ ਵਿਧਾਨ ਸਭਾ ਤੱਕ ਪਹੁੰਚ ਗਿਆ ਤਾਂ ਦੂਜੇ ਪਾਸੇ 16 ਜਥੇਬੰਦੀਆਂ ਆਧਾਰਤ ਉੱਚ-ਪੱਧਰੀ ਵਫ਼ਦ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਉਪਰੰਤ 26 ਜੂਨ ਨੂੰ ਪਰਵਾਸੀ ਪੰਜਾਬੀ ਨੂੰਹ-ਸੱਸ ਨੂੰ ਨਾਲ ਲੈ ਕੇ ਹਾਈਵੇਅ ਤੋਂ ਕੋਠੀ ਤੱਕ ਮਾਰਚ ਕਰਦੇ ਹੋਏ ਛੱਡ ਕੇ ਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸਮੇਂ ‘ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਬਚਾਉ’ ਨਾਂ ਦੀ ਵੱਖਰੀ ਐਕਸ਼ਨ ਕਮੇਟੀ ਵੀ ਬਣਾਈ ਗਈ। ਆਖਰ ਵੱਡਾ ਮੁੱਦਾ ਬਣ ਗਿਆ 'ਕੋਠੀ 'ਤੇ ਕਬਜ਼ਾ', ਮੈਦਾਨ 'ਚ ਡਟੀਆਂ 16 ਜਥੇਬੰਦੀਆਂ
ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਤੋਂ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ- 'ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ'
International Yoga Day: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਤੋਂ ਯੋਗ ਦਿਵਸ ਦੇ ਮੌਕੇ 'ਤੇ ਭਾਰਤ ਦੇ ਲੋਕਾਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਨਾਲ ਵੀਡੀਓ ਸੰਦੇਸ਼ ਰਾਹੀਂ ਜੁੜ ਰਿਹਾ ਹਾਂ, ਪਰ ਮੈਂ ਯੋਗਾ ਕਰਨ ਦੇ ਪ੍ਰੋਗਰਾਮ ਤੋਂ ਭੱਜ ਨਹੀਂ ਰਿਹਾ ਹਾਂ। ਭਾਰਤੀ ਸਮੇਂ ਮੁਤਾਬਕ ਅੱਜ ਸ਼ਾਮ ਕਰੀਬ 5:30 ਵਜੇ ਮੈਂ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ 'ਚ ਇਕ ਵਿਸ਼ਾਲ ਯੋਗਾ ਪ੍ਰੋਗਰਾਮ 'ਚ ਸ਼ਾਮਲ ਹੋਵਾਂਗਾ। ਭਾਰਤ ਦੇ ਸੱਦੇ 'ਤੇ 180 ਤੋਂ ਵੱਧ ਦੇਸ਼ਾਂ ਦਾ ਇਕੱਠੇ ਹੋਣਾ ਇਤਿਹਾਸਕ ਅਤੇ ਬੇਮਿਸਾਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਤੋਂ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ- 'ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ'
Punjab 'ਚ ਨਹੀਂ ਬਣਨ ਦਿੱਤਾ ਜਾਵੇਗਾ NSG ਸੈਂਟਰ
NSG center in Punjab : ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਬਣਨ ਜਾ ਰਹੇ ਨੈਸ਼ਨਲ ਸੁਰੱਖਿਆ ਗਾਰਡ (NSG) ਕੇਂਦਰ ਦਾ ਪੰਜਾਬ ਵਿੱਚ ਹੁਣ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਕੌਮਾਂਤਰੀ ਸਰਹੱਦ ਕੋਲ ਪਿੰਡ ਸਕੋਲ ਵਿੱਚ 103 ਏਕੜ ਜ਼ਮੀਨ ਵਿੱਚ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਸੁਰੱਖਿਆ ਗਾਰਡ (NSG) ਸੈਂਟਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਲਈ ਪੰਜਾਬ ਸਰਕਾਰ ਨੇ ਜ਼ਮੀਨ ਵੀ ਕੇਂਦਰ ਸਰਕਾਰ ਨੂੰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। Punjab 'ਚ ਨਹੀਂ ਬਣਨ ਦਿੱਤਾ ਜਾਵੇਗਾ NSG ਸੈਂਟਰ
IndiGo Delhi Dehradun Flight: ਇੰਡੀਗੋ ਫਲਾਈਟ ਦੀ ਦਿੱਲੀ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ, ਇੰਜਣ 'ਚ ਆਈ ਖ਼ਰਾਬੀ
ਇੰਡੀਗੋ ਦੀ ਦਿੱਲੀ-ਦੇਹਰਾਦੂਨ ਫਲਾਈਟ ਇੰਜਣ ਵਿੱਚ ਖਰਾਬੀ ਹੋਣ ਕਰਕੇ ਵਾਪਸ ਪਰਤ ਗਈ ਹੈ। ਜਿਸ ਦੀ ਦਿੱਲੀ ਏਅਰਪੋਰਟ 'ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਹਾਜ਼ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ।
PM Modi Speech G20 Tourism Ministers Meeting: 'ਅੱਤਵਾਦ ਵੰਡਦਾ ਹੈ ਤੇ...ਜੀ-20 ਸੈਰ-ਸਪਾਟਾ ਮੰਤਰੀਆਂ ਦੀ ਬੈਠਕ ‘ਚ ਬੋਲੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਜੀ-20 ਸੈਰ-ਸਪਾਟਾ ਮੰਤਰੀਆਂ ਦੀ ਬੈਠਕ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੀ-20 ਦੀ ਮੇਜ਼ਬਾਨੀ ਦੌਰਾਨ ਅਸੀਂ ਦੇਸ਼ ਵਿੱਚ 100 ਵੱਖ-ਵੱਖ ਥਾਵਾਂ 'ਤੇ 200 ਤੋਂ ਵੱਧ ਮੀਟਿੰਗਾਂ ਦਾ ਆਯੋਜਨ ਕਰ ਰਹੇ ਹਾਂ। ਪੀਐਮ ਨੇ ਕਿਹਾ ਕਿ ਕਿਹਾ ਜਾਂਦਾ ਹੈ ਕਿ ਅੱਤਵਾਦ ਵੰਡਦਾ ਹੈ, ਪਰ ਸੈਰ-ਸਪਾਟਾ ਇਕਜੁੱਟ ਹੋ ਜਾਂਦਾ ਹੈ। ਵਾਸਤਵ ਵਿੱਚ ਸੈਰ-ਸਪਾਟਾ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਜੋੜਨ ਦੀ ਸਮਰੱਥਾ ਰੱਖਦਾ ਹੈ, ਜਿਸ ਨਾਲ ਇੱਕ ਬਿਹਤਰ ਸਮਾਜ ਦੀ ਸਿਰਜਣਾ ਹੁੰਦੀ ਹੈ।
ICC ODI World Cup 2023 Schedule: ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਜਾਰੀ ਹੋਣ ਦੀ ਤਰੀਕ ਆਈ ਸਾਹਮਣੇ
ਸਾਰੇ ਕ੍ਰਿਕਟ ਪ੍ਰੇਮੀ ਇਸ ਸਾਲ ਦੇ ਅੰਤ 'ਚ ਭਾਰਤ 'ਚ ਹੋਣ ਵਾਲੇ 2023 ਵਨਡੇ ਵਰਲਡ ਦੇ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਸਾਹਮਣੇ ਆ ਰਹੀਆਂ ਰਿਪੋਰਟਾਂ ਦੇ ਅਨੁਸਾਰ, ਆਈਸੀਸੀ 27 ਜੂਨ ਨੂੰ ਅਧਿਕਾਰਤ ਤੌਰ 'ਤੇ ਪ੍ਰੋਗਰਾਮ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤਰੀਕ ਤੋਂ ਠੀਕ 100 ਦਿਨ ਬਾਅਦ 5 ਅਕਤੂਬਰ ਦੀ ਤਰੀਕ ਹੈ, ਜਿਸ ਦਿਨ ਤੋਂ ਇਸ ਮੈਗਾ ਈਵੈਂਟ ਦਾ ਪਹਿਲਾ ਮੈਚ ਖੇਡਣ ਦੀ ਯੋਜਨਾ ਸਾਹਮਣੇ ਆ ਗਈ ਹੈ।
Weather Update Today : ਦਿੱਲੀ, ਯੂਪੀ-ਬਿਹਾਰ ਸਮੇਤ ਇਨ੍ਹਾਂ ਸੂਬਿਆਂ 'ਚ ਮੀਂਹ
ਦੇਸ਼ ਦੇ ਕੁਝ ਹਿੱਸਿਆਂ ਵਿੱਚ ਮੌਸਮ ਬਦਲ ਰਿਹਾ ਹੈ। ਰਾਸ਼ਟਰੀ ਰਾਜਧਾਨੀ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਬਾਰਿਸ਼ ਹੋ ਰਹੀ ਹੈ। ਇੱਥੇ ਲੋਕਾਂ ਨੂੰ ਕੜਕਦੀ ਧੁੱਪ ਤੋਂ ਰਾਹਤ ਮਿਲੀ ਹੈ, ਜਦੋਂ ਕਿ ਕਈ ਹਿੱਸਿਆਂ ਵਿੱਚ ਇਸ ਸਮੇਂ ਕੜਾਕੇ ਦੀ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਹੀਟਵੇਵ ਜਨਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ 21 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
Punjab Vigilance Bureau: ਵਿਜੀਲੈਂਸ ਨੇ ਸੀਐਮ ਮਾਨ ਨੂੰ ਭੇਜੀ ਭ੍ਰਿਸ਼ਟ ਤਹਿਸੀਲਦਾਰਾਂ ਦੀ ਲਿਸਟ
ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਭਰ ਦੀਆਂ ਤਹਿਸੀਲਾਂ ਦੀ ਚੈਕਿੰਗ ਕਰਕੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ। ਜਿਸ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ 48 ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿੱਚ ਤਹਿਸੀਲਦਾਰ-ਨਾਇਬ ਤਹਿਸੀਲਦਾਰ ਅਤੇ ਉਨ੍ਹਾਂ ਦੇ ਏਜੰਟ ਅਰਜੀ ਨਵੀਸ ਸ਼ਾਮਲ ਹਨ।