Ludhiana News: ਆਖਰ ਵੱਡਾ ਮੁੱਦਾ ਬਣ ਗਿਆ 'ਕੋਠੀ 'ਤੇ ਕਬਜ਼ਾ', ਮੈਦਾਨ 'ਚ ਡਟੀਆਂ 16 ਜਥੇਬੰਦੀਆਂ
Ludhiana News: ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਵਾਦਤ ਕੋਠੀ ਛੱਡਣ ਤੇ ਕਰਮ ਸਿੰਘ ਸਿੱਧੂ ਵੱਲੋਂ ਅਸ਼ੋਕ ਕੁਮਾਰ ਖ਼ਿਲਾਫ਼ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਮਾਮਲਾ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਇਕ ਪਾਸੇ ਇਹ ਮੁੱਦਾ ਵਿਧਾਨ ਸਭਾ
Ludhiana News: ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਵਾਦਤ ਕੋਠੀ ਛੱਡਣ ਤੇ ਕਰਮ ਸਿੰਘ ਸਿੱਧੂ ਵੱਲੋਂ ਅਸ਼ੋਕ ਕੁਮਾਰ ਖ਼ਿਲਾਫ਼ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਮਾਮਲਾ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਇਕ ਪਾਸੇ ਇਹ ਮੁੱਦਾ ਵਿਧਾਨ ਸਭਾ ਤੱਕ ਪਹੁੰਚ ਗਿਆ ਤਾਂ ਦੂਜੇ ਪਾਸੇ 16 ਜਥੇਬੰਦੀਆਂ ਆਧਾਰਤ ਉੱਚ-ਪੱਧਰੀ ਵਫ਼ਦ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਉਪਰੰਤ 26 ਜੂਨ ਨੂੰ ਪਰਵਾਸੀ ਪੰਜਾਬੀ ਨੂੰਹ-ਸੱਸ ਨੂੰ ਨਾਲ ਲੈ ਕੇ ਹਾਈਵੇਅ ਤੋਂ ਕੋਠੀ ਤੱਕ ਮਾਰਚ ਕਰਦੇ ਹੋਏ ਛੱਡ ਕੇ ਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸਮੇਂ ‘ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਬਚਾਉ’ ਨਾਂ ਦੀ ਵੱਖਰੀ ਐਕਸ਼ਨ ਕਮੇਟੀ ਵੀ ਬਣਾਈ ਗਈ।
ਉਧਰ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ 22 ਜੂਨ ਨੂੰ ਸਵੇਰੇ 10 ਵਜੇ ਇਨਸਾਫ਼ਪਸੰਦ ਲੋਕਾਂ ਨੂੰ ਜਗਰਾਉਂ ਪੁੱਜਣ ਦਾ ਸੱਦਾ ਦੇ ਕੇ ਸੰਘਰਸ਼ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਯਾਦ ਰਹੇ ਕਿ ਵਿਧਾਇਕਾ ਮਾਣੂੰਕੇ ਇਸ ਕੋਠੀ ਨਾਲ ਹੁਣ ਕੋਈ ਲੈਣਾ-ਦੇਣਾ ਨਾ ਹੋਣ ਦਾ ਸਪੱਸ਼ਟੀਕਰਨ ਦੇ ਚੁੱਕੇ ਹਨ। ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਇਨਕਲਾਬੀ ਜਥੇਬੰਦੀਆਂ ’ਤੇ ਆਧਾਰਤ ਵਫ਼ਦ ’ਚ ਪੀੜਤ ਪਰਿਵਾਰ ਤੋਂ ਐਨਆਰਆਈ ਕੁਲਦੀਪ ਕੌਰ ਸਮੇਤ ਕੰਵਲਜੀਤ ਖੰਨਾ, ਬੂਟਾ ਸਿੰਘ ਚਕਰ, ਬਲਰਾਜ ਸਿੰਘ ਕੋਟਉਮਰਾ ਆਦ ਸ਼ਾਮਲ ਸਨ।
ਵਫ਼ਦ ਨੇ ਮੰਗ-ਪੱਤਰ ’ਚ ਪੰਜ ਪ੍ਰਮੁੱਖ ਮੰਗਾਂ ’ਤੇ ਜ਼ੋਰ ਦਿੱਤਾ ਹੈ। ਇਸ ‘ਚ ਪਹਿਲੀ ਮੰਗ ਅਸਲ ਮਾਲਕ ਨੂੰ ਕੋਠੀ ਦਾ ਕਬਜ਼ਾ ਤੇ ਚਾਬੀਆਂ ਦਿਵਾਉਣਾ ਸੀ। ਇਸ ਤੋਂ ਇਲਾਵਾ ਪਰਚਾ ਕਰਮ ਸਿੰਘ ਦੀ ਥਾਂ ਪੀੜਤ ਐਨਆਰਆਈ ਪਰਿਵਾਰ ਵੱਲੋਂ ਦਰਜ ਕਰਨ ਅਤੇ ਉਨ੍ਹਾਂ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ’ਤੇ ਜ਼ੋਰ ਦਿੱਤਾ ਗਿਆ। ਇਹ ਵੀ ਮੰਗ ਕੀਤੀ ਕਿ ਜਾਅਲੀ ਮੁਖਤਿਆਰਨਾਮੇ ਦੇ ਆਧਾਰ ‘ਤੇ ਰਜਿਸਟਰੀ ਕਰਨ ਲਈ ਜ਼ਿੰਮੇਵਾਰ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਪਰਚੇ ’ਚ ਸ਼ਾਮਲ ਕੀਤਾ ਜਾਵੇ।
ਆਗੂਆਂ ਨੇ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਕਿਹਾ ਕਿ ਜਦੋਂ ਐਫਆਰੀਆਰ ਮੁਤਾਬਕ ਮੁਖਤਿਆਰਨਾਮਾ ਹੀ ਗਲਤ ਹੈ ਤਾਂ ਅੱਗੇ ਰਜਿਸਟਰੀ, ਇੰਤਕਾਲ ਸਭ ਕੁਝ ਹੀ ਗਲਤ ਹੈ। ਇਹ ਵੀ ਫ਼ੈਸਲਾ ਕੀਤਾ ਕਿ ਅੱਜ ਜਥੇਬੰਦੀਆਂ ਦਾ ਵਫ਼ਦ ਉਪ ਮੰਡਲ ਮੈਜਿਸਟਰੇਟ ਨੂੰ ਮਨਜੀਤ ਕੌਰ ਨੂੰ ਮਿਲ ਕੇ ਸਮੁੱਚੀ ਰਿਪੋਰਟ ਜਲਦ ਪੁਲਿਸ ਨੂੰ ਸੌਂਪਣ ਲਈ ਕਿਹਾ ਜਾਵੇਗਾ।