Punjab Breaking News LIVE: 25 ਜੂਨ ਤੋਂ ਪਏਗਾ ਪੰਜਾਬ ਅੰਦਰ ਮੀਂਹ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਤਲਬ, ਇੰਟੈਲੀਜੈਂਸ ਹੈੱਡਕੁਆਰਟਰ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲਾ NIA ਅੜਿੱਕੇ
Punjab Breaking News LIVE 22 June, 2023: 25 ਜੂਨ ਤੋਂ ਪਏਗਾ ਪੰਜਾਬ ਅੰਦਰ ਮੀਂਹ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਤਲਬ, ਇੰਟੈਲੀਜੈਂਸ ਹੈੱਡਕੁਆਰਟਰ ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲਾ NIA ਅੜਿੱਕੇ
LIVE
Background
Punjab Breaking News LIVE 22 June, 2023: ਵਿਜੀਲੈਂਸ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਹਾਲੇ ਤੱਕ ਵੀ ਕੋਈ ਰਾਹਤ ਨਹੀਂ ਮਿਲੀ ਹੈ। ਕਾਗਰਸੀ ਲੀਡਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਨਿਆਕ ਹਿਰਾਸਤ ਵਿੱਚ ਮੁੜ ਵਾਧਾ ਕਰ ਦਿੱਤਾ ਗਿਆ। ਜੁਡੀਸ਼ੀਅਲ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਕਿੱਕੀ ਢਿੱਲੋਂ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਸੀ। ਜੇਲ੍ਹ 'ਚ ਬੰਦ ਕਾਂਗਰਸੀ ਲੀਡਰ ਨੂੰ ਲੱਗ ਸਕਦਾ ਵੱਡਾ ਝਟਕਾ, ਕੇਸ ਦੀ ਪੜਤਾਲ ਹੋਈ ਮੁਕੰਮਲ
ਮੌਸਮ ਵਿਭਾਗ ਦਾ ਅਲਰਟ! 25 ਜੂਨ ਤੋਂ ਪਏਗਾ ਪੰਜਾਬ ਅੰਦਰ ਮੀਂਹ
Punjab Weather Update: ਪੰਜਾਬ ਵਿੱਚ 25 ਜੂਨ ਮਗਰੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਵਾਰ ਮੌਨਸੂਨ ਵੀ ਪੱਛੜ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫਾਨ ਬਿਪਰਜੌਏ ਕਾਰਨ 10 ਦਿਨ ਪੱਛੜਿਆ ਦੱਖਣ-ਪੱਛਮ ਮੌਨਸੂਨ 23-25 ਜੂਨ ਵਿਚਾਲੇ ਮੁੰਬਈ ਪਹੁੰਚੇਗਾ। ਮੌਸਮ ਵਿਗਿਆਨੀਆਂ ਅਨੁਸਾਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਅਕਸਰ ਦਿਨ ਤੇ ਰਾਤਾਂ ਤਪਦੀਆਂ ਹਨ। ਮੌਸਮ ਦੇ ਤਾਜ਼ਾ ਅਪਡੇਟ ਮੁਤਾਬਕ 25 ਜੂਨ ਤੋਂ ਪ੍ਰੀ-ਮੌਨਸੂਨ ਉੱਤਰੀ ਪੰਜਾਬ ਦੇ ਖੇਤਰਾਂ ’ਚ ਦਸਤਕ ਦੇਵੇਗੀ। ਇਸ ਤੋਂ ਬਾਅਦ ਇਹ ਪੂਰੇ ਪੰਜਾਬ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਵੇਗੀ। ਮੌਸਮ ਵਿਭਾਗ ਦੇ ਸੂਤਰਾਂ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਦੇ 80 ਤੋਂ 90 ਫੀਸਦੀ ਖੇਤਰਾਂ ਵਿੱਚ ਮੀਂਹ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਲਰਟ! 25 ਜੂਨ ਤੋਂ ਪਏਗਾ ਪੰਜਾਬ ਅੰਦਰ ਮੀਂਹ
ਮੁਤਵਾਜੀ ਜਥੇਦਾਰ ਮੰਡ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਤਲਬ
Gurbani Telecast Row: ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਗੁਰਬਾਣੀ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਧਿਆਨ ਸਿੰਘ ਮੰਡ ਨੇ ਗੁਰਬਾਣੀ ਕੀਰਤਨ ਪ੍ਰਸਾਰਣ ਮਾਮਲੇ ਸਿੱਖ ਗੁਰਦੁਆਰਾ ਐਕਟ ਵਿੱਚ ਕੀਤੇ ਗਏ ਸੋਧ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰ ਲਿਆ ਹੈ। ਧਿਆਨ ਸਿੰਘ ਮੰਡ ਨੇ ਇਸ ਨੂੰ ਗੁਰਬਾਣੀ ਕੀਰਤਨ ਪ੍ਰਸਾਰਣ ਮਾਮਲੇ ਦਖ਼ਲ ਅੰਦਾਜ਼ੀ ਕਰਾਰ ਦਿੱਤਾ ਹੈ। ਜਿਸ ਤੋਂ ਬਾਅਦ ਹੁਕਮ ਜਾਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 28 ਜੂਨ ਨੂੰ ਸਵੇਰੇ 11 ਵਜੇ ਲਈ ਤਲਬ ਕੀਤਾ ਹੈ। ਮੁਤਵਾਜੀ ਜਥੇਦਾਰ ਮੰਡ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਤਲਬ
PM ਮੋਦੀ ਨੇ ਅਮਰੀਕਾ ਦੀ ਫਰਸਟ ਲੇਡੀ ਨੂੰ ਦਿੱਤਾ 7.5 ਕੈਰੇਟ ਦਾ ਗ੍ਰੀਨ ਡਾਇਮੰਡ
PM Modi in USA: ਅਮਰੀਕਾ ਦੇ ਸਰਕਾਰੀ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵ੍ਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਜਿਲ ਬਿਡੇਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਮਹਿਲਾ ਡਾਕਟਰ ਜਿਲ ਬਿਡੇਨ ਨੂੰ 7.5 ਕੈਰੇਟ ਦਾ ਗ੍ਰੀਨ ਡਾਇਮੰਡ ਦਿੱਤਾ, ਜਦੋਂ ਕਿ ਰਾਸ਼ਟਰਪਤੀ ਜੋ ਬਿਡੇਨ ਨੂੰ ਚੰਦਨ ਦਾ ਇੱਕ ਵਿਸ਼ੇਸ਼ ਡੱਬਾ ਭੇਟ ਕੀਤਾ ਗਿਆ। PM ਮੋਦੀ ਨੇ ਅਮਰੀਕਾ ਦੀ ਫਰਸਟ ਲੇਡੀ ਨੂੰ ਦਿੱਤਾ 7.5 ਕੈਰੇਟ ਦਾ ਗ੍ਰੀਨ ਡਾਇਮੰਡ
Brij Bhushan Singh Case: ਬ੍ਰਿਜਭੂਸ਼ਣ ਸਿੰਘ ਮਾਮਲੇ 'ਚ ਦਾਇਰ ਚਾਰਜਸ਼ੀਟ 'ਤੇ 27 ਜੂਨ ਨੂੰ ਹੋਵੇਗੀ ਸੁਣਵਾਈ
ਬੀਜੇਪੀ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਪਹਿਲਵਾਨਾਂ ਦਾ ਵਿਰੋਧ ਜ਼ਾਰੀ ਹੈ। ਕਈ ਮਹਿਲਾਂ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ 'ਤੇ ਜਿਨਸੀ ਸ਼ੋਸ਼ਣ ਅਤੇ ਹੋਰ ਦੋਸ਼ ਲਗਾਏ ਹਨ। ਦਿੱਲੀ ਪੁਲਿਸ ਨੇ ਇਸ ਮਾਮਲੇ ਸਬੰਧੀ 1500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਦੀ ਹੁਣ ਸੁਣਵਾਈ ਹੋਣੀ ਹੈ। ਇਸ ਚਾਰਜਸ਼ੀਟ ਦੀ ਸੁਣਵਾਈ ਲਈ 27 ਜੂਨ ਨੂੰ ਦੁਪਹਿਰ 2 ਵਜੇ ਰਾਉਸ ਐਵੇਨਿਊ ਅਦਾਲਤ ਵਿੱਚ ਸੁਣਵਾਈ ਹੋਵੇਗੀ।
Amritsar News: ਵਲਟੋਹਾ ਜ਼ਿਆਦਾ ਦਲੇਰ, SGPC ਉਸ ਨੂੰ ਬਣਾ ਦੇਵੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ-ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਹੁਦਾ ਛੱਡਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਦ ਅਹੁਦਾ ਛੱਡਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ, ਆਸਟ੍ਰੇਲੀਆ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਦੋਵੇਂ ਜਥੇਦਾਰੀਆਂ ਤਿਆਗਣ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਰਾਘਵ ਚੱਢਾ ਦੇ ਰੁਝੇਵਿਆਂ ਕਾਰਨ ਦੂਰੀ ਨਹੀਂ ਵਧੀ ਹੈ। ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਕੋਈ ਵੱਡੀ ਗੱਲ ਨਹੀਂ ਸੀ।ਇਸ ਦੇ ਨਾਲ ਹੀ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ 'ਤੇ ਕੀਤੀ ਗਈ ਟਿੱਪਣੀ 'ਤੇ ਵੀ ਗੁੱਸਾ ਪ੍ਰਗਟ ਕੀਤਾ।
Punjab News: ਖਾਲਿਸਤਾਨੀ ਸੋਚ ਨੂੰ ਕੀਤਾ ਜਾ ਰਿਹੈ ਖ਼ਤਮ ?
ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਇਸ ਵਕਤ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹੈ। ਅਜਨਾਲਾ ਹਿੰਸਾ ਤੋਂ ਬਾਅਦ ਉਹ ਪੰਜਾਬ ਸਰਕਾਰ ਦੇ ਨਿਸ਼ਾਨੇ 'ਤੇ ਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਉੱਤੇ ਨੈਸ਼ਨਲ ਸਕਿਓਰਟੀ ਐਕਟ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਸੀ। ਇਸ ਤੋਂ ਹੁਣ ਵਿਦੇਸ਼ਾਂ ਵਿੱਚ ਖ਼ਾਲਿਸਤਾਨੀ ਸਮਰਥਕਾਂ ਦੇ ਹੋ ਰਹੇ 'ਕਤਲਾਂ' ਨੇ ਖਾਲਿਸਤਾਨੀ ਸਰਮਥਕਾਂ ਦੀਆਂ ਚਿੰਤਾਵਾਂ ਵਿੱਚ ਇਜ਼ਾਫ਼ਾ ਜ਼ਰੂਰ ਕਰ ਦਿੱਤਾ ਹੈ।
Navjot Singh Sidhu: ਹਿਮਾਚਲ ਦੇ CM ਸੁੱਖੂ ਨੇ ਅਜਿਹਾ ਕੀ ਕੀਤਾ ਕਿ ਨਵਜੋਤ ਸਿੱਧੂ ਨੇ ਕਿਹਾ ਧੰਨਵਾਦ? ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਹਿਮਾਚਲ ਗਏ। ਇਸ ਦੌਰਾਨ ਉਨ੍ਹਾਂ ਨੇ ਹਿਮਾਚਲ ਵਿੱਚ ਕੀਤੀ ਮਹਿਮਾਨ ਨਿਵਾਜ਼ੀ ਬਾਰੇ ਟਵੀਟ ਕਰਕੇ ਹਿਮਾਚਲ ਦੇ ਸੀਐਮ ਅਤੇ ਹੋਰਨਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ- ਸੁਖਵਿੰਦਰ ਸਿੰਘ ਸੁੱਖੂ ਦੀ ਸ਼ਾਨਦਾਰ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਅਤੇ ਹਿਮਾਚਲ ਪ੍ਰਸ਼ਾਸਨ ਦਿਨੇਸ਼ ਬੁਟੇਲ ਸਾਹਬ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਗੋਕੁਲ ਬੁਟੇਲ ਇਸ ਜੀਵਨ ਵਿੱਚ ਤੁਹਾਡੇ ਪਰਿਵਾਰ ਨਾਲ ਗੂੜ੍ਹਾ ਰਿਸ਼ਤਾ ਰਹੇਗਾ। ਨਾਲ ਹੀ "ਕਰਨਲ ਰਿਜੋਰਟ", ਬੀਰ ਦਾ ਨਿੱਘ ਅਤੇ ਪਿਆਰ ਲਈ ਧੰਨਵਾਦ, ਤੁਹਾਡਾ ਪਰਿਵਾਰ ਇੱਕ ਰਤਨ ਹੈ।
Amritsar News: ਰਘਬੀਰ ਸਿੰਘ ਨੇ ਸੰਭਾਲਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੂੰ ਦਸਤਾਰ ਸਜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ, ਬੁੱਧੀਜੀਵੀ ਤੇ ਸਿੱਖ ਜਥੇਬੰਦੀਆਂ ਦੇ ਅਹੁਦੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹੋਏ ਹਨ।