Punjab Weather Update: ਮੌਸਮ ਵਿਭਾਗ ਦਾ ਅਲਰਟ! 25 ਜੂਨ ਤੋਂ ਪਏਗਾ ਪੰਜਾਬ ਅੰਦਰ ਮੀਂਹ, ਪ੍ਰੀ-ਮੌਨਸੂਨ ਦੇਵੇਗਾ ਦਸਤਕ
Punjab Weather Update: ਪੰਜਾਬ ਵਿੱਚ 25 ਜੂਨ ਮਗਰੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਵਾਰ ਮੌਨਸੂਨ ਵੀ ਪੱਛੜ
Punjab Weather Update: ਪੰਜਾਬ ਵਿੱਚ 25 ਜੂਨ ਮਗਰੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਵਾਰ ਮੌਨਸੂਨ ਵੀ ਪੱਛੜ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫਾਨ ਬਿਪਰਜੌਏ ਕਾਰਨ 10 ਦਿਨ ਪੱਛੜਿਆ ਦੱਖਣ-ਪੱਛਮ ਮੌਨਸੂਨ 23-25 ਜੂਨ ਵਿਚਾਲੇ ਮੁੰਬਈ ਪਹੁੰਚੇਗਾ।
ਮੌਸਮ ਵਿਗਿਆਨੀਆਂ ਅਨੁਸਾਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਅਕਸਰ ਦਿਨ ਤੇ ਰਾਤਾਂ ਤਪਦੀਆਂ ਹਨ। ਮੌਸਮ ਦੇ ਤਾਜ਼ਾ ਅਪਡੇਟ ਮੁਤਾਬਕ 25 ਜੂਨ ਤੋਂ ਪ੍ਰੀ-ਮੌਨਸੂਨ ਉੱਤਰੀ ਪੰਜਾਬ ਦੇ ਖੇਤਰਾਂ ’ਚ ਦਸਤਕ ਦੇਵੇਗੀ। ਇਸ ਤੋਂ ਬਾਅਦ ਇਹ ਪੂਰੇ ਪੰਜਾਬ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਵੇਗੀ। ਮੌਸਮ ਵਿਭਾਗ ਦੇ ਸੂਤਰਾਂ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਦੇ 80 ਤੋਂ 90 ਫੀਸਦੀ ਖੇਤਰਾਂ ਵਿੱਚ ਮੀਂਹ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਗਰਮੀ ਲਗਾਤਾਰ ਵਧ ਰਹੀ ਹੈ। ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ’ਚ ਤਾਪਮਾਨ ਸਭ ਤੋਂ ਵੱਧ 45.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਵਧ ਗਿਆ ਹੈ। ਬੁੱਧਵਾਰ ਸਾਲ ਦਾ ਸਭ ਤੋਂ ਵੱਡਾ ਦਿਨ ਬੇਹੱਦ ਹੁੰਮਸ ਵਾਲਾ ਤੇ ਗਰਮ ਰਿਹਾ। ਵੱਡੇ ਦਿਨ ਦੀ ਲੰਬਾਈ ਪੰਜਾਬ ’ਚ ਔਸਤਨ 14 ਘੰਟੇ 8 ਮਿੰਟ ਰਹੀ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਫ਼ਰੀਦਕੋਟ, ਕੋਟਕਪੂਰਾ ਤੇ ਮਲੋਟ 44.6, ਅਬੋਹਰ 44.4, ਗੁਰਦਾਸਪੁਰ 43.9, ਸੰਗਰੂਰ 43.6, ਬਰਨਾਲਾ 43.1, ਬਠਿੰਡਾ 42, ਹੁਸ਼ਿਆਰਪੁਰ ਤੇ ਮਾਨਸਾ 42.9, ਫ਼ਤਹਿਗੜ੍ਹ ਸਾਹਿਬ ਤੇ ਰੋਪੜ 41.8, ਫ਼ਿਰੋਜ਼ਪੁਰ 41, ਸ੍ਰੀ ਅੰਮ੍ਰਿਤਸਰ ਸਾਹਿਬ 39, ਲੁਧਿਆਣਾ 38 ਤੇ ਸ੍ਰੀ ਆਨੰਦਪੁਰ ਸਾਹਿਬ 37 ਡਿਗਰੀ ਸੈਲਸੀਅਸ ਰਿਹਾ।
ਦੱਸ ਦਈਏ ਕਿ ਇਸ ਸਾਲ ਜੂਨ ਮਹੀਨੇ ਵਿੱਚ ਆਮ ਨਾਲੋਂ 61 ਫੀਸਦ ਮੀਂਹ ਘੱਟ ਪਿਆ ਹੈ। 1 ਜੂਨ ਤੋਂ 19 ਜੂਨ ਤੱਕ ਸ਼ਹਿਰ ਵਿੱਚ ਸਿਰਫ਼ 28.6 ਐਮਐਮ ਮੀਂਹ ਪਿਆ ਹੈ। ਹਾਲਾਂਕਿ ਇਸ ਸਾਲ ਮਈ ਮਹੀਨੇ ਨੇ ਪਿਛਲੇ 52 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਸਨ। ਇਸ ਸਾਲ ਮਈ ਮਹੀਨੇ ਵਿੱਚ 129 ਐਮਐਮ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 161 ਫੀਸਦ ਵੱਧ ਹੈ। ਇਸ ਤੋਂ ਪਹਿਲਾਂ ਸਾਲ 1971 ਵਿੱਚ 130.7 ਐਮਐਮ ਮੀਂਹ ਪਿਆ ਸੀ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਮੌਸਮ ਸੁਹਾਣਾ ਹੋਣ ਜਾ ਰਿਹਾ ਹੈ। ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਨੂੰ ਭੱਖਦੀ ਗਰਮੀ ਤੋਂ ਰਾਹਤ ਮਿਲੇਗੀ।