(Source: ECI/ABP News/ABP Majha)
Breaking News LIVE: ਅੱਜ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲਿਆਂ 'ਤੇ ਲੱਗੇਗੀ ਮੋਹਰ, ਸ਼ਾਮ 6.30 'ਤੇ ਹੋਏਗੀ ਮੀਟਿੰਗ
Punjab Breaking News, 10 November 2021 LIVE Updates: ਪੰਜਾਬ ਕੈਬਿਨਟ ਦੀ ਮੀਟਿੰਗ ਅੱਜ ਫਿਰ ਹੋ ਰਹੀ ਹੈ। ਮੀਟਿੰਗ ਪਹਿਲਾਂ 7 ਵਜੇ ਹੋਣੀ ਸੀ ਜੋ ਹੁਣ 6:30 ਵਜੇ ਹੋਵੇਗੀ। ਮੀਟਿੰਗ ਪੰਜਾਬ ਭਵਨ ਦੀ ਥਾਂ ਸੀਐਮ ਦੀ ਰਿਹਾਇਸ਼ 'ਤੇ ਹੋਵੇਗੀ।
LIVE
Background
Punjab Breaking News, 10 November 2021 LIVE Updates: ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਅਸਤੀਫੇ ਮਗਰੋਂ ਪਾਰਟੀ ਅੰਦਰ ਸਿਆਸਤ ਤੇਜ਼ ਹੋ ਗਈ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਅਸਤੀਫੇ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਧਾਇਕਾ ਰੂਬੀ ਨੂੰ 'ਆਪ' ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਉਹ ਕਾਂਗਰਸ ਜੁਆਇਨ ਕਰ ਰਹੇ ਹਨ।
ਹਰਪਾਲ ਚੀਮਾ ਨੇ ਟਵੀਟ ਕੀਤਾ, ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ। ਇਸ ਵਾਰ ਉਨ੍ਹਾਂ ਨੂੰ 'ਆਪ' ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਕਾਂਗਰਸ ਜੋਇਨ ਕਰ ਰਹੇ ਹਨ। ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜਰੂਰ ਦੇਣ।
ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਵੱਡਾ ਧਮਾਕਾ ਹੋਇਆ ਹੈ। ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚਰਚਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ।
ਦੱਸ ਦਈਏ ਕਿ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਅਸਤੀਫਾ ਪਾ ਕੇ ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਇਹ ਜਾਣਕਾਰੀ ਦੇ ਕੇ ਆਪਣਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕਰਨ ਲਈ ਕਿਹਾ ਹੈ।
ਸੂਤਰਾਂ ਮੁਤਾਬਕ ਅਸਤੀਫ਼ਾ ਦੇਣ ਤੋਂ ਪਹਿਲਾਂ ਰੁਪਿੰਦਰ ਕੌਰ ਰੂਬੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਕੀਤੀ ਸੀ। ਇਸ ਲਈ ਚਰਚਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਉਂਝ ਇਸ ਬਾਰੇ ਵਿਧਾਇਕਾ ਰੂਬੀ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ।
ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣਾ ਤੇ ਤਿੰਨ ਖੇਤੀ ਕਾਨੂੰਨ
ਸੈਸ਼ਨ ਦੀ ਪਹਿਲੀ ਬੈਠਕ 8 ਨਵੰਬਰ ਨੂੰ ਹੋਈ ਸੀ ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਸੀ। ਹੁਣ ਦੋ ਛੁੱਟੀਆਂ ਮਗਰੋਂ ਸਦਨ ਦੀ ਦੂਜੀ ਬੈਠਕ 11 ਨਵੰਬਰ ਨੂੰ ਹੋਏਗੀ। ਇਸ ਲਈ ਅੱਜ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾਣਗੇ ਜਿਨ੍ਹਾਂ ਵਿੱਚ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣਾ ਤੇ ਤਿੰਨ ਖੇਤੀ ਕਾਨੂੰਨ ਹਨ। ਪੰਜਾਬ ਸਰਕਾਰ ਕੇਂਦਰ ਦੇ ਇਨ੍ਹਾਂ ਫੈਸਲਿਆਂ ਖਿਲਾਫ ਮਤਾ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਤੇ ਆਖਰੀ ਦਿਨ
ਯਾਦ ਰਹੇ ਭਲਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਤੇ ਆਖਰੀ ਦਿਨ ਹੋਵੇਗਾ, ਜਿਸ ਵਿੱਚ ਸਰਕਾਰ ਕਈ ਵੱਡੇ ਪ੍ਰਸਤਾਵ ਲੈ ਕੇ ਆ ਰਹੀ ਹੈ। ਇਨ੍ਹਾਂ ਨੂੰ ਵਿਧਾਨ ਸਭਾ 'ਚ ਪੇਸ਼ ਕਰਨ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਇਨ੍ਹਾਂ ਪ੍ਰਸਤਾਵਾਂ 'ਤੇ ਵਿਚਾਰ ਚਰਚਾ ਹੋਵੇਗੀ। ਇਸ ਮੀਟਿੰਗ ਵਿੱਚ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ, ਬੀਐਸਐਫ ਦੇ ਅਧਿਕਾਰ ਖੇਤਰ ਤੇ ਖੇਤੀਬਾੜੀ ਸਬੰਧੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਪੰਜਾਬ ਸਰਕਾਰ ਖੇਤੀ ਕਾਨੂੰਨਾਂ ਉੱਪਰ ਅਹਿਮ ਫੈਸਲਾ ਲੈ ਸਕਦੀ
ਪਤਾ ਲੱਗਾ ਹੈ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਉੱਪਰ ਅਹਿਮ ਫੈਸਲਾ ਲੈ ਸਕਦੀ ਹੈ। ਇਹ ਕੇਂਦਰ ਸਰਕਾਰ ਦੇ ਕਾਨੂੰਨ ਹਨ, ਪਰ ਰਾਜ ਸਰਕਾਰ ਕੋਲ ਕਿੰਨੀਆਂ ਸ਼ਕਤੀਆਂ ਹਨ, ਇਸ ਬਾਰੇ ਮੰਥਨ ਹੋਵੇਗਾ। ਉਂਝ ਇਸ ਕਾਨੂੰਨ ਦਾ ਸੋਧਿਆ ਮਾਡਲ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਪਾਸ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਉਹ ਰਾਜਪਾਲ ਦੇ ਦਫ਼ਤਰ ਵਿੱਚ ਹੀ ਰਹੇ।
ਪੰਜਾਬ ਕੈਬਿਨਟ ਦੀ ਮੀਟਿੰਗ ਅੱਜ ਫਿਰ
ਪੰਜਾਬ ਕੈਬਿਨਟ ਦੀ ਮੀਟਿੰਗ ਅੱਜ ਫਿਰ ਹੋ ਰਹੀ ਹੈ। ਇਹ ਮੀਟਿੰਗ ਪਹਿਲਾਂ 7 ਵਜੇ ਹੋਣੀ ਸੀ ਜੋ ਹੁਣ 6:30 ਵਜੇ ਹੋਵੇਗੀ। ਮੀਟਿੰਗ ਪੰਜਾਬ ਭਵਨ ਦੀ ਥਾਂ ਸੀਐਮ ਦੀ ਰਿਹਾਇਸ਼ 'ਤੇ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੋਇਆ ਹੈ।
ਹਰਪਾਲ ਚੀਮਾ ਨੇ ਟਵੀਟ ਕੀਤਾ
ਹਰਪਾਲ ਚੀਮਾ ਨੇ ਟਵੀਟ ਕੀਤਾ, ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ। ਇਸ ਵਾਰ ਉਨ੍ਹਾਂ ਨੂੰ 'ਆਪ' ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਕਾਂਗਰਸ ਜੋਇਨ ਕਰ ਰਹੇ ਹਨ। ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜਰੂਰ ਦੇਣ।