ਪੜਚੋਲ ਕਰੋ
ਕਾਂਗਰਸ ਪਾਰਟੀ 20 ਅਪਰੈਲ ਨੂੰ ‘ਜੈਕਾਰਾ ਜੈ ਘੋਸ਼ ਦਿਵਸ’ ਮਨਾਏਗੀ, ‘ਜੋ ਬੋਲੇ ਸੋ ਨਿਹਾਲ’ ਤੇ ‘ਹਰ ਹਰ ਹਰ ਮਹਾਦੇਵ’ ਦੇ ਨਾਅਰੇ ਲਗਾਉਣ ਦੀ ਕੀਤੀ ਅਪੀਲ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਲਿਖਿਆ- ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾਵਾਇਰਸ ਸੰਕਟ ਨਾਲ ਨਜਿੱਠਣ ਲਈ ਰਾਹਤ ਪੈਕੇਜ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਆਰਥਿਕ ਸੰਕਟ ਤੋਂ ਬਚਿਆ ਜਾ ਸਕੇ।

ਪੁਰਾਣੀ ਤਸਵੀਰ
ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਨਾਲ ਲੜ ਰਹੇ ਕੋਰੋਨਾ ਯੋਧਿਆਂ ਨਾਲ ਏਕਤਾ ਦਾ ਪ੍ਰਗਟਾਵਾ ਕਰਨ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ (Amrinder Singh) ਸਰਕਾਰ ਦੀ ਮੰਗ ਦਾ ਸਮਰਥਨ ਕਰਨ ਲਈ ਪੰਜਾਬ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੇ ‘ਥਾਲੀ ਬਾਜਾਓ’ ਪ੍ਰੋਗਰਾਮ ਵਾਂਗ 20 ਅਪਰੈਲ ਨੂੰ ਸ਼ਾਮ 6 ਨੇ 'ਜੈਘੋਸ਼ ਦਿਵਸ' ਮਨਾਉਣ ਦਾ ਐਲਾਨ ਕੀਤਾ ਹੈ। ਪੰਜਾਬ ਕਾਂਗਰਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 20 ਅਪਰੈਲ ਨੂੰ ਘਰ ‘ਚ ਰਹਿ ਕੇ ‘ਜੋ ਬੋਲੇ ਸੋ ਨਿਹਾਲ’ ਅਤੇ ‘ਹਰ-ਹਰ ਮਹਾਦੇਵ’ ਦੇ ਨਾਅਰੇ ਲਗਾਉਣ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਚਿੱਠੀ ‘ਚ ਕਿਹਾ, “ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕੋਰੋਨਾ ਖ਼ਿਲਾਫ਼ ਲੜਾਈ ਲੜ ਰਹੇ ਹਾਂ ਅਤੇ ਕੋਰੋਨਾਵਾਇਰਸ ਦੇ ਪ੍ਰਭਾਵਾਂ ਨੂੰ ਕਾਫ਼ੀ ਹੱਦ ਤੱਕ ਕਾਬੂ ਕਰਨ ‘ਚ ਕਾਮਯਾਬ ਹੋਏ ਹਾਂ।” ਉਨ੍ਹਾਂ ਨੇ ਲਿਖਿਆ- ਮੁੱਖ ਮੰਤਰੀ ਅਮਰਿੰਦਰ ਸਿੰਘ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰਾਹਤ ਪੈਕੇਜ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਆਰਥਿਕ ਸੰਕਟ ਤੋਂ ਬਚਿਆ ਜਾ ਸਕੇ। ਉਨ੍ਹਾਂ ਇਸ ਦੇ ਲਈ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੀਐਮ ਅਮਰਿੰਦਰ ਸਿੰਘ ਦੀ ਮੰਗ ਕੇਂਦਰ ਸਰਕਾਰ ਅੱਗੇ ਬੁਲੰਦ ਕਰਲਨ ਲਈ ਅਤੇ ਪੁਲਿਸ ਕਰਮਚਾਰੀਆਂ, ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨਾਲ ਇਕਜੁੱਟਤਾ ਦਰਸਾਉਂਦੇ ਹੋਏ 20 ਅਪਰੈਲ ਨੂੰ ਸ਼ਾਮ 6 ਵਜੇ ਘਰਾਂ ਦੇ ਅੰਦਰ ਰਹਿ ਕੇ ‘ਜੋ ਬੋਲੇ ਸੋ ਨਿਹਾਲ’ ਅਤੇ ‘ਹਰ-ਹਰ ਮਹਾਦੇਵ’ ਦੇ ਨਾਰੇ ਲਾਉਣ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਅਜਿਹੇ ਰਾਹਤ ਪੈਕੇਜ ਦੀ ਮੰਗ ਕਰ ਚੁੱਕੇ ਹਨ। ਭਾਰਤ ‘ਚ ਕੋਰੋਨਾਵਾਇਰਸ ਦੀ ਸੰਕਰਮਿਤਾਂ ਦੀ ਗਿਣਤੀ 14,378 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 991 ਨਵੇਂ ਕੇਸ ਸਾਹਮਣੇ ਆਏ ਹਨ ਅਤੇ 43 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਕੋਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਦੇਸ਼ ‘ਚ ਲਗਾਏ ਗਏ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















