ਪੜਚੋਲ ਕਰੋ

ਪੰਜਾਬ ਨੂੰ 'ਗੱਦਾਰ' ਨਹੀਂ 'ਵਫ਼ਾਦਾਰ' ਮੁੱਖ ਮੰਤਰੀ ਦੀ ਲੋੜ, ਭਗਵੰਤ ਮਾਨ ਦਾ ਕਿੱਧਰ ਇਸ਼ਾਰਾ?

ਪੰਜਾਬ ਤੇ ਕਿਸਾਨ ਨੂੰ ਇਸ ਸਮੇਂ ਡਰਾਮੇਬਾਜ਼ ਤੇ ਗ਼ੱਦਾਰ ਮੁੱਖ ਮੰਤਰੀ ਦੀ ਨਹੀਂ ਸਗੋਂ ਵਫ਼ਾਦਾਰ ਮੁੱਖ ਮੰਤਰੀ ਦੀ ਜ਼ਰੂਰਤ ਹੈ। ਇਹ ਬਿਆਨ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਭੀਰ ਇਲਜ਼ਾਮ ਲਾਉਂਦਿਆਂ ਦਿੱਤਾ ਹੈ।

ਚੰਡੀਗੜ੍ਹ: ਪੰਜਾਬ ਤੇ ਕਿਸਾਨ ਨੂੰ ਇਸ ਸਮੇਂ ਡਰਾਮੇਬਾਜ਼ ਤੇ ਗ਼ੱਦਾਰ ਮੁੱਖ ਮੰਤਰੀ ਦੀ ਨਹੀਂ ਸਗੋਂ ਵਫ਼ਾਦਾਰ ਮੁੱਖ ਮੰਤਰੀ ਦੀ ਜ਼ਰੂਰਤ ਹੈ। ਇਹ ਬਿਆਨ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਭੀਰ ਇਲਜ਼ਾਮ ਲਾਉਂਦਿਆਂ ਦਿੱਤਾ ਹੈ। ਭਗੰਵਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਚੱਲ ਰਹੀ ਜੱਦੋ-ਜਹਿਦ ਨੂੰ ਤਮਾਸ਼ਬੀਨ ਬਣ ਕੇ ਦੇਖ ਰਹੇ ਅਮਰਿੰਦਰ ਸਿੰਘ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਲੜਾਈ ਸਿਰਫ਼ ਕੇਂਦਰ ਤੇ ਕਿਸਾਨਾਂ ਵਿਚਕਾਰ ਹੈ, ਪੰਜਾਬ ਸਰਕਾਰ ਇਸ 'ਚ ਕੀ ਕਰ ਸਕਦੀ ਹੈ? Bihar Election: ਲੰਡਨ ਤੋਂ ਪੜ੍ਹ ਕੇ ਬਿਹਾਰ 'ਚ ਲੜੀ ਚੋਣ, ਜਮਾਨਤ ਜ਼ਬਤ ਹੋਣ ਮਗਰੋਂ ਚੜ੍ਹਿਆ ਗੁੱਸਾ, ਸੁਣਾਈਆਂ ਖਰੀਆਂ-ਖਰੀਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਦੀ ਇਹ ਤਮਾਸ਼ਬੀਨ ਨੀਤੀ ਇੱਕ ਪਾਸੇ ਕਿਸਾਨਾਂ ਨੂੰ ਗੁੰਮਰਾਹ ਤੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰ ਰਹੀ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਗੁੱਝਾ ਸਮਰਥਨ ਕਰ ਰਹੀ ਹੈ। ਇਹੋ ਕਾਰਨ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਪੂਰੇ ਮਸਲੇ ਦੇ ਹੱਲ ਲਈ ਪ੍ਰਧਾਨ ਮੰਤਰੀ ਤਾਂ ਦੂਰ ਕੇਂਦਰੀ ਰੇਲ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਇੱਕ ਵੀ ਮੁਲਾਕਾਤ ਅਜੇ ਤੱਕ ਨਹੀਂ ਕੀਤੀ। ਇੱਥੋਂ ਤੱਕ ਕਿ ਇਹ ਕਾਲੇ ਬਿੱਲ ਸੰਸਦ 'ਚ ਪੇਸ਼ ਅਤੇ ਪਾਸ ਹੋਣ ਤੋਂ ਪਹਿਲਾਂ ਤੱਕ ਕੈਪਟਨ ਅਮਰਿੰਦਰ ਸਿੰਘ ਸਰਬ ਪਾਰਟੀ ਅਤੇ ਕਿਸਾਨ ਯੂਨੀਅਨਾਂ ਦੇ ਵਫ਼ਦ ਨੂੰ ਪ੍ਰਧਾਨ ਮੰਤਰੀ ਕੋਲ ਲੈ ਕੇ ਜਾਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ। ਚੰਡੀਗੜ੍ਹ 'ਚ ਬੀਜੇਪੀ ਨੇ ਉਡਾਇਆ ਨਿਯਮਾਂ ਦਾ ਮਜ਼ਾਕ, ਧੜੱਲੇ ਨਾਲ ਚਲਾਏ ਪਟਾਕੇ ਭਗਵੰਤ ਮਾਨ ਅਨੁਸਾਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਪੰਜਾਬ ਅਤੇ ਕਿਸਾਨ ਪੱਖੀ ਹੱਲ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਈ ਵੀ ਸਾਰਥਿਕ ਪਹਿਲ ਨਹੀਂ ਕੀਤੀ। ਸ਼ੁਰੂ ਤੋਂ ਹੀ ਦੋਗਲੀ ਨੀਤੀ ਤੇ ਡਰਾਮੇਬਾਜੀਆਂ 'ਤੇ ਜ਼ੋਰ ਰੱਖਿਆ। ਜਿਸ ਦਾ ਖ਼ਮਿਆਜ਼ਾ ਅੱਜ ਨਾ ਕੇਵਲ ਕਿਸਾਨ ਬਲਕਿ ਪੂਰਾ ਪੰਜਾਬ ਭੁਗਤ ਰਿਹਾ ਹੈ। ਕਾਂਗਰਸੀ ਲੀਡਰ ਵੱਲੋਂ ਨਿਤੀਸ਼ ਕੁਮਾਰ ਸਾਹਮਣੇ ਸਰਕਾਰ ਬਣਾਉਣ ਦਾ ਨਵਾਂ ਫਰਮੂਲਾ, ਤੇਜਸਵੀ ਲਈ ਮੰਗਿਆ ਅਸ਼ੀਰਵਾਦ ਭਗਵੰਤ ਮਾਨ ਨੇ ਦੋਸ਼ ਲਗਾਏ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਅਣਗਿਣਤ ਕਮਜ਼ੋਰੀਆਂ ਕਰਕੇ ਪ੍ਰਧਾਨ ਮੰਤਰੀ ਮੋਦੀ ਲਈ ਕਠਪੁਤਲੀ ਵਜੋਂ ਕੰਮ ਕਰ ਰਹੇ ਹਨ। ਅਜਿਹਾ ਕਰਨਾ ਨਾ ਕੇਵਲ ਕਿਸਾਨੀ ਸੰਘਰਸ਼ ਸਗੋਂ ਸਮੁੱਚੇ ਪੰਜਾਬੀਆਂ ਦੀ ਪਿੱਠ 'ਚ ਛੁਰਾ ਮਾਰਨ ਬਰਾਬਰ ਹੈ। ਭਗਵੰਤ ਮਾਨ ਨੇ ਕਿਹਾ ਕਿ ਬਿਹਤਰ ਹੁੰਦਾ ਅਮਰਿੰਦਰ ਸਿੰਘ ਕਿਸਾਨੀ ਮਸਲੇ ਦੇ ਪੱਕੇ ਹੱਲ ਲਈ ਨਾ ਕੇਵਲ ਕੇਂਦਰ ਅਤੇ ਕਿਸਾਨਾਂ ਵਿਚਕਾਰ ਭਰੋਸੇਯੋਗ ਪੁਲ ਦਾ ਕੰਮ ਕਰਦੇ ਸਗੋਂ ਪੰਜਾਬ ਅਤੇ ਕਿਸਾਨਾਂ ਦੇ ਹਿਤਾਂ ਦੀ ਡਟ ਕੇ ਵਕਾਲਤ ਕਰਦੇ, ਪਰ ਅਮਰਿੰਦਰ ਸਿੰਘ ਹਰ ਕਦਮ 'ਤੇ ਫ਼ੇਲ੍ਹ ਹੋਏ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ

ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
Advertisement
ABP Premium

ਵੀਡੀਓਜ਼

Gidderbaha | ਪੰਥਕ ਧਿਰਾਂ ਲਈ ਇਹ ਕੀ ਕਹਿ ਗਏ Partap BajwaRavikiran Kahlo ਨੇ ਵਿਰੋਧੀ ਰੰਧਾਵਾ ਨੂੰ ਕਿਹਾ 23 ਤਾਰੀਖ ਨੂੰ ਜਿਗਰਾ ਕਰਕੇ ਆਇਓDera Baba Nanak | Sukhjinder Randhawa ਦੇ ਪੁੱਤਰ ਉਦੇਵੀਰ ਰੰਧਾਵਾ ਨੇ ਚੋਣਾ ਦੀ ਜਿੱਤ ਦਾ ਫਾਰਮੁਲਾ ਦਸਿਆ|ਪੰਜਾਬ ਦੇ 10 ਹਜਾਰ ਸਰਪੰਚਾ ਨੇ ਚੁੱਕੀ ਸੰਹੁ, ਪਹਿਲੀ ਵਾਰ ਹੋਇਆ ਸਰਪੰਚਾ ਦਾ ਅਜਿਹਾ ਸੰਹੁ ਚੁੱਕ ਸਮਾਗਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
Air Polltion:  ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?

4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ

Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ

Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ

Embed widget