ਸਾਥੀਆਂ ਸਮੇਤ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜੇ ਸਿਮਰਜੀਤ ਬੈਂਸ, ਲੁਧਿਆਣਾ ਦੀ ਅਦਾਲਤ 'ਚ ਪੇਸ਼ੀ
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਉਹਨਾਂ ਦੇ ਸਾਥੀਆਂ ਸਣੇ ਲੁਧਿਆਣਾ ਦੀ ਹਰਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਉਹਨਾਂ ਦੇ ਸਾਥੀਆਂ ਸਣੇ ਲੁਧਿਆਣਾ ਦੀ ਹਰਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ ਮੁੜ ਤੋਂ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ।
ਭਾਰੀ ਸੁਰੱਖਿਆ ਦੇ ਵਿੱਚ ਸਿਮਰਜੀਤ ਬੈਂਸ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਵੱਡੀ ਤਾਦਾਦ ਅੰਦਰ ਲੋਕ ਇਨਸਾਫ ਪਾਰਟੀ ਦੇ ਸਮਰਥਕ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੂੰ ਸਿਮਰਜੀਤ ਬੈਂਸ ਦੇ ਪੀਏ ਵੱਲੋਂ ਬਕਾਇਦਾ ਸੁਣਵਾਈ ਦਾ ਸਮਾਂ ਦੱਸ ਕੇ ਅਦਾਲਤ ਅੰਦਰ ਸੱਦਿਆ ਗਿਆ ਸੀ। ਇਸ ਦੌਰਾਨ ਪੁਲੀਸ ਨੇ ਸੁਰੱਖਿਆ ਵਧਾ ਦਿੱਤੀ ਅਤੇ ਅਦਾਲਤ ਦੇ ਅੰਦਰ ਸਮਰਥਕਾਂ ਦੀ ਆਮਦ ਤੇ ਰੋਕ ਲਗਾਈ ਗਈ। ਸੀਨੀਅਰ ਅਫ਼ਸਰ ਮੌਕੇ ਤੇ ਮੌਜੂਦ ਰਹੇ, ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਸਿਰਫ ਇਹੀ ਦੱਸਿਆ ਕਿ ਬੈਂਸ ਦਾ ਦੋ ਦਿਨ ਦਾ ਰਿਮਾਂਡ ਉਨ੍ਹਾਂ ਨੂੰ ਹੋਰ ਮਿਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਪੱਖ ਦੇ ਵਕੀਲ ਨੇ ਕਿਹਾ ਕਿ ਦੋ ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ ਜਦੋਂ ਕਿ ਪੰਜ ਦਿਨ ਦਾ ਮੰਗਿਆ ਸੀ ਉਨ੍ਹਾਂ ਦੱਸਿਆ ਕਿ ਪੀੜਿਤਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਸੂਬਿਆਂ 'ਚ ਮਾਮਲੇ ਦਰਜ ਕੀਤੇ ਗਏ ਸਨ ਜਿਨ੍ਹਾਂ ਸਬੰਧੀ ਵੀ ਮਾਣਯੋਗ ਜੱਜ ਨੂੰ ਦੱਸਿਆ ਗਿਆ ਤੇ ਇਨ੍ਹਾਂ ਪਰਚਿਆਂ ਦੀ ਕਾਪੀ ਵੀ ਨਾਲ ਲਗਾਈ ਗਈ ਹੈ ਜਿਸ ਕਰਕੇ ਇਨ੍ਹਾਂ ਮਾਮਲਿਆਂ 'ਚ ਵੀ ਬੈਂਸ ਦਾ ਰਿਮਾਂਡ ਬਣਦਾ ਹੈ।
ਉਧਰ ਦੂਜੇ ਪਾਸੇ ਬੈਂਸ ਦੇ ਵਕੀਲ ਨੇ ਕਿਹਾ ਕਿ ਪੁਲਿਸ 72 ਘੰਟਿਆਂ 'ਚ ਕੋਈ ਤਫਤੀਸ਼ ਨਹੀਂ ਕਰ ਸਕੀ 5 ਦਿਨ ਦਾ ਰਿਮਾਂਡ ਮੰਗਿਆ ਸੀ ਸਿਰਫ 2 ਦਿਨ ਦਾ ਮਿਲਿਆ ।