ਪੜਚੋਲ ਕਰੋ

'ਪਛਤਾਉਂਦਾ ਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ', ਭਗਵੰਤ ਮਾਨ ਨੇ ਕੀਤੀ ਟਿੱਪਣੀ   

 ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚੋਂ ਪੰਜਾਬ ਦੀ ਸਰਕਾਰ ਗੈਰ ਹਾਜਰ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਠੰਡੀਆਂ ਵਾਦੀਆਂ ਵਿਚਲੇ ਆਪਣੇ ਮੱਹਲਾਂ ਵਿੱਚ ਬੈਠੇ ਹਨ, ਜਦਕਿ ਮੰਤਰੀ ਤੇ ਵਿਧਾਇਕ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਦਰਬਾਰ ਵਿੱਚ ਬੈਠੇ ਹਨ।

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚੋਂ ਪੰਜਾਬ ਦੀ ਸਰਕਾਰ ਗੈਰ ਹਾਜਰ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਠੰਡੀਆਂ ਵਾਦੀਆਂ ਵਿਚਲੇ ਆਪਣੇ ਮੱਹਲਾਂ ਵਿੱਚ ਬੈਠੇ ਹਨ, ਜਦਕਿ ਮੰਤਰੀ ਤੇ ਵਿਧਾਇਕ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਦਰਬਾਰ ਵਿੱਚ ਬੈਠੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ 'ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ' ਨਾਅਰੇ 'ਤੇ ਟਿੱਪਟੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਕਹਿੰਦੇ ਹਨ 'ਪਛਤਾਉਂਦਾ ਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ।' 

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵੱਲੋਂ 2017 ਵਿੱਚ ਪੇਸ਼ ਕੀਤਾ ਚੋਣ ਮੈਨੀਫੈਸਟੋ ਪੱਤਰਕਾਰਾਂ ਅੱਗੇ ਰੱਖਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਲਿਖਤੀ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਕੈਪਟਨ ਅਮਰਿੰਦਰ ਸਿੰਘ ਤਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਹ ਕੇ ਹੀ ਮੁੱਕਰ ਗਏ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਮਿਲੀ, ਸਗੋਂ ਇਸ ਦੁਖਦ ਕਾਂਡ ਲਈ ਜ਼ਿੰਮੇਵਾਰ ਲੋਕ ਭੰਗੜੇ ਪਾਉਂਦੇ ਫਿਰਦੇ ਹਨ। ਅੱਜ ਵੀ ਸੂਬੇ ਵਿੱਚ ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਤੇ ਮਾਈਨਿੰਗ ਮਾਫੀਆ ਉਸੇ ਤਰ੍ਹਾਂ ਚੱਲ ਰਿਹਾ ਹੈ, ਜਿਵੇਂ ਬਾਦਲਾਂ ਦੀ ਸਰਕਾਰ ਵਿੱਚ ਚੱਲਦਾ ਸੀ।

ਭਗਵੰਤ ਮਾਨ ਨੇ ਕਿਹਾ ਕਿ ਚੰਗਾ ਹੁੰਦਾ ਜੇ ਪੰਜਾਬ ਦੀ ਕਾਂਗਰਸ ਸਰਕਾਰ ਦਿੱਲੀ ਜਾ ਕੇ ਕਾਂਗਰਸ ਹਾਈਕਮਾਂਡ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨ ਵਿਰੋਧੀ ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਜਾਂਦੀ। ਚੰਗਾ ਹੁੰਦਾ ਜੇ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਦਵਾਈਆਂ, ਵੈਕਸੀਨ, ਵੈਂਟੀਲੇਟਰ ਆਦਿ ਲੈਣ ਲਈ ਕੇਂਦਰ ਦੀ ਭਾਜਪਾ ਸਰਕਾਰ ਕੋਲ ਜਾਂਦੀ, ਪਰ ਕਾਂਗਰਸੀ ਆਗੂ ਤਾਂ ਆਪਣੀਆਂ ਕੁਰਸੀਆਂ ਬਚਾਉਣ ਅਤੇ ਬੈਠਾਉਣ ਲਈ ਹੀ ਦਿੱਲੀ ਜਾ ਕੇ ਬੈਠੇ ਹਨ। ਮਾਨ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਲਾਵਾਰਸ ਛੱਡ ਦਿੱਤਾ ਹੈ ਕਿਉਂਕਿ ਅੱਜ ਪੰਜਾਬ ਦੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਜਰੂਰੀ ਟੀਕੇ, ਦਵਾਈਆਂ ਅਤੇ ਆਈਸੀਯੂ ਬੈਡ ਹੀ ਨਹੀਂ ਹਨ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਨੂੰ 100 ਫੀਸਦੀ ਵੈਕਸੀਨੇਸਨ ਪ੍ਰਾਪਤ ਕਰਨ 'ਤੇ 10 ਲੱਖ ਰੁਪਏ ਦੀ ਗਰਾਂਟ ਦੇਣ ਦੇ ਬਿਆਨ 'ਤੇ ਟਿਪਣੀ ਕਰਦਿਆ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਇਹ ਤਾਂ ਦੱਸਣ ਕੇ ਟੀਕੇ ਮਿਲਦੇ ਕਿੱਥੋਂ ਨੇ? ਉਨ੍ਹਾਂ ਕਿਹਾ ਕਿ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਲਕੇ ਵਿੱਚ ਸਰਕਾਰੀ ਹਸਪਤਾਲ, ਡਿਸਪੈਂਸਰੀਆਂ ਟੀਕੇ ਤੋਂ ਬਿਨਾਂ ਸੁੱਕੇ ਪਏ ਹਨ। 

ਮਾਨ ਨੇ ਸੁਖਬੀਰ ਸਿੰਘ ਬਾਦਲ 'ਤੇ ਸਬਦੀ ਹਮਲਾ ਕਰਦਿਆਂ ਕਿਹਾ ਕਿ ਬਾਦਲਾਂ ਨੇ 10 ਸਾਲ ਲਗਾਤਾਰ ਰਾਜ ਕਰਕੇ ਸਿਹਤ ਸੇਵਾਵਾਂ, ਟਰਾਂਸਪੋਰਟ ਅਤੇ ਸਾਰੀ ਸਰਕਾਰੀ ਵਿਵਸਥਾ ਬਰਬਾਦ ਹੀ ਕੀਤੀ ਹੈ ਅਤੇ ਹੁਣ ਸੁਖਬੀਰ ਬਾਦਲ ਦਾਅਵਾ ਕਰਦਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸੂਬੇ ਦੀਆਂ ਔਰਤਾਂ ਨੂੰ ਸਰਕਾਰੀ ਏ.ਸੀ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਦੇਣਗੇ, ਪਰ ਬਾਦਲ ਪਰਿਵਾਰ ਆਪਣੀਆਂ ਏ.ਸੀ ਬੱਸਾਂ ਵਿੱਚ ਹੁਣੇ ਹੀ ਇਹ ਸਹੂਲਤ ਕਿਉਂ ਨਹੀਂ ਦਿੰਦਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
Advertisement
ABP Premium

ਵੀਡੀਓਜ਼

Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂJagjit Singh Dhallewal | ਕੌਮੀ ਇਨਸਾਫ ਮੌਰਚਾ ਤੇ ਪੁਲਸ ਦੀ ਕਾਰਵਾਈ 'ਤੇ ਬੋਲੇ ਕਿਸਾਨਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋਈ ਖ਼ਤਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ
Punjab News: ਸੰਗਰੂਰ 'ਚ ਕਾਰ ਦਰੱਖਤ ਨਾਲ ਟਕਰਾਉਣ ਕਰਕੇ 2 ਦੋਸਤਾਂ ਦੀ ਮੌਤ, ਕੁਝ ਦਿਨ ਪਹਿਲਾਂ ਹੀ ਆਏ ਵਿਦੇਸ਼ੋਂ, ਘਰ 'ਚ ਚੱਲ ਰਹੀਆਂ ਸੀ ਜਨਮਦਿਨ ਦੀਆਂ ਤਿਆਰੀਆਂ
Punjab News: ਸੰਗਰੂਰ 'ਚ ਕਾਰ ਦਰੱਖਤ ਨਾਲ ਟਕਰਾਉਣ ਕਰਕੇ 2 ਦੋਸਤਾਂ ਦੀ ਮੌਤ, ਕੁਝ ਦਿਨ ਪਹਿਲਾਂ ਹੀ ਆਏ ਵਿਦੇਸ਼ੋਂ, ਘਰ 'ਚ ਚੱਲ ਰਹੀਆਂ ਸੀ ਜਨਮਦਿਨ ਦੀਆਂ ਤਿਆਰੀਆਂ
ਕਿਤੇ ਬੱਚਿਆਂ ਨੂੰ ਖਵਾ ਤਾਂ ਨਹੀਂ ਰਹੇ ਜ਼ਹਿਰ! ਜਾਣੋ ਬੇਬੀ ਫੂਡ 'ਚ ਕਿੰਨਾ ਹੁੰਦਾ Lead ਤੇ ਇਹ ਕਿੰਨਾ ਨੁਕਸਾਨਦਾਇਕ
ਕਿਤੇ ਬੱਚਿਆਂ ਨੂੰ ਖਵਾ ਤਾਂ ਨਹੀਂ ਰਹੇ ਜ਼ਹਿਰ! ਜਾਣੋ ਬੇਬੀ ਫੂਡ 'ਚ ਕਿੰਨਾ ਹੁੰਦਾ Lead ਤੇ ਇਹ ਕਿੰਨਾ ਨੁਕਸਾਨਦਾਇਕ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Embed widget