ਚੰਡੀਗੜ੍ਹ: ਕੋਰੋਨਾਵਾਈਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਕੈਨੇਡੀਅਨ ਸਰਕਾਰ ਵੱਲੋਂ ਗੈਰ ਨਾਗਰਿਕਾਂ 'ਤੇ ਯਾਤਰਾ ਪਾਬੰਦੀਆਂ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਵਿਦੇਸ਼ੀ ਜਾਣ ਦੇ ਸੁਫਨੇ ਨੂੰ ਢਾਹ ਲਾਈ ਹੈ। ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕਈ ਲੱਖਾਂ ਰੁਪਏ ਫੀਸ ਜਮ੍ਹਾਂ ਕਰਵਾਏ ਜਾਣ ਤੋਂ ਬਾਅਦ ਮਾਪੇ ਅਜੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਤੈਅ ਨਹੀਂ ਹਨ।




ਉਨ੍ਹਾਂ ਚੋਂ ਬਹੁਤਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਕੈਨੇਡੀਅਨ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਮੁੜ ਦਾਖਲੇ ਦੀ ਇਜਾਜ਼ਤ ਕਦੋਂ ਦੇਵੇਗੀ ਜਾਂ ਕੀ ਯੂਨੀਵਰਸਿਟੀਆਂ ਸੈਸ਼ਨ ਵਧਾਉਣਗੀਆਂ ਜਾਂ ਅਗਲੇ ਬੈਚ ‘ਚ ਵਿਦਿਆਰਥੀਆਂ ਨੂੰ ਸ਼ਾਮਲ ਕਰੇਗੀ।



ਲੁਧਿਆਣਾ ਦੇ ਨੀਰਜ ਗੌਤਮ ਨੇ ਕਿਹਾ, “ਮੇਰੇ ਬੇਟੇ ਨੇ ਬੀਬੀਏ ਵਿੱਚ ਇੱਕ ਕੈਨੇਡੀਅਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ, ਜਿੱਥੇ ਉਸ ਦਾ ਸੈਸ਼ਨ 6 ਅਪ੍ਰੈਲ ਨੂੰ ਸ਼ੁਰੂ ਹੋਣ ਵਾਲਾ ਹੈ। ਅਸੀਂ ਪਹਿਲਾਂ ਹੀ ਉਸ ਦੀ ਪਹਿਲੇ ਸਾਲ ਦੀ ਫੀਸ ਤੇ ਜੀਆਈਸੀ ਫੰਡਾਂ ‘ਤੇ 25 ਲੱਖ ਰੁਪਏ ਖ਼ਰਚ ਕਰ ਚੁੱਕੇ ਹਾਂ। ਫਲਾਈਟ ਰੱਦ ਹੋਣ ਤੋਂ ਬਾਅਦ ਕੱਲ੍ਹ ਸਾਨੂੰ ਯੂਨੀਵਰਸਿਟੀ ਤੋਂ ਇੱਕ ਮੇਲ ਮਿਲਿਆ, ਜਿਸ ਵਿੱਚ ਸਾਨੂੰ ਪੁੱਛਿਆ ਗਿਆ ਕਿ ਕੀ ਉਹ 1 ਅਪ੍ਰੈਲ ਨੂੰ ਇੱਕ ਕਾਉਂਸਲਿੰਗ ਸੈਸ਼ਨ ਵਿੱਚ ਸ਼ਾਮਲ ਹੋ ਸਕਣਗੇ ਜਾਂ ਨਹੀਂ, ਅਸੀਂ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ, ਪਰ ਅਜੇ ਤੱਕ ਯੂਨੀਵਰਸਿਟੀ ਨੇ ਕੋਈ ਜਵਾਬ ਨਹੀਂ ਮਿਲਿਆ। ਅਸੀਂ ਨਹੀਂ ਜਾਣਦੇ ਕਿ ਕੀ ਉਹ ਜਲਦੀ ਹੀ ਉੱਥੇ ਜਾ ਸਕੇਗਾ। ਇਸ ਤੋਂ ਇਲਾਵਾ ਕੈਨੇਡਾ ਲਈ ਸਿੱਧੀ ਉਡਾਣ ਸਾਡੇ ਨਾਲੋਂ ਲਗਪਗ ਦੁੱਗਣੀ ਕੀਮਤ ਦੇਵੇਗੀ।”

ਜਲੰਧਰ ਨਿਵਾਸੀ ਉਮੇਸ਼ ਦਾਦਾ ਨੇ ਕਿਹਾ ਕਿ ਉਸ ਦਾ ਇੱਕ ਲੜਕਾ ਵਿਦਿਆਰਥੀ ਵੀਜ਼ਾ 'ਤੇ ਵੈਨਕੂਵਰ ਵਿੱਚ ਹੈ ਅਤੇ ਦੂਜਾ ਰਵਾਨਾ ਹੋਇਆ ਹੈ ਤੇ ਫਿਲਹਾਲ ਸਥਿਤੀ ਸਾਫ ਨਹੀ ਹੈ। ਉਸ ਨੇ ਅੱਗੇ ਕਿਹਾ, “ਮੇਰੇ ਵੱਡੇ ਬੇਟੇ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਜਦੋਂ ਅਸੀਂ ਉਸ ਨੂੰ ਪੁੱਛਿਆ ਕਿ ਕੀ ਉਸਨੇ ਵਾਪਸ ਜਾਣ ਦੀ ਯੋਜਨਾ ਬਣਾਈ ਹੈ, ਤਾਂ ਉਸ ਨੇ ਕਿਹਾ ਕਿ ਵਾਪਸ ਕੈਨੇਡਾ ਜਾਣਾ ਇਸ ਸਥਿਤੀ ਵਿੱਚ ਮੁਸ਼ਕਲ ਹੋਏਗਾ।”
ਅਲੋਕ ਮੱਕੜ, ਜਿਸਦੀ ਧੀ 2017 ਤੋਂ ਟੋਰਾਂਟੋ ਦੇ ਇੱਕ ਕਾਲਜ ਵਿੱਚ ਬੀਬੀਏ ਕਰ ਰਹੀ ਹੈ, ਵੀ ਚਿੰਤਤ ਹੈ। ਮੱਕੜ ਨੇ ਕਿਹਾ, “ਮੇਰੀ ਧੀ ਗੰਭੀਰ ਸਥਿਤੀ ਵਿੱਚ ਹੈ। ਉਸ ਦਾ ਵਿਦਿਆਰਥੀ ਵੀਜ਼ਾ 31 ਮਾਰਚ ਨੂੰ ਖਤਮ ਹੋਣ ਵਾਲਾ ਹੈ ਤੇ ਅਗਸਤ ‘ਚ ਉਹ ਅੰਤਮ ਪ੍ਰੀਖਿਆ ਲਈ ਆਨਲਾਈਨ ਦਵੇਗੀ ਹੈ। ਉਸਨੇ ਪਹਿਲਾਂ ਹੀ ਵੀਜ਼ਾ ਰਿਲੀਊਵਲ ਲਈ ਅਰਜ਼ੀ ਦਿੱਤੀ ਹੈ, ਜੋ ਕਿ ਉਸ ਨੂੰ ਅਜੇ ਤਕ ਪ੍ਰਾਪਤ ਨਹੀਂ ਹੋਇਆ। ਇਸ ਲਈ ਅਸੀਂ ਮੁਸ਼ਕਲ ‘ਚ ਹਾਂ ਅਤੇ ਉਸ ਦੇ ਭਵਿੱਖ ਬਾਰੇ ਕੋਈ ਯਕੀਨੀ ਨਹੀਂ ਹਾਂ।“

Education Loan Information:

Calculate Education Loan EMI