News
News
ਟੀਵੀabp shortsABP ਸ਼ੌਰਟਸਵੀਡੀਓ
X

ਸੁਖਬੀਰ ਦੇ ਆਤਮ ਵਿਸ਼ਵਾਸ ਦਾ ਕੀ ਰਾਜ਼ ?

Share:
ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਮੌਜੂਦਾ ਸੱਤਾਧਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ 'ਚ ਹੈਟ੍ਰਿਕ ਲਾਉਣ ਦੇ ਸੁਪਨੇ ਦੇਖ ਰਹੇ ਹਨ। ਇਸ ਦੇ ਨਾਲ ਹੀ ਬਾਦਲ ਸਾਹਿਬ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ-ਨਾਲ ਸੱਤਾ ਦੇ ਬਦਲ ਰੂਪ 'ਚ ਸਾਹਮਣੇ ਆਈ 'ਆਪ' 'ਤੇ ਹਮਲੇ ਕਰ ਰਹੇ ਹਨ। ਕੱਲ੍ਹ ਬਠਿੰਡਾ 'ਚ ਸੁਖਬੀਰ ਬਾਦਲ ਨੇ ਕੁੱਝ ਖਾਸ ਅਦਾਜ਼ 'ਚ ਕਾਂਗਰਸ ਅਤੇ 'ਆਪ' ਨੂੰ ਨਿਸ਼ਾਨੇ 'ਤੇ ਲੈਂਦਿਆ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ।       ਅਕਾਲੀ ਦਲ ਪ੍ਰਧਾਨ ਬਠਿੰਡਾ 'ਚ ਆਪਣੇ ਵਰਕਰਾਂ ਨੂੰ ਜੋਸ਼ ਦੇਣ ਲਈ ਕੁੱਝ ਖਾਸ ਅੰਦਾਜ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ, "ਨਾ  ਚੱਲੇਗਾ ਖੂੰਨੀ ਪੰਜਾ, ਨਾ ਆਏਗੀ ਟੋਪੀ.. ਸਿਰਫ ਝੁੱਲੇਗਾ ਕੇਸਰੀ ਝੰਡਾ ਤੇ ਤੱਕੜੀ ਚੋਣ ਨਿਸ਼ਾਨ... ਇਹੋ ਜਿਹਾ ਚੱਲ ਰਿਹਾ ਪੰਜਾਬ 'ਚ ਤੁਫਾਨ..।" ਗੱਲ ਇੱਥੇ ਹੀ ਖਤਮ ਨਹੀਂ ਕੀਤੀ। ਉਪ ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਅਸੀਂ  95 ਸੀਟਾਂ 'ਤੇ ਜਿੱਤ ਹਾਸਲ ਕਰਾਂਗੇ। ਆਪਣੀ ਵਿਰੋਧੀ ਆਮ ਆਦਮੀ ਪਾਰਟੀ 'ਤੇ ਸਾਧਿਆ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਸਾਰੇ ਨਕਾਰੇ ਹੋਏ ਲੀਡਰ 'ਆਪ' 'ਚ ਭਰਤੀ ਹੋਏ ਹਨ।         ਬੇਸ਼ੱਕ ਬਾਦਲ ਸਾਹਿਬ ਆਪਣੇ ਵਰਕਰਾਂ ਨੂੰ ਹੌਂਸਲਾ ਦੇਣ ਲਈ ਵੱਡੇ ਵੱਡੇ ਦਾਅਵੇ ਠੋਕ ਆਏ ਹਨ। ਪਰ ਉਨ੍ਹਾਂ ਦੀ ਇਹ ਰਾਹ ਇੰਨੀ ਅਸਾਨ ਨਜ਼ਰ ਨਹੀਂ ਆ ਰਹੀ। ਇਸ ਵੇਲੇ ਸੂਬੇ 'ਚ ਆਪਣਾ ਡੰਕਾ ਵਜਾ ਰਹੀ ਆਮ ਆਦਮੀ ਪਾਰਟੀ ਪੰਜਾਬ 'ਚ 100 ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸ ਨੂੰ ਪੰਜਾਬ ਵਿੱਚ ਕਿਸੇ ਨਾਲ ਆਪਣਾ ਮੁਕਾਬਲਾ ਨਹੀਂ ਲਗਦਾ। ਪਰ ਕਿਸ ਦੇ ਦਾਅਵਿਆਂ ਨੂੰ ਬੂਰ ਲਗਦਾ ਹੈ, ਇਸ ਦਾ ਜਵਾਬ ਦਾ ਸੂਬੇ ਦੀ ਜਨਤਾ 2017 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਹੀ ਦੇਵੇਗੀ।
Published at : 26 Aug 2016 05:34 AM (IST) Tags: sukhbir singh badal akali dal
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News:  ਪਹਿਲੀ ਵਾਰ 2 ਦਸੰਬਰ ਵਾਲੇ ਫ਼ੈਸਲੇ 'ਤੇ ਬੋਲੇ ਬਾਦਲ ,ਕਿਹਾ-ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ

Punjab News: ਪਹਿਲੀ ਵਾਰ 2 ਦਸੰਬਰ ਵਾਲੇ ਫ਼ੈਸਲੇ 'ਤੇ ਬੋਲੇ ਬਾਦਲ ,ਕਿਹਾ-ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ

Punjab News: ਨਵਾਂ ਅਕਾਲੀ ਦਲ ਬਣਦਾ ਦੇਖ ਸਰਗਰਮ ਹੋਏ ਸੁਖਬੀਰ ਬਾਦਲ, ਕਿਹਾ-ਹੁਣ ਸ਼ੁਰੂ ਹੋ ਗਈ ਜੰਗ, ਇੱਕਲਾ ਮੈਂ ਨਹੀਂ ਬਚਾ ਸਕਦਾ ਪੰਜਾਬ...

Punjab News: ਨਵਾਂ ਅਕਾਲੀ ਦਲ ਬਣਦਾ ਦੇਖ ਸਰਗਰਮ ਹੋਏ ਸੁਖਬੀਰ ਬਾਦਲ, ਕਿਹਾ-ਹੁਣ ਸ਼ੁਰੂ ਹੋ ਗਈ ਜੰਗ, ਇੱਕਲਾ ਮੈਂ ਨਹੀਂ ਬਚਾ ਸਕਦਾ ਪੰਜਾਬ...

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?

Punjab News: ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਅੰਮ੍ਰਿਤਪਾਲ ਸਿੰਘ ਨੇ ਕੀਤੀ ਅਪੀਲ, 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠ

Punjab News: ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਅੰਮ੍ਰਿਤਪਾਲ ਸਿੰਘ ਨੇ ਕੀਤੀ ਅਪੀਲ, 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠ

Amritsar News: ਜ਼ੀਰੋ ਵਿਜ਼ੀਬਿਲਟੀ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਨਤਮਸਤਕ ਹੋਈ ਸੰਗਤ, ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

Amritsar News: ਜ਼ੀਰੋ ਵਿਜ਼ੀਬਿਲਟੀ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਨਤਮਸਤਕ ਹੋਈ ਸੰਗਤ, ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਪ੍ਰਮੁੱਖ ਖ਼ਬਰਾਂ

ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ