Punjab News: ਪਹਿਲੀ ਵਾਰ 2 ਦਸੰਬਰ ਵਾਲੇ ਫ਼ੈਸਲੇ 'ਤੇ ਬੋਲੇ ਬਾਦਲ ,ਕਿਹਾ-ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ
ਜ਼ਿਕਰ ਕਰ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਲਗਾਈ ਗਈ ਧਾਰਮਿਕ ਸਜ਼ਾ 'ਤੇ ਬੋਲਦੇ ਕਿਹਾ ਕਿ ਸਾਡੇ ਉਤੇ ਝੂਠੇ ਇਲਜ਼ਾਮ ਲਾਏ ਗਏ ਸਨ। ਸਾਰੇ ਵਿਵਾਦਾਂ ਨੂੰ ਖ਼ਤਮ ਕਰਨ ਲਈ ਹੀ ਸਾਰੇ ਇਲਜ਼ਾਮ ਝੋਲੀ ਪੁਆ ਲਏ ਗਏ।
Punjab News: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਹਾਸ਼ੀਏ ਉੱਤੇ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਨਵਾਂ ਜੋਸ਼ ਭਰਨ ਲਈ ਸੁਖਬੀਰ ਬਾਦਲ ਨੇ ਮੁੜ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਕੀਤੇ ਗੁਨਾਹਾਂ ਦੀ ਮਿਲੀ ਧਾਰਮਿਕ ਸਜ਼ਾ ਬਾਬਤ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ।
ਜ਼ਿਕਰ ਕਰ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਲਗਾਈ ਗਈ ਧਾਰਮਿਕ ਸਜ਼ਾ 'ਤੇ ਬੋਲਦੇ ਕਿਹਾ ਕਿ ਸਾਡੇ ਉਤੇ ਝੂਠੇ ਇਲਜ਼ਾਮ ਲਾਏ ਗਏ ਸਨ। ਸਾਰੇ ਵਿਵਾਦਾਂ ਨੂੰ ਖ਼ਤਮ ਕਰਨ ਲਈ ਹੀ ਸਾਰੇ ਇਲਜ਼ਾਮ ਝੋਲੀ ਪੁਆ ਲਏ ਗਏ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉੱਤੇ ਬੇਅਦਬੀ ਕਰਨ ਦੇ ਝੂਠੇ ਇਲਜ਼ਾਮ ਲਾਏ ਹਨ ਜਦੋਂ ਕਿ ਗੁਰੂਘਰਾਂ ਦੀ ਸੇਵਾ ਕਰਨ ਵਾਲੀ ਅਕਾਲੀ ਦਲ ਪਾਰਟੀ ਹੈ। ਦੂਜੇ ਸਾਰੇ ਇਸ ਮੁੱਦੇ ਉੱਤੇ ਸਿਆਸਤ ਖੇਡਦੇ ਰਹੇ, ਜਦੋਂ ਕਿ ਉਸ ਵੇਲੇ ਤਾਂ ਮੈਂ ਇੱਥੇ ਮੌਜੂਦ ਵੀ ਨਹੀਂ ਸੀ।
ਬਾਦਲ ਨੇ ਕਿਹਾ ਕਿ ਇਨ੍ਹਾਂ ਸਾਰੇ ਵਿਵਾਦਾਂ ਦੌਰਾਨ ਮੈਂ ਫੈਸਲਾ ਕੀਤਾ ਸੀ ਕਿ ਸਾਰਾ ਕੁਝ ਆਪਣੀ ਝੋਲੀ ਪਵਾਇਆ ਜਾਵੇਗਾ ਤਾਂ ਹੀ ਇਹ ਸਾਰੇ ਵਿਵਾਦ ਖ਼ਤਮ ਹੋਣਗੇ। ਬਾਦਲ ਨੇ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸੀਸ ਝੁਕਾਉਂਦੀ ਹੈ, ਨਵੀਂ ਪਾਰਟੀ ਵਾਲਿਆਂ ਤੋਂ ਪੁੱਛ ਕੇ ਦੇਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਹਨ। ਇਸ ਮੌਕੇ ਬਾਦਲ ਨੇ ਕਾਂਗਰਸ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਗੱਲ ਕਰ ਲਓ, ਰਾਜਾ ਵੜਿੰਗ ਤਾਂ ਖ਼ੁਦ ਜਥੇਦਾਰਾਂ ਖ਼ਿਲਾਫ਼ ਬੋਲ ਚੁੱਕੇ ਹਨ।
ਜ਼ਿਕਰ ਕਰ ਦਈਏ ਕਿ ਸੁਖਬੀਰ ਬਾਦਲ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਖ਼ਿਲਾਫ਼ ਬਿਆਨਬਾਜ਼ੀ 'ਤੇ ਸਿਆਸਤ ਹੋਈ, ਜਿਸ ਪਿੱਛੋਂ ਅਸੀਂ ਸਾਰਾ ਕੁਝ ਹੀ ਆਪਣੀ ਝੋਲੀ ਪਾ ਲਿਆ। ਸਾਰਾ ਵਿਵਾਦ ਖ਼ਤਮ ਹੀ ਤਾਂ ਹੋਣਾ ਸੀ। ਸਾਡੇ ਲਈ ਅਕਾਲ ਤਖ਼ਤ ਸੁਪਰੀਮ ਆਥਾਰਿਟੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।