Punjab Toll Plaza: ਪੰਜਾਬੀਆਂ ਨੂੰ ਲੱਗੇਗਾ ਝਟਕਾ, ਇਹਨਾਂ 11 ਥਾਵਾਂ 'ਤੇ ਹੋਰ ਨਵੇਂ ਟੋਲ ਪਲਾਜ਼ਾ ਪੰਜਾਬ 'ਚ ਲੱਗਣ ਜਾ ਰਹੇ
Punjab Toll Plaza: ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ-ਜੰਮੂ-ਕਟੜਾ ਐਕਸਪ੍ਰੈਸਵੇਅ ਅਤੇ ਰਿੰਗ ਰੋਡ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜਿਵੇਂ ਹੀ ਇਹ ਸੜਕਾਂ ਦਾ ਜਾਲ ਵਿੱਛ ਜਾਵੇਗਾ ਤਾਂ ਓਵੇਂ ਹੀ ਪੰਜਾਬ ...
Punjab Toll Plaza: ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ-ਜੰਮੂ-ਕਟੜਾ ਐਕਸਪ੍ਰੈਸਵੇਅ ਅਤੇ ਰਿੰਗ ਰੋਡ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜਿਵੇਂ ਹੀ ਇਹ ਸੜਕਾਂ ਦਾ ਜਾਲ ਵਿੱਛ ਜਾਵੇਗਾ ਤਾਂ ਓਵੇਂ ਹੀ ਪੰਜਾਬ ਵਿੱਚ ਨਵੇਂ ਟੋਲ ਵੀ ਲਗਾ ਦਿੱਤੇ ਜਾਣਗੇ। ਜਿਸ ਨਾਲ ਪੰਜਾਬ ਦੇ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪਵੇਗਾ। 35 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਪੰਜਾਬ ਵਿੱਚ 11 ਨਵੇਂ ਟੋਲ ਪਲਾਜਾ ਵੀ ਬਣਾਏ ਜਾਣਗੇ। ਟੋਲ ਸ਼ੁਰੂ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਫੀਸ ਤੈਅ ਕੀਤੀ ਜਾਵੇਗੀ।
ਇਹ ਡੇਢ ਸਾਲ ਦੇ ਅੰਦਰ ਇੱਕ-ਇੱਕ ਕਰਕੇ ਸ਼ੁਰੂ ਕਰ ਦਿੱਤੇ ਜਾਣਗੇ। ਇਹ ਪ੍ਰੋਜੈਕਟ ਦਿੱਲੀ, ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜੋੜੇਗਾ। ਇਸ ਨਾਲ ਕਾਫੀ ਸਮਾਂ ਬਚੇਗਾ। ਤੁਸੀਂ ਐਕਸਪ੍ਰੈਸਵੇਅ ਰਾਹੀਂ 7 ਤੋਂ 8 ਘੰਟਿਆਂ ਵਿੱਚ ਦਿੱਲੀ ਤੋਂ ਕਟੜਾ ਪਹੁੰਚ ਸਕਦੇ ਹੋ। ਇਸ ਨਾਲ ਕਰੀਬ ਚਾਰ ਘੰਟੇ ਦੀ ਬਚਤ ਹੋਵੇਗੀ।
ਪੰਜਾਬ 'ਚ ਐਕਸਪ੍ਰੈਸਵੇਅ ਪ੍ਰਾਜੈਕਟ ਦੀ ਦੇਖ-ਰੇਖ ਕਰ ਰਹੇ ਅਧਿਕਾਰੀ ਸੌਰਭ ਸ਼ੁਕਲਾ ਨੇ ਦੱਸਿਆ ਕਿ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸਵੇਅ 'ਤੇ ਕੁੱਲ 21 ਟੋਲ ਬਣਾਏ ਜਾਣੇ ਹਨ। ਇਨ੍ਹਾਂ ਵਿੱਚੋਂ 11 ਟੋਲ ਸਿਰਫ਼ ਪੰਜਾਬ ਵਿੱਚ ਹੀ ਲਗਾਏ ਜਾਣਗੇ। ਇਨ੍ਹਾਂ ਵਿੱਚੋਂ 5 ਟੋਲ ਪਲਾਜ਼ਿਆਂ ਦੀ ਡੀਪੀਆਰ ਅਤੇ ਡਰਾਇੰਗ ਤਿਆਰ ਕੀਤੀ ਗਈ ਹੈ। NHAI ਨੇ ਉਨ੍ਹਾਂ ਥਾਵਾਂ 'ਤੇ ਜ਼ਮੀਨਾਂ ਐਕਵਾਇਰ ਕਰ ਲਈਆਂ ਹਨ ਜਿੱਥੇ ਇਹ ਟੋਲ ਬਣਾਏ ਜਾਣੇ ਹਨ।
ਇੱਥੇ ਨਵੇਂ ਟੋਲ ਲਗਾਏ ਜਾਣਗੇ
* ਪਾਤੜਾਂ ਅਤੇ ਚੰਡੀਗੜ੍ਹ ਵਿਚਕਾਰ
* ਸੰਗਰੂਰ ਵਿੱਚ ਮਲੇਰਕੋਟਲਾ ਅਤੇ ਪਟਿਆਲਾ ਦੇ ਵਿਚਕਾਰ।
• ਮਲੇਰਕੋਟਲਾ ਅਤੇ ਲੁਧਿਆਣਾ ਦੇ ਵਿਚਕਾਰ
* ਲੁਧਿਆਣਾ ਤੋਂ ਅੰਬਾਲਾ ਵਿਚਕਾਰ
* ਨਕੋਦਰ ਅਤੇ ਲੁਧਿਆਣਾ ਵਿਚਕਾਰ
* ਜਲੰਧਰ ਅਤੇ ਨਕੋਦਰ ਵਿਚਕਾਰ
* ਕਪੂਰਥਲਾ ਅਤੇ ਜਲੰਧਰ ਵਿਚਕਾਰ
* ਦਸੂਹਾ ਅਤੇ ਹੁਸ਼ਿਆਰਪੁਰ ਵਿਚਕਾਰ
* ਬਟਾਲਾ ਅਤੇ ਪਠਾਨਕੋਟ ਵਿਚਕਾਰ
* ਪਠਾਨਕੋਟ ਅਤੇ ਜੰਮੂ ਕਸ਼ਮੀਰ ਦੇ ਵਿਚਕਾਰ
ਹਾਈਵੇਅ 'ਤੇ ਸੈਟੇਲਾਈਟ ਟੋਲ ਲਗਾਉਣ ਦੀ ਤਿਆਰੀ
ਪ੍ਰਾਜੈਕਟ ਅਫ਼ਸਰ ਨੇ ਦੱਸਿਆ ਕਿ ਇਸ ਹਾਈਵੇਅ ’ਤੇ ਸੈਟੇਲਾਈਟ ਆਧਾਰਿਤ ਟੋਲ ਲਗਾਉਣ ਦੀ ਵੀ ਤਿਆਰੀ ਹੈ। ਇਸ ਨਾਲ ਡਰਾਈਵਰਾਂ ਨੂੰ ਟੋਲ ਪਲਾਜ਼ਿਆਂ 'ਤੇ ਰੁਕਣ ਦੀ ਲੋੜ ਨਹੀਂ ਪਵੇਗੀ। ਜਿਵੇਂ ਹੀ ਵਾਹਨ ਟੋਲ ਦੇ ਹੇਠਾਂ ਤੋਂ ਲੰਘੇਗਾ, ਡਰਾਈਵਰ ਦੇ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਣਗੇ। ਇਸ ਦੀ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਵਿੱਚ ਇਸ ਪ੍ਰੋਜੈਕਟ ਦੀ ਲੰਬਾਈ ਲਗਭਗ 261 ਕਿਲੋਮੀਟਰ ਹੈ। ਫਿਲਹਾਲ ਦਿੱਲੀ ਤੋਂ ਕਟੜਾ ਤੱਕ 727 ਕਿਲੋਮੀਟਰ ਦੀ ਦੂਰੀ ਲਈ ਲੋਕਾਂ ਨੂੰ 2400 ਰੁਪਏ ਟੋਲ ਦੇਣੇ ਪੈਂਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਟੋਲ ਦੇ ਨਿਰਮਾਣ ਨਾਲ ਸਾਰੇ ਟੋਲ ਦੀਆਂ ਕੀਮਤਾਂ ਘਟਾਈਆਂ ਜਾ ਸਕਦੀਆਂ ਹਨ।