ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ, SAD ਆਗੂ ਨੇ ਕੀਤੀ ਜਾਂਚ ਦੀ ਮੰਗ
ਗਊਸ਼ਾਲਾ ਦੇ ਮੁਲਾਜ਼ਮ ਸ਼ੰਭੂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਗਊਆਂ ਨੂੰ ਚਾਰਾ ਪਾਇਆ ਗਿਆ ਸੀ। ਸਵੇਰੇ ਦੇਖਿਆ ਤਾਂ 14 ਗਊਆਂ ਦੀ ਮੌਤ ਹੋ ਗਈ ਸੀ
14 Cows Died: ਸਮਰਾਲਾ ਦੀ ਜੋਗੀ ਪੀਰ ਗਊਸ਼ਾਲਾ ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ ਹੋ ਗਈ। ਲੁਧਿਆਣਾ ਤੋਂ ਪੁੱਜੀ ਉੱਚ ਪੱਧਰੀ ਡਾਕਟਰੀ ਟੀਮ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਚਾਰੇ ਦੇ ਨਾਲ-ਨਾਲ ਤੂੜੀ ਦੇ ਸੈਂਪਲ ਵੀ ਲਏ। ਮੌਕੇ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ(paramjit singh dhillon) ਨੇ ਗਾਂਵਾਂ ਦੀ ਹੋਈ ਮੌਤ ਦੀ ਸੱਚਾਈ ਜਾਣਨ ਲਈ ਡੂੰਘਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ।
ਗਊਸ਼ਾਲਾ ਦੇ ਮੁਲਾਜ਼ਮ ਸ਼ੰਭੂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਗਊਆਂ ਨੂੰ ਚਾਰਾ ਪਾਇਆ ਗਿਆ ਸੀ। ਸਵੇਰੇ ਦੇਖਿਆ ਤਾਂ 14 ਗਊਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਦੱਸਿਆ ਗਿਆ।
ਗਊਸ਼ਾਲਾ ਦੇ ਮੈਨੇਜਰ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਗਊਆਂ ਦੀ ਮੌਤ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਇਸ ਮਗਰੋਂ ਇੱਕ ਟੀਮ ਆਈ ਜਿਸ ਨੇ ਤੂੜੀ ਅਤੇ ਚਾਰੇ ਦੇ ਸੈਂਪਲ ਲਏ।
ਆਖ਼ਰ ਜ਼ਹਿਰ ਕਿਵੇਂ ਆਈ ਜਾਂਚ ਦਾ ਵਿਸ਼ਾ
ਇਸ ਘਟਨਾ ਮਗਰੋਂ ਗਊਸ਼ਾਲਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਘਟਨਾ ਦੀ ਸੱਚਾਈ ਜਾਣਨ ਲਈ ਪੜਤਾਲ ਹੋਣੀ ਚਾਹੀਦੀ ਹੈ। ਆਖ਼ਰ ਜ਼ਹਿਰੀਲਾ ਚਾਰਾ ਕਿਵੇਂ ਗਊਸ਼ਾਲਾ ਤੱਕ ਪੁੱਜਾ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਗਊਸ਼ਾਲਾਵਾਂ ਅੰਦਰਲੇ ਪ੍ਰਬੰਧਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ।
ਗਊਸ਼ਾਲਾ 'ਚ ਰੋਜ਼ਾਨਾ ਚੈਕਅੱਪ ਲਈ ਆਉਣ ਵਾਲੇ ਵੈਟਰਨਰੀ ਡਾਕਟਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਗਊਸ਼ਾਲਾ 'ਚ ਜੋ ਚਾਰਾ ਆਇਆ ਸੀ ਉਸ ਵਿੱਚ ਜ਼ਹਿਰ ਸੀ। ਜਿਸ ਕਰਕੇ ਗਊਆਂ ਦੀ ਮੌਤ ਹੋਈ।
ਲੁਧਿਆਣਾ ਤੋਂ ਆਏ ਡਾਕਟਰ ਜਸਵਿੰਦਰ ਸੋਢੀ ਨੇ ਸੈਂਪਲ ਰਿਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰੇ 'ਚ ਜ਼ਹਿਰ ਸੀ ਜਿਸ ਨਾਲ 14 ਗਾਵਾਂ ਦੀ ਮੌਤ ਹੋ ਗਈ। ਹਾਲਾਂਕਿ ਬਾਕੀਆਂ ਗਾਂਵਾਂ ਦੀ ਜਾਨ ਬਚ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।