ਪੜਚੋਲ ਕਰੋ
Advertisement
150 ਸਾਲ ਪੁਰਾਣਾ ਮੁਬਾਰਕ ਮੰਜ਼ਿਲ ਮਹਿਲ ਸਰਕਾਰ ਹਵਾਲੇ, ਜਾਣੋ ਸਿੱਖ ਧਰਮ ਨਾਲ ਜੁੜਿਆ ਇਸ ਇਮਾਰਤ ਦਾ ਇਤਿਹਾਸ
ਮਾਲੇਰਕੋਟਲਾ ਦਾ 150 ਸਾਲਾ ਪੁਰਾਣਾ ਮੁਬਾਰਕ ਮੰਜ਼ਿਲ ਮਹਿਲ ਜਲਦੀ ਹੀ ਇੱਕ ਸੁਰੱਖਿਅਤ ਸਮਾਰਕ ਬਣ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਇਸ ਦਾ ਨਵੀਨੀਕਰਨ ਕੀਤਾ ਜਾਵੇਗਾ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਮਾਲੇਰਕੋਟਲਾ ਦਾ 150 ਸਾਲਾ ਪੁਰਾਣਾ ਮੁਬਾਰਕ ਮੰਜ਼ਿਲ ਮਹਿਲ ਜਲਦੀ ਹੀ ਇੱਕ ਸੁਰੱਖਿਅਤ ਸਮਾਰਕ ਬਣ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਇਸ ਦਾ ਨਵੀਨੀਕਰਨ ਕੀਤਾ ਜਾਵੇਗਾ। ਪੰਜਾਬ ਮੰਤਰੀ ਮੰਡਲ ਨੇ ਇਸ ਮਹਿਲ ਨੂੰ ਸੈਰ ਸਪਾਟੇ ਲਈ ਇਸ ਦੀ ਸੰਭਾਲ ਤੇ ਵਰਤੋਂ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ। ਮਾਲੇਰਕੋਟਲਾ ਦੇ ਆਖਰੀ ਨਵਾਬ ਦੀ ਪਤਨੀ ਬੇਗਮ ਮੁਨੱਵਰ-ਉਲ-ਨਿਸਾ ਨੇ ਆਪਣੇ ਨਿੱਜੀ ਜਾਇਦਾਦ ਸਰਕਾਰ ਨੂੰ ਸੌਂਪ ਦਿੱਤੀ ਹੈ।
ਰਾਜਕੁਮਾਰੀ, ਬੇਗਮ ਨੀਸਾ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਉੱਤਰਾਧਿਕਾਰੀ ਹੈ, ਜੋ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਉਸਨੇ 1705 ਵਿਚ ਸਰਹਿੰਦ ਦੇ ਸੂਬੇਦਾਰ, ਵਜ਼ੀਰ ਖ਼ਾਨ ਦੀ ਅਦਾਲਤ ਵਿਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦੀਵਾਰਾਂ 'ਚ ਚੀਣੇ ਜਾਣ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ ਸੀ।
97 ਸਾਲਾ ਬੇਗਮ ਨਿਸਾ, ਨੇ ਅੰਗ੍ਰੇਜ਼ੀ ਅਖ਼ਬਾਰ ਇੰਡੀਅਨ ਐਸਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ, "ਮੇਰੀ ਆਖਰੀ ਇੱਛਾ, ਆਪ ਕਹਿ ਸਕਤੇ ਹੋ, ਯਹੀ ਹੈ ਕੀ ਮੈਂ ਇਸ ਮਹਿਲ ਕੋ ਪਹਿਲੇ ਕੀ ਤਰ੍ਹਾਂ ਜਗਮਗਾਤਾ ਛੋੜ ਕਰ ਜਾਯੂ।" (ਮੇਰੀ ਆਖਰੀ ਇੱਛਾ, ਤੁਸੀਂ ਕਹਿ ਸਕਦੇ ਹੋ, ਇਹ ਹੈ ਕਿ ਮੈਂ ਮਰਨ ਤੋਂ ਪਹਿਲਾਂ ਮਹਿਲ ਨੂੰ ਆਪਣੀ ਪੁਰਾਣੀ ਸ਼ਾਨ ਵਿੱਚ ਛੱਡ ਜਾਵਾਂ) ਬੇਗਮ ਨਿਸਾ ਦਾ ਕੋਈ ਬੱਚਾ ਜਾਂ ਕਾਨੂੰਨੀ ਵਾਰਸ ਨਹੀਂ ਹੈ।
ਨਿਸਾ ਨੂੰ ਚਿੰਤਾ ਸੀ ਕਿ ਉਸ ਤੋਂ ਬਆਦ ਇਸ ਮਹਿਲ ਦਾ ਕੀ ਬਣੇਗਾ।ਇਸ ਲਈ ਉਸਨੇ ਇਸ ਪੈਲੇਸ ਨੂੰ ਸਰਕਾਰ ਹਵਾਲੇ ਕਰ ਦਿੱਤਾ। ਹੁਣ ਇਹ ਪੈਲੇਸ ਸਰਕਾਰ ਦੇ ਹਵਾਲੇ ਹੈ। ਇਸ ਸਥਾਨ ਦਾ ਮਹੱਤਵਪੂਰਨ ਇਤਿਹਾਸ ਹੈ। ਛੋਟੇ ਸਹਿਬਜ਼ਾਦਿਆਂ ਖਿਲਾਫ ਫੈਸਲੇ 'ਤੇ ਆਵਾਜ਼ ਚੁੱਕਣ ਵਾਲੇ ਨਵਾਬ ਸ਼ੇਰ ਮੁਹੰਮਦ ਸਾਹਿਬ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨਮਾਨ ਵਜੋਂ ਤਲਵਾਰ ਭੇਟ ਕੀਤੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਨੇ ਬੇਗਮ ਨਿਸਾ ਨੂੰ 3 ਕਰੋੜ ਰੁਪਏ ਦੀ ਪੇਸ਼ਕਸ਼ ਵੀ ਕੀਤੀ ਸੀ। ਬੇਗਮ ਨਿਸਾ ਕਈ ਸਾਲਾਂ ਤੋਂ ਗੁਰਬਤ ਵਿੱਚ ਰਹਿ ਰਹੀ ਸੀ। ਮਹਿਲ ਦੀਆਂ ਕੀਮਤੀ ਚੀਜ਼ਾਂ ਸਾਲਾਂ ਤੋਂ ਵਿੱਕ ਗਈਆਂ ਸੀ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਉਨ੍ਹਾਂ ਨੂੰ ਮਿਲਣ ਆਏ ਸੀ ਤੇ ਉਨ੍ਹਾਂ ਨੂੰ ਕੁਝ ਫਰਨੀਚਰ ਦਾ ਸਮਾਨ ਭੇਟ ਕੀਤਾ ਸੀ। ਇਹ ਮਹਿਲ 32,400 ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਨਾਲ ਜੁੜੇ ਕਈ ਕੇਸ ਕਈ ਅਦਾਲਤਾਂ ਵਿੱਚ ਚੱਲ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement